ਈਸ਼ਵਰ ਦੀ ਭਗਤੀ ਅਤੇ ਪ੍ਰਾਣੀਆਂ ਦੀ ਸੇਵਾ ਦੀ ਭਾਵਨਾ ਭਾਰਤੀ ਸਭਿਅਤਾ ਦੇ ਅੰਗ-ਅੰਗ ਵਿੱਚ ਵਸੀ ਹੈ। ਭਲਾ ਹੀ ਅਸੀਂ ਕਿੰਨੇ ਹੀ ਵੱਡੇ ਕਿਉਂ ਨਾ ਹੋ ਜਾਈਏ, ਪਰਉਪਕਾਰ ਅਤੇ ਜੀਵ-ਦਯਾ ਦੀ ਭਾਵਨਾ ਹਮੇਸ਼ਾ ਸਾਡੇ ਸੰਸਕਾਰਾਂ ਵਿੱਚ ਸ਼ਾਮਿਲ ਰਹੇਗੀ। ਜੇ ਅਸੀਂ ਤੁਹਾਨੂੰ ਪੁੱਛੀਏ ਕਿ ਕੀ ਤੁਸੀਂ ਕਦੇ ਪੰਛੀਆਂ ਦੇ ਭੋਜਨ ਲਈ ਕੁਇੰਟਲ ਅਨਾਜ ਛੱਤ ਤੇ ਬਿਖਰਿਆ ਪਿਆ ਦੇਖਿਆ ਹੈ? ਕੀ ਤੁਸੀਂ ਕਦੇ ਉਸ ਅਨਾਜ ਨੂੰ ਚੁਗਦੇ ਹਜਾਰਾਂ ਤੋਤੇ ਦੇਖੇ ਹਨ? ਜੇ ਤੁਹਾਡਾ ਜਵਾਬ ਨਹੀਂ ਹੈ ਤਾਂ 'ਧਰਮਦਰਸ਼ਨ' ਦੀ ਇਸ ਕੜੀ ਵਿੱਚ ਚੱਲੋ ਸਾਡੇ ਨਾਲ ਇੰਦੌਰ ਦੇ ਪੰਚਕੁਈਆਂ ਹਨੂੰਮਾਨ ਮੰਦਿਰ....
ਭੀੜ-ਭਾੜ ਨਾਲ ਭਰੇ ਇੰਦੌਰ ਸ਼ਹਿਰ ਵਿੱਚ ਇੱਕ ਅਜਿਹਾ ਮੰਦਿਰ ਹੈ ਜਿੱਥੇ ਹਜਾਰਾਂ ਨਹੀਂ ਬਲਕਿ ਲੱਖਾਂ ਦੀ ਸੰਖਿਆ ਵਿੱਚ ਤੋਤੇ ਆਉਂਦੇ ਹਨ। 'ਪੰਚਕੁਈਆਂ ਹਨੂੰਮਾਨ ਮੰਦਿਰ' ਦੇ ਨਾਮ ਨਾਲ ਜਾਣੇ ਜਾਂਦੇ ਇਸ ਮੰਦਿਰ ਪਰਿਸਰ ਵਿੱਚ ਭਗਵਾਨ ਮਹਾਂਦੇਵ ਦਾ ਮੰਦਿਰ ਵੀ ਹੈ। ਜਿੱਥੇ ਹਰ ਰੋਜ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਮੰਦਿਰ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਿਰਫ ਨਰ-ਨਾਰੀ ਹੀ ਨਹੀਂ ਬਲਕਿ ਈਸ਼ਵਰ ਭਗਤ ਤੋਤੇ ਵੀ ਤੁਹਾਨੂੰ ਭਗਤੀ ਵਿੱਚ ਲੀਨ ਹੁੰਦੇ ਨਜ਼ਰ ਆਉਣਗੇ।
ਇਸ ਮੰਦਿਰ ਪਰਿਸਰ ਵਿੱਚ ਰਹਿਣ ਵਾਲੇ ਸੰਤਾਂ ਦੇ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਇੱਥੇ ਤੋਤਿਆਂ ਦਾ ਆਉਣਾ ਬਰਕਰਾਰ ਹੈ। ਇਹਨਾਂ ਦੀ ਸੰਖਿਆ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹਰ ਰੋਜ ਸਵੇਰੇ -ਸ਼ਾਮ ਲਗਭਗ 4 ਕੁਇੰਟਲ ਅਨਾਜ ਇਹਨਾਂ ਪੰਛੀਆਂ ਦੇ ਭੋਜਨ ਲਈ ਇੱਥੇ ਪਾਇਆ ਜਾਂਦਾ ਹੈ।
ਇਹਨਾਂ ਤੋਤਿਆਂ ਦੀ ਈਸ਼ਵਰ ਭਗਤੀ ਵੀ ਦੇਖਣ ਲਾਇਕ ਹੈ। ਅੰਨ ਦਾ ਦਾਣਾ ਚੁਗਣ ਤੋਂ ਪਹਿਲਾਂ ਇਹ ਤੋਤੇ ਹਨੂੰਮਾਨਜੀ ਦੀ ਮੂਰਤੀ ਵੱਲ ਮੂੰਹ ਕਰਕੇ ਉਹਨਾਂ ਨੂੰ ਪ੍ਰਣਾਮ ਕਰਦੇ ਹਨ, ਫਿਰ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਆਪਣਾ ਭੋਜਨ ਕਰਦੇ ਹਨ।
ਇਹਨਾਂ ਤੋਤਿਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਕੁਝ ਸਾਲਾਂ ਪਹਿਲਾਂ ਮੰਦਿਰ ਪ੍ਰਸ਼ਾਸਨ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਇੱਥੇ 3, 000 ਸਕਵੇਅਰ ਫੁੱਟ ਦੀ ਇੱਕ ਵਿਸ਼ਾਲ ਛੱਤ ਬਣਾਈ ਗਈ ਹੈ, ਜਿੱਥੇ ਇਹਨਾਂ ਤੋਤਿਆਂ ਲਈ ਅਨਾਜ ਬਿਖੇਰਿਆ ਜਾਂਦਾ ਹੈ। ਹਰ ਰੋਜ ਇਹਨਾਂ ਨੂੰ ਦਾਣਾ ਪਾਉਣ ਵਾਲੇ ਰਮੇਸ਼ ਅਗਰਵਾਲ ਦੇ ਅਨੁਸਾਰ ਹਰ ਰੋਜ ਸਵੇਰੇ 5.30 ਤੋਂ 6 ਵਜੇ ਦੇ ਵਿੱਚ ਅਤੇ ਸ਼ਾਮ ਨੂੰ 4 ਤੋਂ 5 ਦੇ ਵਿੱਚ ਇਹਨਾਂ ਤੋਤਿਆਂ ਲਈ ਛੱਤ ਤੇ ਅਨਾਜ ਪਾਇਆ ਜਾਂਦਾ ਹੈ, ਜਿਸ ਨੂੰ 1 ਤੋਂ ਸਵਾ ਘੰਟੇ ਵਿੱਚ ਖਾ ਲੈਂਦੇ ਹਨ। ਇਹਨਾਂ ਦੀ ਸੰਖਿਆ ਦੇ ਅਨੁਸਾਰ ਅਨਾਜ ਦੀ ਮਾਤਰਾ ਵਧਾਈ ਘਟਾਈ ਜਾਂਦੀ ਹੈ।
ਇਸ ਨੂੰ ਅਦਭੁੱਤ ਸੰਯੋਗ ਹੀ ਕਹਾਂਗੇ ਕਿ ਜਿਸ ਤਰ੍ਹਾਂ ਈਸ਼ਵਰ ਦੇ ਭੰਡਾਰੇ ਵਿੱਚ ਹਜਾਰਾਂ ਦੀ ਸੰਖਿਆ ਵਿੱਚ ਭਗਤ ਭੋਜਨ ਗ੍ਰਹਿਣ ਕਰਦੇ ਹਨ, ਉਸੇ ਪ੍ਰਕਾਰ ਪੰਚਕੁਈਆਂ ਹਨੂੰਮਾਨ ਮੰਦਿਰ ਵਿੱਚ ਵੀ ਹਜਾਰਾਂ ਦੀ ਸੰਖਿਆ ਵਿੱਚ ਤੋਤੇ ਈਸ਼ਵਰ ਨੂੰ ਪ੍ਰਣਾਮ ਕਰਦੇ ਹੋਏ ਪੰਗਤੀਆਂ ਵਿੱਚ ਆਪਣਾ ਭੋਜਨ ਗ੍ਰਹਿਣ ਕਰਦੇ ਹਨ। ਤੁਹਾਨੂੰ ਤੋਤਿਆਂ ਦੀ ਈਸ਼ਵਰ ਭਗਤੀ ਦੀ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ? ਸਾਨੂੰ ਜਰੂਰ ਦੱਸਣਾ।
|