ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਸਾਂਗਲੀ ਦੇ ਗਣਪਤੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਂਗਲੀ ਦੇ ਗਣਪਤੀ
ਕਿਰਨ ਦਿਨਕਰ ਜੋਸ਼ੀ
WDWD
ਸੋਨੇ ਦਾ ਗਣਪਤੀ ਹੈ ਸਾਂਗਲੀ ਦਾ, ਵਧੀਆ ਲੱਗਦਾ ਹੈ ਉਸ ਨੂੰ ਚੋਲਾ ਜਰੀ ਦਾ। ਇਹ ਕਹਾਵਤ ਕਹੀ ਜਾਂਦੀ ਹੈ ਮਹਾਂਰਾਸ਼ਟਰ ਦੇ ਸਾਂਗਲੀ ਦੇ ਪ੍ਰਸਿੱਧ ਗਣਪਤੀ ਦੇ ਬਾਰੇ ਵਿੱਚ, ਕਿਉਂਕਿ ਇੱਥੋਂ ਦੇ ਗਣਪਤੀ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ। ਸਾਂਗਲੀ ਦੇ ਅਰਾਧਯ ਦੇਵ ਦੇ ਰੂਪ 'ਚ ਪ੍ਰਸਿੱਧ ਇਹ ਪੰਚਾਇਤਨ ਗਣਪਤੀ ਮੰਦਰ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਅਜਿਹੀ ਮਾਨਤਾ ਹੈ ਕਿ ਭਗਵਾਨ ਗਣੇਸ਼ ਇੱਥੇ ਆਉਣ ਵਾਲੇ ਭਗਤਾਂ ਦੀ ਝੋਲੀ ਭਰਕੇ ਉਨ੍ਹਾ ਨੂੰ ਸੁੱਖ ਦਿੰਦੇ ਹਨ।

ਇਸ ਮੰਦਿਰ ਵਿੱਚ ਸੰਨ 1844 ਵਿੱਚ ਗਣਪਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਮੰਦਿਰ ਵਿੱਚ ਭਗਵਾਨ ਸ਼ਿਵ, ਸੂਰਜ, ਚਿੰਤੋਮਣੇਸ਼ਵਰੀ ਅਤੇ ਲਕਸ਼ਮੀ ਨਾਰਾਇਣਜੀ ਦੀਆਂ ਵੀ ਅਕਰਸ਼ਕ ਮੂਰਤੀਆਂ ਵਿਰਾਜਮਾਨ ਹਨ। ਲਾਲ ਪੱਥਰ ਤੋਂ ਬਣੇ ਮੰਦਿਰ ਦੇ ਮਹਾਂਦੁਆਰ ਦੀ ਬਨਾਵਟ ਦੇਖਦੇ ਹੀ ਬਣਦੀ ਹੈ। ਮੰਦਿਰ ਪਰਿਸਰ ਵਿੱਚ ਕੀਤੀ ਗਈ ਨੱਕਾਸ਼ੀ ਬਹੁਤ ਹੀ ਸੁੰਦਰ ਹੈ। ਗਣਪਤੀ ਦੀ ਮੂਰਤੀ ਨੂੰ ਹੀਰੇ ਅਤੇ ਮਹਿੰਗੇ ਗਹਿਣਿਆਂ ਨਾਲ ਸਜਾਇਆ ਗਿਆ ਹੈ। ਗਣਪਤੀ ਦੇ ਨਾਲ ਸਥਾਪਿਤ ਰਿੱਧੀ-ਸਿੱਧੀ ਦੀ ਮੂਰਤੀਆਂ ਵੀ ਅਕਰਸ਼ਕ ਅਤੇ ਮਨਮੋਹਕ ਹਨ।

WDWD
ਇਸ ਮੰਦਿਰ ਦੇ ਕੋਲ ਕ੍ਰਿਸ਼ਨਾ ਨਦੀ ਵਗਦੀ ਹੈ। ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਇਹ ਨਦੀ ਉਫਾਨ ਤੇ ਹੁੰਦੀ ਹੈ। ਇਸ ਲਈ ਹੜ੍ਹ ਦੇ ਪਾਣੀ ਤੋਂ ਬਚਾਅ ਕਰਨ ਲਈ ਮੰਦਿਰ ਦੀ ਵਿਸ਼ੇਸ਼ ਬਨਾਵਟ ਕੀਤੀ ਗਈ ਹੈ। ਮੰਦਿਰ ਦੇ ਪੱਧਰ ਨੂੰ ਉਚਾਈ ਤੇ ਰੱਖਣ ਦੇ ਲਈ ਨਿਰਮਾਣ ਕੰਮ ਵਿੱਚ ਕੋਲਹਾਪੂਰ ਜਿਲ੍ਹੇ ਦੇ ਸ਼੍ਰੀ ਜਿਉਤੀਬਾ ਪਹਾੜ ਤੋਂ ਲਿਆਏਗਏ ਪੱਥਰਾਂ ਦਾ ਉਪਯੋਗ ਕੀਤਾ ਗਿਆ ਹੈ।

ਇਸ ਮੰਦਿਰ ਦੀ ਇਕ ਹੋਰ ਪਹਿਚਾਣ ਹੈ ਇੱਥੋਂ ਦਾ ਹਾਥੀ। ਮੰਦਿਰ ਪਰਿਸਰ ਵਿੱਚ ਹਾਥੀ ਰੱਖਣ ਦੀ ਪਰੰਪਰਾ ਕਈ ਸਾਲਾਂ ਤੋਂ ਚਲੀ ਆ ਰਹੀ ਹੈ। ਇਥੇ ਆਉਣ ਵਾਲੇ ਸ਼ਰਧਾਲੂ ਭਗਵਾਨ ਗਣੇਸ਼ ਦੇ ਨਾਲ ਹੀ ਹਾਥੀ ਦੀ ਵੀ ਪੂਜਾ ਕਰਦੇ ਹਨ। ਇਥੇ ਦਾ 'ਸੁੰਦਰ ਗਜਰਾਜ' ਨਾਮ ਦਾ ਹਾਥੀ ਮੰਦਿਰ ਦੇ ਪੰਡਿਤਾਂ ਅਤੇ ਸਾਂਗਲੀ ਦੇ ਨਿਵਾਸੀਆਂ ਦੇ ਵਿਚਕਾਰ ਬਹੁਤ ਲੋਕਪ੍ਰਿਅ ਹੋ ਗਿਆ ਸੀ। ਇਸ ਦੇ ਬਾਅਦ ਬਬਲੂ ਨਾਮਕ ਹਾਥੀ ਵੀ ਸ਼ਰਧਾਲੂਆਂ ਦੇ ਲਈ ਇਕ ਅਕਰਸ਼ਣ ਬਣ ਰਿਹਾ ਹੈ। ਬਬਲੂ ਦੀ ਮੌਤ ਹੋਣ ਤੇ ਲੱਖਾਂ ਸ਼ਰਧਾਲੂ ਉਸ ਨੂੰ ਸ਼ਰਧਾਂਜਲੀ ਦੇਣ ਸਾਂਗਲੀ ਆਏ ਸੀ।

ਇਸ ਮੰਦਿਰ ਵਿੱਚ ਰੋਜ ਕਾਕਡ ਆਰਤੀ, ਭੂਪਾਲੀ ਨਾਲ ਹੀ ਗਣੇਸ਼ਅਥਵਰਸ਼ਿਸ਼, ਨਵਗ੍ਰਹਿ ਜਾਪ, ਵੇਦਪਾਰਾਇਣ ਆਦਿ ਪੂਜਾ ਹੁੰਦੀ ਹੈ। ਭਗਤਾਂ ਦਾ ਵਿਸ਼ਵਾਸ ਹੈ ਕਿ ਇਥੇ ਸਥਾਪਿਤ ਗਣੇਸ਼ ਜੀ ਉਹਨਾਂ ਨੂੰ ਕਦੀ ਨਿਰਾਸ਼ ਨਹੀਂ ਕਰਦੇ।

ਹਰ ਸਾਲ ਗਣੇਸ਼ ਉਤਸਵ ਦੇ ਦੌਰਾਨ ਮੰਦਿਰ ਤੋਂ ਅਕਰਸ਼ਕ ਝਾਂਕੀ ਨਿਕਲਦੀ ਹੈ। ਜਿਸ ਨੂੰ ਦੇਖਣ ਦੇ ਲਈ ਭਗਤਾਂ ਦੀ ਭੀੜ ਲੱਗ ਜਾਂਦੀ ਹੈ। ਇਸ ਸਮੇਂ 'ਗਣਪਤੀ ਬੱਪਾ ਮੋਰਿਆ, ਮੰਗਲਮੂਰਤੀ ਮੋਰਿਆ' ਦੀ ਗੂੰਜ ਨਾਲ ਲੱਖਾਂ ਸ਼ਰਧਾਲੂ ਝਾਕੀ ਵਿੱਚ ਸ਼ਾਮਿਲ ਹੁੰਦੇ ਹਨ।

WDWD
ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਥੇ ਹੱਥ ਜੋੜ ਕੇ ਜੋ ਵੀ ਗਣਪਤੀ ਜੀ ਤੋਂ ਮੰਗੋ ਉਹ ਜਰੂਰ ਮਿਲਦਾ ਹੈ। ਇਸ ਲਈ ਇਥੇ ਹਿੰਦੂ ਹੀ ਨਹੀਂ ਬਲਕਿ ਕਈ ਧਰਮਾਂ ਦੇ ਲੋਕ ਦਰਸ਼ਨਾਂ ਲਈ ਆਉਂਦੇ ਹਨ।

ਕਿਵੇ ਪਹੁੰਚੀਏ
ਸਾਂਗਲੀ ਪਿੰਡ ਪੂਨੇ ਤੋਂ 235 ਕਿਲੋਮੀਟਰ ਅਤੇ ਕੋਲਹਾਪੂਰ ਤੋਂ 45 ਕਿਲੋਮੀਟਰ ਦੂਰੀ ਤੇ ਸਥਿਤ ਹੈ।
ਰੇਲਮਾਰਗ- ਸਾਰੇ ਮੁੱਖ ਸ਼ਹਿਰਾਂ ਤੋਂ ਸਾਂਗਲੀ ਰੇਲਮਾਰਗ ਨਾਲ ਜੁੜਿਆ ਹੋਇਆ ਹੈ।
ਸੜਕਮਾਰਗ- ਮੁੰਬਈ, ਪੂਨੇ ਅਤੇ ਕੋਲਹਾਪੂਰ ਤੋਂ ਬਸ ਸੁਵਿਧਾ ਉਪਲਬਧ।
ਹਵਾਈਮਾਰਗ- ਕੋਲਹਾਪੂਰ ਹਵਾਈਅੱਡੇ ਤੋਂ 45 ਕਿਲੋਮੀਟਰ ਦੂਰੀ ਤੇ ਸਥਿਤ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਤਿਆਗਰਾਜਰ ਸਵਾਮੀ ਦੀ ਸਮਾਧੀ  
ਕੁਦਰਤੀ ਸੁੰਦਰਤਾ ਨਾਲ ਸੰਪੂਰਨ ਮਹਾਕੇਦਾਰੇਸ਼ਵਰ ਮੰਦਿਰ  
ਨੰਦੀ ਦੇ ਬਿਨਾ ਮਹਾਂਦੇਵ  
ਤੋਤੇ ਦੀ ਹਨੂੰਮਾਨ ਭਗਤੀ  
ਨੇਮਾਵਰ ਦੇ ਪ੍ਰਾਚੀਨ ਸਿੱਧਨਾਥ ਮਹਾਦੇਵ  
ਸ਼੍ਰੀ ਖੇਤਰ ਮੜੀ ਦੇਵਸਥਾਨ