ਮੁੱਖਪੰਨਾ > ਧਰਮ ਦਰਸ਼ਨ > ਸਿੱਖ-ਮਤ > ਸਿੱਖ-ਮਤ ਦੇ ਬਾਰੇ > ਗੁਰੂ ਸਾਹਿਬ ਜੀ ਤੇ ਸੱਪ ਦਾ ਹਮਲਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰੂ ਸਾਹਿਬ ਜੀ ਤੇ ਸੱਪ ਦਾ ਹਮਲਾ
ਸਤਮੀਤ ਕੌਰ
ਜਦੋਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਇੱਕ ਸਾਹਿਬਜਾਦੇ ਨੇ ਅਵਤਾਰ ਧਾਰਨ ਕੀਤਾ। ਤਾਂ ਉਹਨਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਦੇ ਭਰਾ ਪ੍ਰਿਥੀਚੰਦ ਨੂੰ ਬਹੁਤ ਗੁੱਸਾ ਆਇਆ। ਪ੍ਰਿਥੀਚੰਦ ਨਹੀਂ ਸੀ ਚਾਹੁੰਦਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਹੋਵੇ, ਪਰ ਜਦੋਂ ਸਾਹਿਬਜਾਦੇ ਸ਼੍ਰੀ ਹਰਿਗੋਬਿੰਦ ਜੀ ਦਾ ਅਵਤਾਰ ਹੋਇਆ ਤਾਂ ਉਹਨਾਂ ਨੂੰ ਮਾਰਨ ਲਈ ਪ੍ਰਿਥੀਚੰਦ ਨੇ ਕਈ ਵਾਰ ਜਤਨ ਕੀਤੇ।

ਇੱਕ ਵਾਰ ਜਦੋਂ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸਰੀਰਕ ਉਮਰ ਦੋ ਸਾਲ ਸੀ। ਪ੍ਰਿਥੀਚੰਦ ਨੇ ਇੱਕ ਸਪੇਰੇ ਜੋ ਸਪ ਵਿਦਿਆ ਵਿੱਚ ਮਾਹਿਰ ਸੀ ਉਸ ਨੂੰ ਕਿਹਾ ਕਿ ਸੱਪ ਨੂੰ ਸਾਹਿਬਜ਼ਾਦੇ ਨੂੰ ਡੰਗਣ ਵਾਸਤੇ ਛੱਡ ਮੈਂ ਤੈਨੂੰ ਇਸ ਦੇ ਲਈ ਬਹੁਤ ਸਾਰਾ ਪੈਸਾ ਦਿਆਂਗਾ।

ਉਸ ਸਪੇਰੇ ਨੇ ਵਡਾਲੀ ਪਿੰਡ ਜਾ ਕੇ ਇੱਕ ਬੜਾ ਜਹਿਰੀਕਾ ਨਾਗ ਜਿੱਥੇ ਸਾਹਿਬਜ਼ਾਦਾ ਖੇਡਦਾ ਸੀ, ਉੱਥੇ ਛੱਡ ਦਿੱਤਾ। ਉਧਰ ਸ਼੍ਰੀ ਹਰਿਗੋਬਿੰਦ ਜੀ ਆਪਣੀ ਮਾਤਾ ਦੀ ਗੋਦ ਵਿੱਚੋਂ ਉੱਛਲ-ਉੱਛਲ ਕੇ ਥੱਲੇ ਜਾਣ। ਮਾਤਾ ਜੀ ਨੇ ਆਪਣੇ ਪੁੱਤਰ ਦਾ ਜ਼ਮੀਨ ਤੇ ਖੇਡਣ ਵਾਲਾ ਰੁੱਖ ਸਮਝ ਕੇ ਗੋਦ ਵਿੱਚੋਂ ਛੱਡ ਕੇ ਜ਼ਮੀਨ ਤੇ ਛੱਡ ਦਿੱਤਾ।

ਮਾਤਾ ਜੀ ਦੀ ਨਜ਼ਰ ਕਿਸੇ ਹੋਰ ਪਾਸੇ ਹੋ ਗਈ। ਅਜੇ ਸੱਪ ਲੁਕਣ ਲਈ ਖੁੱਡ ਲੱਭ ਰਿਹਾ ਸੀ, ਸ਼੍ਰੀ ਹਰਿਗੋਬਿੰਦ ਸਾਹਿਬ ਜੀ ਤੇਜ਼ੀ ਨਾਲ ਜਾ ਕੇ ਆਪਣੇ ਹੱਥਾਂ ਨਾਲ ਉਸ ਸੱਪ ਨੂੰ ਫੱੜ ਲਿਆ। ਸੱਪ ਫੁੰਕਾਰੇ ਮਾਰ ਰਿਹਾ ਹੈ ਜਿਸ ਦੇ ਦੋ ਕਾਰਨ ਸਨ ਜਾਂ ਮੈਂ ਫੜਨ ਵਾਲੇ ਨੂੰ ਡੰਗ ਦਿਆਂ ਜਾਂ ਫਿਰ ਆਪਣੀ ਜਾਨ ਬਚਾ ਕੇ ਭੱਜ ਜਾਵਾਂ।

ਸ਼੍ਰੀ ਹਰਿਗੋਬਿੰਦ ਸਾਹਿਬ ਜੀ ਨੇ ਐਨੇ ਮਜਬੂਤ ਹੱਥ ਪਾਏ ਸਨ ਤੇ ਉਤਨੀ ਦੇਰ ਤੱਕ ਨਹੀਂ ਛੱਡਿਆ ਜਿੰਨ੍ਹੀ ਦੇਰ ਤੱਕ ਉਸ ਦਾ ਸਿਰ ਫੇਹ ਨਹੀਂ ਦਿੱਤਾ। ਸੱਪ ਮਰਨ ਵੇਲੇ ਆਪਣੇ ਬਲ ਨਾਲ ਪੁੱਠਾ ਹੋ ਕੇ ਧਰਤੀ ਤੇ ਡਿੱਗਿਆ ਤੇ ਪੂਛ ਨੂੰ ਪਟਕਾ ਕੇ ਮਾਰਿਆ।

ਉਸ ਵੇਲੇ ਮਾਤਾ ਜੀ ਦੀ ਨਜ਼ਰ ਪਈ। ਫਿਰ ਭੈ ਭੀਤ ਹੋ ਕੇ ਮਾਤਾ ਜੀ ਕੋਲ ਆਈ ਤੇ ਸ਼੍ਰੀ ਹਰਿਗੋਬਿੰਦ ਜੀ ਨੇ ਆਪਣੇ ਹੱਥੋਂ ਮ੍ਰਿਤਕ ਸੱਪ ਛੱਡ ਦਿੱਤਾ। ਮਾਤਾ ਜੀ ਨੇ ਦੌੜ ਕੇ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲਿਛੇਤੀ-ਛੇਤੀ ਆਪਣੇ ਪੁੱਤਰ ਦੇ ਸਾਰੇ ਅੰਗਾ ਨੂੰ ਵੇਖਿਆ ਕਿ ਕਿਤੇ ਸੱਪ ਨੇ ਡਸ ਤਾਂ ਨਹੀਂ ਦਿੱਤਾ। ਫਿਰ ਅੰਗਾ ਤੋਂ ਮਿੱਟੀ ਛਾੜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕੀਤਾ।

ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦ੍ਰਿਸ਼ਟੀ ਸੱਪ ਤੇ ਪਈ ਤਾਂ ਸੱਪ ਦੇਹ ਬਦਲ ਕੇ ਆਪਣਾ ਪਿੱਛਲਾ ਜਨਮ ਕਹਿਣ ਲਗਿਆ। ਉਸ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਮੈਂ ਇੱਕ ਭੁੱਲ ਕੀਤੀ ਜਿਸ ਦੇ ਕਰ ਕੇ ਮੈਨੂੰ ਸੱਪ ਬਣਨ ਦਾ ਸਰਾਪ ਮਿਲਿਆ ਅਤੇ ਮੁਆਫੀ ਮੰਗਣ ਤੇ ਕਿਹਾ ਗਿਆ ਕਿ ਜਦੋਂ ਪ੍ਰਭੂ ਆਪ ਅਵਤਾਰ ਧਾਰਨ ਕਰ ਕੇ ਤੇਰੇ ਸਰੀਰ ਨੂੰ ਸਪਰਸ਼ ਕਰੇਗਾ ਤੇਰਾ ਉਧਾਰ ਹੋਵੇਗਾ।

ਉਹ ਸਮਾਂ ਆ ਗਿਆ ਮੈਨੂੰ ਸਪੇਰੇ ਨੇ ਫੜ ਕੇ ਤੁਹਾਡੇ ਘਰ ਛੱਡਿਆ, ਤੁਹਾਡੇ ਭਰਾ ਪ੍ਰਿਥੀ ਚੰਦ ਨੇ ਸਪੇਰੇ ਨੂੰ ਪ੍ਰੇਰ ਕੇ ਸਾਹਿਬਜ਼ਾਦੇ ਨੂੰ ਮਾਰਨ ਲਈ ਇੱਥੇ ਛੱਡਿਆ ਸੀ। ਕਿਰਪਾ ਕਰੋ ਮਹਾਰਾਜ ਮੇਰਾ ਉਧਾਰ ਕਰੋ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸੱਪ ਦਾ ਉਧਾਰ ਕੀਤਾ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਘਾਹੀ ਸਿੱਖ ਦੀ ਸ਼ਰਧਾ
ਦਾਤਾ ਬੰਦੀ ਛੋੜ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਭਾਈ ਗੋਪਾਲਾ ਜੀ
ਛੇਵੇ ਪਾਤਿਸ਼ਾਹ ਅਤੇ ਬਾਬਾ ਬੁੱਢਾ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ