
ਧਰਮਯਾਤਰਾ ਦੀ ਇਸ ਵਾਰ ਦੀ ਕੜੀ 'ਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ। ਇਸ ਇਤਿਹਾਸਿਕ ਮੰਦਰ ਦੀ ਸਥਾਪਨਾ 120 ਸਾਲ ਪਹਿਲਾਂ ਸਯਾਜੀਰਾਵ ਗਾਇਕਵਾੜ ਮਹਾਰਾਜ ਦੇ ਸ਼ਾਸਨ ਦੇ ਦੌਰਾਨ ਹੋਈ ਸੀ। ਕਾਲਾਂਤਰ ਵਿੱਚ ਇਸ ਮੰਦਰ ਨੂੰ ਸਵਾਮੀ ਵੱਲਭਰਾਵ ਜੀ ਨੇ ਮਹਾਰਾਜ ਤੋਂ ਦਾਨ ਵਿੱਚ ਲੈ ਲਿਆ। ਸਵਾਮੀ ਵੱਲਭਰਾਵ ਜੀ ਤੋਂ ਬਾਅਦ ਸਵਾਮੀ ਚਿਦਾਨੰਦ ਸਰਸਵਤੀ ਨੇ ਮੰਦਰ ਦੀ ਜਿੰਮੇਦਾਰੀ ਸੰਭਾਲੀ। ਸੰਨ 1948 ਵਿੱਚ ਉਹਨਾਂ ਨੇ ਮੰਦਰ ਦਾ ਦੁਬਾਰਾ ਨਿਰਮਾਣ ਕਰਾਇਆ। ਚਿਦਾਨੰਦ ਜੀ ਸਵਾਮੀ ਦੇ ਦਿਹਾਂਤ ਤੋਂ ਬਾਅਦ ਮੰਦਰ ਟਰੱਸਟ ਦੇ ਹੱਥਾਂ 'ਚ ਚਲਾ ਗਿਆ। ਹੁਣ ਮੰਦਰ ਦੀ ਦੇਖਭਾਲ ਇਹੀ ਟਰੱਸਟ ਕਰ ਰਹੀ ਹੈ। ਕਾਸ਼ੀ ਵਿਸ਼ਵਨਾਥ ਮੰਦਰ ਗਾਇਕਵਾੜ ਮਹਾਰਾਜ ਦੇ ਪੈਲੇਸ ਦੇ ਬਿਲਕੁਲ ਸਾਹਮਣੇ ਸਥਿਤ ਹੈ। ਮੰਦਰ ਦਾ ਪ੍ਰਵੇਸ਼ ਦੁਆਰ ਬਹੁਤ ਸੋਹਣਾ ਅਤੇ ਨੱਕਾਸ਼ੀਦਾਰ ਹੈ। ਮੁੱਖ ਦੁਆਰ ਰਾਹੀਂ ਪ੍ਰਵੇਸ਼ ਕਰਨ 'ਤੇ ਰਥਨੁਮਾ ਛਤਰੀ ਵਿੱਚ ਕਾਲੇ ਪੱਥਰ ਤੋਂ ਬਣੀ ਨੰਦੀ ਦੀ ਖੂਬਸੂਰਤ ਮੂਰਤੀ ਦਿਖਾਈ ਦਿੰਦੀ ਹੈ। ਨੰਦੀ ਦੇ ਨਾਲ-ਨਾਲ ਚੰਗੇ ਭਾਗਾਂ ਦੇ ਪ੍ਰਤੀਕ ਕਛੂਏ ਦੀ ਮੂਰਤੀ ਵੀ ਹੈ। ਨੰਦੀ ਦੀ ਮੂਰਤੀ ਦੇ ਇੱਕ ਪਾਸੇ ਸਵਾਮੀ ਵੱਲਭਰਾਵ ਜੀ ਦੀ ਅਤੇ ਦੂਜੇ ਪਾਸੇ ਸਵਾਮੀ ਚਿਦਾਨੰਦ ਜੀ ਦੀਆਂ ਪਸ਼ਾਣ ਮੂਰਤੀਆਂ ਹਨ। ਫੋਟੋਗੈਲਰੀ ਦੇਖਣ ਲਈ ਇੱਥੇ ਕਲਿੱਕ ਕਰੋਮੁੱਖ ਮੰਦਰ ਦੋ ਭਾਗਾਂ 'ਚ ਵੰਡਿਆ ਹੈ, ਪਹਿਲੇ ਭਾਗ ਵਿੱਚ ਇੱਕ ਵਿਸ਼ਾਲ ਹਾਲ ਜਿਸ 'ਚ ਭਗਤ ਸਤਿਸੰਗ ਅਤੇ ਪੂਜਾ ਲਈ ਇਕੱਠੇ ਹੁੰਦੇ ਹਨ ਅਤੇ ਦੂਜੇ ਭਾਗ 'ਚ ਮੰਦਰ ਦਾ ਗਰਭਗ੍ਰਹਿ ਹੈ। ਸਤਿਸੰਗ ਭਵਨ ਦੇ ਸਤੰਭਾਂ 'ਤੇ ਅਤੇ ਮੰਦਰ ਦੀਆਂ ਕੰਧਾਂ 'ਤੇ ਵਿਭਿੰਨ ਦੇਵੀ-ਦੇਵਤਿਆਂ ਦੀਆਂ ਸੋਹਣੀਆਂ ਮੂਰਤੀਆਂ ਤਰਾਸ਼ੀਆਂ ਗਈਆਂ ਹਨ। ਮੰਦਰ ਦੀ ਛੱਤ 'ਤੇ ਵੀ ਸੋਹਣੇ ਅਤੇ ਮਨਮੋਹਕ ਨੱਕਾਸ਼ੀ ਕੀਤੀ ਗਈ ਹੈ। ਮੰਦਰ ਦਾ ਗਰਭਗ੍ਰਹਿ ਸਫ਼ੇਦ ਸੰਗਮਰਮਰ ਨਾਲ ਬਣਿਆ ਹੋਇਆ ਹੈ। ਗਰਭਗ੍ਰਹਿ ਦੇ ਅੰਦਰੋ-ਅੰਦਰ ਸ਼ਿਵਲਿੰਗ ਦੀ ਸਥਾਪਨਾ ਕੀਤੀ ਗਈ ਹੈ। ਸ਼ਿਵਲਿੰਗ ਦੇ ਅਧਾਰ 'ਤੇ ਚਾਂਦੀ ਦੀ ਪਰਤ ਚੜਾਈ ਗਈ ਹੈ। ਗਰਭਗ੍ਰਹਿ ਵਿੱਚ ਸ਼ਰਧਾਲੂਆਂ ਦਾ ਪ੍ਰਵੇਸ਼ ਵਰਜਿਤ ਹੈ। ਸ਼ਿਵਲਿੰਗ 'ਤੇ ਜਲ, ਦੁੱਧ ਆਦਿ ਚੜ੍ਹਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੰਦਰ ਭਵਨ ਵਿੱਚ ਕਾਸ਼ੀਵਿਸ਼ਵਨਾਥ ਹਨੂੰਮਾਨ ਮੰਦਰ ਅਤੇ ਸੋਮਨਾਥ ਮਹਾਦੇਵ ਮੰਦਰ ਵੀ ਹੈ। ਇੱਕ ਛੋਟੇ ਮੰਦਰ ਵਿੱਚ ਸਵਾਮੀ ਚਿਦਾਨੰਦ ਸਰਸਵਤੀ ਜੀ ਦੇ ਚਰਣਾਂ ਦੇ ਨਿਸ਼ਾਨ ਰੱਖੇ ਗਏ ਹਨ। ਸਾਵਣ ਦੇ ਹਰੇਕ ਸ਼ਨੀਵਾਰ ਅਤੇ ਸੋਮਵਾਰ ਨੂੰ ਇੱਥੇ ਮੇਲਾ ਲੱਗਦਾ ਹੈ। ਮਹੀਨਾ ਸ਼ਿਵਰਾਤਰੀ (ਤ੍ਰਿਯੋਦਸ਼ੀ) ਦੇ ਦਿਨ ਵੀ ਕਾਫ਼ੀ ਸੰਖਿਆ ਵਿੱਚ ਲੋਕ ਇੱਥੇ ਦਰਸ਼ਨ ਲਈ ਆਉਂਦੇ ਹਨ। ਮੰਦਰ ਵਿੱਚ ਤੀਰਥਯਾਤਰੀਆਂ ਅਤੇ ਸਾਧੂ-ਸੰਤਾਂ ਦੇ ਠਹਿਰਣ ਅਤੇ ਭੋਜਨ ਦਾ ਉੱਤਮ ਪ੍ਰਬੰਧ ਮੰਦਰ ਟਰੱਸਟ ਦੁਆਰਾ ਮੁਫ਼ਤ ਕੀਤਾ ਜਾਂਦਾ ਹੈ। ਕਿਵੇਂ ਪਹੁੰਚੀਏ : ਸੜਕ ਮਾਰਗ : ਵਡੋਦਰਾ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ 115 ਅਤੇ ਅਹਿਮਦਾਬਾਦ ਤੋਂ ਕਰੀਬ 130 ਕਿਲੋਮੀਟਰ ਸਥਿਤ ਹੈ। ਰੇਲਮਾਰਗ : ਵਡੋਦਰਾ ਪੱਛਮੀ ਰੇਲਵੇ ਦੇ ਦਿੱਲੀ-ਮੁੰਬਈ ਰੇਲਖੰਡ ਦਾ ਇੱਕ ਪ੍ਰਮੁੱਖ ਸਟੇਸ਼ਨ ਹੈ। ਦੇਸ਼ ਦੇ ਕਈ ਭਾਗਾਂ ਤੋਂ ਵਡੋਦਰਾ ਲਈ ਸਿੱਧੇ ਰੇਲ ਸਰਵਿਸ ਹੈ। ਵਾਯੂਮਾਰਗ : ਨਜ਼ਦੀਕੀ ਹਵਾਈ ਅੱਡਾ ਅਹਿਮਦਾਬਾਦ ਕਰੀਬ 130 ਕਿਲੋਮੀਟਰ ਦੂਰ ਸਥਿਤ ਹੈ।
|