ਯਾ ਦੇਵੀ ਸਰਵਭੂਤੇਸ਼ੁ ਮਾਂ ਸ਼ਕਤੀਰੂਪੇਣ ਸੰਸਿਥਤਾ। ਨਮਸਤਯੈ ਨਮਸਤਯੈ ਨਮਸਤਯੈ ਨਮੋ ਨਮਹ।। ਪੂਰੇ ਦੇਸ਼ ਵਿੱਚ ਚੇਤ ਨਵਰਾਤਰ ਦੀ ਧੂਮ ਹੈ। ਮਾਤਾ ਦੇ ਮੰਦਿਰ ਵਿੱਚ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। ਵੈਬਦੁਨੀਆ ਵੀ ਧਰਮਯਾਤਰਾ ਵਿੱਚ ਤੁਹਾਨੂੰ ਦਰਸ਼ਨ ਕਰਾ ਰਿਹਾ ਹੈ ਇੰਦੌਰ ਦੀ ਬਿਜਾਸਨ ਮਾਤਾ ਦੇ। ਮੰਦਿਰ ਵਿੱਚ ਚੇਤ ਨਵਰਾਤਰ ਦੇ ਨੌਂ ਦਿਨ ਲਗਾਤਾਰ ਸ਼ਤਚੰਡੀ ਮਹਾਯੱਗ ਕੀਤਾ ਜਾ ਰਿਹਾ ਹੈ। ਯੱਗਲਾਭ ਲੈਣ ਲਈ ਇੱਥੇ ਸਵੇਰ ਤੋਂ ਹੀ ਭਗਤਾਂ ਦੀ ਭੀੜ ਲੱਗ ਜਾਂਦੀ ਹੈ। ਮੰਦਿਰ ਵਿੱਚ ਮਾਤਾ ਦੀਆਂ ਪਾਸ਼ਾਣ ਮੂਰਤੀਆਂ ਵਿਰਾਜਮਾਨ ਹਨ।
ਵੈਸ਼ਨੂੰਦੇਵੀ ਦੀਆਂ ਮੂਰਤੀਆਂ ਦੇ ਸਮਾਨ ਇੱਥੇ ਵੀ ਮਾਂ ਦੀਆਂ ਪਾਸ਼ਾਣ ਪਿੰਡਿਆਂ ਹਨ। ਮੰਦਿਰ ਦੇ ਪੁਜਾਰੀਆਂ ਦਾ ਮੰਨਣਾ ਹੈ ਕਿ ਇਹ ਪਿੰਡਿਆਂ ਸਵਯੰਭੂ ਹਨ। ਇਹ ਮੂਰਤੀਆਂ ਇੱਥੇ ਕਦੋਂ ਸਥਾਪਿਤ ਹੋਈਆਂ, ਇਸ ਬਾਰੇ ਵਿੱਚ ਇਤਿਹਾਸਿਕ ਪ੍ਰਮਾਣ ਨਹੀਂ ਹਨ। ਪੁਜਾਰੀਆਂ ਦਾ ਕਹਿਣਾ ਹੈ ਕਿ ਸੈਂਕੜੇ ਸਾਲ ਪਹਿਲਾਂ ਤੋਂ ਇਹ ਪਿੰਡਿਆਂ ਇੱਥੇ ਸਥਾਪਿਤ ਹਨ, ਜਿਹਨਾਂ ਦੀ ਇੱਥੋਂ ਦੇ ਨਿਵਾਸੀ ਪੂਜਾ-ਅਰਚਨਾ ਕਰਦੇ ਸਨ।
ਪਹਿਲਾਂ-ਪਹਿਲਾਂ ਇਹ ਟੇਕੜੀ ਹੋਲਕਰ ਰਾਜਘਰਾਨੇ ਦੀ ਸ਼ਿਕਾਰਗਾਹ ਹੋਇਆ ਕਰਦੀ ਸੀ। ਇੱਕ ਵਾਰ ਸ਼ਿਕਾਰ ਖੇਡਦੇ ਹੋਏ ਰਾਜਘਰਾਨੇ ਦੇ ਮੈਂਬਰਾਂ ਦੀ ਨਜ਼ਰ ਇਸ ਮੰਦਿਰ ਤੇ ਗਈ ਤਾਂ 1920 ਵਿੱਚ ਇੱਥੇ ਪੱਕਾ ਮੰਦਿਰ ਬਣਵਾਇਆ ਗਿਆ, ਉਦੋਂ ਤੋਂ ਲੈ ਕੇ ਅੱਜ ਤੱਕ ਇਸ ਮੰਦਿਰ ਵਿੱਚ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਆਉਣ ਵਾਲੇ ਭਗਤਾਂ ਦਾ ਕਹਿਣਾ ਹੈ ਕਿ ਇੱਥੇ ਮੰਗੀ ਸੁੱਖ ਜਰੂਰ ਪੂਰੀ ਹੁੰਦੀ ਹੈ। ਮੰਦਿਰ ਦੇ ਵਿਹੜੇ ਵਿੱਚ ਇੱਕ ਪਵਿੱਤਰ ਤਾਲਾਬ ਵੀ ਹੈ। ਇਸ ਤਾਲਾਬ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਹਨ। ਮੰਦਿਰ ਵਿੱਚ ਦਰਸ਼ਨ ਕਰਨ ਆਉਣ ਵਾਲੇ ਭਗਤਾਂ ਦੀ ਮਾਨਤਾ ਹੈ ਕਿ ਮੱਛੀਆਂ ਨੂੰ ਦਾਣਾ ਖਿਲਾਉਣ ਨਾਲ ਪੁੰਨ ਮਿਲਦਾ ਹੈ ਅਤੇ ਮਾਂ ਉਹਨਾਂ ਦੀ ਮੁਰਾਦ ਜਰੂਰ ਪੂਰੀ ਕਰਦੀ ਹੈ।
ਮੰਦਿਰ ਵਿੱਚ ਹਰ ਨਵਰਾਤਰ ਨੂੰ ਮੇਲਾ ਲੱਗਦਾ ਹੈ। ਟੇਕੜੀ ਦੇ ਉੱਪਰ ਤੋਂ ਸ਼ਹਿਰ ਦਾ ਮਨੋਰਮ ਦ੍ਰਿਸ਼ ਦਿਖਾਈ ਦਿੰਦਾ ਹੈ। ਮੰਦਿਰ ਦੇ ਕੋਲ ਹੀ ਹੋਰ ਟੇਕੜੀਆਂ ਤੇ ਗੋਮਟਗਿਰੀ ਅਤੇ ਹੀਂਕਾਰਗਿਰੀ ਨਾਮਕ ਪਵਿੱਤਰ ਜੈਨ ਸਥਲ ਹਨ। ਇੱਥੇ ਹਰ ਸਾਲ ਜੈਨਮੁਨੀ ਚੇਤ ਮਹੀਨੇ ਦੇ ਸਮੇਂ ਆਉਂਦੇ ਹਨ।
ਕਿਵੇਂ ਜਾਈਏ : ਇੰਦੌਰ ਨੂੰ ਮੱਧਪ੍ਰਦੇਸ਼ ਦੀ ਵਪਾਰਿਕ ਰਾਜਧਾਨੀ ਮੰਨਿਆ ਜਾਂਦਾ ਹੈ। ਇਹ ਦੇਸ਼ ਦੇ ਪ੍ਰਮੁੱਖ ਰਾਸ਼ਟਰੀ ਮਾਰਗ (ਆਗਰਾ-ਮੁੰਬਈ) ਨਾਲ ਜੁੜਿਆ ਹੋਇਆ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇੱਥੇ ਸੜਕ, ਰੇਲ ਜਾਂ ਹਵਾਈ ਮਾਰਗ ਰਾਹੀਂ ਆਸਾਨੀ ਨਾਲ ਪਹੁੰਚ ਸਕਦੇ ਹੋ। ਇਹ ਮੰਦਿਰ ਏਅਰਪੋਰਟ ਤੋਂ ਸਿਰਫ ਦੋ ਮਿੰਟ ਦੀ ਦੂਰੀ ਤੇ ਸਥਿਤ ਹੈ।
|