ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਅਹਿਮਦਾਬਾਦ ਦੀ ਸ਼ਾਨ : ਜਗਨਨਾਥ ਮੰਦਿਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਹਿਮਦਾਬਾਦ ਦੀ ਸ਼ਾਨ : ਜਗਨਨਾਥ ਮੰਦਿਰ
ਵੈਬ ਦੁਨੀਆ
ਆਪਣੀ ਵਿਸ਼ਾਲਤਾ ਅਤੇ ਸੁੰਦਰਤਾ ਲਈ ਅਹਿਮਦਾਬਾਦ ਵਿੱਚ ਭਗਵਾਨ ਜਗਨਨਾਥ ਦਾ ਮੰਦਿਰ ਕਾਫੀ ਪ੍ਰਸਿੱਧ ਹੈ। ਜਮਾਲਪੁਰ ਸਥਿਤ ਇਹ ਪ੍ਰਾਚੀਨ ਮੰਦਿਰ ਅਹਿਮਦਾਬਾਦ ਦੀ ਸ਼ਾਨ ਮੰਨਿਆ ਜਾਂਦਾ ਹੈ।

ਇਸ ਮੰਦਿਰ ਦੇ ਨਿਰਮਿਤੀ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਕਰੀਬ 150 ਸਾਲ ਪਹਿਲਾਂ ਭਗਵਾਨ ਜਗਨਨਾਥਜੀ ਨੇ ਮਹੰਤ ਨਰ ਸਿੰਘ ਦਾਸ ਜੀ ਦੇ ਸੁਪਨੇ ਵਿੱਚ ਜਾ ਕੇ ਆਦੇਸ਼ ਕੀਤਾ ਕਿ ਇੱਥੇ ਉਹਨਾਂ ਦੇ ਭਰਾ ਬਲਦੇਵ ਅਤੇ ਭੈਣ ਸੁਭੱਦਰਾ ਨਾਲ ਉਹਨਾਂ ਦਾ ਮੰਦਿਰ ਸਥਾਪਿਤ ਕੀਤਾ ਜਾਵੇ। ਤਾਂ ਉਹਨਾਂ ਨੇ ਇਸ ਸੁਪਨੇ ਦੀ ਗੱਲ ਪਿੰਡਵਾਲਿਆਂ ਦੇ ਸਾਹਮਣੇ ਰੱਖੀ ਅਤੇ ਸਾਰਿਆਂ ਨੇ ਇਸ ਨੂੰ ਸਵਿਕਾਰਦੇ ਹੋਏ ਧੂਮਧਾਮ ਨਾਲ ਭਗਵਾਨ ਜਗਨਨਾਥ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ।

WD
ਭਗਵਾਨ ਜਗਨਨਾਥ ਨੂੰ ਵਿਰਾਜਿਤ ਕਰਦੇ ਹੀ ਖੇਤਰ ਦੀ ਰੌਣਕ ਵਿੱਚ ਚਾਰ ਚੰਦ ਲੱਗ ਗਏ। ਇੱਥੇ ਭਗਵਾਨ ਜਗਨਨਾਥ, ਬਲਭਦਰ ਜੀ ਅਤੇ ਦੇਵੀ ਸੁਭੱਦਰਾ ਦੀਆਂ ਆਕਰਸ਼ਕ ਮੂਰਤੀਆਂ ਆਉਣ ਵਾਲੇ ਹਰ ਭਗਤ ਦਾ ਮਨ ਮੋਹ ਲੈਂਦੀਆਂ ਹਨ। ਉਸ ਤੋਂ ਬਾਅਦ 1878 ਤੋਂ ਅਸ਼ਾਡੀ ਬੀਜ ਦੇ ਦਿਨ ਕੱਢੀ ਜਾਣ ਵਾਲੀ ਰਥਯਾਤਰਾ ਹੁਣ ਇੱਥੇ ਦੀ ਪਰੰਪਰਾ ਦਾ ਹਿੱਸਾ ਬਣ ਗਈ ਹੈ। ਇਸ ਦੌਰਾਨ ਮੰਦਿਰ ਦੀ ਵਿਸ਼ੇਸ਼ ਰੂਪ ਨਾਲ ਸਾਜ-ਸੱਜਾ ਵੀ ਕੀਤੀ ਜਾਂਦੀ ਹੈ। ਰਥਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ ਭਗਤ ਖੁਦ ਨੂੰ ਭਾਗਸ਼ਾਲੀ ਮੰਨਦੇ ਹਨ।

ਜੈ ਰਣਛੋੜ, ਮੱਖਣ ਚੋਰ ਦੀ ਗੂੰਜ ਨਾਲ ਭਗਵਾਨ ਜਗਨਨਾਥ ਦੇ ਦਰਸ਼ਨ ਲਈ ਇੱਥੇ ਦੂਰ-ਦੂਰ ਤੋਂ ਆਏ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਦੇ ਮੱਦੇਨਜਰ ਇੱਥੇ ਸੁਰੱਖਿਆ ਦੇ ਕੜੇ ਇੰਤਜਾਮ ਕੀਤੇ ਜਾਂਦੇ ਹਨ। ਭਗਤਾਂ ਦਾ ਮੰਨਣਾ ਹੈ ਕਿ ਭਗਵਾਨ ਜਗਨਨਾਥ ਦੇ ਦਰਸ਼ਨ ਨਾਲ ਹੀ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।

ਇੱਥੇ ਮਹਾਂਮੰਡਲੇਸ਼ਵਰ ਮਹੰਤ ਨਰਸਿੰਘ ਦਾਸਜੀ ਮਹਾਰਾਜ ਦੁਆਰਾ 'ਭੁੱਖੇ ਦਾ ਭੋਜਨ' ਇਸ ਭਾਵ ਨਾਲ ਸ਼ੁਰੂ ਕੀਤਾ ਗਿਆ, ਸਦਾਵਰਤ ਦੇ ਤਹਿਤ ਅੱਜ ਵੀ ਇੱਥੇ ਰੋਜਾਨਾ ਹਜਾਰਾਂ ਗਰੀਬ, ਭਿਖਾਰੀ ਅਤੇ ਜਰੂਰਤਮੰਦ ਲੋਕ ਪੇਟ ਦੀ ਭੁੱਖ ਨੂੰ ਸ਼ਾਂਤ ਕਰਦੇ ਹਨ।

ਕਿਵੇਂ ਪਹੁੰਚੀਏ?
ਹਵਾਈ ਜਹਾਜ: ਅਹਿਮਦਾਬਾਦ ਏਅਰਪੋਰਟ ਦੇਸ਼ ਦੇ ਸਾਰੇ ਪ੍ਰਮੁੱਖ ਏਅਰਪੋਰਟ ਨਾਲ ਜੁੜਿਆ ਹੋਇਆ ਹੈ। ਏਅਰਪੋਰਟ ਤੋਂ ਨਿੱਜੀ ਟੈਕਸੀ ਦੁਆਰਾ ਮੰਦਿਰ ਪਹੁੰਚਿਆ ਜਾ ਸਕਦਾ ਹੈ।

WD
ਰੇਲ ਮਾਰਗ: ਅਹਿਮਦਾਬਾਦ ਦੇਸ਼ ਦੇ ਵੱਡੇ ਸ਼ਹਿਰਾਂ ਦੇ ਨਾਲ ਕੁਝ ਛੋਟੇ ਸ਼ਹਿਰਾਂ ਨਾਲ ਵੀ ਰੇਲ ਲਾਈਨ ਦੁਆਰਾ ਜੁੜਿਆ ਹੋਇਆ ਹੈ। ਇੱਥੇ ਸਥਿਤ ਕਾਲੁਪੁਰ ਸਟੇਸ਼ਨ ਮੰਦਿਰ ਤੋਂ 3 ਕਿਮੀ. ਦੀ ਦੂਰੀ ਤੇ ਸਥਿਤ ਹੈ। ਮਣੀਨਗਰ ਅਤੇ ਸਾਵਰਮਤੀ ਰੇਲਵੇ ਸਟੇਸ਼ਨ ਨਾਲ ਵੀ ਮੰਦਿਰ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।

ਸੜਕ ਮਾਰਗ: ਸਾਰੇ ਰਾਜਾਂ ਤੋਂ ਅਹਿਮਦਾਬਾਦ ਲਈ ਬਸ ਸੇਵਾ ਉਪਲਬਧ ਹੈ। ਇੱਥੇ ਗੀਤਾਮੰਦਿਰ ਸਥਿਤ ਬਸ ਡੇਪੋ ਪਹੁੰਚ ਕੇ ਟੈਕਸੀ ਦੇ ਮਾਧਿਅਮ ਨਾਲ ਮੰਦਿਰ ਤੱਕ ਪਹੁੰਚਿਆ ਜਾ ਸਕਦਾ ਹੈ।
ਸਬੰਧਤ ਜਾਣਕਾਰੀ ਲੱਭੋ
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਸਿੱਧਨਾਥ ਵੀਰ ਗੋਗਾਦੇਵ  
ਨਾਸਿਕ ਦਾ ਕਾਲਾਰਾਮ ਮੰਦਿਰ  
ਮਾਂ ਮਨੂਦੇਵੀ ਦਾ ਮੰਦਿਰ  
ਬੈਸੀਲੀਕਾ ਆਫ਼ ਬਾਮ ਜੀਸਸ  
ਮੀਰਾ ਦਾਤਾਰ  
ਉੱਤਮ ਸ਼ਮਾ - ਜੈਨ ਸ਼ਮਾਵਾਣੀ ਪਰਬ