
ਧਰਮਯਾਤਰਾ ਦੀ ਇਸ ਵਾਰ ਦੀ ਕੜੀ 'ਚ ਤੁਹਾਨੂੰ ਲੈ ਕੇ ਚੱਲਦੇ ਹਾਂ,ਮੱਧਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਨੀ ਮੰਦਰ 'ਚ।ਇਹ ਮੰਦਰ ਵਿੰਧਿਆਚਲ ਦੀਆਂ ਮਨੋਰਮ ਪਹਾੜੀਆਂ 'ਚ ਬਾਈ ਨਾਮਕ ਪਿੰਡ 'ਚ ਸਥਿੱਤ ਹੈ।ਬਾਈ ਇੰਦੌਰ ਤੋਂ ਲੱਗਭਗ 30 ਕਿਲੋਮੀਟਰ ਦੀ ਦੂਰੀ 'ਤੇ ਹੈ।
ਉਂਝ ਤਾਂ ਮੰਦਰ ਕਾਫ਼ੀ ਨਵਾਂ ਹੈ,ਪ੍ਰੰਤੂ ਇਹ ਅਤਿਅੰਤ ਆਕਰਸ਼ਕ ਹੈ ਅਤੇ ਇਸ ਦੇ ਬਨਣ ਦੀ ਕਹਾਣੀ ਵੀ ਉਨ੍ਹੀ ਹੀ ਰੋਚਕ ਹੈ।ਮੰਦਰ ਦੇ ਪੁਜਾਰੀ ਨੰਦਕਿਸ਼ੋਰ ਮੀਣਾ ਨੇ ਦੱਸਿਆ ਹੈ ਕਿ ਜੈਪੁਰ ਨਿਵਾਸੀ ਮਧੂਬਾਲਾ ਸੁਰਿੰਦਰ ਸਿੰਘ ਮੀਣਾ ਦਾ ਸਸੂਰਾਲ ਬਾਈ ਨਾਮਕ ਪਿੰਡ 'ਚ ਸੀ।
ਸੁਭਾਅ ਤੋਂ ਦਾਨਵੀਰ ਹੋਣ ਕਾਰਣ ਉਨ੍ਹਾ ਨੇ ਜਣਕਲਿਆਣ ਦੇ ਲਈ ਇੱਥੇ ਇੱਕ ਧਰਮਸ਼ਾਲਾ ਬਨਾਉਣ ਦਾ ਵਿਚਾਰ ਕੀਤਾ।ਧਰਮਸ਼ਾਲਾ ਦਾ ਨਿਰਮਾਣ ਹਾਲੇ ਸ਼ੁਰੂ ਹੀ ਹੋਇਆ ਸੀ ਕਿ ਖੁਦਾਈ 'ਚ ਭਗਵਾਨ ਸ਼ਨੀ ਮਹਾਰਾਜ ਦੀ ਮੂਰਤੀ ਨਿਕਲ ਆਈ।ਮੂਰਤੀ ਨਿਕਲਣ ਦੇ ਬਾਅਦ ਮਧੂਬਾਲਾ ਸੁਰਿੰਦਰ ਸਿੰਘ ਮੀਣਾ ਨੇ ਕਈ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਅਖੀਰ ਇਸ ਨਤੀਜੇ 'ਤੇ ਪਹੁੰਚੇ ਕਿ ਉੱਥੇ ਧਰਮਸ਼ਾਲਾ ਦੀ ਬਜਾਏ ਆਕਰਸ਼ਕ ਸ਼ਨੀ ਮੰਦਰ ਦਾ ਨਿਰਮਾਣ ਕਰਵਾਇਆ ਜਾਵੇ।
ਮੰਦਰ ਦੇ ਨਿਰਮਾਣ 'ਚ ਲੱਗਭਗ 2 ਕਰੋੜ ਰੁੱਪਏ ਦਾ ਖਰਚ ਆਇਆ।27 ਅਪ੍ਰੈਲ 2002 ਨੂੰ ਮੰਦਰ 'ਚ ਸ਼ਨੀ ਦੇਵ ਦੀ ਆਕਰਸ਼ਕ ਮੂਰਤੀ ਦੀ ਸਥਾਪਨਾ ਕੀਤੀ ਗਈ।ਮੰਦਰ 'ਚ ਸ਼ਨੀ ਦੇਵ ਦੇ ਨਾਲ-ਨਾਲ ਸੂਰਜ,ਰਾਹੂ,ਕੇਤੂ,ਮੰਗਲ,ਬੁੱਧ,ਬ੍ਰਹਿਸਪਤੀ,ਸ਼ੁਕਰ,ਚੰਦਰ,ਕੁਲ ਨੌ ਗ੍ਰਹਿਆਂ ਦੀ ਸਥਾਪਨਾ ਕੀਤੀ ਗਈ।ਮੰਦਰ 'ਚ ਅਤਿਅੰਤ ਦੁਰਲੱਭ ਉੱਤਰ ਮੁਖੀ ਗਣੇਸ਼ ਅਤੇ ਦੱਖਣ ਮੁਖੀ ਹਨੂੰਮਾਨ ਦੀਆਂ ਮੂਰਤੀਆਂ ਵੀ ਵਿਰਾਜਮਾਨ ਹਨ।
ਹਰੇਕ ਸਾਲ ਸ਼ਨੀ ਜੈਯੰਤੀ 'ਤੇ ਇੱਥੇ 5 ਦਿਨਾ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ,ਜਿਸ ਵਿੱਚ ਲੱਖਾਂ ਦੀ ਸੰਖਿਆ 'ਚ ਸ਼ਰਧਾਲੂ ਇੱਥੇ ਆਉਂਦੇ ਹਨ।ਸ਼ਨੀ ਅਮਾਵੱਸਿਆ 'ਤੇ ਵੀ ਇੱਥੇ ਲੱਖਾਂ ਲੋਕ ਆਉਂਦੇ ਹਨ।
ਮੰਦਰ ਟਰੱਸਟ ਨੇ ਪਿੰਡ 'ਚ ਧਰਮਸ਼ਾਲਾ ਅਤੇ ਸਕੂਲ ਬਨਾਉਣ 'ਚ ਵੀ ਵਿਆਪਕ ਸਹਿਯੋਗ ਦਿੱਤਾ ਹੈ।ਸ਼ਰਾਵਣ ਮਾਸ 'ਚ ਜਦੋਂ ਕਾਵੜ ਯਾਤਰੀ ਓਂਕਾਰੇਸ਼ਵਰ ਜਯੋਤੀਲਿੰਗ 'ਤੇ ਜਲਾਵਿਸ਼ੇਕ ਕਰਨ ਦੇ ਲਈ ਜਾਂਦੇ ਹਨ ਤਾਂ ਮੰਦਰ ਟਰੱਸਟ ਉਨ੍ਹਾ ਦੇ ਠਹਿਰਨ ਦੀ ਪੂਰ੍ਹੀ ਵਿਵਸਥਾ ਕਰਦਾ ਹੈ।
ਕਿਵੇਂ ਪਹੁੰਚੀਏ: ਸੜਕ ਮਾਰਗ:ਇੰਦੌਰ (30 ਕਿਲੋਮੀਟਰ) ਅਤੇ ਖੰਡਵਾ (100 ਕਿਲੋਮੀਟਰ) ਤੋਂ ਬਾਈ ਪਹੁੰਚਣ ਲਈ ਬੱਸ ਅਤੇ ਟੈਕਸੀਆਂ ਅਸਾਨੀ ਨਾਲ ਮਿਲ ਜਾਂਦੀਆਂ ਹਨ।
ਰੇਲ ਮਾਰਗ:ਨਜ਼ਦੀਕ ਰੇਲਵੇ ਸਟੇਸ਼ਨ ਚੋਰਲ ਨਜ਼ਦੀਕ 10 ਕਿਮੀ ਦੀ ਦੂਰੀ 'ਤੇ ਹੈ।ਚੋਰਲ ਇੰਦੌਰ-ਖੰਡਵਾ ਮੀਟਰਗੇਜ਼ ਲਾਈਨ 'ਤੇ ਸਥਿੱਤ ਹੈ।
ਹਵਾਈ ਮਾਰਗ:ਨਜ਼ਦੀਕ ਏਅਰਪੋਰਟ ਦੇਵੀ ਅਹਿਲਿਆ ਏਅਰਪੋਰਟ ਲੱਗਭਗ 40 ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹੈ।
|