ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੇਵਾਸ ਮਾਤਾ ਟੇਕਰੀ
ਸ਼ਰੁਤੀ ਅਗਰਵਾਲ
WDWD
ਧਰਮਯਾਤਰਾ ਵਿੱਚ ਇਸ ਵਾਰ ਦਰਸ਼ਨ ਕਰੋ ਜਗਤ ਪ੍ਰਸਿੱਧ ਦੇਵਾਸ ਵਾਲੀ ਮਾਤਾ ਦੇ। ਦੇਵਾਸ ਟੇਕਰੀ ਤੇ ਸਥਿਤ ਮਾਂ ਭਵਾਨੀ ਦਾ ਇਹ ਮੰਦਿਰ ਕਾਫੀ ਪ੍ਰਸਿੱਧ ਹੈ। ਲੋਕ ਮਾਨਤਾ ਹੈ ਕਿ ਇੱਥੇ ਦੇਵੀ ਮਾਂ ਦੇ ਦੋ ਸਵਰੂਪ ਆਪਣੀ ਜਾਗ੍ਰਿਤ ਅਵਸਥਾ ਵਿੱਚ ਹੈ। ਇਹਨਾਂ ਦੋਨਾਂ ਸਵਰੂਪਾਂ ਨੂੰ ਛੋਟੀ ਮਾਂ ਅਤੇ ਵੱਡੀ ਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੱਡੀ ਮਾਂ ਨੂੰ ਤੁਲਜਾ ਭਵਾਨੀ ਅਤੇ ਛੋਟੀ ਮਾਂ ਨੂੰ ਚਾਮੁੰਡਾ ਦੇਵੀ ਦਾ ਸਵਰੂਪ ਮੰਨਿਆ ਗਿਆ ਹੈ।

ਇੱਥੋਂ ਦੇ ਪੁਜਾਰੀ ਦੱਸਦੇ ਹਨ ਕਿ ਵੱਡੀ ਮਾਂ ਅਤੇ ਛੋਟੀ ਮਾਂ ਦੇ ਵਿਚਕਾਰ ਭੈਣ ਦਾ ਰਿਸ਼ਤਾ ਸੀ। ਇੱਕ ਵਾਰ ਦੋਨਾਂ ਵਿੱਚ ਕਿਸੇ ਗੱਲ ਤੇ ਵਿਵਾਦ ਹੋ ਗਿਆ... ਵਿਵਾਦ ਤੋਂ ਦੁਖੀ ਹੋ ਕੇ ਦੋਨਾਂ ਹੀ ਮਾਤਾਵਾਂ ਆਪਣਾ ਸਥਾਨ ਛੱਡ ਕੇ ਜਾਣ ਲੱਗੀਆਂ। ਵੱਡੀ ਮਾਂ ਪਾਤਾਲ ਵਿੱਚ ਸਮਾਉਣ ਲੱਗੀ ਅਤੇ ਛੋਟੀ ਮਾਂ ਆਪਣੇ ਸਥਾਨ ਤੋਂ ਉੱਠ ਕੇ ਖੜ੍ਹੀ ਹੋ ਗਈ... ਅਤੇ ਟੇਕਰੀ ਛੱਡ ਕੇ ਜਾਣ ਲੱਗੀ।

WDWD
ਮਾਤਾਵਾਂ ਨੂੰ ਕ੍ਰੋਧਿਤ ਦੇਖ ਕੇ ਮਾਤਾਵਾਂ ਦੇ ਸਾਥੀ (ਮੰਨਿਆ ਜਾਂਦਾ ਹੈ ਕਿ ਬਜਰੰਗ ਭਗਵਾਨ ਮਾਤਾ ਦਾ ਧਵਜ ਲੈ ਕੇ ਅੱਗੇ ਅਤੇ ਭੈਰੂਬਾਬਾ ਮਾਂ ਦਾ ਕਵਚ ਬਣ ਕੇ ਦੋਨਾਂ ਮਾਤਾਵਾਂ ਦੇ ਪਿੱਛੇ ਚੱਲਦੇ ਹਨ) ਹਨੂਮਾਨ ਭਗਵਾਨ ਅਤੇ ਭੈਰੂਬਾਬਾ ਨੇ ਉਹਨਾਂ ਨੂੰ ਕ੍ਰੋਧ ਸ਼ਾਂਤ ਕਰ ਕੇ ਰੁਕਣ ਦੀ ਬੇਨਤੀ ਕੀਤੀ। ਇਸ ਸਮੇਂ ਤੱਕ ਵੱਡੀ ਮਾਂ ਦਾ ਅੱਧਾ ਧੜ ਪਾਤਾਲ ਵਿੱਚ ਸਮਾ ਚੁੱਕਿਆ ਸੀ ਉਹ ਉਸੇ ਸਥਿਤੀ ਵਿੱਚ ਟੇਕਰੀ ਵਿੱਚ ਰੁਕ ਗਈ।


ਉੱਥੇ ਹੀ ਛੋਟੀ ਮਾਤਾ ਟੇਕਰੀ ਤੋਂ ਹੇਠਾਂ ਉੱਤਰ ਰਹੀ ਸੀ। ਉਹ ਮਾਰਗ ਬੰਦ ਹੋਣ ਨਾਲ ਹੋਰ ਵੀ ਕ੍ਰੋਧਿਤ ਹੋ ਗਈ ਅਤੇ ਜਿਸ ਅਵਸਥਾ ਵਿੱਚ ਹੇਠਾਂ ਉੱਤਰ ਰਹੀ ਸੀ ਉਸੇ ਅਵਸਥਾ ਵਿੱਚ ਟੇਕਰੀ ਤੇ ਰੁਕ ਗਈ।

ਇਸ ਤਰ੍ਹਾਂ ਅੱਜ ਵੀ ਮਾਤਾਵਾਂ ਆਪਣੇ ਇਹੀ ਸਵਰੂਪਾਂ ਵਿੱਚ ਵਿਰਾਜਮਾਨ ਹਨ। ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਮਾਤਾਵਾਂ ਦੀਆਂ ਇਹ ਮੂਰਤੀਆਂ ਸਵਯੰਭੂ ਹਨ ਅਤੇ ਜਾਗ੍ਰਿਤ ਸਵਰੂਪ ਵਿੱਚ ਹਨ। ਸੱਚੇ ਮਨ ਤੋਂ ਇੱਥੇ ਜੋ ਵੀ ਸੁੱਖ ਮੰਗੀ ਜਾਂਦੀ ਹੈ, ਹਮੇਸ਼ਾ ਪੂਰੀ ਹੁੰਦੀ ਹੈ।

WDWD
ਇਸਦੇ ਨਾਲ ਹੀ ਦੇਵਾਸ ਦੇ ਸਬੰਧ ਵਿੱਚ ਇੱਕ ਹੋਰ ਲੋਕ ਮਾਨਤਾ ਇਹ ਹੈ ਕਿ ਇਹ ਪਹਿਲਾ ਅਜਿਹਾ ਸ਼ਹਿਰ ਹੈ ਜਿੱਥੇ ਦੋ ਵੰਸ਼ ਰਾਜ ਕਰਦੇ ਸਨ- ਪਹਿਲਾ ਹੋਲਕਰ ਰਾਜਵੰਸ਼ ਅਤੇ ਦੂਸਰਾ ਪੰਵਾਰ ਰਾਜਵੰਸ਼। ਵੱਡੀ ਮਾਂ ਤੁਲਜਾ ਭਵਾਨੀ ਦੇਵੀ ਹੋਲਕਰ ਵੰਸ਼ ਦੀ ਕੁਲਦੇਵੀ ਹੈ ਅਤੇ ਛੋਟੀ ਮਾਂ ਚਾਮੁੰਡਾ ਦੇਵੀ ਪੰਵਾਰ ਵੰਸ਼ ਦੀ ਕੁਲਦੇਵੀ।

ਟੇਕਰੀ ਵਿੱਚ ਦਰਸ਼ਨ ਕਰਨ ਵਾਲੇ ਸ਼ਰਧਾਲੂ ਵੱਡੀ ਅਤੇ ਛੋਟੀ ਮਾਂ ਦੇ ਨਾਲ-ਨਾਲ ਭੈਰੂਬਾਬਾ ਦੇ ਦਰਸ਼ਨ ਜਰੂਰੀ ਮੰਨਦੇ ਹਨ। ਨਵਰਾਤਰ ਦੇ ਦਿਨ ਇੱਥੇ ਦਿਨ-ਰਾਤ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਦਿਨਾਂ ਵਿੱਚ ਮਾਤਾ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ।

ਕਿਵੇਂ ਜਾਈਏ :
ਹਵਾਈ ਮਾਰਗ : ਇੱਥੋਂ ਦਾ ਨਜਦੀਕੀ ਹਵਾਈ ਅੱਡਾ ਮੱਧਪ੍ਰਦੇਸ਼ ਦੀ ਵਪਾਰਿਕ ਰਾਜਧਾਨੀ ਕਹੇ ਜਾਣ ਵਾਲੇ ਇੰਦੌਰ ਸ਼ਹਿਰ ਵਿੱਚ ਸਥਿਤ ਹੈ।

ਸੜਕ ਮਾਰਗ : ਇਹ ਸ਼ਹਿਰ ਰਾਸ਼ਟਰੀ ਰਾਜਮਾਰਗ ਆਗਰਾ-ਮੁੰਬਈ ਨਾਲ ਜੁੜਿਆ ਹੋਇਆ ਹੈ। ਇਹ ਮਾਰਗ ਮਾਤਾ ਦੀ ਟੇਕਰੀ ਦੇ ਹੇਠਾਂ ਤੋਂ ਹੀ ਗੁਜਰਦਾ ਹੈ। ਇਸਦੇ ਨੇੜੇ ਵੱਡਾ ਸ਼ਹਿਰ ਇੰਦੌਰ ਹੈ, ਜੋ ਇੱਥੋਂ ਤੋਂ ਸਿਰਫ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇੰਦੌਰ ਤੋਂ ਤੁਸੀਂ ਬਸ ਜਾਂ ਟੈਕਸੀ ਲੈ ਕੇ ਦੇਵਾਸ ਜਾ ਸਕਦੇ ਹੋ।

ਰੇਲਮਾਰਗ : ਇੰਦੌਰ ਸ਼ਹਿਰ ਵਿੱਚ ਰੇਲ ਮਾਰਗ ਦਾ ਜਾਲ ਵਿਛਿਆ ਹੋਇਆ ਹੈ। ਇੰਦੌਰ ਆ ਕੇ ਤੁਸੀਂ ਰੇਲ ਰਾਹੀਂ ਦੇਵਾਸ ਜਾ ਸਕਦੇ ਹੋ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਦੇ ਲਈ ਕੱਲਿਕ ਕਰੋ
ਹੋਰ ਵੀ
ਸਤੰਭੇਸ਼ਵਰ ਮਹਾਦੇਵ  
ਪ੍ਰਭੂ ਵੈਂਕਟੇਸ਼ ਦੀ ਪਤਨੀ ਦੇਵੀ ਪਦਮਾਵਤੀ  
ਸ਼੍ਰੀ ਸੋਮਨਾਥ ਮਹਾਦੇਵ ਮੰਦਿਰ  
ਓਮ ਸ਼ਨੀਦੇਵਾਏ ਨਮਹ  
ਗੰਗਾ ਕਿਨਾਰੇ ਬਿਰਾਜਮਾਨ ਕਾਸ਼ੀ-ਵਿਸ਼ਵਨਾਥ  
ਸ਼ਕਤੀਰੂਪਿਣੀ ਅੱਟੂਕਾਲ ਦੇਵੀ ਦਾ ਮੰਦਿਰ