ਮੁੱਖਪੰਨਾ > ਧਰਮ ਦਰਸ਼ਨ > ਸਿੱਖ-ਮਤ > ਸਿੱਖ-ਮਤ ਦੇ ਬਾਰੇ > ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸਤਮੀਤ ਕੌਰ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ 19 ਜੂਨ ਸੰਨ 1585 ਈ ਨੂੰ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ।

ਆਪ ਜੀ ਦੀ ਪੜ੍ਹਾਈ ਅਤੇ ਸ਼ਸਤਰ ਵਿੱਦਿਆ ਦੀ ਜੁੰਮੇਵਾਰੀ ਸ਼੍ਰੀ ਗੁਰੂ ਅਰਜਵ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸੌਂਪੀ ਸੀ ਅਤੇ ਆਪ ਜੀ ਨੇ ਗੁਰੂ ਘਰ ਦੀ ਵਿਦਿਆ ਸ਼ਸਤਰਾਂ ਦੀ ਵਰਤੋਂ ਅਤੇ ਘੋੜ ਸਵਾਰੀ ਆਦਿ ਦੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਲਈ।

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ। ਗੁਰਿਆਈ ਸਮੇਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਦੇ ਹੁਕੁਮ ਅਨੁਸਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਾਈਆਂ।

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਜ 27 ਅਪ੍ਰੈਲ 1604 ਵਿੱਚ ਸ਼੍ਰੀ ਨਾਰਾਇਣ ਦਾਸ ਜੀ ਸੁਪੱਤਰੀ ਮਾਤਾ ਦਮੋਦਰੀ ਜੀ ਨਾਲ ਹੋਇਆ। ਮਾਤਾ ਜੀ ਕੁੱਖੋਂ ਗੁਰੂ ਸਾਹਿਬ ਜੀ ਦੇ ਘਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ਼ ਬਹਾਦਰ ਜੀ ਅਤੇ ਇੱਕ ਸਪੁਤੱਰੀ ਬੀਬੀ ਵੀਰੋ ਜੀ ਦਾ ਜਨਮ ਹੋਇਆ।

ਆਪ ਜੀ ਨੇ ਅਕਾਲ ਤਖਤ ਸਾਹਿਬ ਜੀ ਦੀ ਦਾ ਨਿਰਮਾਣ ਕਰਵਾਇਆ ਅਤੇ ਸਿੱਖ ਸੰਗਤਾਂ ਨੂੰ ਹੁਕੁਮ ਕੀਤਾ ਕਿ ਆਪਣੀ ਭੇਟ ਵਜੋਂ ਘੋੜੇ ਅਤੇ ਸ਼ਸਤਰ ਲਿਆਏ ਜਾਣ। ਆਪ ਜੀ ਨੇ 52 ਸਿੱਖਾਂ ਨੂੰ ਭਰਤੀ ਕਰ ਕੇ ਇੱਕ ਇਲਾਹੀ ਸਿਅਨਾਦਾ ਮੁੱਢ ਬੰਨ੍ਹਿਆ।

ਗੁਰੂ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਤੇ ਫਤਹਿ ਕੀਤੀਆਂ , ਪਰ ਗੁਰੂ ਸਾਹਿਬ ਜੀ ਨੇ ਕਿਤੇ ਵੀ ਆਪਣਾ ਰਾਜ ਸਥਾਪਿਤ ਕਰਨ ਲਈ ਕਿਸੇ ਇਲਾਕੇ ਤੇ ਕਬਜ਼ਾ ਨਹੀਂ ਕੀਤਾ। ਜੰਗਾਂ ਦੇ ਬਾਅਦ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਰਹੇ। ਉਥੋਂ ਆਪ ਜੀ ਨੇ ਧਰਮ ਪ੍ਰਚਾਰ ਕੀਤਾ। ਆਪ ਜੀ ਕੌਲਸਰ, ਰਾਮਸਰ, ਅਕਾਲ ਤਖਤ ਸਾਹਿਬ ਆਦਿ ਬਣਵਾਏ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਭਾਈ ਗੋਪਾਲਾ ਜੀ
ਛੇਵੇ ਪਾਤਿਸ਼ਾਹ ਅਤੇ ਬਾਬਾ ਬੁੱਢਾ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ
ਬੇਬੇ ਨਾਨਕੀ
ਧੰਨ ਮਾਈ ਭਾਗ ਕੌਰ ਜੀ
ਦੀਨ ਦਇਆਲ ਭਏ ਕਿਰਪਾਲਾ