ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਮੋਢੇਰਾ ਦਾ ਵਿਸ਼ਵ ਪ੍ਰਸਿੱਧ ਸੂਰਜ ਮੰਦਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੋਢੇਰਾ ਦਾ ਵਿਸ਼ਵ ਪ੍ਰਸਿੱਧ ਸੂਰਜ ਮੰਦਰ
- ਭੀਕਾ ਸ਼ਰਮਾ ਅਤੇ ਜਨਕ ਝਾਲਾ
ਧਰਮਯਾਤਰਾ ਦੀ ਇਸ ਵਾਰ ਦੀ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਮੋਢੇਰਾ ਦੇ ਵਿਸ਼ਵ ਪ੍ਰਸਿੱਧ ਸੂਰਜ ਮੰਦਰ ਵਿੱਚ, ਜੋ ਅਹਿਮਦਾਬਾਦ ਤੋਂ ਤਕਰੀਬਨ ਸੌ ਕਿਲੋਮੀਟਰ ਦੀ ਦੂਰੀ ‘ਤੇ ਪੁਸ਼ਪਾਵਤੀ ਨਦੀ ਦੇ ਤੱਟ ‘ਤੇ ਸਥਿਤ ਹੈ। ਅਜਿਹਾ ਅਨੁਮਾਨ ਹੈ ਕਿ ਇਸ ਮੰਦਰ ਦਾ ਨਿਰਮਾਣ ਸਮਰਾਟ ਭੀਮਦੇਵ ਸੋਲੰਕੀ ਪਹਿਲੇ (ਈਸਾ ਪੂਰਵ 1022-1063 ਵਿੱਚ) ਨੇ ਕਰਵਾਇਆ ਸੀ। ਇਸ ਗੱਲ ਦੀ ਪੁਸ਼ਟੀ ਇੱਕ ਸ਼ਿਲਾਲੇਖ ਕਰਦਾ ਹੈ ਜੋ ਮੰਦਰ ਦੇ ਗਰਭਗ੍ਰਹਿ ਦੀ ਕੰਧ ‘ਤੇ ਹੈ, ਜਿਸ ਵਿੱਚ ਲਿਖਿਆ ਗਿਆ ਹੈ ਵਿਕਰਮ ਸੰਮਤ 1083 ਅਰਥਾਤ (1025- 1026) ਈਸਾ ਪੂਰਵ)

ਇਹ ਉਹੀ ਸਮਾਂ ਸੀ ਜਦੋਂ ਸੋਮਨਾਥ ਅਤੇ ਉਸਦੇ ਆਸਪਾਸ ਦੇ ਖੇਤਰਾਂ ਨੂੰ ਵਿਦੇਸ਼ੀ ਹਮਲਾਵਰ ਮਹਿਮੂਦ ਹਮਦ ਗਜਨੀ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ। ਗਜਨੀ ਦੇ ਹਮਲੇ ਦੇ ਪ੍ਰਭਾਵ ਦੇ ਅਧੀਨ ਹੋ ਕੇ ਸੋਲੰਕੀਆਂ ਨੇ ਆਪਣੀ ਸ਼ਕਤੀ ਨੂੰ ਗੁਆ ਲਿਆ ਸੀ।

ਸੋਲੰਕੀ ਸਮਰਾਜ ਦੀ ਰਾਜਧਾਨੀ ਕਹੀ ਜਾਣ ਵਾਲੀ ‘ਅਹਿਲਵਾਡ ਪਾਟਣ’ ਵੀ ਆਪਣੀ ਮਹਿਮਾ ਅਤੇ ਗੌਰਵ ਨੂੰ ਗੁਆਉਂਦੀ ਜਾ ਰਹੀ ਸੀ, ਜਿਸ ਨੂੰ ਬਹਾਲ ਕਰਨ ਲਈ ਸੋਲੰਕੀ ਰਾਜ ਪਰਿਵਾਰ ਅਤੇ ਵਪਾਰੀ ਇੱਕਜੁੱਟ ਹੋਏ ਅਤੇ ਉਹਨਾਂ ਨੇ ਸੰਯੁਕਤ ਰੂਪ ਨਾਲ ਵਿਸ਼ਾਲ ਮੰਦਰਾਂ ਦੇ ਨਿਰਮਾਣ ਲਈ ਆਪਣਾ ਯੋਗਦਾਨ ਦੇਣਾ ਸ਼ੁਰੂ ਕੀਤਾ।

ਸੋਲੰਕੀ ‘ਸੂਰਜਵੰਸ਼ੀ’ ਸਨ, ਉਹ ਸੂਰਜ ਨੂੰ ਕੁੱਲਦੇਵਤਾ ਦੇ ਰੂਪ ਵਿੱਚ ਪੂਜਦੇ ਸਨ ਇਸ ਲਈ ਉਹਨਾਂ ਨੇ ਆਪਣੇ ਦੇਵਤਾ ਦੀ ਅਰਾਧਨਾ ਲਈ ਇੱਕ ਵਿਸ਼ਾਲ ਸੂਰਜ ਮੰਦਰ ਬਣਾਉਣ ਦਾ ਨਿਸ਼ਚਾ ਕੀਤਾ ਅਤੇ ਇਸ ਪ੍ਰਕਾਰ ਮੋਢੇਰਾ ਦੇ ਸੂਰਜ ਮੰਦਰ ਨੇ ਅਕਾਰ ਲਿਆ। ਭਾਰਤ ਵਿੱਚ ਤਿੰਨ ਸੂਰਜ ਮੰਦਰ ਹਨ ਜਿਸ ਵਿੱਚ ਪਹਿਲਾ ਉੜੀਸਾ ਦਾ ਕੋਣਾਰਕ ਮੰਦਰ, ਦੂਜਾ ਜੰਮੂ ਵਿੱਚ ਸਥਿਤ ਮਾਰਤੰਡ ਮੰਦਰ ਅਤੇ ਤੀਜਾ ਗੁਜਰਾਤ ਦੇ ਮੋਢੇਰਾ ਦਾ ਸੂਰਜ ਮੰਦਰ।

Bhika SharmaWD
ਸ਼ਿਲਪਕਲਾ ਦਾ ਅਦਭੁੱਤ ਉਦਾਹਰਨ ਪੇਸ਼ ਕਰਨ ਵਾਲੇ ਇਸ ਵਿਸ਼ਵ ਪ੍ਰਸਿੱਧ ਮੰਦਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪੂਰੇ ਮੰਦਰ ਦੇ ਨਿਰਮਾਣ ਵਿੱਚ ਕਿਤੇ ਵੀ ਚੂਨੇ ਦਾ ਉਪਯੋਗ ਜੁੜਾਈ ਲਈ ਨਹੀਂ ਕੀਤਾ ਗਿਆ ਹੈ। ਇਰਾਨੀ ਸ਼ੈਲੀ ਵਿੱਚ ਨਿਰਮਿਤ ਇਸ ਮੰਦਰ ਨੂੰ ਭੀਮਦੇਵ ਨੇ ਦੋ ਹਿੱਸਿਆਂ ਵਿੱਚ ਬਣਵਾਇਆ ਸੀ। ਪਹਿਲਾ ਹਿੱਸਾ ਗਰਭਗ੍ਰਹਿ ਦਾ ਅਤੇ ਦੂਜਾ ਸਭਾਮੰਡਪ ਦਾ ਹੈ। ਮੰਦਰ ਦੇ ਗਰਭਗ੍ਰਹਿ ਦੇ ਅੰਦਰ ਦੀ ਲੰਬਾਈ 51 ਫੁੱਟ ਅਤੇ 9 ਇੰਚ ਅਤੇ ਚੌੜਾਈ 25 ਫੁੱਟ 8 ਇੰਚ ਹੈ।

ਮੰਦਰ ਦੇ ਸਭਾ ਮੰਡਪ ਵਿੱਚ ਕੁੱਲ 52 ਸਤੰਭ ਹਨ। ਇਹਨਾਂ ਸਤੰਭਾਂ ‘ਤੇ ਬਿਹਤਰੀਨ ਕਾਰੀਗਰੀ ਨਾਲ ਵਿਭਿੰਨ ਦੇਵੀ ਦੇਵਤਿਆਂ ਦੇ ਚਿੱਤਰਾਂ ਅਤੇ ਰਮਾਇਣ ਅਤੇ ਮਹਾਭਾਰਤ ਦੇ ਪ੍ਰਸੰਗਾਂ ਨੂੰ ਉਕੇਰਿਆ ਗਿਆ ਹੈ। ਇਹਨਾਂ ਸਤੰਭਾਂ ਨੂੰ ਹੇਠਾਂ ਵੱਲ ਦੇਖਣ ‘ਤੇ ਉਹ ਅਸ਼ਟਕੋਣਾਕਾਰ ਅਤੇ ਉੱਪਰ ਵੱਲ ਦੇਖਣ ‘ਤੇ ਉਹ ਗੋਲ ਦਿਖਾਈ ਦਿੰਦੇ ਹਨ।

ਇਸ ਮੰਦਰ ਦਾ ਨਿਰਮਾਣ ਕੁਝ ਇਸ ਪ੍ਰਕਾਰ ਕੀਤਾ ਗਿਆ ਸੀ ਕਿ ਜਿਸ ‘ਚ ਸੂਰਜ ਚੜ੍ਹਨ ‘ਤੇ ਸੂਰਜ ਦੀ ਪਹਿਲੀ ਕਿਰਨ ਮੰਦਰ ਦੇ ਗਰਭਗ੍ਰਹਿ ਵਿੱਚ ਪਵੇ। ਸਭਾ ਮੰਡਪ ਦੇ ਅੱਗੇ ਇੱਕ ਵਿਸ਼ਾਲ ਕੁੰਡ ਸਥਿਤ ਹੈ, ਜਿਸ ਨੂੰ ਲੋਕ ਸੂਰਜਕੁੰਡ ਜਾਂ ਰਾਮਕੁੰਡ ਦੇ ਨਾਮ ਨਾਲ ਜਾਣਦੇ ਹਨ।
ਅਲਾਉਦੀਨ ਖਿਲਜੀ ਨੇ ਆਪਣੇ ਹਮਲੇ ਦੇ ਦੌਰਾਨ ਮੰਦਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਅਤੇ ਮੰਦਰ ਦੀਆਂ ਮੂਰਤੀਆਂ ਦੀ ਤੋੜ-ਫੋੜ ਕੀਤੀ। ਵਰਤਮਾਨ ਵਿੱਚ ਭਾਰਤੀ ਪੁਰਾਤੱਤ ਵਿਭਾਗ ਨੇ ਇਸ ਮੰਦਰ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ ਹੈ।

ਫੋਟੋਗੈਲਰੀ ਦੇਖਣ ਲਈ ਇੱਥੇ ਕਲਿੱਕ ਕਰੋ

ਇਤਿਹਾਸ ਵਿੱਚ ਮੋਢੇਰਾ ਦਾ ਵਰਣਨ :
ਸਕੰਦ ਪੁਰਾਣ ਅਤੇ ਬ੍ਰਹਮ ਪੁਰਾਣ ਦੇ ਅਨੁਸਾਰ ਪ੍ਰਾਚੀਨ ਕਾਲ ਵਿੱਚ ਮੋਢੇਰਾ ਦੇ ਆਸਪਾਸ ਦਾ ਪੂਰਾ ਖੇਤਰ ‘ਧਰਮਰੰਨਯ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੁਰਾਣਾਂ ਦੇ ਅਨੁਸਾਰ ਭਗਵਾਨ ਸ਼੍ਰੀਰਾਮ ਨੇ ਰਾਵਣ ਨੂੰ ਮਾਰਨ ਤੋਂ ਬਾਅਦ ਆਪਣੇ ਗੁਰੂ ਨੂੰ ਇੱਕ ਅਜਿਹਾ ਸਥਾਨ ਦੱਸਣ ਲਈ ਕਿਹਾ ਜਿੱਥੇ ਜਾ ਕੇ ਉਹ ਆਪਣੀ ਆਤਮਾ ਦੀ ਸ਼ੁੱਧੀ ਅਤੇ ਬ੍ਰਹਮ ਹੱਤਿਆ ਦੇ ਪਾਪ ਤੋਂ ਛੁਟਕਾਰਾ ਪਾ ਸਕੇ।

ਤਾਂ ਗੁਰੂ ਜੀ ਨੇ ਸ਼੍ਰੀ ਰਾਮ ਨੂੰ ‘ਧਰਮਰੰਨਯ’ ਜਾਣ ਦੀ ਸਲਾਹ ਦਿੱਤੀ ਸੀ, ਇਹੀ ਖੇਤਰ ਅੱਜ ਮੋਢੇਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।


Bhika SharmaWD
ਕਿਵੇਂ ਪਹੁੰਚੀਏ :
ਸੜਕ ਮਾਰਗ : ਇਹ ਮੰਦਰ ਅਹਿਮਦਾਬਾਦ ਤੋਂ 102 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅਹਿਮਦਾਬਾਦ ਤੋਂ ਇੱਥੇ ਜਾਣ ਲਈ ਬੱਸ ਅਤੇ ਟੈਕਸੀ ਦੀ ਸੁਵਿਧਾ ਉਪਲਬਧ ਹੈ।

ਰੇਲਮਾਰਗ : ਨਜ਼ਦੀਕੀ ਰੇਲਵੇ ਸਟੇਸ਼ਨ ਅਹਿਮਦਾਬਾਦ ਕਰੀਬ 102 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਹਵਾਈਮਾਰਗ : ਨਜ਼ਦੀਕੀ ਏਅਰਪੋਰਟ ਅਹਿਮਦਾਬਾਦ ਹੈ।
ਵੀਡੀਉ ਦੇਖੋ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਫੋਟੋ ਗੈਲਰੀ
ਫੋਟੋਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਵਡੋਦਰਾ ਦਾ ਕਾਸ਼ੀ ਵਿਸ਼ਵਨਾਥ ਮੰਦਰ  
ਭੋਪਾਵਰ 'ਚ ਸ਼੍ਰੀ ਸ਼ਾਂਤੀਨਾਥ ਜੀ ਦਾ ਮੰਦਰ  
ਅਰਨਮੂਲ ਦਾ ਪਾਰਥਸਾਰਥੀ ਮੰਦਿਰ  
ਤਖ਼ਤ ਸੱਚਖੰਡ ਸ਼੍ਰੀ ਹਜੂਰ ਅਬਿਚਲਨਗਰ ਸਾਹਿਬ, ਨਾਂਦੇੜ  
ਹਾਰੇ ਦਾ ਸਹਾਰਾ, ਖਾਟੂ ਸ਼ਾਮ ਹਮਾਰਾ  
ਸ਼ੇਂਦੁਰਣੀ ਦਾ ਤ੍ਰਿਵੀਕ੍ਰਮ ਮੰਦਰ