ਧਰਮਯਾਤਰਾ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਨਰਮਦਾ ਤੱਟ ਦੇ ਕਿਨਾਰੇ ਵਸੇ ਨਗਰ ਨੇਮਾਵਰ ਦੇ ਪ੍ਰਾਚੀਨ ਸਿੱਧਨਾਥ ਮਹਾਦੇਵ ਦੇ ਮੰਦਿਰ। ਮਹਾਭਾਰਤ ਕਾਲ ਵਿੱਚ ਨਾਭੀਪੁਰ ਦੇ ਨਾਮ ਨਾਲ ਪ੍ਰਸਿੱਧ ਇਹ ਨਗਰ ਵਪਾਰਿਕ ਕੇਂਦਰ ਹੋਇਆ ਕਰਦਾ ਸੀ, ਪਰ ਹੁਣ ਇਹ ਸੈਰ-ਸਪਾਟਾ ਸਥਾਨ ਦਾ ਰੂਪ ਲੈ ਰਿਹਾ ਹੈ। ਰਾਜ ਸ਼ਾਸਨ ਦੇ ਰਿਕਾਰਡ ਵਿੱਚ ਇਸਦਾ ਨਾਮ 'ਨਾਭਾਪੱਟਮ' ਸੀ। ਇੱਥੇ ਹੀ ਨਰਮਦਾ ਨਦੀ ਦਾ 'ਨਾਭੀ' ਸਥਾਨ ਹੈ।
ਕਹਾਵਤ ਹੈ ਕਿ ਸਿੱਧਨਾਥ ਮੰਦਿਰ ਦੇ ਸ਼ਿਵਲਿੰਗ ਦੀ ਸਥਾਪਨਾ ਚਾਰ ਸਿੱਧ ਰਿਸ਼ੀ ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਨੇ ਸਤਯੁੱਗ ਵਿੱਚ ਕੀਤੀ ਸੀ। ਇਸ ਕਰਕੇ ਇਸ ਮੰਦਿਰ ਦਾ ਨਾਮ ਸਿੱਧਨਾਥ ਹੈ। ਇਸਦੇ ਉੱਪਰੀ ਤਲ ਤੇ ਓਮਕਾਰੇਸ਼ਵਰ ਅਤੇ ਹੇਠਲੇ ਤਲ ਤੇ ਮਹਾਕਾਲੇਸ਼ਵਰ ਸਥਿਤ ਹਨ।
ਅਜਿਹੀ ਮਾਨਤਾ ਹੈ ਕਿ ਇਸਦੇ ਸ਼ਿਖਰ ਦਾ ਨਿਰਮਾਣ 3094 ਸਾਲ ਈਸਾ ਪੂਰਵ ਕੀਤਾ ਗਿਆ ਸੀ। ਦਵਾਪਰ ਯੁਗ ਵਿੱਚ ਕੌਰਵਾਂ ਦੁਆਰਾ ਇਸ ਮੰਦਿਰ ਨੂੰ ਪੂਰਵਮੁਖੀ ਬਣਾਇਆ ਗਿਆ ਸੀ, ਜਿਸ ਨੂੰ ਪਾਂਡਵ ਪੁੱਤਰ ਭੀਮ ਨੇ ਆਪਣੇ ਬਾਹੁਬਲ ਤੋਂ ਪੱਛਮ ਮੁਖੀ ਕਰ ਦਿੱਤਾ ਸੀ।
ਇੱਕ ਕਹਾਵਤ ਇਹ ਵੀ ਹੈ ਕਿ ਸਿੱਧਨਾਥ ਮੰਦਿਰ ਦੇ ਕੋਲ ਨਰਮਦਾ ਤੱਟ ਦੀ ਰੇਤ ਤੇ ਸਵੇਰੇ-ਸਵੇਰੇ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਨਜ਼ਰ ਆਉਂਦੇ ਹਨ, ਜਿੱਥੇ ਕੁਸ਼ਟ ਰੋਗੀ ਲੇਟਦੇ ਹਨ। ਪਿੰਡ ਦੇ ਬਜੁਰਗਾਂ ਦਾ ਮੰਨਣਾ ਹੈ ਕਿ ਪਹਾੜੀ ਦੇ ਅੰਦਰ ਸਥਿਤ ਗੁਫਾਵਾਂ ਵਿੱਚ ਤਪ ਕਰਦੇ ਸਾਧੂ ਸਵੇਰੇ ਇੱਥੇ ਨਰਮਦਾ ਇਸ਼ਨਾਨ ਕਰਨ ਲਈ ਆਉਂਦੇ ਹਨ। ਨੇਮਾਵਰ ਦੇ ਆਸ-ਪਾਸ ਪ੍ਰਾਚੀਨਕਾਲ ਦੇ ਅਨੇਕ ਵਿਸ਼ਾਲ ਅਵਸ਼ੇਸ਼ ਮੌਜੂਦ ਹਨ।
ਹਿੰਦੂ ਅਤੇ ਜੈਨ ਪੁਰਾਣਾਂ ਵਿੱਚ ਇਸ ਸਥਾਨ ਦਾ ਕਈ ਵਾਰ ਉਲੇਖ ਹੋਇਆ ਹੈ। ਇਸ ਨੂੰ ਸਭ ਪਾਪਾਂ ਦਾ ਨਾਸ਼ ਕਰ ਕੇ ਸਿੱਧੀਦਾਤਾ ਤੀਰਥਸਥਾਨ ਮੰਨਿਆ ਗਿਆ ਹੈ।
ਨਰਮਦਾ ਦੇ ਤੀਰ ਸਥਿਤ ਇਹ ਮੰਦਿਰ ਹਿੰਦੂ ਧਰਮ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਹੈ। 10 ਵੀਂ ਅਤੇ 11 ਵੀਂ ਸਦੀ ਦੇ ਚੰਦੇਲ ਅਤੇ ਪਰਮਾਰ ਰਾਜਿਆਂ ਨੇ ਇਸ ਮੰਦਿਰ ਦਾ ਪੁਨਰ-ਨਿਰਮਾਣ ਕੀਤਾ, ਜੋ ਆਪਣੇ ਆਪ ਵਿੱਚ ਕਲਾ ਦਾ ਵਧੀਆ ਨਮੂਨਾ ਹੈ। ਮੰਦਿਰ ਨੂੰ ਦੇਖਣ ਨਾਲ ਹੀ ਮੰਦਿਰ ਦੀ ਪ੍ਰਾਚੀਨਤਾ ਦਾ ਪਤਾ ਲੱਗਦਾ ਹੈ। ਮੰਦਿਰ ਦੇ ਸਤੰਭਾਂ ਅਤੇ ਕੰਧਾਂ ਤੇ ਸ਼ਿਵ, ਯਮਰਾਜ, ਭੈਰਵ, ਗਣੇਸ਼, ਇੰਦਾਰਣੀ ਅਤੇ ਚਾਮੁੰਡਾ ਦੀਆਂ ਕਈ ਸੁੰਦਰ ਮੂਰਤੀਆਂ ਬਣੀਆਂ ਹਨ। ਇੱਥੇ ਸ਼ਿਵਰਾਤਰੀ, ਸੰਗਰਾਦ, ਗ੍ਰਹਿਣ, ਮੱਸਿਆ ਆਦਿ ਪਰਬ ਤੇ ਸ਼ਰਧਾਲੂ ਇਸ਼ਨਾਨ-ਧਿਆਨ ਕਰਨ ਆਉਂਦੇ ਹਨ। ਸਾਧੂ-ਮਹਾਤਮਾ ਵੀ ਇਸ ਪਵਿੱਤਰ ਨਰਮਦਾ ਦੇ ਦਰਸ਼ਨ ਦਾ ਲਾਭ ਲੈਂਦੇ ਹਨ।
ਕਿਵੇਂ ਪਹੁੰਚੀਏ : ਇੰਦੌਰ ਤੋਂ ਸਿਰਫ 130 ਕਿਲੋਮੀਟਰ ਦੂਰ ਦੱਖਣ-ਪੂਰਬ ਵਿੱਚ ਹਰਦਾ ਰੇਲਵੇ ਸਟੇਸ਼ਨ ਤੋਂ 22 ਕਿਲੋਮੀਟਰ ਅਤੇ ਉੱਤਰ ਦਿਸ਼ਾ ਵਿੱਚ ਭੋਪਾਲ ਤੋਂ 170 ਕਿਲੋਮੀਟਰ ਦੂਰ ਪੂਰਬ ਦਿਸ਼ਾ ਵਿੱਚ ਸਥਿਤ ਹੈ ਨੇਮਾਵਰ। ਇੱਥੇ ਨਰਮਦਾ ਨਦੀ ਦਾ ਪਾਟ ਕਰੀਬ 700 ਮੀਟਰ ਹੈ।
|