ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਂ ਚੰਦਰਿਕਾ ਦੇਵੀ ਧਾਮ
ਅਰਵਿੰਦ ਸ਼ੁਕਲਾ
WDWD
ਲਖਨਊ ਨਵੀਂ ਦਿੱਲੀ ਨੈਸ਼ਨਲ ਹਾਈਵੇ-24 ਦੇ ਬਖਸ਼ੀ ਦੇ ਤਾਲਾਬ ਕਸਬੇ ਤੋਂ 11 ਕਿਲੋਮੀਟਰ ਦੂਰ ਸੜਕ ਤੇ ਚੰਦਰਿਕਾ ਦੇਵੀ ਤੀਰਥ ਧਾਮ ਦੀ ਮਹਿਮਾ ਅਪਰੰਪਾਰ ਹੈ। ਕਿਹਾ ਜਾਂਦਾ ਹੈ ਕਿ ਗੋਮਤੀ ਨਦੀ ਦੇ ਨੇੜੇ ਸਥਿਤ ਮਹੀਸਾਗਰ ਸੰਗਮ ਤੀਰਥ ਦੇ ਤੱਟ ਤੇ ਇੱਕ ਪੁਰਾਣੀ ਨਿੰਮ ਦੇ ਦਰੱਖਤ ਕੋਲ ਨੌ ਦੁਰਗਾ ਦੇ ਨਾਲ ਉਹਨਾਂ ਦੀ ਵੇਦਿਆਂ ਲੰਬੇ ਸਮੇਂ ਤੋਂ ਸੁਰੱਖਿਅਤ ਰੱਖੀਆਂ ਹੋਈਆਂ ਹਨ। ਅਠਾਰਵੀਂ ਸਦੀ ਦੇ ਪਹਿਲਾਂ ਤੋਂ ਇੱਥੇ ਮਾਂ ਚੰਦਰਿਕਾ ਦੇਵੀ ਦਾ ਸੁੰਦਰ ਮੰਦਿਰ ਬਣਿਆ ਹੋਇਆ ਹੈ। ਉੱਚੇ ਚਬੂਤਰੇ ਤੇ ਇੱਕ ਮੱਠ ਬਣਵਾ ਕੇ ਪੂਜਾ-ਅਰਚਨਾ ਦੇ ਨਾਲ ਦੇਵੀ ਭਗਤਾਂ ਲਈ ਹਰ ਮਹੀਨੇ ਦੀ ਮੱਸਿਆ ਨੂੰ ਮੇਲਾ ਲੱਗਦਾ ਸੀ, ਜਿਸਦੀ ਪਰੰਪਰਾ ਅੱਜ ਵੀ ਜਾਰੀ ਹੈ।

ਸ਼ਰਧਾਲੂ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਮਾਂ ਦੇ ਦਰਬਾਰ ਵਿੱਚ ਆ ਕੇ ਸੁੱਖ ਮੰਗਦੇ ਹਨ, ਚੁੰਨੀ ਦੀ ਗੰਢ ਬੰਨ੍ਹਦੇ ਹਨ ਅਤੇ ਮਨੋਕਾਮਨਾ ਪੂਰੀ ਹੋਣ ਤੇ ਮਾਂ ਨੂੰ ਚੁੰਨੀ, ਪ੍ਰਸਾਦ ਚੜ੍ਹਾ ਕੇ ਮੰਦਿਰ ਪਰਿਸਰ ਵਿੱਚ ਘੰਟਾ ਬੰਨ੍ਹਦੇ ਹਨ। ਮਾਂ ਨੂੰ ਪ੍ਰਸੰਨ ਕਰਨ ਲਈ ਭਗਤ ਹਵਨ ਕੁੰਡ ਵਿੱਚ ਆਹੁਤੀਆਂ ਪਾਉਂਦੇ ਹਨ। ਦੇਵੀ ਦੇ ਦਰਬਾਰ ਵਿੱਚ ਕਿਸੇ ਪ੍ਰਕਾਰ ਦੀ ਬਲੀ ਦੇਣ ਤੇ ਪਾਬੰਦੀ ਹੈ। ਇੱਥੇ ਤੱਕ ਕਿ ਨਾਰੀਅਲ ਫੋੜਨਾ ਹੀ ਮਨਾ ਹੈ।

ਮਾਂ ਚੰਦਰਿਕਾ ਦੇਵੀ ਧਾਮ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਹੈ। ਅਮੀਰ ਹੋਵੇ ਜਾਂ ਗਰੀਬ, ਅਗਲਾ ਹੋਵੇ ਭਾਵੇਂ ਪਿਛਲਾ, ਮਾਂ ਚੰਦਰਿਕਾ ਦੇਵੀ ਦੇ ਦਰਬਾਰ ਵਿੱਚ ਸਭ ਨੂੰ ਸਮਾਨ ਅਧਿਕਾਰ ਹੈ।

WDWD
ਇੱਥੇ ਮੇਲੇ ਆਦਿ ਦੀ ਸਾਰੀ ਵਿਵਸਥਾ ਸੰਸਥਾਪਕ ਸਵ. ਠਾਕੁਰ ਬੇਨੀ ਸਿੰਘ ਚੌਹਾਨ ਦੇ ਵੰਸ਼ਜ ਅਖਿਲੇਸ਼ ਸਿੰਘ ਸੰਭਾਲਦੇ ਹਨ। ਉਹ ਕਠਵਾਰਾ ਪਿੰਡ ਦੇ ਪ੍ਰਧਾਨ ਹਨ। ਮਹੀਸਾਗਰ ਸੰਗਮ ਤੀਰਥ ਦੇ ਪੁਰੋਹਿਤ ਅਤੇ ਯੱਗਸ਼ਾਲਾ ਦੇ ਆਚਾਰਿਆ ਬ੍ਰਾਹਮਣ ਹਨ। ਮਾਂ ਦੇ ਮੰਦਿਰ ਵਿੱਚ ਪੂਜਾ-ਅਰਚਨਾ ਪਿਛੜੇ ਵਰਗ ਦੇ ਮਾਲੀਆਂ ਦੁਆਰਾ ਅਤੇ ਪਛੂਆ ਦੇਵ ਦੇ ਸਥਾਨ (ਭੈਰਵਨਾਥ) ਤੇ ਅਰਾਧਨਾ ਅਨੁਸੂਚਿਤ ਜਾਤੀ ਦੇ ਪਾਸੀਆਂ ਦੁਆਰਾ ਕਰਵਾਈ ਜਾਂਦੀ ਹੈ। ਅਜਿਹਾ ਉਦਾਹਰਨ ਦੂਜੀ ਥਾਂ ਤੇ ਮਿਲਣਾ ਮੁਸ਼ਕਿਲ ਹੈ।

ਸਕੰਦ ਪੁਰਾਣ ਦੇ ਅਨੁਸਾਰ ਦਵਾਪਰ ਯੁਗ ਵਿੱਚ ਘਟੋਤਕਚ ਦੇ ਪੁੱਤਰ ਬਰਬਰੀਕ ਨੇ ਮਾਂ ਚੰਦਰਿਕਾ ਦੇਵੀ ਧਾਮ ਸਥਿਤ ਮਹੀਸਾਗਰ ਸੰਗਮ ਵਿੱਚ ਤਪ ਕੀਤਾ ਸੀ। ਚੰਦਰਿਕਾ ਦੇਵੀ ਧਾਮ ਦੀਆਂ ਤਿੰਨ ਦਿਸ਼ਾਵਾਂ ਉੱਤਰ, ਪੱਛਮ ਅਤੇ ਦੱਖਣ ਵਿੱਚ ਗੋਮਤੀ ਨਦੀ ਦੀ ਜਲਧਾਰਾ ਪ੍ਰਵਾਹਿਤ ਹੁੰਦੀ ਹੈ ਅਤੇ ਪੂਰਬ ਦਿਸ਼ਾ ਵਿੱਚ ਮਹੀਸਾਗਰ ਸੰਗਮ ਤੀਰਥ ਸਥਿਤ ਹੈ। ਲੋਕਾਂ ਦਾ ਮੰਨਣਾ ਹੈ ਕਿ ਮਹੀਸਾਗਰ ਸੰਗਮ ਤੀਰਥ ਵਿੱਚ ਕਦੇ ਵੀ ਜਲ ਦਾ ਅਭਾਵ ਨਹੀਂ ਹੁੰਦਾ ਅਤੇ ਇਸਦਾ ਸਿੱਧਾ ਸਬੰਧ ਪਾਤਾਲ ਨਾਲ ਹੈ। ਅੱਜ ਵੀ ਕਰੋੜਾਂ ਭਗਤ ਇੱਥੇ ਮਹਾਰਥੀ ਵੀਰ ਬਰਬਰੀਕ ਦੀ ਪੂਜਾ-ਅਰਚਨਾ ਕਰਦੇ ਹਨ।

ਇਹ ਵੀ ਮਾਨਤਾ ਹੈ ਕਿ ਦਕਸ਼ ਪ੍ਰਜਾਪਤੀ ਦੇ ਸ਼ਰਾਪ ਨਾਲ ਪ੍ਰਭਾਵਿਤ ਚੰਦਰਮਾ ਭਗਵਾਨ ਨੂੰ ਵੀ ਸ਼ਰਾਪ ਮੁਕਤੀ ਇਸੇ ਮਹੀਸਾਗਰ ਸੰਗਮ ਤੀਰਥ ਦੇ ਜਲ ਵਿੱਚ ਇਸ਼ਨਾਨ ਕਰਨ ਲਈ ਚੰਦਰਿਕਾ ਦੇਵੀ ਧਾਮ ਵਿੱਚ ਆਉਣਾ ਪਿਆ ਸੀ।

ਤਰੇਤਾ ਯੁਗ ਵਿੱਚ ਲਕਸ਼ਮਣਪੁਰੀ (ਲਖਨਊ) ਦੇ ਅਧਿਪਤੀ ਉਰਮਿਲਾ ਪੁੱਤਰ ਚੰਦਰਕੇਤੂ ਨੂੰ ਚੰਦਰਿਕਾ ਦੇਵੀ ਧਾਮ ਦੇ ਤੱਤਕਾਲੀਨ ਇਸ ਵਣ ਖੇਤਰ ਵਿੱਚ ਮੱਸਿਆ ਦੀ ਅੱਧੀ ਰਾਤ ਨੂੰ ਜਦੋਂ ਡਰ ਲੱਗਣ ਲੱਗਿਆ ਤਾਂ ਉਹਨਾਂ ਨੇ ਆਪਣੀ ਮਾਤਾ ਦੁਆਰਾ ਦੱਸੀ ਗਈ ਨਵਦੁਰਗਾਵਾਂ ਨੂੰ ਯਾਦ ਕਰਿਆ ਅਤੇ ਅਰਾਧਨਾ ਕਰੀ। ਤਾਂ ਚੰਦਰਿਕਾ ਦੇ ਕਾਰਨ ਉਹਨਾਂ ਦਾ ਸਾਰਾ ਡਰ ਦੂਰ ਹੋ ਗਿਆ ਸੀ।

WDWD
ਮਹਾਭਾਰਤ ਕਾਲ ਵਿੱਚ ਪੰਜਾਂ ਪਾਂਡਵ ਪੁੱਤਰ ਦ੍ਰੋਪਦੀ ਦੇ ਨਾਲ ਆਪਣੇ ਬਣਵਾਸ ਦੇ ਸਮੇਂ ਇਸ ਤੀਰਥ ਦੇ ਆਏ ਸਨ। ਮਹਾਰਾਜਾ ਯੁਧਿਸ਼ਟਰ ਨੇ ਅਸ਼ਮਮੇਧ ਯੱਗ ਕਰਵਾਇਆ ਜਿਸ ਦਾ ਘੋੜਾ ਚੰਦਰਿਕਾ ਦੇਵੀ ਧਾਮ ਦੇ ਨੇੜੇ ਰਾਜ ਦੇ ਤੱਤਕਾਲੀਨ ਰਾਜਾ ਹੰਸਧਵਜ ਦੁਆਰਾ ਰੋਕੇ ਜਾਣ ਤੇ ਯੁਧਿਸ਼ਟਰ ਦੀ ਸੈਨਾ ਨਾਲ ਉਹਨਾਂ ਨੂੰ ਯੁੱਧ ਕਰਨਾ ਪਿਆ, ਜਿਸ ਵਿੱਚ ਉਹਨਾਂ ਦਾ ਪੁੱਤਰ ਸੁਰਥ ਤਾਂ ਸ਼ਾਮਿਲ ਹੋਇਆ, ਪਰ ਦੂਜਾ ਪੁੱਤਰ ਸੁਧਨਵਾ ਚੰਦਰਿਕਾ ਦੇਵੀ ਧਾਮ ਵਿੱਚ ਨਵਦੁਰਗਾਵਾਂ ਦੀ ਪੂਜਾ-ਅਰਚਨਾ ਵਿੱਚ ਲੀਨ ਸੀ ਅਤੇ ਯੁੱਧ ਵਿੱਚ ਨਾਮੌਜੂਦਗੀ ਦੇ ਕਾਰਨ ਇਸੇ ਮਹੀਸਾਗਰ ਖੇਤਰ ਵਿੱਚ ਉਸ ਨੂੰ ਉਬਲਦੇ ਤੇਲ ਦੇ ਕੜਾਹੇ ਵਿੱਚ ਪਾ ਕੇ ਉਸਦੀ ਪ੍ਰੀਖਿਆ ਲਈ ਗਈ।

ਮਾਂ ਚੰਦਰਿਕਾ ਦੇਵੀ ਦੀ ਕਿਰਪਾ ਨਾਲ ਉਸਦੇ ਸਰੀਰ ਤੇ ਕੋਈ ਪ੍ਰਭਾਵ ਨਹੀਂ ਪਿਆ। ਉਦੋਂ ਤੋਂ ਇਸ ਤੀਰਥ ਨੂੰ ਸੁਧਨਵਾ ਕੁੰਡ ਵੀ ਕਿਹਾ ਜਾਣ ਲੱਗਿਆ। ਮਹਾਰਾਜਾ ਯੁਧਿਸ਼ਟਰ ਦੀ ਸੈਨਾ ਅਰਥਾਤ ਕਟਕ ਨੇ ਵਾਸ ਕੀਤਾ ਉਹ ਕਟਕਵਾਸਾ ਕਹਾਇਆ। ਅੱਜ ਇਸ ਨੂੰ ਕਠਵਾਰਾ ਕਿਹਾ ਜਾਂਦਾ ਹੈ।

ਨਵਦੁਰਗਾਵਾਂ ਦੀ ਸਿੱਧਪੀਠ ਚੰਦਰਿਕਾ ਦੇਵੀ ਧਾਮ ਵਿੱਚ ਇੱਕ ਵਿਸ਼ਾਲ ਹਵਨ ਕੁੰਡ, ਯੱਗਸ਼ਾਲਾ, ਚੰਦਰਿਕਾ ਦੇਵੀ ਦਾ ਦਰਬਾਰ, ਬਰਬਰੀਕ ਦੁਆਰ, ਸੁਧਨਵਾ ਕੁੰਡ, ਮਹੀਸਾਗਰ ਤੀਰਥ ਦੇ ਘਾਟ ਆਦਿ ਅੱਜ ਵੀ ਦਰਸ਼ਨੀ ਹਨ।

ਹਿੰਦੀ ਸਾਹਿਤ ਦੇ ਉਪਨਿਆਸ ਸਮਰਾਟ ਸਵ.ਅਮ੍ਰਿਤਲਾਲ ਨਾਗਰ ਨੇ ਆਪਣੇ ਉਪਨਿਆਸ 'ਕਰਵਟ' ਵਿੱਚ ਚੰਦਰਿਕਾ ਦੇਵੀ ਦੀ ਮਹਿਮਾ ਦੀ ਵਿਆਖਿਆ ਕਰੀ ਜਿਸ ਵਿੱਚ ਉਪਨਿਆਸ ਦਾ ਨਾਇਕ ਬੰਸ਼ੀਧਰ ਟੰਡਨ ਚੌਕ ਇਲਾਕੇ ਤੋਂ ਦੇਵੀ ਨੂੰ ਪ੍ਰਸੰਨ ਕਰਨ ਲਈ ਹਰ ਮੱਸਿਆ ਨੂੰ ਚੰਦਰਿਕਾ ਦੇਵੀ ਦੇ ਦਰਸ਼ਨ ਕਰਨ ਆਉਂਦਾ ਸੀ। ਅੱਜ ਵੀ ਮੱਸਿਆ ਦੇ ਦਿਨ ਅਤੇ ਉਸਦੀ ਪਹਿਲੀ ਸ਼ਾਮ ਨੂੰ ਮਾਂ ਚੰਦਰਿਕਾ ਦੇਵੀ ਦੇ ਦਰਸ਼ਨਾਰਥੀਆਂ ਵਿੱਚ ਸਭ ਤੋਂ ਜਿਆਦਾ ਸੰਖਿਆ ਲਖਨਊ ਦੇ ਚੌਕ ਖੇਤਰ ਦੇ ਦੇਵੀਭਗਤਾਂ ਦੀ ਹੁੰਦੀ ਹੈ।

WDWD
ਸਥਾਨੀ ਲੋਕਾਂ ਦਾ ਕਹਿਣਾ ਹੈ ਕਿ ਆਸਥਾ ਅਤੇ ਵਿਸ਼ਵਾਸ ਨਾਲ ਜੁੜੇ ਪੌਰਾਣਿਕ ਮਹੀਸਾਗਰ ਸੰਗਮ ਤੀਰਥ ਨੂੰ ਰਾਜਸਵ ਵਿਭਾਗ ਦੇ ਅਭਿਲੇਖਾਂ ਵਿੱਚ ਪੰਜ ਏਕੜ ਖੇਤਰ ਸਮਾਨ ਤਾਲ ਦੇ ਨਾਮ ਨਾਲ ਅੰਕਿਤ ਕੀਤਾ ਗਿਆ ਹੈ। ਸਥਾਨੀ ਲੋਕਾਂ ਅਤੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਪੌਰਾਣਿਕ ਤੀਰਥ ਨੂੰ ਸਰਕਾਰ ਆਪਣੇ ਅਭਿਲੇਖਾਂ ਵਿੱਚ ਦਰਜ ਕਰਵਾਏ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕੱਲਿਕ ਕਰੋ
ਹੋਰ ਵੀ
ਯਾ ਦੇਵੀ ਸਰਵਭੂਤੇਸ਼ੁ ਮਾਂ  
ਦੇਵਾਸ ਮਾਤਾ ਟੇਕਰੀ  
ਸਤੰਭੇਸ਼ਵਰ ਮਹਾਦੇਵ  
ਪ੍ਰਭੂ ਵੈਂਕਟੇਸ਼ ਦੀ ਪਤਨੀ ਦੇਵੀ ਪਦਮਾਵਤੀ  
ਸ਼੍ਰੀ ਸੋਮਨਾਥ ਮਹਾਦੇਵ ਮੰਦਿਰ  
ਓਮ ਸ਼ਨੀਦੇਵਾਏ ਨਮਹ