ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਪ੍ਰਾਚੀਨ ਪ੍ਰਤੀਕਾਸ਼ੀ ਮੰਦਿਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪ੍ਰਾਚੀਨ ਪ੍ਰਤੀਕਾਸ਼ੀ ਮੰਦਿਰ
- ਵਿਕਾਸ ਸ਼ਿਰਪੂਰਕ

ਹਰੇਕ ਹਿੰਦੂ ਦੀ ਇਹ ਇੱਛਾ ਹੁੰਦੀ ਹੈ ਕਿ ਆਪਣੇ ਜੀਵਨ ਵਿੱਚ ਇੱਕ ਵਾਰ ਤਾਂ ਕਾਸ਼ੀ ਦਰਸ਼ਨ ਦਾ ਲਾਭ ਲਿਆ ਜਾਣਾ ਚਾਹੀਦਾ ਹੈ। ਅਤੇ ਜੇਕਤ ਜਿਉਂਦੇ ਹੋਏ ਇਹ ਸੰਭਵ ਨਾ ਹੋ ਸਕੇ ਤਾਂ ਘੱਟ ਤੋਂ ਘੱਟ ਮਰਨ ਤੋਂ ਬਾਅਦ ਫੁੱਲਾਂ(ਅਸਥੀਆਂ) ਕਾਸ਼ੀ ਲਿਜਾ ਕੇ ਗੰਗਾ ਵਰਗੀ ਪਵਿੱਤਰ ਨਦੀ ਵਿੱਚ ਵਿਸਰਜਿਤ ਕੀਤੀਆ ਜਾਣੀਆਂ ਚਾਹੀਦੀਆਂ ਹਨ। ਪਰ ਇੱਕ ਤੀਰਥਸਥਾਨ ਅਜਿਹਾ ਵੀ ਹੈ ਜਿੱਥੇ ਜਾਣਾ ਕਾਸ਼ੀ ਯਾਤਰਾ ਤੋਂ ਘੱਟ ਨਹੀਂ। ਤਾਂ ਚਲੋ ਧਰਮਯਾਤਰਾ ਦੀ ਇਸ ਕੜੀ ਵਿੱਚ ਇਸ ਵਾਰ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ 'ਪ੍ਰਤੀਕਾਸ਼ੀ' ਮੰਦਿਰ। ਕਹਿੰਦੇ ਹਨ ਇਸਦੇ ਦਰਸ਼ਨਾਂ ਨਾਲ ਸੌ ਵਾਰ ਕਾਸ਼ੀ ਯਾਤਰਾ ਕਰਨ ਦਾ ਪੁੰਨ ਹੁੰਦਾ ਹੈ।

ਮੱਧਪ੍ਰਦੇਸ਼ ਅਤੇ ਗੁਜਰਾਤ ਦੀ ਸੀਮਾ ਦੇ ਨੰਦੁਰਬਾਰ ਜਿਲ੍ਹੇ ਵਿੱਚ ਇਹ ਮੰਦਿਰ ਸਥਿਤ ਹੈ। ਤਾਪਤੀ, ਪੁਲੰਦਾ ਅਤੇ ਗੋਮਾਈ ਨਦੀ ਦੇ ਇਸ ਸੰਗਮ ਤੇ ਸ਼ਿਵ ਦੇ 108 ਮੰਦਿਰ ਹੋਣ ਦੇ ਕਾਰਨ ਪ੍ਰਤੀਕਾਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਕਾਸ਼ੀ ਦੇ ਵਰਗੇ ਪੁੰਨਵਾਨ ਸਮਝੇ ਜਾਣ ਵਾਲੇ ਇਸ ਤੀਰਥਸਥਾਨ ਤੇ ਮਹਾਂਰਾਸ਼ਟਰ ਤੋਂ ਹੀ ਨਹੀਂ, ਪੂਰੇ ਦੇਸ਼ ਤੋਂ ਰੋਜਾਨਾ ਸੈਂਕੜੇ ਸ਼ਰਧਾਲੂ ਆਉਂਦੇ ਹਨ। ਤਾਪਤੀ ਮਹਾਤਮਯ ਇਸ ਪ੍ਰਾਚੀਨ ਧਰਮਗ੍ਰੰਥ ਦੇ ਅਨੁਸਾਰ ਕਈ ਸਦੀਆਂ ਪਹਿਲਾਂ ਛੇ ਛੇ ਮਹੀਨੇ ਦੇ ਦਿਨ ਅਤੇ ਰਾਤ ਹੋਇਆ ਕਰਦੇ ਸਨ। ਇਸ ਕਾਲ ਵਿੱਚ ਖੁਦ ਭਗਵਾਨ ਸ਼ਿਵ ਨੇ ਇੱਕ ਸਿੱਧ ਪੁਰਸ਼ ਦੇ ਸੁਪਨੇ ਵਿੱਚ ਆ ਕੇ ਕਿਹਾ ਕਿ ਇੱਕ ਹੀ ਰਾਤ ਵਿੱਚ ਜਿੱਥੇ ਮੇਰੇ 108 ਸੰਗਮ ਨਿਰਮਿਤ ਕੀਤੇ ਜਾਣਗੇ, ਮੈਂ ਹਮੇਸ਼ਾ ਉੱਥੇ ਨਿਵਾਸ ਕਰਾਂਗਾ। ਉਸ ਤੋਂ ਬਾਅਦ ਸੂਰਯਕੰਨਿਆ ਤਾਪਤੀ, ਪੁਲੰਦਾ ਅਤੇ ਗੋਮਾਈ ਨਦੀ ਦੇ ਸੰਗਮ ਤੇ ਇਹ ਸੁੰਦਰ ਸਥਾਨ ਮੰਦਿਰ ਨਿਰਮਾਣ ਲਈ ਚੁਣਿਆ ਗਿਆ।

ਸ਼ਿਵ ਭਗਤਾਂ ਨੇ ਇੱਕ ਹੀ ਰਾਤ ਜਾਣੀ ਛੇ ਮਹੀਨੇ ਵਿੱਚ ਇਸ ਸਥਾਨ ਤੇ 107 ਮੰਦਿਰ ਨਿਰਮਿਤ ਕੀਤੇ। ਅਤੇ ਜਦੋਂ 108 ਵੇਂ ਮੰਦਿਰ ਦਾ ਨਿਰਮਾਣ ਕਾਰਜ ਚਾਲੂ ਸੀ ਤਾਂ ਸਵੇਰ ਹੋ ਗਈ। ਇਸ ਸਥਾਨ ਤੇ ਪ੍ਰਕਾਸ਼ ਪੈਣ ਦੇ ਕਾਰਨ ਇਹ ਪ੍ਰਕਾਸ਼ਾ ਨਾਮ ਨਾਲ ਪ੍ਰਸਿੱਧ ਹੋ ਗਿਆ। ਇਸ ਤੋਂ ਬਾਅਦ ਤੀਰਥ ਖੇਤਰ ਕਾਸ਼ੀ ਵਿੱਚ ਭਗਵਾਨ ਸ਼ਿਵਜੀ ਦੇ 108 ਮੰਦਿਰ ਨਿਰਮਿਤ ਕੀਤੇ ਗਏ ਅਤੇ ਇੱਥੇ ਖੁਦ ਭਗਵਾਨ ਕਾਸ਼ੀਵਿਸ਼ਵੇਸ਼ਵਰ ਰੂਪ ਵਿੱਚ ਵਿਰਾਜਿਤ ਹੋਏ।

ਤਾਪਤੀ ਨਦੀ ਦੇ ਕਿਨਾਰੇ ਸਥਿਤ ਇਹ ਸਾਰੇ ਮੰਦਿਰ ਪੱਥਰਾਂ ਨਾਲ ਨਿਰਮਿਤ ਹੇਮਾਡਪੰਥੀ ਰੂਪ ਲਏ ਹੋਏ ਹੈ। ਇੱਕ ਹੀ ਮੰਦਿਰ ਪਰਿਸਰ ਵਿੱਚ ਕਾਸ਼ੀਵਿਸ਼ਵੇਸ਼ਵਰ ਅਤੇ ਕੇਦਾਰੇਸ਼ਵਰ ਦਾ ਮੰਦਿਰ ਹੈ। ਇੱਥੇ ਸਥਿਤ ਪੁਸ਼ਪਦੰਤੇਸ਼ਵਰ ਦੇ ਮੰਦਿਰ ਦਾ ਵੀ ਬਹੁਤ ਮਹੱਤਵ ਹੈ ਕਿਉਂਕਿ ਇਹ ਮੰਦਿਰ ਤੀਰਥਖੇਤਰ ਕਾਸ਼ੀ ਵਿੱਚ ਸਥਾਪਿਤ ਨਹੀਂ ਕੀਤਾ ਗਿਆ ਹੈ। ਕਹਿੰਦੇ ਹਨ ਕਿ ਕਾਸ਼ੀ ਯਾਤਰਾ ਕਰਨ ਤੋਂ ਬਾਅਦ ਇੱਥੇ ਆ ਕੇ ਉੱਤਰ ਪੂਜਾ ਸਪੰਨ ਨਾ ਕਰਾਉਣ ਤੇ ਕਾਸ਼ੀ ਯਾਤਰਾ ਦਾ ਪੁੰਨ ਅਧੂਰਾ ਹੈ।

WD
ਮੰਦਿਰ ਦੇ ਗਰਭਗ੍ਰਹਿ ਵਿੱਚ ਕਾਲੇ ਪਾਸ਼ਾਣ ਨਾਲ ਉਕੇਰੇ ਹੋਏ ਵਿਸ਼ਾਲ ਸ਼ਿਵਲਿੰਗ ਅਤੇ ਨੰਦੀ ਹਨ। ਕੇਦਾਰੇਸ਼ਵਰ ਮੰਦਿਰ ਦੇ ਸਾਹਮਣੇ ਪਾਸ਼ਾਣ ਨਾਲ ਹੀ ਨਿਰਮਿਤ ਵਿਸ਼ਾਲ ਦੀਪਸਤੰਭ ਹੈ। ਇਸ ਸਥਾਨ ਤੇ ਅੰਤਿਮ ਸੰਸਕਾਰ ਅਤੇ ਅਸਥੀਆਂ ਵਿਸਰਜਨ ਲਈ ਤੀਰਥ ਖੇਤਰ ਕਾਸ਼ੀ ਦੇ ਵਰਗਾ ਹੀ ਘਾਟ ਹੈ। ਇਸ ਲਈ ਦੇਸ਼ ਭਰ ਤੋਂ ਕਈ ਲੋਕ ਇੱਥੇ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਵਿਸਰਜਿਤ ਕਰਨ ਆਉਂਦੇ ਹਨ। ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਕ ਵਾਰ ਪ੍ਰਕਾਸ਼ਾ ਯਾਤਰਾ ਕਰਨਾ ਸੌ ਵਾਰ ਕਾਸ਼ੀ ਯਾਤਰਾ ਕਰਨ ਦੇ ਬਰਾਬਰ ਹੈ।

ਕਿਵੇਂ ਪਹੁੰਚੀਏ-
ਸੜਕ ਮਾਰਗ : ਮੱਧਪ੍ਰਦੇਸ਼, ਗੁਜਰਾਤ ਅਤੇ ਮਹਾਂਰਾਸ਼ਟਰ ਦੀ ਸੀਮਾ ਤੇ ਸਥਿਤ ਪ੍ਰਕਾਸ਼ਾ ਨੰਦੁਬਾਰ ਤੋਂ 40 ਕਿ.ਮੀ. ਦੂਰੀ ਤੇ ਹੋਣ ਦੇ ਨਾਲ ਹੀ ਅੰਕਲੇਸ਼ਵਰ-ਬੰਨਾਣਪੁਰ ਮਹਾਂਮਾਰਗ ਤੇ ਸਥਿਤ ਹੈ। ਨਾਸਿਕ, ਮੁੰਬਈ, ਪੂਨੇ, ਸੂਰਤ ਅਤੇ ਇੰਦੌਰ ਤੋਂ ਨੰਬੁਰਬਾਰ ਜਾਣ ਲਈ ਬਸ ਸੇਵਾ ਉਪਲਬਧ ਹੈ।

ਰੇਲ ਮਾਰਗ : ਨੰਦੁਰਬਾਰ ਇੱਥੋਂ ਤੋਂ ਨਜਦੀਕੀ ਰੇਲਵੇ ਸਟੇਸ਼ਨ ਹੈ ਜੋ ਕਿ ਸੂਰਤ-ਭੁਸਾਵਲ ਰੇਲ ਮਾਰਗ ਤੇ ਹੈ।

ਵਾਯੂ ਮਾਰਗ : ਗੁਜਰਾਤ ਸਥਿਤ ਸੂਰਤ ਦਾ ਜਹਾਜੀ ਤਲ ਨੰਦੁਰਬਾਰ ਤੋਂ ਕਰੀਬ 150 ਕਿਮੀ. ਦੂਰੀ ਤੇ ਸਥਿਤ ਹੈ। ਇੱਥੋਂ ਸੜਕ ਮਾਰਗ ਨਾਲ ਪ੍ਰਕਾਸ਼ਾ ਜਾਇਆ ਜਾ ਸਕਦਾ ਹੈ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਫੋਟੋ ਗੈਲਰੀ
ਫੋਟੋਗੈਲਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਆਦਿਸ਼ਕਤੀ ਏਕਵੀਰਾ ਦੇਵੀ  
ਦੱਤ ਜੈਯੰਤੀ ਵਿਸ਼ੇਸ਼  
ਕਰਣੇਸ਼ਵਰ ਮੰਦਿਰ  
ਇਗਤਪੁਰੀ ਦੀ ਘਾਟਣ ਯਾਤਰਾ  
ਮਾਂ ਗੜ ਕਾਲਿਕਾ  
ਸ਼੍ਰੀ ਸੱਤਿਆ ਸਾਈਂਬਾਬਾ ਦਾ ਸ਼ਾਂਤੀਧਾਮ