ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਦੱਤ ਜੈਯੰਤੀ ਵਿਸ਼ੇਸ਼
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੱਤ ਜੈਯੰਤੀ ਵਿਸ਼ੇਸ਼
ਰੁਪਾਲੀ ਬਰਵੇ
ਧਰਮਯਾਤਰਾ ਦੀ ਇਸ ਕੜੀ ਵਿੱਚ ਦੱਤ ਜੈਯੰਤੀ ਦੇ ਮੌਕੇ ਤੇ ਅਸੀਂ ਤੁਹਾਨੂੰ ਲੈ ਕੇ ਚਲਦੇ ਹਾਂ ਇੰਦੌਰ ਦੇ ਭਗਵਾਨ ਦੱਤਾਤ੍ਰੇਅ ਦੇ ਮੰਦਿਰ ਵਿੱਚ। ਭਗਵਾਨ ਦੱਤ ਨੂੰ ਬ੍ਰਹਮਾ, ਵਿਸ਼ਣੂ, ਮਹੇਸ਼ ਤਿੰਨਾਂ ਦਾ ਸਵਰੂਪ ਮੰਨਿਆ ਜਾਂਦਾ ਹੈ। ਦੱਤਾਤ੍ਰੇਅ ਵਿੱਚ ਈਸ਼ਵਰ ਅਤੇ ਗੁਰੂ ਦੋਵੇਂ ਰੂਪ ਹਨ। ਇਸ ਲਈ ਉਹਨਾਂ ਨੇ ਸ਼੍ਰੀ ਗੁਰਦੇਵਦੱਤ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ।

ਭਗਵਾਨ ਦੱਤਾਤ੍ਰੇਅ ਦਾ ਮੰਦਿਰ ਕਰੀਬ 700 ਸਾਲ ਪੁਰਾਣਾ ਹੈ ਅਤੇ ਕ੍ਰਿਸ਼ਣਪੁਰਾ ਦੀਆਂ ਇਤਿਹਾਸਿਕ ਛਤਰੀਆਂ ਦੇ ਕੋਲ ਸਥਿਤ ਹੈ। ਇੰਦੌਰ ਹੋਲਕਰ ਰਾਜਵੰਸ਼ ਰਿਹਾ ਹੈ। ਹੋਲਕਰ ਰਾਜਵੰਸ਼ ਦੇ ਸੰਸਥਾਪਕ ਸੂਬੇਦਾਰ ਮਲਹਾਰਰਾਵ ਹੋਲਕਰ ਦੇ ਆਗਮਨ ਦੇ ਵੀ ਕਈ ਸਾਲ ਪਹਿਲਾਂ ਦੱਤਾਤ੍ਰੇਅ ਮੰਦਿਰ ਦੀ ਸਥਾਪਨਾ ਹੋ ਚੁਕੀ ਸੀ। ਜਗਤਗੁਰੂ ਸ਼ੰਕਰਾਚਾਰਿਆ ਸਮੇਤ ਕਈ ਸਾਧੂ ਸੰਤ ਪਾਵਨ ਨਗਰੀ ਅਵੰਤਿਕਾ ਵਰਤਮਾਨ ਵਿੱਚ ਉਜੈਨ ਜਾਣ ਤੋਂ ਪਹਿਲਾਂ ਆਪਣੇ ਅਖਾੜੇ ਸਮੇਤ ਇਸ ਮੰਦਿਰ ਦੇ ਪਰਿਸਰ ਵਿੱਚ ਰੁਕਿਆ ਕਰਦੇ ਸੀ।

ਜਦੋਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੱਧ ਖੇਤਰ ਦੀ ਯਾਤਰਾ ਤੇ ਸੀ ਉਦੋਂ ਉਹ ਇਮਲੀ ਸਾਹਿਬ ਨਾਮ ਦੇ ਪਵਿੱਤਰ ਗੁਰੂਸਥਾਨ ਤੇ ਰੁਕੇ ਸੀ ਅਤੇ ਹਰ ਦਿਨ ਨਦੀ ਦੇ ਇਸ ਸੰਗਮ ਤੇ ਆਇਆ ਕਰਦੇ ਸੀ ਅਤੇ ਦੱਤ ਮੰਦਿਰ ਦੇ ਸਾਧੂਆਂ ਨਾਲ ਧਰਮ ਦੀ ਚਰਚਾ ਕਰਦੇ ਸੀ।

ਕਿਹਾ ਜਾਂਦਾ ਹੈ ਕਿ ਭਗਵਾਨ ਦੱਤ ਦੀ ਨਿਰਮਤੀ ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਦਾ ਬਹੁਤ ਵਧੀਆ ਚਮਤਕਾਰ ਹੈ। ਭਗਤਾਂ ਦੁਆਰਾ ਅਚਾਨਕ ਆ ਕੇ ਮਦਦ ਕਰਨ ਵਾਲੀ ਸ਼ਕਤੀ ਨੂੰ ਦੱਤ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਮਾਰਗਸ਼ੀਰਸ਼ ਦੀ ਪੂਰਨਮਾਸੀ ਤੇ ਦੱਤ ਜੈਯੰਤੀ ਦਾ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

WD
ਗੁਰੂਦੇਵ ਦੇ ਭਗਤਾਂ ਦੀ ਅਰਾਧਨਾ ਵਿੱਚ ਗੁਰੂ ਚਿਤਰ ਦਾ ਪਾਠ ਦਾ ਵੱਖਰਾ ਹੀ ਮੱਹਤਵ ਹੈ। ਇਸ ਦੇ ਕੁਲ 52 ਅਧਿਆਏ ਵਿੱਚ ਕੁੱਲ 7491 ਪੰਕਤੀਆਂ ਹਨ। ਕੁੱਝ ਲੋਕ ਸਾਲ ਵਿੱਚ ਸਿਰਫ ਇਕ ਵਾਰ ਜਾਂ ਫਿਰ ਤਿੰਨ ਦਿਨ ਵਿੱਚ ਪੜ੍ਹਦੇ ਹਨ। ਜਦੋਂਕਿ ਜਿਆਦਾਤਰ ਲੋਕ ਦੱਤ ਜੈਯੰਤੀ ਤੇ ਮਾਰਗਸ਼ੀਸ਼ ਸ਼ੁੱਧ 7 ਤੋਂ ਮਾਰਗਸ਼ੀਰਸ਼ 14 ਤੇ ਪੜ੍ਹ ਕੇ ਪੂਰਾ ਕਰਦੇ ਹਨ। ਗੁਰਦੇਵ ਦੇ ਭਗਤ ਉਹਨਾਂ ਦਾ ਮਹਾਂਮੰਤਰ ਦਿਗੰਬਰ ਦਿਗੰਬਰਾ ਸ਼੍ਰੀਪਾਦ ਵੱਲਭ ਦਿਗੰਬਰਾ ਦਾ ਜਾਪ ਕਰਦੇ ਹੋਏ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ ਹਨ।

ਦੱਤਮੂਰਤੀ ਦੇ ਨਾਲ ਇੱਕ ਗਾਂ ਅਤੇ ਚਾਰ ਕੁੱਤੇ ਦਿਖਾਈ ਦਿੰਦੇ ਹਨ। ਪੁਰਾਣਾਂ ਦੇ ਅਨੁਸਾਰ ਭਗਵਾਨ ਦੱਤਾਤ੍ਰੇਅ ਨੇ ਧਰਤੀ ਅਤੇ ਚਾਰ ਵੇਦਾਂ ਦੀ ਸੁਰੱਖਿਆ ਦੇ ਲਈ ਅਵਤਾਰ ਧਾਰਨ ਕੀਤਾ ਸੀ। ਜਿਸ ਵਿੱਚ ਗਾਂ ਧਰਤੀ ਅਤੇ ਚਾਰ ਵੇਦ ਕੁੱਤੇ ਦੇ ਸਵਰੂਪ ਦਿਖਾਈ ਦਿੰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਗੁਲਰ ਦੇ ਦਰਖਤ ਤੇ ਦੱਤ ਭਗਵਾਨ ਦਾ ਵਾਸ ਹੁੰਦਾ ਹੈ। ਇਸ ਲਈ ਹਰ ਮੰਦਿਰ ਵਿੱਚ ਗੁਲਰ ਦਾ ਦਰਖਤ ਜਰੂਰ ਹੁੰਦਾ ਹੈ।

ਸ਼ੈਵ, ਵੈਸ਼ਣਵ ਅਤੇ ਸ਼ਾਕਤ ਤਿੰਨੋਂ ਹੀ ਸੰਪਰਦਾਵਾਂ ਨੂੰ ਇੱਕਜੁਟ ਕਰਨ ਵਾਲੇ ਸ਼੍ਰੀ ਦੱਤਾਤ੍ਰੇਅ ਦਾ ਪ੍ਰਭਾਵ ਮਹਾਰਾਸ਼ਟਰ ਵਿੱਚ ਹੀ ਨਹੀ, ਬਲਕਿ ਪੂਰੇ ਵਿਸ਼ਵ ਵਿੱਚ ਫੈਲਿਆ ਹੋਇਆ ਹੈ। ਗੁਰਦੇਵ ਦੱਤਾਤ੍ਰੇਅ ਵਿੱਚ ਨਾਥ ਸੰਪਰਦਾਏ, ਮਹਾਨੁਭਾਵ ਸੰਪਰਦਾਏ, ਵਾਰਕਰੀ ਸੰਪਰਦਾਏ ਅਤੇ ਸਮਰਥ ਸੰਪਰਦਾਏ ਦੀ ਬਹੁਤ ਸ਼ਰਧਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੱਤ ਸੰਪਰਦਾ ਵਿੱਚ ਹਿੰਦੂਆਂ ਦੇ ਬਰਾਬਰ ਹੀ ਮੁਸਲਮਾਨ ਭਗਤ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ।

WD
ਕਿਵੇਂ ਪਹੁੰਚੀਏ:
ਹਵਾਈ ਮਾਰਗ: ਇੰਦੌਰ ਨੂੰ ਮੱਧਪ੍ਰਦੇਸ਼ ਦੀ ਵਪਾਰਿਕ ਰਾਜਧਾਨੀ ਮੰਨਿਆ ਜਾਂਦਾ ਹੈ ਜਿਥੇ ਅਹਿਲਿਆ ਬਾਈ ਏਅਰਪੋਰਟ ਸਥਿਤ ਹੈ।
ਰੇਲ ਮਾਰਗ: ਇੰਦੌਰ ਜੰਕਸ਼ਨ ਹੋਣ ਦੇ ਕਾਰਨ ਇੱਥੇ ਟ੍ਰੇਨ ਨਾਲ ਪਹੁੰਚਣਾ ਬਹੁਤ ਹੀ ਅਸਾਨ ਹੈ।
ਸੜਕ ਮਾਰਗ: ਇਹ ਦੇਸ਼ ਦੇ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਨਾਲ ਜੁੜਿਆ ਹੋਇਆ ਹੈ। ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਸੜਕ ਮਾਰਗ ਰਾਹੀਂ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।
ਵੀਡੀਉ ਦੇਖੋ
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਕਰਣੇਸ਼ਵਰ ਮੰਦਿਰ  
ਇਗਤਪੁਰੀ ਦੀ ਘਾਟਣ ਯਾਤਰਾ  
ਮਾਂ ਗੜ ਕਾਲਿਕਾ  
ਸ਼੍ਰੀ ਸੱਤਿਆ ਸਾਈਂਬਾਬਾ ਦਾ ਸ਼ਾਂਤੀਧਾਮ  
ਸਪਤਸ਼ਰਿੰਗੀ ਦੇਵੀ ਅਰਧ ਸ਼ਕਤੀਪੀਠ  
ਪ੍ਰਾਚੀਨ ਬਗਲਾਮੁਖੀ ਮੰਦਿਰ