ਸਿੱਖ-ਮਤ ਦੇ ਬਾਰੇ | ਦਸ ਗੁਰੂ | ਪੰਜ ਕਕਾਰ | ਨਾਨਕਵਾਣੀ | ਤਿਉਹਾਰ | ਤੀਰਥ ਖੇਤਰ
ਮੁੱਖਪੰਨਾ » ਧਰਮ ਦਰਸ਼ਨ » ਸਿੱਖ-ਮਤ » ਤਿਉਹਾਰ » ਨਿਮਰਤਾ ਦੇ ਸਾਗਰ ਸ਼੍ਰੀ ਗੁਰੂ ਰਾਮਦਾਸ ਜੀ
Feedback Print Bookmark and Share
 
WD
ਇੱਕ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀਚੰਦ ਜੀ ਗੋਦੜੀਆ ਨਾਂਅ ਦੇ ਸੇਵਕ ਨੂੰ ਲੈ ਕੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਆਏ। ਗੁਰੂ ਸਾਹਿਬ ਜੀ ਨੇ ਸਤਕਾਰ ਲਈ ਸਿੱਖ ਅੱਗੇ ਭੇਜੇ। ਇੱਕ ਘੋੜਾ ਤੇ ਪੰਜ ਸੌ ਰੁੱਪਏ ਭੇਂਟ ਕੀਤੇ।

ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਸਾਹਿਬ ਜੀ ਨੂੰ ਵੇਖ ਕੇ ਦਵੈਸ਼ ਵਿੱਚ ਆ ਕੇ ਬਚਨ ਉਚਾਰਿਆ ਜਾਂ ਪਰਖਣਾ ਲਈ। ਇਹ ਗੱਲ ਤਾਂ ਉਹੀ ਹੀ ਸਤਿ ਪੁਰਸ਼ ਜਾਣਦੇ ਹਨ, ਪਰ ਇਹ ਬਚਨ ਜਰੂਰ ਕਿਹਾ ਕਿ ਰਾਮਦਾਸ ਜੀ ਇਹ ਦਾੜੀ ਐਨੀ ਵਧਾਈ ਹੈ?

ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸੱਜੇ ਹੱਥ ਨਾਲ ਦਾੜਾ ਫੜਿਆ ਅਤੇ ਖੱਬੇ ਹੱਥ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਫੜੇ ਅਤੇ ਧੂੜ ਸਾਫ ਕਰਨ ਲੱਗ ਪਾਏ ਅਤੇ ਕਹਿਣ ਲੱਗੇ ਤੁਹਾਡੇ ਵਰਗੇ ਸਤਿ-ਪੁਰਸ਼ਾਂ ਦੇ ਚਰਨ ਝਾੜਨ ਲਈ ਇਹ ਦਾੜਾ ਰੱਖਿਆ ਹੈ। ਉਹ ਹੀ ਦਾੜੀਆਂ ਸੱਚੀਆਂ ਹਨ ਜੋ ਗੁਰੂ ਦੇ ਚਰਨੀ ਲੱਗਦੀਆਂ ਹਨ। ਤੁਹਾਡੇ ਵਿੱਚ ਮੇਰੇ ਗੁਰੂ ਨਾਨਕ ਦਾ ਖੂਨ ਹੈ। ਇਸ ਕਰਕੇ ਮੇਰਾ ਵਧਿਆ ਹੋਇਆ ਦਾੜਾ ਅੱਜ ਸਫਲ ਹੋ ਗਿਆ ਹੈ। ਇਸ ਨਿਮਰਤਾ ਨੇ ਬਾਬਾ ਸ਼੍ਰੀ ਚੰਦ ਜੀ ਦੀਆਂ ਅੱਖਾਂ ਵਿੱਚ ਪਾਣੀ ਲੈ ਆਂਦਾ।

"ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ"

ਇਹ ਨਿਮਰਤਾ ਦੇਖ ਕੇ ਸੰਗਤਾਂ ਵੀ ਹੈਰਾਨ ਹੋ ਗਈਆਂ ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਕਿ ਅੱਜ ਪਤਾ ਲੱਗਾ ਕਿ ਅਸੀਂ ਖਾਲੀ ਕਿਉਂ ਰਹਿ ਗਏ। ਤੁਹਾਡੀ ਇਸ ਨਿਮਰਤਾ ਨੇ ਹੀ ਤੁਹਾਨੂੰ ਗੁਰਤਾ ਗੱਦੀ ਦਾ ਮਾਲਿਕ ਬਣਾਇਆ ਹੈ। ਆਉ ਅੱਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸੱਚੇ ਪਾਤਿਸ਼ਾਹ ਸਾਨੂੰ ਵੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦੀ ਦਾਤ ਬਖਸ਼ਨ ਅਤੇ ਅੱਜ ਦੀ ਜੋ ਨੌਜਵਾਨ ਪੀੜੀ ਕੇਸ ਕਤਲ ਕਰਾ ਰਹੀ ਹੈ, ਉਹਨਾਂ ਨੂੰ ਵੀ ਸਮਝ ਆਏ ਕਿ ਗੁਰੂ ਸਾਹਿਬ ਜੀ ਦੀ ਨਜ਼ਰਾਂ ਵਿੱਚ ਕੇਸਾਂ ਦਾ ਕਿ ਮਹੱਤਵ ਸੀ।
ਸਬੰਧਤ ਜਾਣਕਾਰੀ ਲੱਭੋ