ਧਰਮ ਯਾਤਰਾ ਦੀ ਇਸ ਵਾਰ ਦੀ ਕੜੀ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਖਾਨੇਦੇਸ਼ਵਾਸੀਆਂ ਦੀ ਸ਼੍ਰੀਸ਼ੇਤਰ ਕੁਲਦੇਵੀ ਮਨੂਦੇਵੀ ਦੇ ਮੰਦਿਰ ਜੋ ਮਹਾਰਾਸ਼ਟਰ ਅਤੇ ਮੱਧਪ੍ਰਦੇਸ਼ ਇਹਨਾਂ ਰਾਜਾਂ ਨੂੰ ਵੱਖ ਕਰਨ ਵਾਲਾ ਸਤਪੁੜਾ ਪਰਬਤ ਦੀ ਵਾਦੀਆਂ ਵਿਚਕਾਰ ਵਸਿਆ ਹੋਇਆ ਹੈ। ਮਹਾਰਾਸ਼ਟਰ ਦੇ ਯਾਵਲ ਚੋਪੜਾ ਮਾਰਗ ਤੇ ਉੱਤਰ ਸੀਮਾ ਵਿੱਚ ਕਾਸਾਰਖੇੜਾ-ਆੜਗਾਂਵ ਪਿੰਡ ਤੋਂ ਲਗਭੱਗ 8 ਕਿਲੋਮੀਟਰ ਦੂਰ ਤੇ ਮਨੂਦੇਵੀ ਦਾ ਬਹੁਤ ਪੁਰਾਣਾ ਹੇਮਾੜਪੰਤੀ ਮੰਦਿਰ ਹੈ। ਮੰਦਿਰ ਚਾਰੇ ਪਾਸਿਆਂ ਤੋਂ ਪਰਬਤਾਂ ਅਤੇ ਹਰਿਆਲੀ ਨਾਲ ਘਿਰਿਆ ਹੋਇਆ ਹੈ। ਆਲੇ ਦੁਆਲੇ ਦੇ ਲੋਕ ਪੈਦਲ ਅਤੇ ਨਿਜੀ ਵਾਹਨ ਤੋਂ ਮੰਨਤ ਮੰਗਣ ਲਈ ਦੇਵੀ ਦੇ ਦਰ ਤੇ ਆਉਂਦੇ ਹਨ। ਈਸਾ ਪੂਰਬ ਸੰਨ 1200 ਵਿੱਚ ਸਤਪੁੜਾ ਦੇ ਪਹਾੜੀ ਇਲਾਕੇ ਵਿੱਚ 'ਗਵਲੀਵਾਡਾ' ਨਾਮ ਦਾ ਨਗਰ ਤੇ ਈਸ਼ਵਰ ਸੇਨ ਨਾਮ ਦਾ ਗਵਲੀ ਰਾਜਾ ਰਾਜ ਕਰਦਾ ਸੀ। ਉਸ ਦੇ ਕੋਲ ਬਹੁਤ ਸਾਰੀਆਂ ਗਊਆਂ ਸਨ। ਉਹਨਾਂ ਵਿੱਚੋਂ ਕੁੱਝ ਤਾਂ ਮਹਾਰਸ਼ਟਰ ਸਥਿਤ ਤਾਪਤੀ ਨਦੀ ਤੇ ਕੁੱਝ ਮੱਧਪ੍ਰਦੇਸ਼ ਦੀ ਨਰਮਦਾ ਨਦੀ ਤੇ ਪਾਣੀ ਪੀਣ ਜਾਂਦੇ ਸੀ। ਉਸ ਸਮੇਂ ਸਤਪੁੜਾ ਵਿੱਚ 'ਮਾਨਮੋਡੀ' ਨਾਮ ਦੀ ਬਹੁਤ ਮਹਾਂਮਾਰੀ ਫੈਲੀ ਸੀ। ਮਹਾਮਾਰੀ ਦੇ ਕਾਰਨ ਸਾਰਾ ਖਾਨਦੇਸ਼ ਉਸ ਦੀ ਚਪੇਟ ਵਿੱਚ ਆ ਗਿਆ ਸੀ। ਇਸ ਮਹਾਮਾਰੀ ਨੇ ਸਤਪੁੜਾ ਅਤੇ ਖਾਨਦੇਸ਼ ਵਿੱਚ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਸੀ, ਜਿਸ ਦੇ ਕਾਰਨ ਹਜਾਰਾਂ ਲੋਕ ਅਤੇ ਜਾਨਵਰਾਂ ਦੀ ਮੌਤ ਹੋ ਗਈ ਸੀ। ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਰਾਜਾ ਈਸ਼ਵਰ ਸੇਨ ਨੇ ਗਵਲੀਵਾੜਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਜੰਗਲ ਵਿੱਚ ਈਸਾ ਪੂਰਬ 1250 ਵਿੱਚ ਮਨੂਦੇਵੀ ਮਾਤਾ ਦੀ ਮੂਰਤੀ ਦੀ ਵਿਧੀ-ਵਿਧਾਨ ਨਾਲ ਸਥਾਪਨਾ ਕੀਤੀ। ਮਨੂਦੇਵੀ ਦੇ ਮੰਦਿਰ ਤੋਂ ਗਵਲੀਵਾੜਾ ਦੇ ਵਿਚਕਾਰ ਲਗਭੱਗ 13 ਫੁੱਟ ਚੌੜੀ ਦੀਵਾਰ ਅੱਜ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ। 'ਮਾਨਮੋਡੀ' ਅਤੇ ਰਾਕਸ਼ਸਾਂ ਤੋਂ ਭਗਵਾਨ ਦੀ ਰੱਖਿਆ ਕਰਨ ਦੇ ਲਈ ਮਨੂਦੇਵੀ ਦੀ ਸਥਾਪਨਾ ਕੀਤੀ ਗਈ ਸੀ, ਅਜਿਹਾ ਵਰਣਨ ਦੇਵੀ ਭਾਗਵਤ ਪੁਰਾਣ ਵਿੱਚ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਭਗਤਾਂ ਦੀ ਮਨੋਕਾਮਨਾ ਪੂਰੀ ਕਰਨ ਵਾਲੀ ਮਨੂਦੇਵੀ ਸਤਪੁੜਾ ਜੰਗਲਾਂ ਵਿੱਚ ਵਾਸ ਕਰੇਗੀ, ਇਹ ਆਪ ਸ਼੍ਰੀ ਕਿਸ਼ਨ ਨੇ ਮਥੁਰਾ ਜਾਂਦੇ ਸਮੇਂ ਕਿਹਾ ਸੀ। ਮੰਦਿਰ ਪਰਿਸਰ ਵਿੱਚ ਸੱਤ ਤੋਂ ਅੱਠ ਖੂਹ ਨਜ਼ਰ ਆਉਂਦੇ ਹਨ। ਮੰਦਿਰ ਵਿੱਚ ਰੱਖੇ ਹੋਈ ਮਨੂਦੇਵੀ ਦੀ ਕਾਲੇ ਪਾਸ਼ਾਸ਼ ਤੋਂ ਬਣੀ ਸਿੰਦੂਰ ਲੱਗੀ ਹੋਈ ਮੂਰਤੀ, ਗਣੇਸ਼ ਜੀ, ਸ਼ਿਵਲਿੰਗ, ਅੰਨਪੁਰਣਾ ਮਾਤਾ ਦੀ ਮੂਰਤੀ ਮੰਦਿਰ ਬਨਾਉਂਦੇ ਸਮੇਂ ਇਥੋ ਮਿਲੀ ਸੀ। ਮੰਦਿਰ ਦੇ ਚਾਰੇ ਪਾਸੇ ਉੱਚੀਆਂ-ਉੱਚੀਆਂ ਚੱਟਾਨਾਂ ਹਨ। ਮੰਦਿਰ ਦੇ ਸਾਹਮਣੇ ਲਗਭੱਗ 400 ਫਿਟ ਦੀ ਉਚਾਈ ਤੋਂ ਡਿੱਗਣ ਵਾਲਾ 'ਕਵਠਾਲ' ਦਾ ਮਨਮੋਹਕ ਜਲਪ੍ਰਤਾਪ ਭਗਤਾਂ ਨੂੰ ਆਪਣੀ ਵੱਲ ਆਕਰਸ਼ਿਤ ਕਰਦਾ ਹੈ। ਮਨੂਦੇਵੀ ਦੀ ਯਾਤਰਾ ਸਾਲ ਵਿੱਚ ਚਾਰ ਵਾਰ ਕੀਤੀ ਜਾਂਦੀ ਹੈ। ਚੈਤਰ- ਮਾਘ ਮਹੀਨੇ ਦੇ ਸ਼ੁੱਧ ਅਸ਼ਟਮੀ ਨੂੰ ਨਵਚੰਡੀ ਦੇਵੀ ਦੇ ਮਹਾਂਯੱਗ ਦਾ ਆਯੋਜਨ ਕੀਤਾ ਜਾਂਦਾ ਹੈ। ਨਵਰਾਤਰੀ ਦੇ ਪੂਰੇ ਦੱਸ ਦਿਨ ਇਥੇ ਯਾਤਰਾ ਰਹਿੰਦੀ ਹੈ। ਸਾਰੇ ਦੇਸ਼ ਤੋਂ ਆਉਣ ਵਾਲੇ ਲੱਖਾਂ ਭਗਤ ਨੂੰ ਮੱਥਾ ਟੇਕ ਕੇ ਸੁੱਖ ਮੰਗਦੇ ਹਨ। ਮਹਾਰਾਸ਼ਟਰ ਵਿੱਚ ਅਜਿਹੀ ਮਾਨਿਅਤਾ ਹੈ ਕਿ ਨਵਾਂ ਵਿਆਹਿਆ ਜੋੜਾ ਮਾਤਾ ਨੂੰ ਮੱਥਾ ਟੇਕਣ ਦੇ ਬਾਅਦ ਸੁਖੀ ਸੰਸਾਰ ਨੂੰ ਸ਼ੁਰੂ ਕਰਦੇ ਹਨ। ਪਹਿਲਾਂ ਮਨੂਦੇਵੀ ਦੇ ਦਰਸ਼ਨ ਦੇ ਲਈ ਭਗਤਾਂ ਨੂੰ ਸਤਪੁੜਾ ਜੰਗਲ ਤੋਂ ਲੰਘਣਾ ਪੈਂਦਾ ਸੀ। ਹੁਣ ਮਹਾਰਾਸ਼ਟਰ ਸਰਕਾਰ ਅਤੇ ਸਤਪੁੜਾ ਨਿਵਾਸੀ ਮਨੂਦੇਵੀ ਸੇਵਾ ਪ੍ਰਤੀਸ਼ਠਾਨ ਦੀ ਮਦਦ ਨਾਲ ਮਾਤਾ ਦੇ ਮੰਦਿਰ ਦੇ ਵੱਲ ਜਾਣ ਦੇ ਲਈ ਪੱਕੀ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਕਿਵੇ ਪਹੁੰਚੇ: ਹਵਾਈ ਮਾਰਗ: ਇਥੇ ਜਾਣ ਦੇ ਲਈ ਸਭ ਤੋਂ ਨੇੜੇ ਹਵਾਈ ਅੱਡਾ ਔਰੰਗਾਬਾਦ ਹੈ। ਇਥੋ ਮਨੁਦੇਵੀ ਮਾਤਾ ਦਾ ਮੰਦਿਰ ਲਗਭੱਗ 175 ਕਿਲੋਮੀਟਰ ਦੀ ਦੂਰੀ ਤੇ ਹੈ। ਰੇਲ ਮਾਰਗ: ਭੁਸਾਵਲ ਰੇਲਵੇ ਸਟੇਸ਼ਨ ਸਾਰੇ ਪ੍ਰਮੁੱਖ ਰੇਲ ਮਾਰਗ ਨਾਲ ਜੁੜਿਆ ਹੋਇਆ ਹੈ। ਭੁਸਾਵਲ ਤੋਂ ਯਾਵਲ ਅਤੇ ਯਾਵਲ ਤੋਂ ਆੜਗਾਂਵ ਜਾਣ ਦੇ ਲਈ ਬਸ ਸੇਵਾ ਉਪਲਬੱਧ ਹੈ। ਸੜਕ ਮਾਰਗ: ਭੁਸਾਵਲ ਤੋਂ ਯਾਵਲ 20 ਕਿਲੋਮੀਟਰ ਦੀ ਦੂਰੀ ਤੇ ਹੈ, ਇਥੋ ਆੜਗਾਂਵ (ਮਨੁਦੇਵੀ) ਜਾਣ ਦੇ ਲਈ ਬਸ ਅਤੇ ਟੈਕਸੀ ਸੇਵਾ ਉਪਲਬੱਧ ਹੈ।
|
| ਸਬੰਧਤ ਜਾਣਕਾਰੀ ਲੱਭੋ |
|
|