
ਅਰਨਮੂਲ ਸ਼੍ਰੀ ਪਾਰਥਸਾਰਥੀ ਮੰਦਿਰ ਕੇਰਲ ਦੇ ਬਹੁਤ ਪੁਰਾਣੇ ਮੰਦਿਰਾਂ ਵਿੱਚੋਂ ਇੱਕ ਹੈ। ਇੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਪਾਰਥਸਾਰਥੀ ਦੇ ਰੂਪ ਵਿੱਚ ਵਿਰਾਜਮਨ ਹੈ।ਮੰਦਿਰ ਪਥਾਨਮਥਿੱਟਾ ਜਿਲੇ ਦੇ ਅਰਨਮੂਲ ਵਿੱਚ ਪਵਿੱਤਰ ਨਦੀ ਪੰਬਾ ਦੇ ਕਿਨਾਰੇ ਤੇ ਸਥਿਤ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮੰਦਿਰ ਦਾ ਨਿਰਮਾਣ ਅਰਜੁਨ ਨੇ ਕੀਤਾ ਸੀ। ਕਿਹਾ ਜਾਂਦਾ ਹੈ ਕਿ ਅਰਨਮੂਲ ਮੰਦਿਰ ਦਾ ਨਿਰਮਾਣ ਅਰਜੁਨ ਨੇ, ਰਣਭੂਮੀ ਵਿੱਚ ਨਿਹੱਥੇ ਕਰਨ ਨੂੰ ਮਾਰਨ ਦੇ ਅਪਰਾਧ ਦੇ ਪਛਤਾਵੇ ਸਵਰੂਪ ਕੀਤਾ ਸੀ। ਇੱਕ ਦੂਜੀ ਕਹਾਣੀ ਦੇ ਅਨੁਸਾਰ ਇਹ ਮੰਦਿਰ ਸਬਰੀਮਾਲਾ ਦੇ ਕੋਲ ਨੀਲਕਲ ਵਿੱਚ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਮੂਰਤੀ ਨੂੰ ਬਾਂਸ ਦੇ ਛੇ ਟੁਕੜਿਆਂ ਤੋਂ ਬਣੇ ਬੇੜੇ ਤੇ ਇੱਥੇ ਲਿਆਇਆ ਗਿਆ। ਇਸਲਈ ਇਸ ਥਾਂ ਦਾ ਨਾਮ ਅਰਨਮੂਲ ਪਿਆ ਜਿਸ ਦਾ ਮਲਿਆਲਮ ਵਿੱਚ ਅਰਥ ਹੁੰਦਾ ਹੈ ਬਾਂਸ ਦੇ ਛੇ ਟੁਕੜੇ। ਹਰ ਸਾਲ ਭਗਵਾਨ ਅਯੱਪਨ ਦੇ ਸਵਰਨ ਅੰਕੀ ਨੂੰ ਇੱਥੇ ਤੋਂ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਬਰੀਮਾਲਾ ਤੱਲ ਲੈ ਜਾਇਆ ਜਾਂਦਾ ਹੈ। ਓਨਮ ਤਿਉਹਾਰ ਦੌਰਾਨ ਇੱਥੇ ਮਸ਼ਹੂਰ ਅਰਨਮੂਲ ਕਸ਼ਤੀ ਦੀ ਦੌੜ ਵੀ ਆਯੋਜਿਤ ਕੀਤੀ ਜਾਂਦੀ ਹੈ। ਮੰਦਿਰ ਵਿੱਚ 18ਵੀਂ ਸਦੀ ਦੇ ਭਿੱਤੀਚਿਤਰਾਂ ਦਾ ਸੰਗ੍ਰਹਿ ਹੈ। ਅਰਨਮੂਲ ਸ਼੍ਰੀ ਪਾਰਥਸਾਰਥੀ ਮੰਦਿਰ ਕੇਰਲ ਦੀ ਵਾਸਤੁਕਲਾ ਸ਼ੈਲੀ ਦਾ ਬਹੁਤ ਵਧੀਆ ਨਮੂਨਾ ਹੈ। ਪਾਰਥਸਾਰਥੀ ਦੀ ਮੂਰਤੀ ਛੇ ਫੁਟ ਉੱਚੀ ਹੈ। ਮੰਦਿਰ ਦੀ ਮੂਰਤੀ ਦੀ ਸਥਾਪਨਾ ਦਿਹਾੜੇ ਦੇ ਮੌਕੇ ਤੇ ਹਰ ਸਾਲ 10 ਦਿਨਾਂ ਦਾ ਉਤਸਵ ਮਨਾਇਆ ਜਾਂਦਾ ਹੈ।ਕਿਵੇਂ ਪਹੁੰਚੀਏ: ਸੜਕ ਮਾਰਗ: ਅਰਨਮੂਲ ਪਥਾਨਮਥਿੱਟਾ ਦੇ ਜਿਲੋ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਜਿੱਥੇ ਪਹੁੰਚਣ ਲਈ ਬੱਸ ਉਪਲਬੱਧ ਹੈ। ਰੇਲ ਮਾਰਗ: ਇੱਥੋ ਸਭ ਤੋਂ ਨਜਦੀਕੀ ਰੇਲਵੇ ਸਟੇਸ਼ਨ ਚੇਨਗਨੂੰਰ ਹੈ। ਜਿੱਥੋਂ ਬੱਸ ਦੁਆਰਾ 14 ਕਿਲੋਮੀਟਰ ਦੀ ਯਾਤਰਾ ਤੈਅ ਕਰ ਕੇ ਮੰਦਿਰ ਤੱਕ ਪਹੁੰਚਿਆ ਜਾ ਸਕਦਾ ਹੈ। ਹਵਾਈ ਮਾਰਗ: ਇੱਥੋਂ ਨਜਦੀਕੀ ਹਵਾਈ ਅੱਡਾ ਹੈ ਕੋੱਚੀ ਦਾ। ਜੋ ਅਰਨਮੂਲ ਤੋਂ 110 ਕਿਲੋਮੀਟਰ ਦੂਰੀ ਤੇ ਸਥਿਤ ਹੈ।
|