ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਹਾਰੇ ਦਾ ਸਹਾਰਾ, ਖਾਟੂ ਸ਼ਾਮ ਹਮਾਰਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਾਰੇ ਦਾ ਸਹਾਰਾ, ਖਾਟੂ ਸ਼ਾਮ ਹਮਾਰਾ
ਵੈਬ ਦੁਨੀਆ
-ਵ੍ਰਿਜੇਂਦਰ ਸਿੰਘ ਝਾਲਾ

ਮਾਂ ਸੈਵਯਮ ਪਰਾਜਿਤ:ਅਰਥਾਤ ਜੋ ਹਾਰੇ ਹੋਏ ਅਤੇ ਨਿਰਾਸ਼ ਲੋਕਾਂ ਨੂੰ ਹਿੰਮਤ ਪ੍ਰਦਾਨ ਕਰਦਾ ਹੈ।

ਵੀਰ ਪ੍ਰਸੂਤਾ ਰਾਜਸਥਾਨ ਦੀ ਧਰਾ ਨੇ ਵੈਸੇ ਤਾਂ ਆਪਣੇ ਆਂਚਲ 'ਚ ਅਨੇਕ ਗੌਰਵ ਗਾਥਾਵਾਂ ਨੂੰ ਸਮੇਟਿਆ ਹੋਇਆ ਹੈ, ਪਰ ਆਸਥਾ ਦੇ ਪ੍ਰਮੁੱਖ ਕੇਂਦਰ ਖਾਟੂ ਦੀ ਗੱਲ ਆਪਣੇ ਆਪ 'ਚ ਨਿਰਾਲੀ ਹੈ।

ਧਰਮਯਾਤਰਾ ਦੀ ਇਸ ਕੜੀ 'ਚ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਸ਼ੇਖਾਵਾਟੀ ਦੇ ਸੀਕਰ ਜਿਲ੍ਹੇ 'ਚ ਸਥਿਤ ਪਰਮਧਾਮ ਖਾਟੂ। ਇੱਥੇ ਵਿਰਾਜਤ ਹਨ ਭਗਵਾਨ ਸ਼੍ਰੀਕ੍ਰਿਸ਼ਣ ਦੇ ਕਲਯੁਗੀ ਅਵਤਾਰ ਖਾਟੂ ਸ਼ਾਮਜੀ। ਸ਼ਾਮ ਬਾਬਾ ਦੀ ਮਹਿਮਾ ਦਾ ਵਰਣਨ ਕਰਨ ਵਾਲੇ ਭਗਤ ਰਾਜਸਥਾਨ ਜਾਂ ਭਾਰਤ ਵਿੱਚ ਹੀ ਨਹੀਂ, ਬਲਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਮੌਜੂਦ ਹਨ।

ਸ਼ਾਮ ਮੰਦਿਰ ਬਹੁਤ ਹੀ ਪ੍ਰਾਚੀਨ ਹੈ, ਪਰ ਵਰਤਮਾਨ ਮੰਦਿਰ ਦੀ ਅਧਾਰਸ਼ਿਲਾ ਸੰਨ 1720 ਵਿੱਚ ਰੱਖੀ ਗਈ ਸੀ। ਇਤਿਹਾਸਕਾਰ ਪੰਡਿਤ ਝਾਬਰਮੱਲ ਸ਼ਰਮਾ ਦੇ ਮੁਤਾਬਿਕ ਸੰਨ 1679 ਵਿੱਚ ਔਰੰਗਜੇਬ ਦੀ ਸੈਨਾ ਨੇ ਇਸ ਮੰਦਿਰ ਨੂੰ ਨਸ਼ਟ ਕਰ ਦਿੱਤਾ ਸੀ। ਮੰਦਿਰ ਦੀ ਰੱਖਿਆ ਲਈ ਉਸ ਸਮੇਂ ਅਨੇਕ ਰਾਜਪੂਤਾਂ ਨੇ ਆਪਣੇ ਪ੍ਰਾਣ ਤਿਆਗੇ ਸਨ।

WD
ਖਾਟੂ ਵਿੱਚ ਭੀਮ ਦੇ ਪੋਤੇ ਅਤੇ ਘਟੋਤਕੱਚ ਦੇ ਪੁੱਤਰ ਬਰਬਰੀਕ ਦੀ ਪੂਜਾ ਸ਼ਾਮ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਮਹਾਂਭਾਰਤ ਯੁੱਧ ਦੇ ਸਮੇਂ ਭਗਵਾਨ ਸ਼੍ਰੀਕ੍ਰਿਸ਼ਣ ਨੇ ਬਰਬਰੀਕ ਨੂੰ ਵਰਦਾਨ ਦਿੱਤਾ ਸੀ ਕਿ ਕਲਯੁਗ ਵਿੱਚ ਉਸਦੀ ਪੂਜਾ ਸ਼ਾਮ (ਕ੍ਰਿਸ਼ਣ ਰੂਪ) ਦੇ ਨਾਮ ਨਾਲ ਹੋਵੇਗੀ। ਖਾਟੂ ਵਿੱਚ ਸ਼ਾਮ ਦੇ ਮਸਤਕ ਸਵਰੂਪ ਦੀ ਪੂਜਾ ਹੁੰਦੀ ਹੈ, ਜਦੋਂ ਕਿ ਨੇੜੇ ਹੀ ਸਥਿਤ ਰੀਂਗਸ ਵਿੱਚ ਧੜ ਸਵਰੂਪ ਦੀ ਪੂਜਾ ਕੀਤੀ ਜਾਂਦੀ ਹੈ।

ਹਰ ਸਾਲ ਫੱਗਣ ਮਹੀਨੇ ਦੇ ਸ਼ੁਕਲ ਪੱਖ ਵਿੱਚ ਇੱਥੇ ਵਿਸ਼ਾਲ ਮੇਲਾ ਲੱਗਦਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਭਗਤ ਪਹੁੰਚਦੇ ਹਨ। ਹਜਾਰਾਂ ਲੋਕ ਇੱਥੇ ਪੈਦਲ ਯਾਤਰਾ ਕਰ ਕੇ ਪਹੁੰਚਦੇ ਹਨ ਅਤੇ ਖਾਟੂ ਨਰੇਸ਼ ਦੇ ਦਰਬਾਰ ਵਿੱਚ ਹਾਜਰੀ ਦਿੰਦੇ ਹਨ। ਇੱਥੋਂ ਦੇ ਇੱਕ ਦੁਕਾਨਦਾਰ ਰਾਮਚੰਦਰ ਚੇਜਾਰਾ ਦੇ ਮੁਤਾਬਿਕ ਨੌਵੀਂ ਤੋਂ ਦ੍ਵਾਦਸ਼ੀ ਤੱਕ ਲੱਗਣ ਵਾਲੇ ਮੇਲੇ ਵਿੱਚ ਲੱਖਾਂ ਸ਼ਰਧਾਲੂ ਆਉਂਦੇ ਹਨ। ਹਰੇਕ ਏਕਮ ਅਤੇ ਐਤਵਾਰ ਨੂੰ ਵੀ ਇੱਥੇ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ।

ਖਾਟੂ ਮੰਦਿਰ ਵਿੱਚ ਪੰਜ ਚਰਣਾਂ ਵਿੱਚ ਆਰਤੀ ਹੁੰਦੀ ਹੈ - ਮੰਗਲਾ ਆਰਤੀ ਸਵੇਰੇ 5 ਵਜੇ, ਧੂਪ ਆਰਤੀ ਸਵੇਰੇ 7 ਵਜੇ, ਭੋਗ ਆਰਤੀ ਦੁਪਹਿਰ 12.15 ਬਜੇ, ਸੰਧਿਆ ਆਰਤੀ ਸ਼ਾਮ 7.30 ਵਜੇ ਅਤੇ ਸ਼ਯਨ ਆਰਤੀ ਰਾਤ 10 ਵਜੇ ਹੁੰਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਹਾਲਾਂਕਿ ਇਸ ਸਮੇਂ ਥੋੜਾ ਬਦਲਾਅ ਰਹਿੰਦਾ ਹੈ। ਕੱਤਕ ਸ਼ੁਕਲਾ ਏਕਾਦਸ਼ੀ ਨੂੰ ਸ਼ਾਮਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਮੰਦਿਰ ਦੇ ਦਰਵਾਜੇ 24 ਘੰਟੇ ਖੁੱਲ੍ਹੇ ਰਹਿੰਦੇ ਹਨ।

WD
ਦਰਸ਼ਨੀ ਸਥਾਨ : ਸ਼ਾਮ ਭਗਤਾਂ ਲਈ ਖਾਟੂ ਧਾਮ ਵਿੱਚ ਸ਼ਾਮ ਬਾਗ ਅਤੇ ਸ਼ਾਮ ਕੁੰਡ ਪ੍ਰਮੁੱਖ ਦਰਸ਼ਨੀ ਸਥਾਨ ਹਨ। ਸ਼ਾਮ ਬਾਗ ਵਿੱਚ ਕੁਦਰਤੀ ਵਾਤਾਵਰਨ ਲੱਗਦਾ ਹੈ। ਇੱਥੇ ਪਰਮ ਭਗਤ ਆਲੂਸਿੰਘ ਦੀ ਸਮਾਧੀ ਵੀ ਬਣਾਈ ਗਈ ਹੈ। ਸ਼ਾਮ ਕੁੰਡ ਦੇ ਬਾਰੇ ਵਿੱਚ ਮਾਨਤਾ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਸ਼ਰਧਾਲੂਆਂ ਦੇ ਪਾਪ ਧੋਤੇ ਜਾਂਦੇ ਹਨ। ਪੁਰਸ਼ਾਂ ਅਤੇ ਔਰਤਾਂ ਦੇ ਇਸ਼ਨਾਨ ਲਈ ਇੱਥੇ ਅਲੱਗ-ਅਲੱਗ ਕੁੰਡ ਬਣਾਏ ਗਏ ਹਨ।

ਕਿਵੇਂ ਪਹੁੰਚੀਏ :
ਸੜਕ ਮਾਰਗ : ਖਾਟੂ ਧਾਮ ਤੋਂ ਜੈਪੁਰ, ਸੀਕਰ ਆਦਿ ਪ੍ਰਮੁੱਖ ਸਥਾਨਾਂ ਲਈ ਰਾਜਸਥਾਨ ਰਾਜ ਪਰਿਵਹਨ ਨਿਗਮ ਦੀਆਂ ਬੱਸਾਂ ਨਾਲ ਹੀ ਟੈਕਸੀ ਅਤੇ ਜੀਪਾਂ ਵੀ ਇੱਥੇ ਆਸਾਨੀ ਨਾਲ ਉਪਲਬਧ ਹਨ।

ਰੇਲਮਾਰਗ : ਨਜਦੀਕੀ ਰੇਲਵੇ ਸਟੇਸ਼ਨ ਰੀਂਗਸ ਜੰਕਸ਼ਨ (15 ਕਿਲੋਮੀਟਰ) ਹੈ।

ਵਾਯੂਮਾਰਗ : ਇੱਥੋਂ ਦਾ ਨਜਦੀਕੀ ਹਵਾਈ ਅੱਡਾ ਜੈਪੁਰ ਹੈ, ਜੋ ਕਿ ਇੱਥੋਂ ਕਰੀਬ 80 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਵੀਡੀਉ ਦੇਖੋ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸ਼ੇਂਦੁਰਣੀ ਦਾ ਤ੍ਰਿਵੀਕ੍ਰਮ ਮੰਦਰ  
ਮੱਧ ਪ੍ਰਦੇਸ਼ ਦਾ ਸਭ ਤੋਂ ਵੱਡਾ ਸ਼ਨੀ ਮੰਦਰ  
ਪ੍ਰਾਚੀਨ ਪ੍ਰਤੀਕਾਸ਼ੀ ਮੰਦਿਰ  
ਆਦਿਸ਼ਕਤੀ ਏਕਵੀਰਾ ਦੇਵੀ  
ਦੱਤ ਜੈਯੰਤੀ ਵਿਸ਼ੇਸ਼  
ਕਰਣੇਸ਼ਵਰ ਮੰਦਿਰ