ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਸਿੱਧਨਾਥ ਵੀਰ ਗੋਗਾਦੇਵ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿੱਧਨਾਥ ਵੀਰ ਗੋਗਾਦੇਵ
ਨਾਥ ਸਮਾਜ ਦੇ ਮਹਾਨ ਯੋਗੀ
ਵੈਬ ਦੁਨੀਆ
-ਅਨਿਰੁੱਦ ਜੋਸ਼ੀ
ਧਰਮਯਾਤਰਾ ਦੀ ਇਸ ਵਾਰ ਦੀ ਕੜੀ ਵਿੱਚ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸਿੱਧ ਵੀਰ ਗੋਗਾਦੇਵ ਦੇ ਮੰਦਿਰ, ਜਿੱਥੇ ਸਾਰੇ ਧਰਮ ਅਤੇ ਸਮਾਜ ਦੇ ਲੋਕ ਮੱਥਾ ਟੇਕਣ ਲਈ ਦੂਰ-ਦੂਰ ਤੋਂ ਆਉਂਦੇ ਹਨ। ਮਾਥ ਪਰੰਪਰਾ ਦੇ ਸਾਧੂਆਂ ਲਈ ਇਹ ਸਥਾਨ ਬਹੁਤ ਮਹੱਤਵ ਰੱਖਦਾ ਹੈ।

ਮੱਧਕਾਲੀਨ ਮਹਾਂਪੁਰਸ਼ ਗੋਗਾਜੀ ਹਿੰਦੂ, ਮੁਸਲਿਮ, ਸਿੱਖ ਸਮਾਜਾਂ ਦੀ ਸ਼ਰਧਾ ਅਰਜਿਤ ਕਰ ਕੇ ਇੱਕ ਧਰਮਨਿਰਪੇਖ ਲੋਕਦੇਵਤਾ ਦੇ ਨਾਮ ਨਾਲ ਪੀਰ ਦੇ ਰੂਪ ਵਿੱਚ ਪ੍ਰਸਿੱਧ ਹੋਏ। ਗੋਗਾਜੀ ਦਾ ਜਨਮ ਰਾਜਸਥਾਨ ਦੇ ਦਦਰੇਵਾ (ਚੁਰੂ) ਚੌਹਾਨ ਵੰਸ਼ ਦੇ ਰਾਜਪੂਤ ਸ਼ਾਸਕ ਜੈਬਰ ਦੀ ਪਤਨੀ ਬਾਛਲ ਦੇ ਗਰਭ ਚੋਂ ਗੁਰੂ ਗੋਰਖਨਾਥ ਦੇ ਵਰਦਾਨ ਨਾਲ ਭਾਦੋਂ ਸੁਦੀ ਨੌਵੀਂ ਨੂੰ ਹੋਇਆ ਸੀ। ਚੌਹਾਨ ਵੰਸ਼ ਵਿੱਚ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਬਾਅਦ ਗੋਗਾਜੀ ਵੀਰ ਅਤੇ ਪ੍ਰਸਿੱਧੀ ਪ੍ਰਾਪਤ ਰਾਜ ਸਨ। ਗੋਗਾਜੀ ਦਾ ਰਾਜ ਸਤਲੁਜ ਤੋਂ ਹਾਂਸੀ (ਹਰਿਆਣਾ) ਤੱਕ ਸੀ।

WD
ਲੋਕਮਾਨਤਾ ਅਤੇ ਲੋਕ ਕਥਾਵਾਂ ਦੇ ਅਨੁਸਾਰ ਗੋਗਾਜੀ ਨੂੰ ਸੱਪਾਂ ਦੇ ਦੇਵਤਾ ਦੇ ਰੂਪ ਵਿੱਚ ਵੀ ਪੂਜਿਆ ਜਾਂਦਾ ਹੈ। ਲੋਕ ਉਹਨਾਂ ਨੂੰ ਗੋਗਾਜੀ ਚੌਹਾਨ, ਗੁੱਗਾ, ਜਾਹਿਰ ਵੀਰ ਅਤੇ ਜਾਹਿਰ ਪੀਰ ਦੇ ਨਾਮਾਂ ਨਾਲ ਪੁਕਾਰਦੇ ਹਨ। ਇਹ ਗੁਰੂ ਗੋਰਖਨਾਥ ਦੇ ਪ੍ਰਮੁੱਖ ਚੇਲਿਆਂ ਵਿੱਚੋਂ ਇੱਕ ਸਨ। ਰਾਜਸਥਾਨ ਦੇ ਛੇ ਸਿੱਧਾਂ ਵਿੱਚ ਗੋਗਾਜੀ ਨੂੰ ਸਮੇਂ ਦੀ ਦ੍ਰਿਸ਼ਟੀ ਨਾਲ ਪਹਿਲੇ ਮੰਨਿਆ ਗਿਆ ਹੈ।

ਜੈਪੁਰ ਤੋਂ ਲਗਭਗ 250 ਕਿਮੀ ਦੂਰ ਸਥਿਤ ਸਾਦਲਪੁਰ ਦੇ ਕੋਲ ਦੱਤਖੇੜਾ ਵਿੱਚ ਗੋਗਾਦੇਵਜੀ ਦਾ ਜਨਮ ਸਥਾਨ ਹੈ। ਦੱਤਖੇੜਾ ਚੁਰੂ ਦੇ ਅੰਤਰਗਤ ਆਉਂਦਾ ਹੈ। ਗੋਗਾਦੇਵ ਦੀ ਜਨਮਭੂਮੀ ਤੇ ਅੱਜ ਵੀ ਉਹਨਾਂ ਦੇ ਘੋੜੇ ਦਾ ਅਸਤਬਲ ਹੈ ਅਤੇ ਸੈਂਕੜੇ ਸਾਲ ਬੀਤ ਗਏ, ਪਰ ਉਹਨਾਂ ਦੇ ਘੋੜੇ ਦੀ ਰਕਾਬ ਅਜੇ ਵੀ ਉੱਥੇ ਹੀ ਵਿਦਮਾਨ ਹੈ। ਜਨਮ ਸਥਾਨ ਤੇ ਗੁਰੂ ਗੋਰਖਨਾਥ ਦਾ ਆਸ਼ਰਮ ਵੀ ਹੈ ਅਤੇ ਉੱਥੇ ਹੈ ਗੋਗਾਦੇਵ ਦੀ ਘੋੜੇ ਤੇ ਸਵਾਰ ਮੂਰਤੀ। ਭਗਤ ਇਸ ਸਥਾਨ ਤੇ ਕੀਰਤਨ ਕਰਦੇ ਹੋਏ ਆਉਂਦੇ ਹਨ ਅਤੇ ਜਨਮ ਸਥਾਨ ਤੇ ਬਣੇ ਮੰਦਿਰ ਤੇ ਮੱਥਾ ਟੇਕ ਕੇ ਮੰਨਤ ਮੰਗਦੇ ਹਨ।

WD
ਜਨਮ ਸਥਾਨ ਤੋਂ ਹੀ ਲਗਭਗ 80 ਕਿਮੀ ਦੀ ਦੂਰੀ ਤੇ ਸਥਿਤ ਹੈ ਹਨੂੰਮਾਨਗੜ ਜਿਲ੍ਹੇ ਦੇ ਨੋਹਰ ਉੱਪਖੰਡ ਵਿੱਚ ਸਥਿਤ ਗੋਗਾਜੀ ਦੇ ਪਾਵਨ ਧਾਮ ਗੋਗਾਮੇੜੀ ਸਥਿਤ ਗੋਗਾਜੀ ਦਾ ਸਮਾਧੀ ਸਥਾਨ, ਜੋ ਸਮਾਜਿਕ ਏਕਤਾ ਦਾ ਅਨੋਖਾ ਪ੍ਰਤੀਕ ਹੈ, ਜਿੱਥੇ ਇੱਕ ਹਿੰਦੂ ਅਤੇ ਇੱਕ ਮੁਸਲਿਮ ਪੁਜਾਰੀ ਖੜੇ ਰਹਿੰਦੇ ਹਨ। ਸਾਵਣ ਸ਼ੁਕਲ ਪੁੰਨਿਆ ਤੋਂ ਲੈ ਕੇ ਭਾਦੋਂ ਸ਼ੁਕਲ ਪੁੰਨਿਆ ਤੱਕ ਗੋਗਾ ਮੇੜੀ ਦੇ ਮੇਲੇ ਵਿੱਚ ਵੀਰ ਗੋਗਾਜੀ ਦੀ ਸਮਾਧੀ ਅਤੇ ਗੋਰਖਟਿੱਲਾ ਸਥਿਤ ਗੁਰੂ ਗੋਰਖਨਾਥ ਦੇ ਧੂਨੇ ਤੇ ਸ਼ੀਸ਼ ਨਿਵਾ ਕੇ ਭਗਤ ਮੰਨਤਾਂ ਮੰਗਦੇ ਹਨ।

ਪ੍ਰਦੇਸ਼ ਦੀ ਲੋਕ ਸੰਸਕ੍ਰਿਤੀ ਵਿੱਚ ਗੋਗਾਜੀ ਦੇ ਪ੍ਰਤੀ ਅਪਾਰ ਆਦਰ ਭਾਵ ਦੇਖਦੇ ਹੋਏ ਕਿਹਾ ਗਿਆ ਹੈ ਕਿ 'ਪਿੰਡ-ਪਿੰਡ ਵਿੱਚ ਖੇਜੜੀ, ਪਿੰਡ-ਪਿੰਡ ਵਿੱਚ ਗੋਗਾ' ਵੀਰ ਗੋਗਾਜੀ ਦਾ ਆਦਰਸ਼ ਭਗਤਾਂ ਲਈ ਸਦਾ ਆਕਰਸ਼ਣ ਦਾ ਕੇਂਦਰ ਰਿਹਾ ਹੈ। ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਉਹਨਾਂ ਦੇ ਜੀਵਨ ਨੂੰ ਧਰਮ, ਪਰਾਕ੍ਰਮ ਅਤੇ ਉੱਚ ਜੀਵਨ ਆਦਰਸ਼ਾਂ ਦਾ ਪ੍ਰਤੀਕ ਮੰਨਿਆ ਹੈ। ਇਸ ਵਾਰ ਦੀ ਯਾਤਰਾ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਣਾ।

WD
ਕਿਵੇਂ ਪਹੁੰਚੀਏ:
ਵਾਯੂ ਮਾਰਗ : ਗੋਗਾਦੇਵ ਜਨਮ ਭੂਮੀ ਸਥਾਨ ਦੇ ਸਭ ਤੋਂ ਨੇੜੇ ਜੈਪੁਰ ਦਾ ਹਵਾਈ ਅੱਡਾ ਲਗਭਗ 250 ਕਿਮੀ ਦੂਰ ਹੈ।
ਰੇਲ ਮਾਰਗ : ਜੈਪੁਰ ਤੋਂ ਲਗਭਗ 250 ਕਿਮੀ ਦੂਰ ਸਥਿਤ ਸਾਦਲਪੁਰ ਤੱਕ ਟ੍ਰੇਨ ਦੁਆਰਾ ਜਾਇਆ ਜਾ ਸਕਦਾ ਹੈ।
ਸੜਕ ਮਾਰਗ : ਜੈਪੁਰ ਦੇਸ਼ ਦੇ ਸਾਰੇ ਰਾਸ਼ਟਰੀ ਮਾਰਗਾਂ ਨਾਲ ਜੁੜਿਆ ਹੋਇਆ ਹੈ। ਜੈਪੁਰ ਤੋਂ ਸਾਦਲਪੁਰ ਤੋਂ 15 ਕਿਮੀ ਦੂਰ ਸਥਿਤ ਦੱਤਖੇੜਾ ਵਿੱਚ ਗੋਗਾਜੀ ਦੇ ਜਨਮ ਸਥਾਨ ਤੱਕ ਬਸ ਜਾਂ ਟੈਕਸੀ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸਬੰਧਤ ਜਾਣਕਾਰੀ ਲੱਭੋ
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਨਾਸਿਕ ਦਾ ਕਾਲਾਰਾਮ ਮੰਦਿਰ  
ਮਾਂ ਮਨੂਦੇਵੀ ਦਾ ਮੰਦਿਰ  
ਬੈਸੀਲੀਕਾ ਆਫ਼ ਬਾਮ ਜੀਸਸ  
ਮੀਰਾ ਦਾਤਾਰ  
ਉੱਤਮ ਸ਼ਮਾ - ਜੈਨ ਸ਼ਮਾਵਾਣੀ ਪਰਬ  
ਸਾਂਗਲੀ ਦੇ ਗਣਪਤੀ