ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਤਿਆਗਰਾਜਰ ਸਵਾਮੀ ਦੀ ਸਮਾਧੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਿਆਗਰਾਜਰ ਸਵਾਮੀ ਦੀ ਸਮਾਧੀ
ਅਇਆਨਾਥਨ

WDWD
ਹਰ ਸਾਲ ਪੁਸ਼ਪ ਪੰਚਮੀ ਤਿਥੀ ਦੇ ਦੌਰਾਨ ਦੁਨੀਆ ਭਰ ਤੋਂ ਕਾਰਨੇਟਿਕ ਸੰਗੀਤਕਾਰ ਇੱਥੇ ਆਉਂਦੇ ਹਨ ਅਤੇ ਪੰਚਰਤਨ ਕੀਰਤਨ ਜੋ ਕਿ ਇੱਕ ਸੰਤ ਨੇ ਭਗਵਾਨ ਸ਼੍ਰੀਰਾਮ ਦੀ ਮਹਿਮਾ ਵਿੱਚ ਲਿਖਿਆ ਸੀ, ਦਾ ਗਾਇਣ ਕਰਦੇ ਹਨ। ਇੱਕ ਸੰਗੀਤ ਪਸੰਦ ਕਰਨ ਵਾਲੇ ਸੰਤ ਦੇ ਲਈ ਇਹ ਪੰਜ ਦਿਨੀਂ ਗਾਇਣ-ਵਾਦਨ ਪ੍ਰੋਗਰਾਮ, ਤਮਿਲਨਾਡੂ ਦਾ ਇੱਕ ਮੁੱਖ ਆਕਰਸ਼ਣ ਹੈ।

ਕਾਵੇਰੀ ਨਦੀ ਦੇ ਤੱਟ ਤੇ ਜਿੱਥੇ ਪੰਛੀ ਪੂਰਾ ਦਿਨ ਆਪਣੇ ਹੀ ਰਾਗ ਵਿੱਚ ਸੁਰੀਲਾ ਗੀਤ ਗਾਉਂਦੇ ਹਨ, ਜਿੱਥੇ ਦੇ ਦਰੱਖਤਾਂ ਦੀਆਂ ਪੱਤੀਆਂ ਦੀ ਸਰਸਰਾਹਟ ਵੀ ਆਪਣੇ ਆਪ ਵਿੱਚ ਮਧੁਰ ਸੰਗੀਤ ਹੈ, ਪੰਜ ਨਦੀਆਂ ਦੇ ਮਿਲਣ ਨਾਲ ਪਵਿੱਤਰ ਹੋਣ ਵਾਲੇ ਅਜਿਹੇ ਸਥਾਨ ਤੇ ਹੈ, ਸੁਪ੍ਰਸਿੱਧ ਕਾਰਨੇਟਿਕ ਸੰਗੀਤਕਾਰ ਤਿਆਗਰਾਜਰ ਦੀ ਸਮਾਧੀ। ਇਹਨਾਂ ਨੂੰ ਸਨਮਾਨਪੂਰਵਕ ਤਿਆਗ ਬ੍ਰਹਮ ਵੀ ਕਿਹਾ ਜਾਂਦਾ ਹੈ।

ਇਹ ਓਹੀ ਥਾਂ ਹੈ ਜਿੱਥੇ ਇਸ ਮਹਾਨ ਸੰਗੀਤਕਾਰ ਨੇ ਭਗਵਾਨ ਸ਼੍ਰੀਰਾਮ ਦੀ ਮਹਿਮਾ ਵਿੱਚ 24,000 ਕੀਰਤਨ ਗਾਏ ਅਤੇ ਇਸੇ ਥਾਂ ਉਹ ਧਰਤੀ ਵਿੱਚ ਵਿਲੀਨ ਹੋ ਗਏ।

WDWD
ਸ਼੍ਰੀ ਤਿਆਗਰਾਜਰ ਦੇ ਕੀਰਤਨਾਂ ਵਿੱਚ ਅਜਿਹੀ ਭਗਤੀ ਹੈ ਕਿ ਇਹਨਾਂ ਨੂੰ ਦਿਰਫ ਸੁਣ ਲੈਣਾ ਹੀ, ਭਗਵਾਨ ਦੀ ਭਗਤੀ ਜਾਂ ਪੂਜਾ ਕਰਨ ਦੇ ਬਰਾਬਰ ਹੈ। ਇਹੀ ਕਾਰਨ ਹੈ ਕਿ ਚੇਨੰਈ ਵਿੱਚ ਹੋਣ ਵਾਲੀ ਕਾਰਨੇਟਿਕ ਸੰਗੀਤ ਦੀ ਹਰ ਸਭਾ ਵਿੱਚ ਇਹਨਾਂ ਦੇ 3 ਤੋਂ 4 ਕੀਰਤਨ ਗਾਏ ਜਾਂ ਬਜਾਏ ਜਾਂਦੇ ਹਨ।

ਕਾਵੇਰੀ, ਕੁਰਦਮੂਰਤੀ, ਵੇਨੰਰੂ, ਵੇਟਟਰੂ, ਵਡਾਵੁਰੂ ਨਾਮਕ ਪੰਜ ਨਦੀਆਂ ਵਾਲੇ ਸਥਾਨ ਤਿਰੂਵਡਯਰੂ ਵਿੱਚ ਤਿਆਗਰਾਜਰ ਨੇ ਆਪਣੇ ਜੀਵਨ ਦੇ ਕਈ ਸਾਲ ਬਿਤਾਏ।
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲੱਕਿ ਕਰੋ
ਹੋਰ ਵੀ
ਕੁਦਰਤੀ ਸੁੰਦਰਤਾ ਨਾਲ ਸੰਪੂਰਨ ਮਹਾਕੇਦਾਰੇਸ਼ਵਰ ਮੰਦਿਰ  
ਨੰਦੀ ਦੇ ਬਿਨਾ ਮਹਾਂਦੇਵ  
ਤੋਤੇ ਦੀ ਹਨੂੰਮਾਨ ਭਗਤੀ  
ਨੇਮਾਵਰ ਦੇ ਪ੍ਰਾਚੀਨ ਸਿੱਧਨਾਥ ਮਹਾਦੇਵ  
ਸ਼੍ਰੀ ਖੇਤਰ ਮੜੀ ਦੇਵਸਥਾਨ  
ਭਗਵਾਨ ਜਗਨਨਾਥ ਦੀ ਰਥਯਾਤਰਾ