ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਆਦਿਸ਼ਕਤੀ ਏਕਵੀਰਾ ਦੇਵੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਦਿਸ਼ਕਤੀ ਏਕਵੀਰਾ ਦੇਵੀ
ਵਿਕਾਸ ਸ਼ਿਰਪੂਰਕਰ
ਧਰਮਯਾਤਰਾ ਦੀ ਇਕ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਾਂਝਰ ਨਦੀ, ਸੂਰਯਕੰਨਿਆ ਤਾਪਤੀ ਨਦੀ ਦੀ ਉਪਨਦੀ ਦੇ ਕੰਢੇ ਤੇ ਸਥਿਤ ਆਦਿਮਾਇਆ ਏਕਵੀਰਾ ਦੇਵੀ ਦੇ ਬਹੁਤ ਪੁਰਾਣੇ ਮੰਦਿਰ ਵਿੱਚ। ਮਹਾਂਰਾਸ਼ਟਰ ਦੇ ਧੁਲਿਆ ਸ਼ਹਿਰ ਦੇ ਦੇਵਪੂਰ ਉਪਨਗਰ ਵਿੱਚ ਵਿਰਾਜਿਤ ਇਹ ਦੇਵੀ ਮਹਾਂਰਾਸ਼ਟਰ ਸਹਿਤ ਰਾਜਸਥਾਨ, ਕਰਨਾਟਕ ਅਤੇ ਗੁਜਰਾਤ ਦੇ ਕਈ ਘਰਾਨਿਆਂ ਵਿੱਚ ਸ਼ਰਧਾਲੂਆਂ ਦੁਆਰਾ ਕੁਲਦੇਵੀ ਦੇ ਰੂਪ ਵਿੱਚ ਪੂਜੀ ਜਾਂਦੀ ਹੈ।

ਆਦਿਸ਼ਕਤੀ ਏਕਵੀਰਾ ਦੇਵੀ ਆਪਣੇ ਪਰਾਕਰਮ ਤੋਂ ਤਿੰਨਾ ਲੋਕਾਂ ਵਿੱਚ ਨਾਮ ਕਮਾਉਣ ਵਾਲੇ ਪਰਸ਼ੂਰਾਮ ਦੇ ਮਾਂ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਏਕਵੀਰਾ ਅਤੇ ਰੇਣੁਕਾ ਦੇਵੀ ਆਦਿਮਾਇਆ ਪਾਰਵਤੀ ਦੇ ਹੀ ਰੂਪ ਹਨ। ਅਜਿਹੀ ਧਾਰਨਾ ਹੈ ਕਿ ਰਾਕਸ਼ਸਾਂ ਦਾ ਨਾਸ਼ ਕਰਨ ਦੇ ਲਈ ਦੇਵੀ ਨੇ ਕਈ ਅਵਤਾਰ ਧਾਰਨ ਕੀਤੇ ਸੀ। ਪੁਰਾਣਾਂ ਦੇ ਅਨੁਸਾਰ ਜਮਦਗਨੀ ਰਿਸ਼ੀ ਦੀ ਪਤਨੀ ਰੇਣੁਕਾ ਦੇਵੀ ਦੇ ਪਰਸ਼ੂਰਾਮ ਏਕਮੇਵ ਵੀਰ ਪੁੱਤਰ ਹੋਣ ਦੇ ਕਾਰਨ ਇਹ ਦੇਵੀ ਨੂੰ ਏਕਵੀਰਾ ਨਾਮ ਤੋਂ ਬੁਲਾਇਆ ਜਾਂਦਾ ਹੈ।

ਸਵੇਰੇ ਪਾਂਝਰ ਦੇ ਜਲ ਨਾਲ ਟਕਰਾ ਕੇ ਜਦੋਂ ਸੂਰਜ ਦੀਆਂ ਕਿਰਨਾਂ ਦੇਵੀ ਦੇ ਚਰਨਾਂ ਵਿੱਚ ਸ਼ਰਨ ਲੈਂਦੀਆਂ ਹਨ, ਉਦੋਂ ਇਹ ਸੋਹਣਾ ਦ੍ਰਿਸ਼ ਅੱਖਾਂ ਨੂੰ ਬਹੁਤ ਵਧੀਆ ਲੱਗਦਾ ਹੈ। ਉਸ ਸਮੇਂ ਆਦਿਮਾਇਆ ਅਸ਼ਟਭੁਜਾ ਦਾ ਰੂਪ ਬਹੁਤ ਵਧੀਆ ਲੱਗਦਾ ਹੈ। ਦੇਵੀ ਦੇ ਨਾਲ ਹੀ ਗਣਪਤੀ ਦੀਆਂ ਚਤੁਰਭੁਜ ਮੂਰਤੀਆਂ ਸਥਾਪਿਤ ਹਨ। ਮੰਦਿਰ ਦੇ ਪ੍ਰਵੇਸ਼ ਦੁਆਰ ਤੇ ਅਖੰਡ ਪੱਥਰਾਂ ਵਿੱਚ ਤਰਾਸ਼ੇ ਗਏ ਦੋ ਵੱਡੇ ਹਾਥੀ ਤੁਹਾਡਾ ਸੁਆਗਤ ਕਰਦੇ ਹਨ।

ਇਹ ਬਹੁਤ ਪੁਰਾਣਾ ਮੰਦਿਰ ਪਹਿਲਾਂ ਹੇਮਾਡਪੰਥੀ ਸੀ। ਕਹਿੰਦੇ ਹਨ ਕਿ ਦੇਵੀ ਅਹਿਲਿਆਬਾਈ ਹੋਲਕਰ ਨੇ ਇਸ ਮੰਦਿਰ ਨੂੰ ਬਣਵਾਇਆ। ਮੰਦਿਰ ਵਿੱਚ ਸ਼ਮੀ ਦਾ ਦਰਖਤ ਹੈ ਜਿਥੇ ਦਰਖਤ ਦੇ ਥੱਲੇ ਸ਼ਮੀ ਦੇਵ ਦਾ ਭਾਰਤ ਦਾ ਇੱਕਮਾਤਰ ਮੰਦਿਰ ਹੈ। ਇਸ ਮੰਦਿਰ ਦੇ ਵਿਹੜੇ ਵਿੱਚ ਮਹਾਲਕਸ਼ਮੀ, ਵਿੱਠਲ ਰੁਕਮਣੀ, ਸੀਤਲਾਮਾਤਾ, ਹਨੂੰਮਾਨ ਅਤੇ ਕਾਲ ਭੈਰਵ ਸਹਿਤ ਪਰਸ਼ੂਰਾਮ ਦਾ ਵੀ ਮੰਦਿਰ ਹੈ।

WD
ਏਕਵੀਰਾ ਦੇਵੀ ਦੇ ਮੰਦਿਰ ਵਿੱਚ ਕਈ ਭਗਤ ਨਿਯਮਿਤ ਰੂਪ ਨਾਲ ਪੂਜਾ ਅਰਾਧਨਾ ਅਤੇ ਆਰਤੀ ਵਿੱਚ ਸ਼ਾਮਿਲ ਹੁੰਦੇ ਹਨ। ਨਵਰਾਤਰੀ ਦੇ ਦੌਰਾਨ ਇਥੇ ਵੱਡੇ ਮੈਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਮੇਲੇ ਨੂੰ ਦੇਖਣ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਪੂਰਾ ਵਿਸ਼ਵਾਸ ਹੈ ਕਿ ਏਕਵੀਰਾ ਦੇਵੀ ਦੇ ਦਰਸ਼ਨ ਨਾਲ ਸਾਰੇ ਸੰਕਟ ਦੂਰ ਹੁੰਦੇ ਹਨ ਅਤੇ ਦੇਵੀ ਦੀ ਕਿਰਪਾ ਦ੍ਰਿਸ਼ਟੀ ਨਾਲ ਸਾਰੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ।

ਕਿਵੇਂ ਪਹੁੰਚੀਏ
ਸੜਕ ਮਾਰਗ: ਮੁੰਬਈ-ਆਗਰਾ ਅਤੇ ਨਾਗਪੁਰ-ਸੂਰਤ ਰਾਸ਼ਟਰੀ ਮਾਰਗ ਧੁਲੀਆ ਸ਼ਹਿਰ ਤੋਂ ਹੋ ਕੇ ਜਾਂਦੇ ਹਨ। ਧੁਲਿਆ ਮੁੰਬਈ ਤੋਂ 425 ਕਿਲੋਮੀਟਰ, ਇੰਦੌਰ ਤੋਂ 250 ਕਿਲੋਮੀਟਰ ਦੂਰ ਸਥਿਤ ਹੈ।

ਰੇਲਮਾਰਗ : ਮੁੰਬਈ ਦੇ ਵੱਲੋਂ ਆਉਣ ਵਾਲੀ ਰੇਲ ਤੋਂ ਚਾਲੀਸਸਗਾਵ ਤੱਕ ਪਹੁੰਚਿਆ ਜਾ ਸਕਦਾ ਹੈ। ਜਿੱਥੋ ਹਰ ਘੰਟੇ ਵਿੱਚ ਧੁਲੀਆ ਦੇ ਲਈ ਰੇਲ ਉਪਲਬਧ ਹੈ। ਭੁਸਾਵਲ-ਸੂਰਤ ਰੇਲ ਮਾਰਗ ਤੋਂ ਨਰਡਾਣਾ ਸਟੇਸ਼ਨ ਨਜਦੀਕ ਹੈ। ਜਿਥੋ ਧੁਲੀਆ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।

ਹਵਾਈ ਮਾਰਗ: ਧੁਲੀਆ ਤੋਂ ਨਜਦੀਕੀ ਏਅਰਪੋਰਟ ਨਾਸਿਕ ਹੈ (187 ਕਿਮੀ) ਅਤੇ ਔਰੰਗਾਬਾਦ (225 ਕਿਮੀ) ਹੈ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਦੱਤ ਜੈਯੰਤੀ ਵਿਸ਼ੇਸ਼  
ਕਰਣੇਸ਼ਵਰ ਮੰਦਿਰ  
ਇਗਤਪੁਰੀ ਦੀ ਘਾਟਣ ਯਾਤਰਾ  
ਮਾਂ ਗੜ ਕਾਲਿਕਾ  
ਸ਼੍ਰੀ ਸੱਤਿਆ ਸਾਈਂਬਾਬਾ ਦਾ ਸ਼ਾਂਤੀਧਾਮ  
ਸਪਤਸ਼ਰਿੰਗੀ ਦੇਵੀ ਅਰਧ ਸ਼ਕਤੀਪੀਠ