ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਨਾਸਿਕ ਦਾ ਕਾਲਾਰਾਮ ਮੰਦਿਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾਸਿਕ ਦਾ ਕਾਲਾਰਾਮ ਮੰਦਿਰ
-ਅਭਿਨੈ ਕੁਲਕਰਣੀ

ਦੱਖਣੀ ਕਾਸ਼ੀ ਦੇ ਨਾਸਿਕ ਵਿੱਚ ਕਿਸੇ ਸਮੇਂ ਪ੍ਰਭੂ ਰਾਮਚੰਦਰ ਦਾ ਪ੍ਰਵਾਸ ਰਿਹਾ ਸੀ। ਸ਼੍ਰੀ ਰਾਮ ਦੇ ਜਿੱਥੇ-ਜਿੱਥੇ ਪੈਰ ਪਏ, ਉਹ ਭੂਮੀ ਪਵਿੱਤਰ ਹੋ ਗਈ। ਉਹਨਾਂ ਦੇ ਪੈਰਾਂ ਦੇ ਨਿਸ਼ਾਨਾਂ ਦੇ ਰੂਪ ਵਿੱਚ ਅਨੇਕ ਮੰਦਿਰ ਅੱਜ ਵੀ ਨਾਸਿਕ ਵਿੱਚ ਨਜ਼ਰ ਆਉਂਦੇ ਹਨ। ਧਰਮਯਾਤਰਾ ਦੀ ਕੜੀ ਵਿੱਚ ਇਸ ਵਾਰ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਨਾਸਿਕ ਦੇ ਪੰਚਵਟੀ ਵਿੱਚ ਸਥਾਪਿਤ 'ਕਾਲਾਰਾਮ' ਮੰਦਿਰ।

ਵੈਸੇ ਤਾਂ ਨਾਸਿਕ ਵਿੱਚ ਪ੍ਰਭੂ ਸ਼੍ਰੀਰਾਮ ਦੇ ਕਈ ਮੰਦਿਰ ਹਨ, ਕਾਲਾਰਾਮ, ਗੋਰਾਰਾਮ, ਮੁੱਠੇ ਦਾ ਰਾਮ, ਇੱਥੇ ਤੱਕ ਕਿ ਔਰਤਾਂ ਲਈ ਵਿਸ਼ੇਸ਼ ਰਾਮ ਆਦੀ। ਪਰ ਇਹਨਾਂ ਸਾਰਿਆਂ ਵਿੱਚ 'ਕਾਲਾਰਾਮ' ਦੀ ਆਪਣੀ ਹੀ ਵਿਸ਼ੇਸ਼ਤਾ ਹੈ। ਇਹ ਮੰਦਿਰ ਇਤਿਹਾਸਿਕ ਅਤੇ ਪੁਰਾਤੱਤਵਿਕ ਦ੍ਰਿਸ਼ਟੀ ਨਾਲ ਮਹੱਤਵ ਰੱਖਦਾ ਹੀ ਹੈ ਨਾਲ ਹੀ ਇਸਦੀ ਬਨਾਵਟ ਵਿੱਚ ਇਸ ਤਰ੍ਹਾਂ ਦਾ ਆਕਰਸ਼ਣ ਹੈ ਕਿ ਜੋ ਮਨ ਨੂੰ ਖੁਸ਼ ਕਰ ਦਿੰਦਾ ਹੈ।

WD
ਪੇਸ਼ਵਾ ਦੇ ਸਰਦਾਰ ਰੰਗਰਾਵ ਓਡੇਕਰ ਦੁਆਰਾ ਇਹ ਮੰਦਿਰ 1782 ਵਿੱਚ ਕਾਲੇ ਪਾਸ਼ਾਣਾਂ ਤੋਂ ਨਾਗਰ ਸ਼ੈਲੀ ਵਿੱਚ ਨਿਰਮਿਤ ਕਰਾਇਆ ਗਿਆ ਸੀ। ਮੰਦਿਰ ਵਿੱਚ ਵਿਰਾਜਿਤ ਪ੍ਰਭੂ ਸ਼੍ਰੀਰਾਮ ਦੀ ਮੂਰਤੀ ਵੀ ਕਾਲੇ ਪਾਸ਼ਾਣ ਨਾਲ ਬਣੀ ਹੋਈ ਹੈ, ਇਸ ਲਈ ਇਸ ਨੂੰ 'ਕਾਲਾਰਾਮ' ਕਿਹਾ ਜਾਂਦਾ ਹੈ। ਪ੍ਰਭੂ ਸ਼੍ਰੀਰਾਮ ਦੇ ਨਾਲ ਹੀ ਇੱਥੇ ਸੀਤਾ ਅਤੇ ਲਛਮਣ ਦੀਆਂ ਵੀ ਆਕਰਸ਼ਿਕ ਮੂਰਤੀਆਂ ਵਿਰਾਜਮਾਨ ਹਨ।

ਪੂਰਾ ਮੰਦਿਰ 74 ਮੀਟਰ ਲੰਬਾ ਅਤੇ 32 ਮੀਟਰ ਚੌੜਾ ਹੈ। ਮੰਦਿਰ ਦੀਆਂ ਚਾਰੇ ਦਿਸ਼ਾਵਾਂ ਵਿੱਚ ਚਾਰ ਦਰਵਾਜੇ ਹਨ। ਇਸ ਮੰਦਿਰ ਦੇ ਕਲਸ਼ ਤੱਕ ਦੀ ਉਚਾਈ 69 ਫੁੱਟ ਹੈ। ਅਤੇ ਕਲਸ਼ 32 ਟਨ ਸ਼ੁੱਧ ਸੋਨੇ ਨਾਲ ਬਣਿਆ ਹੋਇਆ ਹੈ। ਪੂਰਬ ਦੇ ਮਹਾਂਦੁਆਰ ਤੋਂ ਪ੍ਰਵੇਸ਼ ਕਰਨ ਤੇ ਵਿਸ਼ਾਲ ਸਭਾਮੰਡਪ ਨਜ਼ਰ ਆਉਂਦਾ ਹੈ, ਜਿਸਦੀ ਉਚਾਈ 12 ਫੁੱਟ ਹੋਣ ਦੇ ਨਾਲ ਇੱਥੇ ਚਾਲੀ ਖੰਭੇ ਹਨ। ਇੱਥੇ ਵਿਰਾਜਮਾਨ ਸ਼੍ਰੀਹਨੂੰਮਾਨ ਜੀ ਮੰਦਿਰ ਵਿੱਚ ਪ੍ਰਭੂ ਸ਼੍ਰੀਰਾਮ ਦੇ ਚਰਣਾਂ ਵੱਲ ਦੇਖਦੇ ਹੋਏ ਪ੍ਰਤੀਤ ਹੁੰਦੇ ਹਨ।

ਕਿਹਾ ਜਾਂਦਾ ਹੈ ਕਿ ਇਹ ਮੰਦਿਰ ਪਰਣਕੁਟੀ ਦੇ ਸਥਾਨ ਤੇ ਬਣਾਇਆ ਗਿਆ ਹੈ। ਜਿੱਥੇ ਪਹਿਲਾਂ ਨਾਥਪੰਥੀ ਸਾਧੂ ਨਿਵਾਸ ਕਰਦੇ ਸਨ। ਕਹਿੰਦੇ ਹਨ ਕਿ ਸਾਧੂਆਂ ਨੂੰ ਅਰੁਣਾ-ਵਰੁਣਾ ਨਦੀਆਂ ਤੇ ਪ੍ਰਭੂ ਦੀ ਮੂਰਤੀ ਪ੍ਰਾਪਤ ਹੋਈ ਅਤੇ ਉਹਨਾਂ ਨੇ ਇਸ ਨੂੰ ਲੱਕੜੀ ਦੇ ਮੰਦਿਰ ਵਿੱਚ ਵਿਰਾਜਿਤ ਕੀਤਾ ਸੀ। ਇਸ ਤੋਂ ਬਾਅਦ 1780 ਵਿੱਚ ਮਾਧਵਰਾਵ ਪੇਸ਼ਵਾ ਦੀ ਮਾਤੇਸ਼੍ਰੀ ਗੋਪਿਕਾਬਾਈ ਦੀ ਸੂਚਨਾ ਤੇ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਗਿਆ। ਉਸ ਕਾਲ ਦੇ ਦੌਰਾਨ ਮੰਦਿਰ ਨਿਰਮਾਣ ਵਿੱਚ 23 ਲੱਖ ਦਾ ਖਰਚ ਦੱਸਿਆ ਜਾਂਦਾ ਹੈ।

WD
ਮੰਦਿਰ ਭਵਨ ਵਿੱਚ ਸੀਤਾਗੁਫ਼ਾ ਹੈ। ਕਿਹਾ ਜਾਂਦਾ ਹੈ ਕਿ ਮਾਤਾ ਸੀਤਾ ਨੇ ਇੱਥੇ ਬੈਠ ਕੇ ਸਾਧਨਾ ਕੀਤੀ ਸੀ। ਮੰਦਿਰ ਦੇ ਨੇੜਿਉਂ ਗੋਦਾਵਰੀ ਨਦੀ ਵਹਿੰਦੀ ਹੈ। ਇੱਥੇ ਪ੍ਰਸਿੱਧ ਰਾਮਕੁੰਡ ਹੈ। ਮੰਦਿਰ ਦੀ ਵਿਸ਼ਾਲ ਛਟਾ ਦੇਖਦੇ ਹੀ ਬਣਦੀ ਹੈ। ਧਰਮ ਯਾਤਤਾ ਵਿੱਚ ਇਸ ਵਾਰ ਦੀ ਯਾਤਰਾ ਤੁਹਾਨੂੰ ਕਿਸ ਤਰ੍ਹਾਂ ਲੱਗੀ, ਸਾਨੂੰ ਜਰੂਰ ਦੱਸਣਾ।

ਕਿਵੇਂ ਪਹੁੰਚੀਏ :
ਨਾਇਸ ਮੁੰਬਈ ਤੋਂ 160 ਕਿਮੀ ਅਤੇ ਪੂਨੇ ਤੋਂ 210 ਕਿਮੀ ਦੂਰੀ ਤੇ ਸਥਿਤ ਹੈ।

ਵਾਯੂ ਮਾਰਗ : ਮੁੰਬਈ ਤੋਂ ਨਾਸਿਕ ਹਵਾਈਮਾਰਗ ਦੁਆਰਾ ਪਹੁੰਚਿਆ ਜਾ ਸਕਦਾ ਹੈ।
ਰੇਲ ਮਾਰਗ : ਨਾਸਿਕ ਮੱਧ ਰੇਲਵੇ ਦਾ ਮਹੱਤਵਪੂਰਨ ਜੰਕਸ਼ਨ ਹੈ। ਮੁੰਬਈ ਵੱਲ ਜਾਣ ਵਾਲੀ ਜਿਆਦਾਤਰ ਗੱਡੀਆਂ ਨਾਸਿਕ ਹੁੰਦੀਆਂ ਹੋਈ ਜਾਂਦੀਆਂ ਹਨ।

ਸੜਕ ਮਾਰਗ : ਮੁੰਬਈ-ਆਗਰਾ ਮਹਾਂਮਾਰਗ ਨਾਸਿਕ ਹੁੰਦੇ ਹੋਏ ਗੁਜਰਦਾ ਹੈ।
ਸਬੰਧਤ ਜਾਣਕਾਰੀ ਲੱਭੋ
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
ਹੋਰ ਵੀ
ਮਾਂ ਮਨੂਦੇਵੀ ਦਾ ਮੰਦਿਰ  
ਬੈਸੀਲੀਕਾ ਆਫ਼ ਬਾਮ ਜੀਸਸ  
ਮੀਰਾ ਦਾਤਾਰ  
ਉੱਤਮ ਸ਼ਮਾ - ਜੈਨ ਸ਼ਮਾਵਾਣੀ ਪਰਬ  
ਸਾਂਗਲੀ ਦੇ ਗਣਪਤੀ  
ਤਿਆਗਰਾਜਰ ਸਵਾਮੀ ਦੀ ਸਮਾਧੀ