
ਧਰਮਯਾਤਰਾ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਡਰਪੁਰ ਦੀ ਕੁਦਰਤੀ ਰੂਪ ਵਿੱਚ ਮਸ਼ਹੂਰ ਸ਼ੇਦੁਰਣੀ ਦੇ ਤ੍ਰਿਵੀਕ੍ਰਮ ਮੰਦਰ ਵਿੱਚ। ਮਹਾਰਾਸ਼ਟਰ ਦੇ ਖਾਨਦੇਸ਼ ਖੇਤਰ ਵਿੱਚ ਸਥਿਤ ਇਸ ਮੰਦਿਰ ਦੀ ਸਥਾਪਨਾ ਸੰਨ 1744 ਵਿੱਚ ਮਸ਼ਹੂਰ ਸੰਤ ਸ਼੍ਰੀ ਕਡੋਜੀ ਮਹਾਰਾਜ ਦੁਆਰਾ ਕੀਤੀ ਗਈ ਸੀ।
ਮੰਦਿਰ ਦੇ ਪ੍ਰਮੁੱਖ ਸ਼ਾਂਤਾਰਾਮ ਮਹਾਰਾਜ ਭਗਤ ਅਨੁਸਾਰ ਸ਼੍ਰੀ ਸੰਤ ਕਡੇਜਾ ਮਹਾਰਾਜ ਹਰ ਸਾਲ ਭਗਵਾਨ ਵਿੱਠਲ ਦੇ ਦਰਸ਼ਨ ਲਈ ਪੰਡਰਪੁਰ ਦੀ ਪੈਦਲ ਯਾਤਰਾ ਕਰਿਆ ਕਰਦੇ ਸਨ। ਇੱਕ ਵਾਰ ਕਾਰਤਿਕ ਸੁਦੀ ਏਕਾਦਸ਼ੀ ਤੇ ਉਹ ਪੰਡਰਪੁਰ ਵੱਲ ਜਾ ਰਹੇ ਸੀ,ਉਦੋਂ ਉਹਨਾਂ ਨੂੰ ਭਗਵਾਨ ਨੇ ਖੁਦ ਆ ਕੇ ਦਰਸ਼ਨ ਦਿੱਤੇ ਅਤੇ ਕਿਹਾ ਕਿ ਮੈਂ ਤੁਹਾਡੇ ਪਿੰਡ ਦੀ ਨਦੀ ਦੇ ਨਾਲ ਪਏ ਕਚਰੇ ਦੇ ਢੇਰ ਥੱਲੇ ਨਿਵਾਸ ਕਰ ਰਿਹਾ ਹਾਂ। ਮੇਰਾ ਵਾਹਨ ਵਰਾਹ ਹੈ। ਉਹਨਾਂ ਨੇ ਮਹਾਰਾਜ ਨੂੰ ਆਦੇਸ਼ ਦਿੱਤਾ ਕਿ ਉਹਨਾਂ ਦੀ ਮੂਰਤੀ ਨੂੰ ਉੱਥੋ ਕੱਢ ਕੇ ਪ੍ਰਾਣ ਪ੍ਰਤੀਸ਼ਠਾ ਕੀਤੀ ਜਾਵੇ।
ਇਹ ਸੁਣ ਕੇ ਮਹਾਰਾਜ ਦੁਆਰਾ ਆਪਣੇ ਪਿੰਡ ਪਰਤ ਆਏ ਅਤੇ ਜਦੋਂ ਉਹਨਾਂ ਨੇ ਇਸ ਘਟਨਾ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਤਾਂ ਲੋਕਾਂ ਨੇ ਉਹਨਾਂ ਨੂੰ ਪਾਗਲ ਕਰਾਰ ਦਿੱਤਾ ਅਤੇ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਪਰ ਕਡੋਜੀ ਮਹਾਰਾਜ ਨੇ ਸ਼ਰਧਾ ਪੂਰਵਕ ਕਚਰੇ ਵਾਲੇ ਸਥਾਨ ਨੂੰ ਖੋਦਣਾ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਪਾਸ਼ਣ ਦਾ ਵਿਰਾਹ ਦਿਖਾਈ ਦਿੱਤਾ। ਉਦੋਂ ਪਿੰਡ ਦੇ ਲੋਕਾਂ ਨੂੰ ਮਹਾਰਾਜ ਦੀਆਂ ਗੱਲਾਂ ਤੇ ਵਿਸ਼ਵਾਸ ਹੋਇਆ ਅਤੇ ਉਹਨਾਂ ਨੇ ਵੀ ਖੁਦਾਈ ਸ਼ੁਰੂ ਕੀਤੀ। ਕਰੀਬ 25 ਫੀਟ ਡੂੰਘਾਈ ਵਿੱਚ ਉਹਨਾਂ ਨੂੰ ਕਾਲੇ ਪਾਸ਼ਾਣ ਦੀ ਸਾਢੇ ਚਾਰ ਫੁੱਟ ਦੀ ਭਗਵਾਨ ਵਿੱਠਲ ਦੀ ਮੂਰਤੀ ਮਿਲੀ, ਜਿਸ ਦੀ ਸਥਾਪਨਾ ਵਿਧੀ ਅਨੁਸਾਰ ਕੀਤੀ ਗਈ।
ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਮੂਰਤੀ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਗਲਤੀ ਨਾਲ ਇੱਕ ਵਾਰ ਫਾਵੜਾ ਮੂਰਤੀ ਦੀ ਨੱਕ ਤੇ ਲੱਗਿਆ, ਜਿਸ ਦੇ ਨਾਲ ਨੱਕ ਵਿੱਚੋਂ ਖੂਨ ਆ ਗਿਆ। ਮੂਰਤੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਇੱਕ ਨਾਲ ਤਿੰਨ ਭਗਵਾਨ ਦੇ ਸਵਰੂਪ ਵਿਸ਼ਨੂੰ, ਵਿੱਠਲ ਅਤੇ ਬਾਲਾਜੀ ਨਜ਼ਰ ਆਉਂਦੇ ਹਨ। ਇਹੀ ਕਾਰਣ ਹੈ ਕਿ ਉਹਨਾਂ ਨੂੰ ਤ੍ਰਿਵੀਕਰਮ ਕਿਹਾ ਜਾਂਦਾ ਹੈ। ਇਸ ਮੂਰਤੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਬਹੁਤ ਸ਼ਰਧਾ ਹੈ।
ਸੰਤ ਕਡੋਜੀ ਮਹਾਰਾਜ ਨੇ ਕਾਰਤਿਕ ਸੁਦੀ ਏਕਾਦਸ਼ੀ ਤੇ ਤ੍ਰਿਵੀਕਰਮ ਦੀ ਰੱਥ ਯਾਤਰਾ ਸ਼ੁਰੂ ਕੀਤੀ ਸੀ। ਇਹ ਪਰੰਪਰਾ ਅੱਜ ਵੀ ਕਾਇਮ ਹੈ।ਕਿਹਾ ਜਾਂਦਾ ਹੈ ਕਿ ਜਿਸ ਰੱਥ ਤੇ ਭਗਵਾਨ ਨੂੰ ਵਿਰਾਜ ਕਰ ਕੇ ਯਾਤਰਾ ਕੱਢੀ ਜਾਂਦੀ ਹੈ,ਉਹ 25 ਫੁੱਟ ਉੱਚਾ ਅਤੇ 263 ਸਾਲ ਪੁਰਾਣਾ ਹੈ ਅਤੇ ਮਹਾਰਾਸ਼ਟਰ ਦਾ ਸਭ ਤੋਂ ਪੁਰਾਣਾ ਰੱਥ ਹੈ, ਜੋ ਹੁਣੇ ਚੰਗੀ ਸਥਿਤੀ ਵਿੱਚ ਹੈ।ਇਸ ਯਾਤਰਾ ਵਿੱਚ ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਹਨ।
ਕਿਵੇਂ ਪਹੁੰਚੋ: ਜਲਗਾਂਵ ਜਿਲ੍ਹੇ ਦੇ ਜਾਮਨੇਰ ਤੋਂ ਇਹ 16 ਕਿਲੋਮੀਟਰ ਦੂਰੀ ਤੇ ਸਥਿੱਤ ਹਨ।
ਰੇਲ ਮਾਰਗ: ਜਲਗਾਂਵ ਮੱਧ ਰੇਲਵੇ ਦਾ ਮੁੱਖ ਜੰਕਸ਼ਨ ਹੈ,ਜਿੱਥੇ ਸ਼ੇਦੁਰਨੀ ਪਿੰਡ ਕਰੀਬ 45 ਕਿਲੋਮੀਟਰ ਦੂਰ ਸਥਿੱਤ ਹੈ।
ਹਵਾਈ ਮਾਰਗ: ਔਰੰਗਾਬਾਦ ਹਵਾਈ ਅੱਡੇ ਤੋਂ ਸ਼ੇਦੁਰਣੀ ਸਭ ਤੋਂ ਨਜ਼ਦੀਕ ਹੈ। ਔਰੰਗਾਬਾਦ ਤੋਂ ਸ਼ੇਦੁਰਣੀ 125 ਕਿਲੋਮੀਟਰ ਦੂਰ ਸਥਿੱਤ ਹੈ।
|