ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਭੋਪਾਵਰ 'ਚ ਸ਼੍ਰੀ ਸ਼ਾਂਤੀਨਾਥ ਜੀ ਦਾ ਮੰਦਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੋਪਾਵਰ 'ਚ ਸ਼੍ਰੀ ਸ਼ਾਂਤੀਨਾਥ ਜੀ ਦਾ ਮੰਦਰ
87000 ਸਾਲ ਪੁਰਾਣੀ ਸ਼ਾਂਤੀਨਾਥ ਜੀ ਦੀ ਮੂਰਤੀ
ਗਾਇਤਰੀ ਸ਼ਰਮਾ
ਜੈਨ ਤੀਰਥਾਂ ਵਿੱਚ ਇੱਕ ਹੋਰ ਤੀਰਥ ਹੈ ਭੋਪਾਵਰ ਦਾ ਸ਼੍ਰੀ ਸ਼ਾਂਤੀਨਾਥ ਜੀ ਦਾ ਮੰਦਰ, ਜੋ ਇੰਦੌਰ-ਅਹਿਮਦਾਬਾਦ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਰਾਜਗੜ੍ਹ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਤੀਰਥ ਦੀ ਪ੍ਰਾਚੀਨਤਾ ਅਤੇ ਮਹਾਭਾਰਤ ਕਾਲ ਨਾਲ ਇਸਦਾ ਸਬੰਧ ਇਸ ਨੂੰ ਹੋਰ ਵੀ ਜਿਆਦਾ ਪ੍ਰਸਿੱਧ ਅਤੇ ਰਹੱਸਮਈ ਬਣਾਉਂਦੇ ਹਨ। ਭੋਪਾਵਰ ਵਿੱਚ 16ਵੇਂ ਜੈਨ ਤੀਰਥਕਰ ਸ਼੍ਰੀ ਸ਼ਾਂਤੀਨਾਥ ਜੀ ਦੀ ਕਾਉਸਗ ਮੁਦਰਾ ਵਾਲੀ 12 ਫੁੱਟ ਉੱਚੀ ਖੜੀ ਮੂਰਤੀ ਹੈ। ਸ਼੍ਰੀ ਸ਼ਾਂਤੀਨਾਥ ਜੀ ਦੀ ਇਹ ਮੂਰਤੀ ਲਗਭਗ 87000 ਸਾਲ ਪੁਰਾਣੀ ਹੈ। ਇਸ ਵਿਸ਼ਾਲ ਮੂਰਤੀ ਦਾ ਬਿਨਾ ਕਿਸੇ ਸਹਾਰੇ ਦੋ ਪੈਰ 'ਤੇ ਖੜ੍ਹਾ ਹੋਣਾ ਉਸ ਸਮੇਂ ਦੀ ਅਨਮੋਲ ਮੂਰਤੀਕਲਾ ਦਾ ਬੇਜੋੜ ਨਮੂਨਾ ਹੈ।

ਜੇਕਰ ਇਸ ਇਤਿਹਾਸ ਦੇ ਪੰਨਿਆਂ ਨੂੰ ਪਲਟੀਏ ਤਾਂ ਪੰਨੇ-ਦਰ-ਪੰਨੇ ਸਾਡੇ ਸਾਹਮਣੇ ਭੋਪਾਵਰ ਦੀ ਪ੍ਰਾਚੀਨਤਾ ਅਤੇ ਉਸ ਨਾਲ ਜੁੜੀਆਂ ਘਟਨਾਵਾਂ ਦੇ ਸਬੰਧ ਵਿੱਚ ਕਈ ਅਜਿਹੇ ਰਾਜ ਖੁੱਲ੍ਹਦੇ ਜਾਂਦੇ ਹਨ, ਜੋ ਸਾਨੂੰ ਹੈਰਾਨ ਕਰਨ ਦੇ ਨਾਲ-ਨਾਲ ਇਸ ਤੀਰਥ ਦੀ ਮਹਿਮਾ ਬਾਰੇ ਵੀ ਪ੍ਰਮਾਣ ਦਿੰਦੇ ਹਨ।

ਭੋਪਾਵਰ ਦਾ ਇਤਿਹਾਸ :
ਭੋਪਾਵਰ ਦੀ ਪ੍ਰਾਚੀਨਤਾ ਅਤੇ ਇਸ ਤੀਰਥ ਨਾਲ ਜੁੜੇ ਰਹੱਸਾਂ ਬਾਰੇ ਇੱਥੇ ਕਈ ਪ੍ਰਕਾਰ ਦੀਆਂ ਕਹਾਵਤਾਂ ਪ੍ਰਚਲਿਤ ਹਨ। ਇਹ ਕਿਹਾ ਜਾਂਦਾ ਹੈ ਕਿ ਭੋਪਾਵਰ ਦੀ ਸਥਾਪਨਾ ਰੁਕਮਣਕੁਮਾਰ, ਸ਼੍ਰੀ ਕ੍ਰਿਸ਼ਣ ਦੀ ਪਤਨੀ ਰੁਕਮਣੀ ਦੇ ਭਰਾ ਨੇ ਕੀਤੀ ਸੀ। ਕਿਹਾ ਜਾਂਦਾ ਹੈ ਕਿ ਰੁਕਮਣਕੁਮਾਰ ਦੇ ਪਿਤਾ ਭੀਸ਼ਮਕ ਉਸ ਸਮੇਂ ਅਮੀਝਰਾ ਜੋ ਕਿ ਭੋਪਾਵਰ ਤੋਂ 17 ਕਿਲੋਮੀਟਰ ਦੂਰ ਸਥਿਤ ਹੈ ਦੇ ਸ਼ਾਸਕ ਸਨ।

ਰੁਕਮਣਕੁਮਾਰ ਆਪਣੀ ਭੈਣ ਦਾ ਵਿਆਹ ਸ਼ਿਸ਼ੂਪਾਲ ਨਾਲ ਕਰਾਉਣਾ ਚਾਹੁੰਦੇ ਸਨ, ਪਰ ਉਹਨਾਂ ਦੀ ਭੈਣ ਮਨ ਹੀ ਮਨ ਸ਼੍ਰੀ ਕ੍ਰਿਸ਼ਣ ਨੂੰ ਆਪਣਾ ਪਤੀ ਮੰਨ ਚੁੱਕੀ ਸੀ। ਰੁਕਮਣੀ ਦਾ ਸੁਨੇਹਾ ਮਿਲਦੇ ਹੀ ਸ਼੍ਰੀ ਕ੍ਰਿਸ਼ਣ ਉੱਥੇ ਆਪਣਾ ਰਥ ਲੈ ਕੇ ਪਹੁੰਚੇ ਅਤੇ ਉਹਨਾਂ ਨੇ ਰੁਕਮਣੀ ਦਾ ਹਰਣ ਕਰ ਲਿਆ। ਰਸਤੇ ਵਿੱਚ ਉਹਨਾਂ ਨੂੰ ਰੁਕਮਣਕੁਮਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਉਹਨਾਂ ਨੇ ਅਸਾਨੀ ਨਾਲ ਹਰਾ ਦਿੱਤਾ। ਆਪਣੀ ਹਾਰ ਤੋਂ ਦੁਖੀ ਰੁਕਮਣਕੁਮਾਰ ਕੁੰਦਨਪੁਰ ਨਹੀਂ ਪਰਤੇ। ਉਹਨਾਂ ਨੇ ਉਸੇ ਸਥਾਨ 'ਤੇ ਆਪਣੇ ਰਹਿਣ ਲਈ ਇੱਕ ਨਗਰੀ ਵਸਾਈ, ਜੋ ਵਰਤਮਾਨ ਵਿੱਚ ਭੋਪਾਵਰ ਦੇ ਨਾਮ ਨਾਲ ਪ੍ਰਸਿੱਧ ਹੈ। ਕਿਹਾ ਜਾਂਦਾ ਹੈ ਕਿ ਰੁਕਮਣਕੁਮਾਰ ਨੇ ਹੀ ਸ਼੍ਰੀ ਸ਼ਾਂਤੀਨਾਥ ਜੀ ਸੀ ਇਹ ਮੂਰਤੀ ਇਸ ਮੰਦਰ ਵਿੱਚ ਸਥਾਪਿਤ ਕਰਾਈ ਸੀ।

WD
ਪ੍ਰਾਚੀਨਤਾ ਸਬੰਧੀ ਪ੍ਰਮਾਣ :
ਕਿਹਾ ਜਾਂਦਾ ਹੈ ਕਿ ਮਥੁਰਾ ਦੀ ਕੰਕਾਲੀਟੀਕਾ ਦੇ ਕੋਲ ਦੂਜੀ ਸ਼ਤਾਬਦੀ ਵਿੱਚ ਬਣੇ ਜੈਨ ਸਤੂਪ, ਜਿਸ ਨੂੰ ਦੇਵ ਨਿਰਮਿਤ ਸਤੂਪ ਵੀ ਕਿਹਾ ਜਾਂਦਾ ਹੈ, ਦੇ ਇੱਕ ਸ਼ਿਲਾਲੇਖ ਵਿੱਚ ਕ੍ਰਿਸ਼ਣਕਾਲ ਦੀਆਂ ਮੂਰਤੀਆਂ ਦਾ ਜਿਕਰ ਹੈ। ਜਿਸ ਵਿੱਚ ਭੋਪਾਵਰ ਦੀ ਇਸ ਵਿਸ਼ਾਲ ਮੂਰਤੀ ਦਾ ਵੀ ਉਲੇਖ ਹੈ।

ਪ੍ਰਭੂ ਦੀ ਮਹਿਮਾ ਜਾਂ ਚਮਤਕਾਰ :
ਇਸ ਤੀਰਥ 'ਤੇ ਕਈ ਸਾਲਾਂ ਤੋਂ ਚਮਤਕਾਰ ਹੁੰਦੇ ਰਹੇ ਹਨ, ਜਿਸਨੇ ਭਗਤਾਂ ਵਿੱਚ ਸ਼੍ਰੀ ਸ਼ਾਂਤੀਨਾਥ ਜੀ ਦੀ ਆਸਥਾ ਅਤੇ ਸ਼ਰਧਾ ਨੂੰ ਜਿਆਦਾ ਦ੍ਰਿੜ ਕੀਤਾ ਹੈ। ਕਦੇ ਭਗਤਾਂ ਨੇ ਭਗਵਾਨ ਦੇ ਪੈਰ ਵਿੱਚ ਲਿਪਟਿਆ ਸੱਪ ਦੇਖਿਆ ਤਾਂ ਕਦੇ ਉਹਨਾਂ ਦੇ ਮਸਤਕ ਤੋਂ ਲਗਾਤਾਰ ਅੰਮ੍ਰਿਤ ਝਰਦੇ ਹੋਏ ਦੇਖਿਆ। ਕਦੇ ਸ਼੍ਰੀ ਸ਼ਾਂਤੀਨਾਥ ਜੀ ਦੇ ਗਰਭ-ਗ੍ਰਹਿ ਅਚਾਨਕ ਹੀ ਕਈ ਲੀਟਰ ਦੁੱਧ ਨਾਲ ਭਰ ਗਿਆ ਤਾਂ ਕਦੇ ਇੱਥੇ ਭਗਤਾਂ ਨੇ ਸਫ਼ੇਦ ਸੱਪ ਨੂੰ ਵਿਚਰਣ ਕਰਦੇ ਹੋਏ ਦੇਖਿਆ।

ਇੱਥੋਂ ਦੇ ਸਥਾਨੀ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਇਸ ਤੀਰਥ ਦੇ ਸਬੰਧ ਵਿੱਚ ਇੱਕ ਹੋਰ ਖਾਸ ਗੱਲ ਇਹ ਹੈ ਕਿ ਹਰ ਸਾਲ ਇੱਥੇ ਦੇ ਮੰਦਰ ਵਿੱਚ ਕੋਈ ਨਾ ਕੋਈ ਸੱਪ ਆਪਣੀ ਕੰਜ ਦਾ ਤਿਆਗ ਕਰਕੇ ਜਾਂਦਾ ਹੈ। ਇਹ ਘਟਨਾ ਕਈ ਸਾਲਾਂ ਤੋਂ ਹੋ ਰਹੀ ਹੈ। ਮੰਦਰ ਵਿੱਚ ਕਈ ਸੱਪਾਂ ਦੀਆਂ ਕੰਜਾਂ ਹੁਣ ਤੱਕ ਸੁਰੱਖਿਅਤ ਰੱਖੀਆਂ ਹੋਈਆਂ ਹਨ।

WD
ਕਿਵੇਂ ਪਹੁੰਚੀਏ :
ਸੜਕ ਮਾਰਗ : ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਭੋਪਾਵਰ ਦੀ ਦੂਰੀ ਕਰੀਬ 107 ਕਿਲੋਮੀਟਰ ਹੈ, ਇੱਥੋਂ ਬੱਸਾਂ ਅਤੇ ਟੈਕਸੀ ਅਸਾਨੀ ਨਾਲ ਉਪਲਬਧ ਹਨ।
ਰੇਲਮਾਰਗ : ਨਜਦੀਕੀ ਰੇਲਵੇ ਸਟੇਸ਼ਨ ਵਿੱਚ ਮੇਘਨਗਰ ਕਰੀਬ 77 ਕਿਲੋਮੀਟਰ ਦੂਰ ਸਥਿਤ ਹੈ।
ਵਾਯੂਮਾਰਗ : ਨਜਦੀਕੀ ਏਅਰਪੋਰਟ ਦੇਵੀ ਅਹਿਲਿਆ ਹਵਾਈ ਅੱਡਾ, ਇੰਦੌਰ ਕਰੀਬ 107 ਕਿਲੋਮੀਟਰ ਦੂਰ ਸਥਿਤ ਹੈ।
ਵੀਡੀਉ ਦੇਖੋ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਅਰਨਮੂਲ ਦਾ ਪਾਰਥਸਾਰਥੀ ਮੰਦਿਰ  
ਤਖ਼ਤ ਸੱਚਖੰਡ ਸ਼੍ਰੀ ਹਜੂਰ ਅਬਿਚਲਨਗਰ ਸਾਹਿਬ, ਨਾਂਦੇੜ  
ਹਾਰੇ ਦਾ ਸਹਾਰਾ, ਖਾਟੂ ਸ਼ਾਮ ਹਮਾਰਾ  
ਸ਼ੇਂਦੁਰਣੀ ਦਾ ਤ੍ਰਿਵੀਕ੍ਰਮ ਮੰਦਰ  
ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਸ਼ਨੀ ਮੰਦਰ  
ਪ੍ਰਾਚੀਨ ਪ੍ਰਤੀਕਾਸ਼ੀ ਮੰਦਿਰ