ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ਈ: ਵਿੱਚ ਰਾਇ ਭੋਇ ਦੀ ਤਲਵੰਡੀ ਜਿਲ੍ਹਾ ਸ਼ੇਖਪੂਰਾ, ਪਾਕਿਸਤਾਨ ਵਿਖੇ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ. ਆਪ ਜੀ ਨੇ ਇਲਾਹੀ ਬਾਣੀ ਅਤੇ ਉਪਦੇਸ਼ਾ ਰਾਹੀਂ ਲੁਕਾਈ ਨੂੰ ਮਾਰਗ ਵਿਖਾਇਆ. ਗੁਰੂ ਨਾਨਕ ਸਾਹਿਬ ਜੀ ਸੜਦੀ ਬਲਦੀ ਲੁਕਾਈ ਨੂੰ ਸੱਚ ਦੇ ਮਾਰਗ ਤੇ ਪਾਉਣ ਲਈ ਧਰਮ ਪਰਚਾਰ ਕੀਤਾ. ਆਪ ਜੀ ਨੇ ਇਲਾਹੀ ਬਾਣੀ ਰਾਹੀਂ ਬਹੁਤ ਮਿਹਰ ਕੀਤੀ. ਆਪ ਜੀ ਨੇ ਸਮੇਂ- ਸਮੇਂ ਤੇ ਬਾਣੀ ਉਚਾਰਨ ਕੀਤਿਆ.ਆਪ ਜੀ ਦੀ ਜਿੰਨੀ ਬਾਣੀ ਇੱਕ ਪਾਵਨ ਪੋਥੀ ਵਿੱਚ ਦਰਜ ਹੈ.
ਆਪ ਜੀ ਦੀ ਪ੍ਰਮੁੱਖ ਬਾਣੀਆਂ ਹਨ: "ਜਪੁਜੀ ਸਾਹਿਬ", "ਆਸਾ ਦੀ ਵਾਰ", "ਸਿੱਧ ਗੋਸ਼ਟ", "ਮਲਾਰ ਦੀ ਵਾਰ", "ਮਾਝ ਦੀ ਵਾਰ", "ਬਾਰਾਂ ਮਾਹ". "ਦੱਖਣੀ ਓਨਕਾਰ", "ਮਾਝ ਦੀ ਵਾਰ" ਆਦਿ. ਆਪ ਜੀ ਨੇ ਉਚਾਰਨ ਕੀਤੀ. "ਸ਼੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਅਰੰਭਤਾ "ਜਪੁਜੀ ਸਾਹਿਬ" ਦੇ ਪਾਠ ਤੋਂ ਹੁੰਦੀ ਹੈ. ਇਹ ਪਾਠ ਸਿੱਖ ਦੇ ਨਿੱਤਨੇਮ ਦਾ ਹਿੱਸਾ ਹੈ.
ਗੁਰੂ ਨਾਨਕ ਸਾਹਿਬ ਜੀ ਨੇ ਹਿੰਦੂਆਂ ਦੇ ਤੀਰਥ ਜਗਨਨਾਥ ਪੁਰੀ ਵਿਖੇ "ਆਰਤੀ" ਦਾ ਉਚਾਰਨ ਕਰਕੇ ਪੁਜਾਰੀਆਂ ਨੂੰ ਉਪਦੇਸ਼ ਦਿੱਤਾ. ਸੁਮੇਰ ਪਰਬਤ ਤੇ ਗਏ ਅਤੇ ਗੋਰਖ ਨਾਥ, ਗੋਪੀ ਨਾਥ, ਅਤੇ ਹੋਰ ਸਿੱਧਾਂ ਨਾਲ ਗੋਸ਼ਟੀ ਕੀਤੀ. ਆਪ ਜੀ ਨੇ ਮੱਕੇ ਜਾ ਕੇ ਕਾਜ਼ੀਆ ਦਾ ਭਰਮ ਬਾਣੀ ਰਾਹੀਂ ਤੋੜਿਆ. ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ਵਿੱਚ 974 ਸ਼ਬਦ ਉਚਾਰਨ ਕੀਤੇ.
ਆਪ ਜੀ ਨੇ ਸਿਰੀ, ਮਾਝ, ਸੂਹੀ,ਸੋਰਠਿ,ਆਸਾ, ਗਉੜੀ, ਤਿਲੰਗ, ਧਨਾਸਰੀ, ਗੂਜਰੀ, ਵਡਹੰਸ, ਰਾਮਕਲੀ, ਮਾਰੂ, ਮਲਾਰ, ਭੈਰਉ, ਬਸੰਤ, ਸਾਰੰਗ, ਪ੍ਰਭਾਤੀ,ਬਿਲਾਵਲ,ਤੁਖਾਰੀ. ਜਦੋਂ ਗੁਰੂ ਸਾਹਿਬ ਜੀ ਜਦੋਂ ਐਮਨਾਬਾਦ ਪਹੁੰਚੇ ਕੁਝ ਚਿਰ ਮਗਰੋਂ ਬਾਬਰ ਦੀਆਂ ਫੌਜਾਂ ਸੈਦ ਪੁਰ ਉੱਤੇ ਆ ਪਈਆਂ. ਅੱਤ ਲੁੱਟ ਮਾਰ, ਕੱਟ -ਵੱਡ ਤੇ ਤਬਾਹੀ ਹੋਈ. ਸਭ ਨੂੰ ਬੰਦੀ ਬਣਾਇਆ ਗਿਆ.ਗੁਰੂ ਜੀ ਤੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਗਿਆ. ਗੁਰੂ ਸਾਹਿਬ ਜੀ ਦਾ ਦਿਲ ਆਪਣੇ ਸਾਥੀ ਕੈਦੀਆਂ ਦੀ ਹਾਲਤ ਵੇਖ ਕੇ ਭਰ ਗਿਆ. ਉਨ੍ਹਾਂ ਨੇ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ. ਮਰਦਾਨਾ ਜੀ ਨੇ ਹੁਕਮ ਮੰਨਿਆ ਗੁਰੂ ਸਾਹਿਬ ਜੀ ਨੇ ਸੁਰੀਲੀ ਆਵਾਜ ਵਿੱਚ ਮੌਕੇ ਦੇ ਢੁਕਵੇਂ ਸ਼ਬਦ ਦਾ ਕੀਰਤਨ ਅਰੰਭ ਕੀਤਾ.
ਗੁਰੂ ਸਾਹਿਬ ਜੀ ਨੂੰ ਚੱਕੀਆ ਦਿੱਤੀਆਂ ਗਈਆਂ, ਆਪ ਜੀ ਬਾਣੀ ਗਾਈ ਜਾਣ ਨਾਲੇ ਚੱਕੀ ਪੀਹੀ ਜਾਣ. ਬਾਬਰ ਨੂੰ ਪਤਾ ਲੱਗਾ. ਉਹ ਦਰਸ਼ਨ ਲਈ ਆਇਆ.ਉਸ ਨੇ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈ ਸ਼ਹਿਰ ਵਿੱਚ ਅਜੇਹੇ ਸਾਈਂ ਲੋਕ ਵੱਸਦੇ ਹਨ, ਤਾਂ ਮੈ ਸ਼ਹਿਰ ਨੂੰ ਲੁੱਟਣ ਦਾ ਹੁਕਮ ਨਾ ਦੇਂਦਾ.ਉਸ ਨੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗੀ ਅਤੇ ਗੁਰੂ ਸਾਹਿਬ ਜੀ ਦੇ ਹੁਕਮ ਤੇ ਸਭ ਨੂੰ ਆਜ਼ਾਦ ਕੀਤਾ ਹੋਰ ਸਾਰੀ ਭੈੜੀ ਵਾਦੀਆਂ ਨੂੰ ਛੱਡ ਦਿੱਤਾ. ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸਾਰੇ ਸੰਸਾਰ ਦਾ ਬਾਣੀ ਰਾਹੀਂ ਭਲਾ ਕੀਤਾ.
|