
ਧਰਮਯਾਤਰਾ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਸ਼ਾਮਿਲ ਕਰਵਾਉਣ ਜਾ ਰਹੇ ਹਾਂ ਗੁਜਰਾਤ ਦੀ ਸ਼ਾਨ ਸਮਝੀ ਜਾਣ ਵਾਲੀ ਭਗਵਾਨ ਜਗਨਨਾਥ ਦੀ ਰਥਯਾਤਰਾ ਵਿੱਚ। ਹਰ ਸਾਲ ਅਹਿਮਦਾਬਾਦ ਵਿੱਚ ਆਸ਼ਾੜੀ ਸੁਦੀ ਦੂਜੀ ਦੇ ਦਿਨ ਪਰੰਪਰਾਗਤ ਰੂਪ ਨਾਲ ਨਿੱਕਲਣ ਵਾਲੀ ਇਸ ਰਥਯਾਤਰਾ ਵਿੱਚ ਲੱਖਾਂ ਸ਼ਰਧਾਲੂ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ। ਇਸ ਦਿਨ ਜੁਨਾ ਅਹਿਮਦਾਬਾਦ ਸਥਿਤ ਜਗਨਨਾਥ ਮੰਦਿਰ ਤੋਂ ਭੈਣ ਸੁਭੱਦਰਾ ਭਰਾ ਬਲਰਾਮ ਦੇ ਨਾਲ ਭਗਵਾਨ ਜਗਨਨਾਥ ਸ਼ਹਿਰ ਘੁੰਮਣ ਲਈ ਨਿੱਕਲਦੇ ਹਨ। ਤਿੰਨ ਅਲੱਗ-ਅਲੱਗ ਰਥਾਂ ਤੇ ਨਿੱਕਲਣ ਵਾਲੀ ਇਸ ਰਥਯਾਤਰਾ ਵਿੱਚ ਵੱਡੀ ਸੰਖਿਆ ਵਿੱਚ ਸ਼ਰਧਾਲੂਆਂ ਦੇ ਨਾਲ ਕਈ ਸਾਧੂ-ਸੰਤ, ਮਹਿਲਾ ਮੰਡਲ ਅਤੇ ਅਖਾੜੇ ਵੀ ਸ਼ਾਮਿਲ ਹੁੰਦੇ ਹਨ। ਅਤੇ ਕਰੱਤਬਬਾਜ ਵਿਭਿੰਨ ਕਲਾ ਦਾ ਪ੍ਰਦਰਸ਼ਨ ਕਰ ਕੇ ਭਗਵਾਨ ਜਗਨਨਾਥ ਦੇ ਪ੍ਰਤੀ ਆਪਣੀ ਆਸਥਾ ਪ੍ਰਗਟ ਕਰਦੇ ਹਨ। ਇਸ ਦਿਨ ਸ਼ਹਿਰ ਦੀ ਸਥਿਤੀ ਦੇਖਣ ਯੋਗ ਹੁੰਦੀ ਹੈ। ਸ਼ਹਿਰ ਦੀ ਹਰ ਗਲੀ ਭਗਤੀ ਰਸ ਵਿੱਚ ਡੁੱਬੀ ਨਜ਼ਰ ਆਉਂਦੀ ਹੈ। ਰਾਹ ਵਿੱਚੋਂ ਗੁਜਰਦੇ ਸਮੇਂ ਥਾਂ-ਥਾਂ ਤੇ ਸ਼ਰਧਾਲੂ ਰਥਯਾਤਰਾ ਦਾ ਫੁੱਲਾਂ ਨਾਲ ਸਵਾਗਤ ਕਰਦੇ ਹਨ। ਅਤੇ ਭਗਵਾਨ ਦੇ ਦਰਸ਼ਨ ਕਰ ਕੇ ਆਪਣੇ ਆਪ ਨੂੰ ਖੁਸ਼ਨਸੀਬ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇਸ ਰਥਯਾਤਰਾ ਦੇ ਦਰਸ਼ਨ ਮੰਦਿਰ ਦੇ ਗਜਰਾਜ ਕਰਦੇ ਹਨ ਫਿਰ ਰਾਜ ਦੇ ਸੱਤਾਧਿਕਾਰੀ ਸੋਨੇ ਦੀ ਝਾੜੂ ਨਾਲ ਸਫਾਈ ਕਰਦੇ ਹਨ, ਉਸ ਤੋਂ ਬਾਅਦ ਰਥ ਪ੍ਰਸਥਾਨ ਕਰਦਾ ਹੈ। ਸਵੇਰ ਤੋਂ ਨਿੱਕਲਣ ਵਾਲੀ ਇਹ ਯਾਤਰਾ ਸ਼ਹਿਰ ਦੇ ਵਿਭਿੰਨ ਖੇਤਰਾਂ ਤੋਂ ਹੁੰਦੀ ਹੋਈ ਦੁਪਹਿਰ ਵਿੱਚ ਸਰਸਪੁਰ ਖੇਤਰ ਵਿੱਚ ਆਰਾਮ ਕਰਨ ਲਈ ਠਹਿਰਦੀ ਹੈ , ਜਿੱਥੇ ਯਾਤਰਾ ਵਿੱਚ ਸ਼ਾਮਿਲ ਭਗਤਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਕਹਿੰਦੇ ਹਨ ਕਿ ਕਰੀਬ ਇੱਕ ਲੱਖ ਤੋਂ ਵੀ ਜਿਆਦਾ ਭਗਤ ਇੱਥੇ ਪ੍ਰਸਾਦ ਛਕਦੇ ਹਨ। ਭਗਵਾਨ ਜਗਨਨਾਥ ਮੰਦਿਰ ਦੇ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਕਿ ਇਹ ਮੰਦਿਰ ਕਰੀਬ 443 ਸਾਲ ਪੁਰਾਣਾ ਹੈ। ਭਗਤਾਂ ਦਾ ਕਹਿਣਾ ਹੈ ਕਿ ਕਰੀਬ 125 ਸਾਲ ਪਹਿਲਾਂ ਭਗਵਾਨ ਜਗਨਨਾਥ ਨੇ ਮੰਦਿਰ ਦੇ ਮਹੰਤ ਸ਼੍ਰੀ ਨਰਸਿੰਘ ਦਾਸਜੀ ਮਹਾਰਾਜ ਨੂੰ ਸੁਪਨੇ ਵਿੱਚ ਆ ਕੇ ਰਥਯਾਤਰਾ ਕੱਢਣ ਦਾ ਆਦੇਸ਼ ਦਿੱਤਾ, ਉਦੋਂ ਤੋਂ ਅੱਜ ਤੱਕ ਇਹ ਪਰੰਪਰਾ ਕਾਇਮ ਹੈ। ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਜੋ ਵੀ ਇਸ ਰਥਯਾਤਰਾ ਦੇ ਦਰਸ਼ਨ ਕਰਦਾ ਹੈ ਜਾਂ ਇਸ ਰਥ ਨੂੰ ਚਲਾਉਂਦਾ ਹੈ ਉਸਦੇ ਜੀਵਨਰੂਪੀ ਰਥ ਨੂੰ ਖੁਦ ਭਗਵਾਨ ਜਗਨਨਾਥ ਹੱਕਦੇ ਹਨ। ਵੈਸੇ ਇਸ ਰਥਯਾਤਰਾ ਦਾ ਅਧਿਕਾਰ ਮੱਲਾਹ ਲੋਕਾਂ ਨੂੰ ਹੀ ਦਿੱਤਾ ਗਿਆ ਹੈ। ਕਹਿੰਦੇ ਹਨ ਭਰੂਚ ਦੇ ਮੱਲਾਹ ਲੋਕਾਂ ਨੇ ਹੀ ਸਭ ਤੋਂ ਪਹਿਲਾਂ ਯਾਤਰਾ ਕੱਢਣ ਲਈ ਆਪਣਾ ਰਥ ਪ੍ਰਦਾਨ ਕੀਤਾ ਸੀ। ਰਥਯਾਤਰਾ ਨੂੰ ਕੌਮੀ ਏਕਤਾ ਦਾ ਉਤਸਵ ਵੀ ਮੰਨਿਆ ਜਾਂਦਾ ਹੈ। ਇਸ ਦਿਨ ਮੁਸਲਿਮ ਲੋਕ ਵੀ ਮੰਦਿਰ ਦੇ ਮਹੰਤ ਦਾ ਸਵਾਗਤ ਕਰਦੇ ਹਨ। ਇਸ ਰਥਯਾਤਰਾ ਵਿੱਚ ਪ੍ਰਸਾਦ ਦੇ ਰੂਪ ਵਿੱਚ ਭਗਤਾਂ ਨੂੰ ਜਾਮੁਨ ਅਤੇ ਮੂੰਗ ਦਿੱਤੇ ਜਾਂਦੇ ਹਨ। ਭਗਵਾਨ ਨੂੰ ਪ੍ਰਸਾਦ ਦੇ ਰੂਪ ਵਿੱਚ ਕੱਦੂ, ਗਵਾਰਫਲੀ ਦੀ ਸਬਜੀ ਅਤੇ ਖਿਚੜੀ ਚੜਾਈ ਜਾਂਦੀ ਹੈ। ਕਿਵੇਂ ਪਹੁੰਚੀਏ : ਅਹਿਮਦਾਬਾਦ ਦੇਸ਼ ਦੇ ਸਾਰੇ ਭਾਗਾਂ ਨਾਲ ਰੇਲ, ਸੜਕ ਅਤੇ ਹਵਾਈ ਮਾਰਗ ਨਾਲ ਜੁੜਿਆ ਹੋਇਆ ਹੈ।
|