ਕੇ ਅਇਆਨਾਥਨ ਭਗਵਾਨ ਸ਼ਿਵ ਨੂੰ ਸਰਵਉੱਚ ਦੇਵਤਾ ਦੇ ਰੂਪ ਵਿੱਚ ਪੂਜਣ ਵਾਲੇ ਭਗਤਾਂ ਦੇ ਲਈ ਤਮਿਲਨਾਢੂ ਵਿੱਚ ਚਿਦੰਬਰਮ ਦਾ ਨਟਰਾਜ ਮੰਦਰ ਆਸਥਾ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਇੱਕ ਹੈ। ਮਾਨਤਾ ਹੈ ਕਿ ਕੈਲਾਸ਼ਪਤੀ ਨੇ ਇਸ ਪਵਿੱਤਰ ਸਥਾਨ ਨੂੰ ਆਪਣੀਆਂ ਸਾਰੀਆਂ ਸ਼ਕਤੀਆਂ ਨਾਲ ਨਿਵਾਜਿਆ ਹੈ।
ਪੁਰਾਣਾ ਦੇ ਅਨੁਸਾਰ ਭਗਵਾਨ ਇੱਥੇ ਪ੍ਰਣਬ ਮੰਤਰ 'ਓਮ' ਦੇ ਆਕਾਰ ਵਿੱਚ ਵਿਰਾਜਮਾਨ ਹਨ। ਇਹੀ ਵਜਾ ਹੈ ਕਿ ਸ਼ਰਧਾਲੂ ਇਸ ਨੂੰ ਸਭ ਤੋਂ ਅਹਿਮ ਮੰਨਦੇ ਹਨ। ਚਿਦੰਬਰਮ ਭਗਵਾਨ ਸ਼ਿਵ ਦੇ ਪੰਜ ਖੇਤਰਾਂ ਵਿੱਚੋਂ ਇੱਕ ਹੈ। ਇਸਨੂੰ ਸ਼ਿਵ ਦਾ ਅਕਾਸ਼ ਖੇਤਰ ਕਿਹਾ ਜਾਂਦਾ ਹੈ।
ਹੋਰ ਚਾਰ ਖੇਤਰਾਂ ਵਿੱਚ ਕਾਲਾਹਸਤੀ (ਆਂਧਰਾ ਪ੍ਰਦੇਸ਼) ਭਾਵ ਵਾਯੂ, ਕਾਂਚੀ ਪੁਰਮ ਭਾਵ ਪ੍ਰਿਥਵੀ, ਤਿਰੁਵਨਿਕਾ- ਜਲ ਅਤੇ ਅਰੁਣਾਚਲੇਸ਼ਵਰ (ਤਿਰੁਵਨਾਮਲਾਈ) ਭਾਵ ਅਗਨੀ ਸ਼ਾਮਿਲ ਹਨ। ਹਿੰਦੂ ਮਾਨਤਾ ਦੇ ਅਨੁਸਾਰ ਇਹਨਾਂ ਪੰਜ ਤੱਤਾਂ (ਧਰਤੀ, ਪਾਣੀ, ਹਵਾ, ਅੱਗ ਅਤੇ ਅਕਾਸ਼) ਨਾਲ ਮਾਨਵ ਸ਼ਰੀਰ ਦਾ ਨਿਰਮਾਣ ਹੋਇਆ ਹੈ। ਨਟਰਾਜ ਮੰਦਰ ਨੂੰ ਅਗਨੀ ਮੂਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਈ ਸ਼ਰਧਾਲੂ ਮੰਨਦੇ ਹਨ ਕਿ ਭੋਲੇਨਾਥ ਇੱਥੇ ਜੋਤੀ ਰੂਪ ਵਿੱਚ ਪ੍ਰਗਟ ਹੋਏ ਸਨ।
ਮੰਦਰ ਦੀ ਬਨਾਵਟ ਆਪਣੇ ਆਪ ਵਿੱਚ ਆਕਰਸ਼ਕ ਹੈ। ਚਾਰ ਸੁੰਦਰ ਅਤੇ ਵਿਸ਼ਾਲ ਗੁੰਬਦਾਂ ਨੇ ਪੂਰੇ ਮੰਦਰ ਨੂੰ ਦਿਲਕਸ਼ ਰੂਪ ਪ੍ਰਦਾਨ ਕੀਤਾ ਹੈ। ਮੰਦਰ ਦੀ ਅੰਦਰੂਨੀ ਸਾਜ ਸੱਜਾ, ਸ਼ਿਲਪਕਾਰੀ ਅਤੇ ਇਸਦਾ ਵਿਆਪਕ ਖੇਤਰਫਲ ਇਸਨੂੰ ਖਾਸ ਰੂਪ ਪ੍ਰਦਾਨ ਕਰਦੇ ਹਨ।
ਸ਼ਿਵ ਦੇ ਨਟਰਾਜ ਰੂਪ ਦੇ ਨ੍ਰਿਤ ਦਾ ਸਵਾਮੀ ਹੋਣ ਦੇ ਕਾਰਨ ਭਾਰਤ ਨਾਟਿਅਮ ਦੇ ਕਲਾਕਾਰਾਂ ਵਿੱਚ ਵੀ ਇਸ ਜਗਾ ਦਾ ਖਾਸ ਸਥਾਨ ਹੈ। ਮੰਦਰ ਦੀ ਬਨਾਵਟ ਇਸ ਤਰਾਂ ਹੈ ਕਿ ਇਸਦੇ ਹਰ ਪੱਥਰ ਅਤੇ ਖੰਭੇ ਤੇ ਭਾਰਤ ਨਾਟਿਅਮ ਦੀਆਂ ਮੁਦਰਾਵਾਂ ਅੰਕਿਤ ਹਨ।
ਮੰਦਰ ਦੇ ਕੇਂਦਰ ਅਤੇ ਅੰਬਲਮ ਦੇ ਸਾਹਮਣੇ ਭਗਵਾਨ ਸ਼ਿਵ ਕਾਮ ਸੁੰਦਰੀ (ਪਾਰਵਤੀ) ਦੇ ਨਾਲ ਸਥਾਪਿਤ ਹਨ। ਚਿਦੰਬਰਮ ਰਹੱਸ ਮੰਦਰ ਦੀਆਂ ਹੋਰ ਖਾਸੀਅਤਾਂ ਵਿੱਚ ਸ਼ਾਮਿਲ ਹਨ। ਇਸ ਨੂੰ ਜਾਨਣ ਦੇ ਲਈ ਤੁਹਾਨੂੰ ਤੈਅ ਰਾਸ਼ੀ ਇੱਥੇ ਦੇਣੀ ਪੈਂਦੀ ਹੈ। ਮੰਦਰ ਦੀ ਦੇਖਰੇਖ ਅਤੇ ਪੂਜਾ ਪਾਠ ਪਰੰਪਰਿਕ ਪੁਜਾਰੀ ਕਰਦੇ ਹਨ। ਹਾਲਾਂਕਿ ਸਾਰਾ ਪ੍ਰਬੰਧਨ ਸ਼ਰਧਾਲੂਆਂ ਦੁਆਰਾ ਚੜਾਵੇ ਅਤੇ ਦਾਨ ਦੇ ਰੂਪ ਵਿੱਚ ਦਿੱਤੇ ਗਏ ਧੰਨ ਨਾਲ ਹੁੰਦਾ ਹੈ।
ਮੰਦਰ ਸ਼ਿਵ ਖੇਤਰਮ ਦੇ ਦੂਪ ਵਿੱਚ ਵੀ ਪ੍ਰਸਿੱਧ ਹੈ। ਇੱਥੇ ਭਗਵਾਨ ਗੋਵਿੰਦਾਰਾਜ ਦੀ ਮੂਰਤੀ ਵੀ ਹੈ, ਜੋ ਬਿਲਕੁੱਲ ਨੇੜੇ ਸਥਾਪਿਤ ਹਨ। ਮੰਦਰ ਵਿੱਚ ਇੱਕ ਬਹੁਤ ਹੀ ਖੂਬਸੂਰਤ ਤਲਾਬ ਹੈ ਨ੍ਰਿਤ ਭਵਨ ਵੀ ਹੈ। ਇੱਥੇ ਹਰ ਸਾਲ ਨ੍ਰਿਤ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਕਲਾਕਾਰ ਹਿੱਸਾ ਲੈਂਦੇ ਹਨ।
ਕਿਵੇਂ ਪਹੁੰਚੀਏ: ਰੇਲ ਮਾਰਗ: ਚਿਦੰਬਰਮ ਚੇਨਈ-ਤੰਜਾਬੁਰ ਮਾਰਗ ਤੇ ਚੇਨਈ ਤੋਂ 245 ਕਿਮੀ. ਦੂਰ ਹੈ। ਰੇਲਵੇ ਸਟੇਸ਼ਨ ਵੀ ਚਿਦੰਬਰਮ ਨਾਮ ਨਾਲ ਹੀ ਹੈ। ਸੜਕ ਮਾਰਗ: ਕਿਸੇ ਵੀ ਵਾਹਨ ਨਾਲ ਚੇਨਈ ਤੋਂ 4-5 ਘੰਟੇ ਵਿੱਚ ਚਿਦੰਬਰਮ ਪਹੁੰਚਿਆ ਜਾ ਸਕਦਾ ਹੈ। ਹਵਾਈ ਸੇਵਾ: ਚਿਦੰਬਰਮ ਜਾਣ ਲਈ ਚੇਨਈ ਨੇੜਲਾ ਹਵਾਈ ਅੱਡਾ ਹੈ। ਇੱਥੋਂ ਸੜਕ ਜਾਂ ਟ੍ਰੇਨ ਦੁਆਰਾ ਚਿਦੰਬਰਮ ਪਹੁੰਚਿਆ ਜਾ ਸਕਦਾ ਹੈ।
|