ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀ ਲਕਛਮੀ ਨਰ ਸਿੰਘ ਚੰਦਨ ਉਤਸਵ
WDWD
ਅਕਸ਼ੈ ਤੀਜੇ ਦੇ ਪਵਿੱਤਰ ਦਿਨ (ਵੈਸਾਖ ਮਹੀਨਾ) ਸਿੰਹਾਚਲ ਪਰਬਤ ਦੀ ਛਟਾ ਹੀ ਨਿਰਾਲੀ ਹੁੰਦੀ ਹੈ। ਇਸ ਪਵਿੱਤਰ ਦਿਨ ਇੱਥੇ ਵਿਰਾਜਮਾਨ ਸ਼੍ਰੀ ਲਕਛਮੀ ਨਰ ਸਿੰਘ ਭਗਵਾਨ ਦਾ ਚੰਦਨ ਨਾਲ ਸ਼ਿੰਗਾਰ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਦੀ ਮੂਰਤੀ ਦਾ ਵਾਸਤਵਿਕ ਸਵਰੂਪ ਸਿਰਫ ਇਸੇ ਦਿਨ ਦੇਖਿਆ ਜਾ ਸਕਦਾ ਹੈ। ਸਿੰਹਾਚਲ ਖੇਤਰ ਗਿਆਰਵੀਂ ਸਦੀ ਵਿੱਚ ਬਣੇ ਵਿਸ਼ਵ ਦੇ ਗਿਣੇ-ਚੁਣੇ ਪ੍ਰਾਚੀਨ ਮੰਦਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

'ਸਿੰਹਾਚਲ' ਸ਼ਬਦ ਦਾ ਅਰਥ ਹੈ ਸਿੰਘ ਦਾ ਪਰਬਤ। ਇਹ ਪਰਬਤ ਭਗਵਾਨ ਵਿਸ਼ਣੂ ਦੇ ਚੌਥੇ ਅਵਤਾਰ ਪ੍ਰਭੂ ਨਰ ਸਿੰਘ ਦਾ ਨਿਵਾਸ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸਥਾਨ ਤੇ ਭਗਵਾਨ ਨਰ ਸਿੰਘ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਅਵਤਾਰ ਧਾਰਿਆ ਸੀ, ਜਦੋਂ ਪ੍ਰਹਿਲਾਦ ਨੂੰ ਪਰਬਤ ਤੋਂ ਸਮੁੰਦਰ ਵਿੱਚ ਸੁੱਟਿਆ ਜਾ ਰਿਹਾ ਸੀ।

ਸਥਲਪੁਰਾਣ ਦੇ ਅਨੁਸਾਰ ਭਗਤ ਪ੍ਰਹਿਲਾਦ ਨੇ ਹੀ ਇਸ ਸਥਾਨ ਤੇ ਨਰ ਸਿੰਘ ਭਗਵਾਨ ਦਾ ਪਹਿਲਾ ਮੰਦਿਰ ਬਣਵਾਇਆ ਸੀ। ਭਗਤ ਪ੍ਰਹਿਲਾਦ ਨੇ ਇਹ ਮੰਦਿਰ ਨਰ ਸਿੰਘ ਭਗਵਾਨ ਦੁਆਰਾ ਉਹਨਾਂ ਦੇ ਪਿਤਾ ਨੂੰ ਮਾਰਨ ਦੇ ਬਾਅਦ ਬਣਵਾਇਆ ਸੀ। ਪਰ ਕ੍ਰਤਯੁਗ ਦੇ ਬਾਅਦ ਇਸ ਮੰਦਿਰ ਦੀ ਦੇਖਭਾਲ ਨਹੀਂ ਹੋ ਸਕੀ ਅਤੇ ਇਹ ਮੰਦਿਰ ਮਿੱਟੀ ਵਿੱਚ ਸਮਾ ਗਿਆ। ਪਰ ਲੁਨਾਰ ਵੰਸ਼ ਦੇ ਪੁਰੂਰਵਾ ਨੇ ਇੱਕ ਵਾਰ ਫਿਰ ਇਸ ਮੰਦਿਰ ਦੀ ਖੋਜ ਕੀਤੀ ਅਤੇ ਇਸਦਾ ਪੁਨਰ-ਨਿਰਮਾਣ ਕਰਵਾਇਆ।

WDWD
ਮੰਨਿਆ ਜਾਂਦਾ ਹੈ ਕਿ ਰਿਸ਼ੀ ਪੁਰੂਰਵਾ ਇੱਕ ਵਾਰ ਆਪਣੀ ਪਤਨੀ ਉਰਵਸ਼ੀ ਦੇ ਨਾਲ ਹਵਾਈ ਮਾਰਗ ਤੇ ਸੈਰ ਕਰ ਰਹੇ ਸਨ। ਯਾਤਰਾ ਦੇ ਦੌਰਾਨ ਉਹਨਾਂ ਦਾ ਵਿਮਾਨ ਕਿਸੇ ਸ਼ਕਤੀ ਨਾਲ ਪ੍ਰਭਾਵਿਤ ਹੋ ਕੇ ਦੱਖਣ ਦੇ ਸਿੰਹਾਸਨ ਖੇਤਰ ਵਿੱਚ ਜਾ ਪਹੁੰਚਿਆ। ਉਹਨਾਂ ਨੇ ਇਸ ਪ੍ਰਤਿਮਾ ਨੂੰ ਕੱਢਿਆ ਅਤੇ ਉਸ ਤੇ ਜੰਮੀ ਧੂੜ ਸਾਫ ਕੀਤੀ। ਇਸ ਦੌਰਾਨ ਇੱਕ ਅਕਾਸ਼ਵਾਣੀ ਹੋਈ ਕਿ ਇਸ ਪ੍ਰਤਿਮਾ ਨੂੰ ਸਾਫ ਕਰਨ ਦੀ ਬਜਾਏ ਇਸ ਨੂੰ ਚੰਦਨ ਦੇ ਲੇਪ ਨਾਲ ਢੱਕ ਕੇ ਰੱਖਿਆ ਜਾਵੇ।

ਇਸ ਅਕਾਸ਼ਵਾਣੀ ਵਿੱਚ ਉਹਨਾਂ ਨੂੰ ਇਹ ਵੀ ਆਦੇਸ਼ ਮਿਲਿਆ ਕਿ ਇਸ ਪ੍ਰਤਿਮਾ ਦੇ ਸਰੀਰ ਤੋਂ ਸਾਲ ਵਿੱਚ ਸਿਰਫ ਇੱਕ ਵਾਰ, ਵੈਸਾਖ ਮਹੀਨੇ ਦੇ ਤੀਜੇ ਦਿਨ ਚੰਦਨ ਦਾ ਇਹ ਲੇਪ ਹਟਾਇਆ ਜਾਵੇਗਾ ਅਤੇ ਵਾਸਤਵਿਕ ਪ੍ਰਤਿਮਾ ਦੇ ਦਰਸ਼ਨ ਹੋ ਸਕਣਗੇ। ਅਕਾਸ਼ਵਾਣੀ ਦਾ ਅਨੁਸਰਣ ਕਰਦੇ ਹੋਏ ਇਸ ਪ੍ਰਤਿਮਾ ਨੂੰ ਚੰਦਨ ਦੇ ਲੇਪ ਨਾਲ ਢੱਕ ਦਿੱਤਾ ਗਿਆ ਅਤੇ ਸਾਲ ਵਿੱਚ ਸਿਰਫ ਇੱਕ ਵਾਰ ਹੀ ਇਸ ਪ੍ਰਤਿਮਾ ਤੋਂ ਲੇਪ ਹਟਾਇਆ ਜਾਂਦਾ ਹੈ। ਉਦੋਂ ਤੋਂ ਸ਼੍ਰੀ ਵਰਾਪ ਲਕਛਮੀ ਨਰ ਸਿੰਘ ਸਵਾਮੀ ਭਗਵਾਨ ਦੀ ਪ੍ਰਤਿਮਾ ਨੂੰ ਸਿੰਹਾਸਨ ਵਿੱਚ ਹੀ ਸਥਾਪਿਤ ਕਰ ਦਿੱਤਾ ਗਿਆ।
ਵੀਡੀਉ ਦੇਖੋ
1 | 2  >>  
ਹੋਰ ਵੀ
ਦੱਖਣੀ ਕੈਲਾਸ਼ ਦੇ ਸ਼ਿਵ-ਸ਼ੰਭੂ...  
ਜਿੱਥੇ ਜਨਮੇ ਸਨ ਪਰਸ਼ੂਰਾਮ  
ਮਾਂ ਚੰਦਰਿਕਾ ਦੇਵੀ ਧਾਮ  
ਯਾ ਦੇਵੀ ਸਰਵਭੂਤੇਸ਼ੁ ਮਾਂ  
ਦੇਵਾਸ ਮਾਤਾ ਟੇਕਰੀ  
ਸਤੰਭੇਸ਼ਵਰ ਮਹਾਦੇਵ