ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਰ ਬਿਮਾਰੀ ਦਾ ਇਲਾਜ ਕਰਨ ਵਾਲੇ ਵੈਥਿਆਨਾਥਸਵਾਮੀ  Search similar articles
ਅਇਆਨਾਥਨ ਜੇ ਆਈ
WDWD
ਸਾਡੇ ਦੇਸ਼ ਵਿੱਚ ਭਗਵਾਨ ਸ਼ਿਵ ਦੇ ਪ੍ਰਸਿੱਧ ਖੇਤਰਾਂ ਵਿੱਚ ਵੈਥੀਸਵਰਨ ਕੋਈਲ ਦਾ ਇੱਕ ਵਿਸ਼ੇਸ਼ ਸਥਾਨ ਹੈ। ਇੱਥੇ ਭਗਤਾਂ ਦੇ ਹਿਰਦੇ ਵਿੱਚ ਭਗਵਾਨ ਵੈਥੀਯੰਤਰ ਦੇ ਰੂਪ ਵਿੱਚ ਵਸਦੇ ਹਨ। ਵੈਥੀਯੰਤਰ ਸ਼ਬਦ ਦਾ ਅਰਥ ਹੈ ਹਰ ਬਿਮਾਰੀ ਦਾ ਇਲਾਜ ਕਰਨ ਵਾਲੇ ਜਿਸ ਨੂੰ ਅਸੀਂ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਡਾਕਟਰ ਵੀ ਕਹਿ ਸਕਦੇ ਹਾਂ। ਮਾਨਤਾ ਹੈ ਕਿ ਵੈਥੀਯੰਤਰ ਨਾਲ 4,480 ਬਿਮਾਰੀਆਂ ਦਾ ਇਲਾਜ ਸੰਭਵ ਹੈ।

ਇਹ ਮੰਦਿਰ ਇਸ ਲਈ ਪ੍ਰਸਿੱਧ ਹੈ ਕਿਉਂਕਿ ਰਮਾਇਣ ਦੇ ਅਨੁਸਾਰ ਜਟਾਯੁ ਨੇ ਦੁਸ਼ਟ ਰਾਵਣ ਤੋਂ ਮਾਤਾ ਸੀਤਾ ਨੂੰ ਬਚਾਉਣ ਲਈ ਯੁੱਧ ਕੀਤਾ ਸੀ ਅਤੇ ਇਸ ਲੜਾਈ ਵਿੱਚ ਉਸਦੇ ਦੋਵੇਂ ਖੰਭ ਕੱਟ ਕੇ ਇੱਥੇ ਹੀ ਮੰਦਿਰ ਵਾਲੀ ਥਾਂ ਤੇ ਡਿੱਗੇ ਸਨ।

ਸੀਤਾ ਦੀ ਖੋਜ ਵਿੱਚ ਜਦੋਂ ਪ੍ਰਭੂ ਸ਼੍ਰੀਰਾਮ ਆਪਣੇ ਅਨੁਜ ਲਛਮਣ ਦੇ ਨਾਲ ਇੱਥੇ ਪਹੁੰਚੇ ਤਾਂ ਜਟਾਯੁ ਆਪਣੇ ਜੀਵਨ ਦੀ ਅੰਤਿਮ ਘੜੀਆਂ ਗਿਣ ਰਿਹਾ ਸੀ। ਜਟਾਯੁ ਨੇ ਰਾਮ ਨੂੰ ਸਾਰਾ ਵਾਕਾ ਦੱਸਿਆ ਅਤੇ ਉਹ ਨੂੰ ਪ੍ਰਾਰਥਨਾ ਕੀਤੀ ਕਿ ਇਹ ਖੁਦ ਉਸਦਾ ਦਾਹ-ਸੰਸਕਾਰ ਕਰਨ।

ਜਿਸ ਸਥਾਨ ਤੇ ਸ਼੍ਰੀਰਾਮ ਨੇ ਜਟਾਯੁ ਦਾ ਦਾਹ- ਸੰਸਕਾਰ ਕੀਤਾ ਉਸ ਨੂੰ ਜਟਾਯੁ ਕੁੰਡਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਵਿਸ਼ਾਲ ਸਥਾਨ ਮੰਦਿਰ ਦੇ ਅੰਦਰ ਸਥਿਤ ਹੈ ਅਤੇ ਕਿਸੇ ਵੀ ਧਰਮ ਦੇ ਲੋਕ ਹੋਣ, ਇਸ ਕੁੰਡਮ ਤੋਂ ਰਾਖ ਦਾ ਪ੍ਰਸਾਦ ਲੈਂਦੇ ਹਨ।

ਸ਼੍ਰੀ ਰਾਮ ਨੇ ਰਾਵਣ ਨੂੰ ਯੁੱਧ ਵਿੱਚ ਹਰਾਇਆ ਅਤੇ ਸੀਤਾ ਅਤੇ ਹੋਰ ਸਾਥੀਆਂ ਦੇ ਨਾਲ ਵਾਪਸ ਉਹਨਾਂ ਨੂੰ ਇਸ ਵਿਸ਼ਾਲ ਸਥਾਨ ਤੇ ਭਗਵਾਨ ਸ਼ਿਵ ਨੂੰ ਪ੍ਰਾਰਥਨਾ ਕੀਤੀ। ਦੇਵੀ ਸ਼ਕਤੀ ਤੋਂ ਭਗਵਾਨ ਮੁਰੂਗਾ ਨੇ ਵੇਲ ਸ਼ਸਤਰ ਪ੍ਰਾਪਤ ਕੀਤਾ ਸੀ ਅਤੇ ਇਸੇ ਸ਼ਸਤਰ ਨਾਲ ਪਦਮਾ ਸੁਰਨ ਨਾਮਕ ਅਸੁਰ ਨੂੰ ਮਾਰਿਆ ਗਿਆ ਸੀ।

ਸੰਤ ਵਿਸ਼ਵਾਮਿੱਤਰ, ਵਸ਼ਿਸ਼ਟ, ਤਿਰੂਵਾਨਾਕੁਰਸਰ, ਤਿਰੂਗਨੰਸਬੰਦਰ, ਅਰੂਨਾਗੌਰੀਨਾਥਰ ਨੇ ਇਸ ਸਥਾਨ ਤੇ ਭਗਵਾਨ ਦੀ ਪੂਜਾ-ਅਰਚਨਾ ਕੀਤੀ ਸੀ। ਇਹ ਵਿਸ਼ਾਲ ਸਥਾਨ ਵਿਸ਼ੇਸ਼ ਹੈ ਕਿਉਂਕਿ ਕੁਸ਼ਟ ਰੋਗ ਨਾਲ ਪੀੜਤ ਅੰਗਰਕਨ(ਤਮਿਲ ਭਾਸ਼ਾ ਵਿੱਚ ਮੰਗਲ ਗ੍ਰਹਿ ਦਾ ਨਾਮ) ਨੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਤੇ ਆਪਣੀ ਬਿਮਾਰੀ ਦਾ ਇਲਾਜ ਕੀਤਾ। ਇਸ ਲਈ ਇਹ ਸਥਾਨ ਨਵਗ੍ਰਹਿ ਖੇਤਰ ਵਿੱਚੋਂ ਇੱਕ ਹੈ।

ਜਿਹਨਾਂ ਲੋਕਾਂ ਦੀ ਜਨਮਕੁੰਡਲੀ ਵਿੱਚ ਚੇਵਾ ਦੋਸ਼ ਹੈ, ਉਹ ਇੱਥੇ ਆਉਂਦੇ ਹਨ ਅਤੇ ਅੰਗਕਰਣ ਦੀ ਪੂਜਾ ਕਰਦੇ ਹਨ।

ਭਗਵਾਨ ਸ਼ਿਵ ਆਪਣੀ ਸ਼ਕਤੀ ਥਅਅਲਾਨਾਯਕੀ ਅੰਮਾਈ, ਜੋ ਆਪਣੇ ਨਾਲ ਥਾਈਲਮ, ਸੰਜੀਵੀ ਅਤੇ ਵਿਲਵਾ ਰੁੱਖ ਦੀਆਂ ਜੜਾਂ ਦੀ ਰੇਤ, ਜਿਸਦੇ ਮਿਸ਼ਰਣ ਤੋਂ 4, 480 ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ, ਦੇ ਨਾਲ ਇਸ ਖੇਤਰ ਵਿੱਚ ਆਏ ਅਤੇ ਰੋਗ ਨਾਲ ਪੀੜਤ ਭਗਤਾਂ ਨੂੰ ਮੁਕਤ ਕੀਤਾ ਅਤੇ ਵੈਈਥੀਯਨਾਥ ਸਵਾਮੀ ਦੇ ਨਾਮ ਨਾਲ ਜਾਣੇ ਗਏ।

ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਭਵਾਨੀ ਮਾਤਾ ਮੰਦਿਰ ਖੰਡਵਾ  
ਯੋਗਿੰਦਰ ਸ਼ੀਲਨਾਥ ਬਾਬਾ  
ਦਾਦਾ ਜੀ ਧੂਣੀਵਾਲੇ  
ਸੰਤ ਸਿੰਗਾਜੀ ਦਾ ਸਮਾਧੀ ਸਥਾਨ  
ਸ਼੍ਰੀ ਲਕਛਮੀ ਨਰ ਸਿੰਘ ਚੰਦਨ ਉਤਸਵ  
ਦੱਖਣੀ ਕੈਲਾਸ਼ ਦੇ ਸ਼ਿਵ-ਸ਼ੰਭੂ...