ਮੁੱਖਪੰਨਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ > ਨੰਦੀ ਦੇ ਬਿਨਾ ਮਹਾਂਦੇਵ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੰਦੀ ਦੇ ਬਿਨਾ ਮਹਾਂਦੇਵ
WD
ਨਾਸਿਕ ਸ਼ਹਿਰ ਦੇ ਪ੍ਰਸਿੱਧ ਪੰਚਵਟੀ ਇਲਾਕੇ ਵਿੱਚ ਗੋਦਾਵਰੀ ਤੱਟ ਦੇ ਕੋਲ ਕਪਾਲੇਸ਼ਵਰ ਮਹਾਂਦੇਵ ਮੰਦਿਰ ਸਥਿਤ ਹੈ। ਭਗਵਾਨ ਸ਼ਿਵਜੀ ਦੇ ਇੱਥੇ ਨਿਵਾਸ ਕੀਤਾ ਸੀ ਅਜਿਹਾ ਪੁਰਾਣਾਂ ਵਿੱਚ ਕਿਹਾ ਗਿਆ ਹੈ। ਇਹ ਦੇਸ਼ ਵਿੱਚ ਪਹਿਲਾ ਮੰਦਿਰ ਹੈ ਜਿੱਥੇ ਭਗਵਾਨ ਸ਼ਿਵ ਜੀ ਦੇ ਸਾਹਮਣੇ ਨੰਦੀ ਨਹੀਂ ਹੈ। ਇਹੀ ਇਸ ਦੀ ਵਿਸ਼ੇਸ਼ਤਾ ਹੈ।

ਇੱਥੇ ਨੰਦੀ ਦੇ ਨਾ ਹੋਣ ਦੀ ਕਹਾਣੀ ਬਹੁਤ ਰੌਚਕ ਹੈ। ਇੱਕ ਦਿਨ ਭਰੀ ਇੰਦਰਸਭਾ ਵਿੱਚ ਬ੍ਰਹਮਦੇਵ ਅਤੇ ਸ਼ੰਕਰ ਵਿੱਚ ਵਿਵਾਦ ਉਤਪੰਨ ਹੋ ਗਿਆ। ਉਸ ਸਮੇਂ ਬ੍ਰਹਮਦੇਵ ਨੂੰ ਪੰਜ ਮੁੱਖ ਸਨ। ਚਾਰ ਮੁੱਖ ਵੇਦ ਉਚਾਰਣ ਕਰਦੇ ਸਨ, ਅਤੇ ਪੰਜਵਾਂ ਨਿੰਦਿਆ ਕਰਦਾ ਸੀ। ਉਸ ਨਿੰਦਿਆ ਨਾਲ ਸ਼ਿਵ ਜੀ ਨੇ ਉਸ ਮੁੱਖ ਨੂੰ ਕੱਟ ਦਿੱਤਾ। ਉਹ ਮੁੱਖ ਉਹਨਾਂ ਨੂੰ ਚਿਪਕ ਕੇ ਬੈਠ ਗਿਆ।

ਇਸ ਘਟਨਾ ਦੇ ਕਰਕੇ ਸ਼ਿਵਜੀ ਨੂੰ ਬ੍ਰਹਮਹੱਤਿਆ ਦਾ ਪਾਪ ਲੱਗ ਗਿਆ। ਉਸ ਪਾਪ ਤੋਂ ਮੁਕਤੀ ਪਾਉਣ ਲਈ ਸ਼ਿਵਜੀ ਬ੍ਰਹਿਮੰਡ ਵਿੱਚ ਘੁੰਮ ਰਹੇ ਸਨ। ਪਰ ਉਹਨਾਂ ਨੂੰ ਮੁਕਤੀ ਦਾ ਉਪਾਅ ਨਹੀਂ ਮਿਲ ਰਿਹਾ ਸੀ।

ਇੱਕ ਦਿਨ ਉਹ ਸੋਮੇਸ਼ਵਰ ਵਿੱਚ ਬੈਠੇ ਸਨ, ਤਾਂ ਉਹਨਾਂ ਦੇ ਸਾਹਮਣੇ ਹੀ ਇੱਕ ਗਾਂ ਅਤੇ ਉਸਦਾ ਵੱਛਾ ਇੱਕ ਬ੍ਰਾਹਮਣ ਦੇ ਘਰ ਦੇ ਸਾਹਮਣੇ ਖੜਾ ਸੀ। ਉਹ ਬ੍ਰਾਹਮਣ ਵੱਛੇ ਦੇ ਨੱਕ ਵਿੱਚ ਰੱਸੀ ਪਾਉਣ ਵਾਲਾ ਸੀ। ਵੱਛਾ ਉਸਦੇ ਵਿਰੋਧ ਵਿੱਚ ਸੀ। ਬ੍ਰਾਹਮਣ ਦੀ ਕ੍ਰਿਤੀ ਦੇ ਵਿਰੋਧ ਵਿੱਚ ਵੱਛਾ ਉਸ ਨੂੰ ਮਾਰਨਾ ਚਾਹੁੰਦਾ ਸੀ। ਉਸ ਸਮੇਂ ਗਾਂ ਨੇ ਉਸ ਨੂੰ ਕਿਹਾ ਕਿ ਬੇਟੇ, ਅਜਿਹਾ ਨਾ ਕਰੋ, ਤੈਨੂੰ ਬ੍ਰਹਮ ਹੱਤਿਆ ਦਾਅ ਪਾਪ ਲੱਗ ਜਾਵੇਗਾ।

ਵੱਛੇ ਨੇ ਉੱਤਰ ਦਿੱਤਾ ਕਿ ਬ੍ਰਹਮ ਹੱਤਿਆ ਦੇ ਪਾਪ ਤੋਂ ਮੁਕਤੀ ਦਾ ਉਪਾਅ ਮੈਨੂੰ ਪਤਾ ਹੈ। ਇਹ ਸੰਵਾਦ ਸੁਣ ਰਹੇ ਸ਼ਿਵ ਜੀ ਦੇ ਮਨ ਵਿੱਚ ਉਤਸੁਕਤਾ ਜਾਗੀ। ਵੱਛੇ ਨੇ ਨੱਕ ਵਿੱਚ ਰੱਸੀ ਪਾਉਣ ਲਈ ਆਏ ਬ੍ਰਾਹਮਣ ਨੂੰ ਆਪਣੇ ਸਿੰਗ ਨਾਲ ਮਾਰਿਆ। ਬ੍ਰਾਹਮਣ ਮਰ ਗਿਆ। ਬ੍ਰਹਮ ਹੱਤਿਆ ਨਾਲ ਵੱਛੇ ਦਾ ਅੰਗ ਕਾਲਾ ਪੈ ਗਿਆ। ਉਸ ਤੋਂ ਬਾਅਦ ਵੱਛਾ ਉੱਥੇ ਨਿੱਕਲ ਗਿਆ। ਸ਼ਿਵ ਜੀ ਵੀ ਉਸਦੇ ਪਿੱਛੇ-ਪਿੱਛੇ ਚੱਲਦੇ ਗਏ। ਵੱਛਾ ਗੋਦਾਵਰੀ ਨਦੀ ਦੇ ਰਾਮਕੁੰਡ ਵਿੱਚ ਆਇਆ। ਉਸ ਨੇ ਉੱਥੇ ਇਸ਼ਨਾਨ ਕੀਤਾ। ਉਸ ਇਸ਼ਨਾਨ ਨਾਲ ਵੱਛਾ ਹੱਤਿਆ ਦੇ ਪਾਪ ਮੁਕਤ ਹੋ ਗਿਆ। ਉਸ ਨੂੰ ਆਪਣਾ ਸਫ਼ੇਦ ਰੰਗ ਵਾਪਿਸ ਮਿਲ ਗਿਆ।

WD
ਉਸ ਤੋਂ ਬਾਅਦ ਸ਼ਿਵ ਜੀ ਨੇ ਵੀ ਰਾਮਕੁੰਡ ਵਿੱਚ ਇਸ਼ਨਾਨ ਕੀਤਾ। ਉਹਨਾਂ ਨੂੰ ਵੀ ਬ੍ਰਹਮ ਹੱਤਿਆ ਦੇ ਪਾਪ ਤੋਂ ਮੁਕਤੀ ਮਿਲੀ। ਇਸ ਗੋਦਾਵਰੀ ਨਦੀ ਦੇ ਕੋਲ ਇੱਕ ਟੇਕਰੀ ਸੀ। ਸ਼ਿਵ ਜੀ ਉੱਥੇ ਚਲੇ ਗਏ। ਉਹਨਾਂ ਨੂੰ ਉੱਥੇ ਜਾਂਦੇ ਦੇਖ ਕੇ ਗਾਂ ਦਾ ਵੱਛਾ (ਨੰਦੀ) ਵੀ ਉੱਥੇ ਆਇਆ। ਨੰਦੀ ਦੇ ਕਰਕੇ ਹੀ ਸ਼ਿਵ ਜੀ ਦੀ ਬ੍ਰਹਮ ਹੱਤਿਆ ਤੋਂ ਮੁਕਤੀ ਹੋਈ ਸੀ। ਇਸ ਲਈ ਉਹਨਾਂ ਨੇ ਨੰਦੀ ਨੂੰ ਗੁਰੂ ਮੰਨਿਆ ਅਤੇ ਆਪਣੇ ਸਾਹਮਣੇ ਬੈਠਣ ਨੂੰ ਮਨਾ ਕੀਤਾ।
ਵੀਡੀਉ ਦੇਖੋ
1 | 2  >>  
ਹੋਰ ਵੀ
ਤੋਤੇ ਦੀ ਹਨੂੰਮਾਨ ਭਗਤੀ  
ਨੇਮਾਵਰ ਦੇ ਪ੍ਰਾਚੀਨ ਸਿੱਧਨਾਥ ਮਹਾਦੇਵ  
ਸ਼੍ਰੀ ਖੇਤਰ ਮੜੀ ਦੇਵਸਥਾਨ  
ਭਗਵਾਨ ਜਗਨਨਾਥ ਦੀ ਰਥਯਾਤਰਾ  
ਚਮਤਕਾਰੀ ਉਲਟੇ ਹਨੂੰਮਾਨ  
ਸ਼੍ਰੀ ਨਟਰਾਜ ਮੰਦਰ ਚਿਦੰਬਰਮ