ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਤਖ਼ਤ ਸੱਚਖੰਡ ਸ਼੍ਰੀ ਹਜੂਰ ਅਬਿਚਲਨਗਰ ਸਾਹਿਬ, ਨਾਂਦੇੜ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਖ਼ਤ ਸੱਚਖੰਡ ਸ਼੍ਰੀ ਹਜੂਰ ਅਬਿਚਲਨਗਰ ਸਾਹਿਬ, ਨਾਂਦੇੜ
ਹਰਦੀਪ ਕੌਰ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਲੌਕਿਕ ਜੀਵਨ ਦੇ ਅੰਤਿਮ ਪਲਾਂ ਨਾਲ ਸਬੰਧਿਤ ਇਹ ਪਵਿੱਤਰ ਸਥਾਨ ਸਿੱਖ ਪੰਥ ਦੇ ਪੰਜ ਤਖ਼ਤ ਸਾਹਿਬਾਨ ਵਿੱਚੋਂ ਇੱਕ ਸ਼ਿਰੋਮਣੀ ਤਖ਼ਤ ਹੈ। ਜਿਸਦੀ ਪ੍ਰਸਿੱਧੀ ਭਾਰਤ ਵਿੱਚ ਹੀ ਨਹੀਂ, ਬਲਕਿ ਦੁਨੀਆ ਭਰ ਵਿੱਚ ਫੈਲੀ ਹੋਈ ਹੈ।

ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ-ਪਿਤਾ ਅਤੇ ਚਾਰੇ ਪੁੱਤਰ ਦੇਸ਼ ਲਈ ਸ਼ਹੀਦ ਹੋ ਗਏ, ਉਸ ਤੋਂ ਬਾਅਦ ਉਹ ਸੰਸਾਰ ਦਾ ਭਲਾ ਕਰਦੇ ਹੋਏ ਗੋਦਾਵਰੀ ਨਦੀ ਦੇ ਕਿਨਾਰੇ ਵਸੇ ਨਗਰ ਨਾਂਦੇੜ ਪਹੁੰਚੇ। ਨਾਂਦੇੜ ਵਿੱਚ ਗੁਰੂਜੀ ਨੇ ਆਪਣੇ ਕੌਤਕ ਦਿਖਾਏ, ਇੱਥੇ ਆਪ ਜੀ ਨੇ ਗੁਰਦੁਆਰਾ ਨਗੀਨਾ ਘਾਟ ਤੋਂ ਤੀਰ ਚਲਾ ਕੇ ਆਪਣੇ ਸਤਿਗੁਰਾਂ ਦੇ ਸਮੇਂ ਦਾ ਤਪ-ਅਸਥਾਨ ਪ੍ਰਗਟ ਕੀਤਾ। ਉਹ ਤੀਰ ਇੱਕ ਮਸਜਿਦ ਵਿੱਚ ਜਾ ਲੱਗਿਆ ਤਾਂ ਗੁਰੂ ਜੀ ਨੇ ਢਾਈ ਹੱਥ ਜ਼ਮੀਨ ਨੂੰ ਖੁਦਵਾ ਕੇ ਸਤਯੁਗੀ ਆਸਨ, ਕਰਮੰਡਲ, ਖੜਾਵਾਂ ਅਤੇ ਮਾਲਾ ਕੱਢੀ ਅਤੇ ਉਹ ਸਥਾਨ ਪ੍ਰਗਟ ਕੀਤਾ। ਬਦਲੇ ਵਿੱਚ ਉਸ ਜ਼ਮੀਨ ਦੇ ਮਾਲਿਕ ਮੁਸਲਿਮ ਨੂੰ ਉਸ ਸਥਾਨ 'ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਦਿੱਤੀਆਂ।

ਇਸ ਸਥਾਨ ਦੇ ਪ੍ਰਗਟ ਹੋਣ 'ਤੇ ਇੱਥੇ ਗੁਰੂ ਜੀ ਰੋਜ ਨਵੇਂ-ਨਵੇਂ ਕੌਤਕ ਕਰਨ ਲੱਗੇ। ਸਵੇਰੇ-ਸ਼ਾਮ ਦੀਵਾਨ ਸਜਣ ਲੱਗੇ, ਚਾਰੇ ਪਾਸੇ ਆਨੰਦਮਈ ਰੌਣਕ ਵਧ ਗਈ। ਕੁਝ ਹੀ ਸਮੇਂ ਬਾਅਦ ਸੂਬਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਭੇਜੇ ਕਾਤਲਾਂ ਦੇ ਹਮਲੇ ਤੋਂ ਬਾਅਦ ਆਪ ਜੀ ਨੇ ਸੱਚਖੰਡ ਗਮਨ ਦੀ ਤਿਆਰੀ ਕੀਤੀ ਤਾਂ ਵਿਆਕੁਲ ਸੰਗਤ ਦੇ ਪੁੱਛਣ 'ਤੇ ਆਪ ਜੀ ਨੇ ਫਰਮਾਇਆ ਕਿ ਅਸਈਂ ਤੁਹਾਨੂੰ ਧੁਰ ਕੀ ਬਾਣੀ 'ਸ਼ਬਦ' ਗੁਰੂ ਦੇ ਹਵਾਲੇ ਕਰ ਚੱਲੇ ਹਾਂ, ਜਿਸ ਨਾਲ ਤੁਹਾਨੂੰ ਹਰ ਸਮੇਂ ਅਧਿਆਤਮਿਕ ਅਗੁਵਾਈ ਦੀ ਬਖ਼ਸ਼ੀਸ਼ ਹੁੰਦੀ ਰਹੇਗੀ।

ਵਿਕਰਮੀ ਸੰਮਤ 1765 ਕੱਤਕ ਸੁਦੀ ਦੂਜ (4 ਅਕਤੂਬਰ 1708) ਦੇ ਦਿਨ ਆਪ ਜੀ ਨੇ 5 ਪੈਸੇ, ਨਾਰੀਅਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਸ਼ਰਧਾ ਸਹਿਤ ਪਰਿਕਰਮਾ ਕੀਤੀ ਅਤੇ ਇਸ ਪਵਿੱਤਰ ਦਿਨ ਸਮੂਹ ਸਿੱਖ ਸੰਗਤ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਯੁਗੋ-ਯੁਗ ਅਟੱਲ ਗੁਰੂਤਾ ਗੱਦੀ ਅਰਪਣ ਕੀਤੀ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਦੀਵਾਨ ਵਿੱਚ ਬੈਠੀ ਸੰਗਤ ਨੂੰ ਫਰਮਾਇਆ:

WDHardeep Kaur
ਆਗਿਆ ਭਈ ਅਕਾਲ ਕੀ ਤਬੀ ਚਲਾਓ ਪੰਥ।।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।।
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ।।

ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸਰੱਬਤ ਖਾਲਸਾ ਸਿੱਖ ਸੰਗਤ ਨੂੰ ਵਚਨ ਦਿੱਤਾ ਕਿ ਯੁਗੋ-ਯੁਗ ਦੀ ਇਸ ਪਵਿੱਤਰ ਹੋਈ ਧਰਤੀ ਦਾ ਨਾਮ ਸ਼੍ਰੀ ਅਬਿਚਲਨਗਰ ਹੋਇਆ। ਇਸ ਤਰ੍ਹਾਂ ਜਗਤ ਤਮਾਸ਼ਾ ਦੇਖਣ ਤੋਂ ਬਾਅਦ 'ਬਚਿੱਤਰ ਨਾਟਕ' ਖੇਡਦੇ ਹੋਏ ਸੰਮਤ 1765 ਕੱਤਕ ਸੁਦੀ ਪੰਚਮੀਂ ਦੇ ਦਿਨ ਆਪ ਜੀ ਪਰਮ ਪੁਰਖ ਪਰਮਾਤਮਾ ਵਿੱਚ ਅਭੇਦ ਹੋ ਗਏ।

ਰੋਜ਼ਾਨਾ ਸਵੇਰੇ ਲਗਭਗ ਦੋ ਵਜੇ ਨੇੜੇ ਸਥਿਤ ਗੋਦਾਵਰੀ ਨਦੀ ਤੋਂ ਜਲ ਦੀ ਗਾਗਰ ਭਰ ਕੇ ਸੱਚਖੰਡ ਵਿੱਚ ਲਿਆਂਦੀ ਜਾਂਦੀ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਅਰਦਾਸ ਤੋਂ ਬਾਅਦ ਪੂਰਾ ਦਿਨ ਗੁਰਦੁਆਰਾ ਪਾਠ ਅਤੇ ਕੀਰਤਨ ਨਾਲ ਗੂੰਜਦਾ ਰਹਿੰਦਾ ਹੈ। ਸ਼ਾਮ ਨੂੰ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਆਰਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਜੀ ਦੇ ਪ੍ਰਮੁੱਖ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ।

ਹਾਲ ਹੀ ਵਿੱਚ 30 ਅਕਤੂਬਰ 2008 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ 300 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਗੁਰੂਤਾ ਗੱਦੀ ਦਿਵਸ ਮਨਾਇਆ ਗਿਆ। ਪੰਜ ਦਿਨਾ ਇਸ ਸਮਾਰੋਹ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਲੱਖਾਂ ਦੀ ਸੰਖਿਆ ਵਿੱਚ ਸਿੱਖ ਸੰਗਤ, ਸੰਤ ਅਤੇ ਵਿਦਵਾਨ ਸ਼ਾਮਿਲ ਹੋਏ। ਇੱਥੇ ਸਭ ਗੁਰਪੁਰਬਾਂ ਦੇ ਨਾਲ-ਨਾਲ ਦੁਸਹਿਰਾ, ਦੀਵਾਲੀ ਅਤੇ ਹੋਲਾ-ਮੁਹੱਲਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

WDHardeep Kaur
ਕਿਵੇਂ ਪਹੁੰਚੀਏ:
ਵਾਯੂਮਾਰਗ : ਨਾਂਦੇੜ ਵਿੱਚ ਰਾਸ਼ਟਰੀ ਏਅਰਪੋਰਟ ਹੈ। ਜਿਥੋਂ ਸੱਚਖੰਡ ਦੀ ਦੂਰੀ ਸਿਰਫ਼ 5 ਕਿਲੋਮੀਟਰ ਹੈ।

ਸੜਕਮਾਰਗ : ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਨਾਂਦੇੜ ਕਰੀਬ 300 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਸਭ ਪ੍ਰਮੁੱਖ ਸ਼ਹਿਰਾਂ ਤੋਂ ਸਰਕਾਰੀ ਅਤੇ ਨਿੱਜੀ ਵਾਹਨਾਂ ਰਾਹੀਂ ਨਾਂਦੇੜ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।

ਰੇਲਮਾਰਗ: ਨਾਂਦੇੜ ਸਭ ਪ੍ਰਮੁੱਖ ਰੇਲਮਾਰਗਾਂ ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਸਰ ਤੋਂ ਨਾਂਦੇੜ ਲਈ ਵਿਸ਼ੇਸ਼ ਰੇਲ ਸੁਵਿਧਾ ਉਪਲਬਧ ਹੈ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਹਾਰੇ ਦਾ ਸਹਾਰਾ, ਖਾਟੂ ਸ਼ਾਮ ਹਮਾਰਾ  
ਸ਼ੇਂਦੁਰਣੀ ਦਾ ਤ੍ਰਿਵੀਕ੍ਰਮ ਮੰਦਰ  
ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਸ਼ਨੀ ਮੰਦਰ  
ਪ੍ਰਾਚੀਨ ਪ੍ਰਤੀਕਾਸ਼ੀ ਮੰਦਿਰ  
ਆਦਿਸ਼ਕਤੀ ਏਕਵੀਰਾ ਦੇਵੀ  
ਦੱਤ ਜੈਯੰਤੀ ਵਿਸ਼ੇਸ਼