ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਤੰਭੇਸ਼ਵਰ ਮਹਾਦੇਵ
ਅਲਕੇਸ਼ ਵਿਆਸ
WDWD
ਧਰਮਯਾਤਰਾ ਵਿੱਚ ਇਸ ਵਾਰ ਦਰਸ਼ਨ ਕਰੋ ਗੁਜਰਾਤ ਦੇ ਸਤੰਭੇਸ਼ਵਰ ਮਹਾਦੇਵ ਮੰਦਿਰ ਦੇ। ਇਸ ਅਲੌਕਿਕ ਮੰਦਿਰ ਵਿੱਚ ਸ਼ਿਵਸ਼ੰਭੁ ਦਾ ਜਲਾਭਿਸ਼ੇਕ ਕਰਨ ਲਈ ਖੁਦ ਦਰਿਆ ਆਉਂਦਾ ਹੈ। ਜੀ ਹਾਂ, ਗੁਜਰਾਤ ਦੇ ਭਰੂਚ ਜਿਲ੍ਹਾ ਦੀ ਜਮਬੂਮਰ ਤਹਿਸੀਲ ਵਿੱਚ ਇੱਕ ਪਿੰਡ ਹੈ ਕਾਵੀ। ਵੈਸੇ ਮਾਨਚਿੱਤਰ ਵਿੱਚ ਇਸ ਪਿੰਡ ਦੀ ਸਥਿਤੀ ਖਮਭਾਤ ਦੀ ਖਾੜੀ ਦੇ ਸਾਹਮਣੇ ਵੱਲ ਹੈ। ਸਮੁੰਦਰ ਦੇ ਕਿਨਾਰੇ ਸਥਿਤ ਇਸ ਪਿੰਡ ਵਿੱਚ ਸਤੰਭੇਸ਼ਵਰ ਮਹਾਦੇਵ ਦਾ ਮੰਦਿਰ ਹੈ। ਸਮੁੰਦਰ ਦੇ ਇਸ ਕਿਨਾਰੇ ਤੇ ਦੋ ਵਾਰ ਜਵਾਰ-ਭਾਟਾ ਆਉਂਦਾ ਹੈ। ਜਵਾਰ-ਭਾਟੇ ਦੇ ਸਮੇਂ ਸਮੁੰਦਰ ਦਾ ਪਾਣੀ ਮੰਦਿਰ ਦੇ ਅੰਦਰ ਆਉਂਦਾ ਹੈ ਅਤੇ ਸ਼ਿਵਲਿੰਗ ਦਾ ਅਭਿਸ਼ੇਕ ਦੋ ਵਾਰ ਕਰ ਕੇ ਵਾਪਿਸ ਜਾਂਦਾ ਹੈ। ਲੋਕ ਮਾਨਤਾ ਹੈ ਕਿ ਸਤੰਭੇਸ਼ਵਰ ਮੰਦਿਰ ਵਿੱਚ ਖੁਦ ਸ਼ਿਵਸ਼ੰਭੁ ਵਿਰਾਜੇ ਹਨ। ਇਸ ਲਈ ਸਮੁੰਦਰ ਦੇਵਤਾ ਖੁਦ ਉਹਨਾਂ ਦਾ ਜਲਾਭਿਸ਼ੇਕ ਕਰਦੇ ਹਨ। ਜਵਾਰ-ਭਾਟੇ ਦੇ ਸਮੇਂ ਸ਼ਿਵਲਿੰਗ ਪੂਰੀ ਤਰ੍ਹਾਂ ਨਾਲ ਜਲਮਗਨ ਹੋ ਜਾਂਦਾ ਹੈ। ਮੰਦਿਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਸਦੀਆਂ ਤੋਂ ਇਸ ਤਰ੍ਹਾਂ ਹੀ ਚੱਲੀ ਆ ਰਹੀ ਹੈ। ਅਸੀਂ ਇਸ ਨਿਯਮ ਨੂੰ ਟੁੱਟਦੇ ਕਦੇ ਨਹੀਂ ਵੇਖਿਆ।

ਮੰਦਿਰ ਦੇ ਪੁਜਾਰੀ ਵਿਦਿਆਨੰਦ ਨੇ ਵੈਬਦੁਨੀਆ ਨੂੰ ਦੱਸਿਆ ਕਿ ਜਵਾਰ-ਭਾਟਾ ਕਿਸ ਸਮੇਂ ਆਉਂਦਾ ਹੈ ਇਹ ਦੱਸਣ ਲਈ ਅਸੀਂ ਖਾਸ ਤੌਰ ਤੇ ਪਰਚੇ ਵੰਡਵਾਏ ਹਨ ਤਾਂ ਕਿ ਪ੍ਰਭੂਦਰਸ਼ਨ ਦਾ ਲਾਭ ਲੈਣ ਆਏ ਸ਼ਰਧਾਲੂ ਪਰੇਸ਼ਾਨ ਨਾ ਹੋਣ।

WDWD
ਸ਼ਿਵਸ਼ੰਭੁ ਦੇ ਪੁੱਤਰ ਕਾਰਤੀਕੇਯ ਸਵਾਮੀ ਛੇ ਦਿਨ ਦੀ ਉਮਰ ਵਿੱਚ ਹੀ ਦੇਵਸੈਨਾ ਦੇ ਸੈਨਾਪਤੀ ਨਿਯੁਕਤ ਕਰ ਦਿੱਤੇ ਗਏ ਸਨ। ਇਸ ਸਮੇਂ ਤਾੜਕਾਸੁਰ ਨਾਮਕ ਦਾਨਵ ਨੇ ਦੇਵਸੈਨਾ ਨੂੰ ਆਤੰਕਿਤ ਕਰ ਰੱਖਿਆ ਸੀ। ਦੇਵ-ਰਿਸ਼ੀ-ਮੁਨੀ, ਆਮ ਜੰਤਾ ਸਭ ਬਹੁਤ ਪਰੇਸ਼ਾਨ ਸਨ। ਕਾਰਤੀਕੇਯ ਸਵਾਮੀ ਨੇ ਆਪਣੇ ਬਾਹੁਬਲ ਨਾਲ ਤਾੜਕਾਸੁਰ ਨੂੰ ਮਾਰ ਦਿੱਤਾ ਸੀ। ਮਾਰਨ ਦੇ ਬਾਅਦ ਕਾਰਤੀਕੇਯ ਸਵਾਮੀ ਨੂੰ ਪਤਾ ਲੱਗਿਆ ਕਿ ਤਾੜਕਾਸੁਰ ਭੋਲੇਨਾਥ ਦਾ ਪਰਮ ਭਗਤ ਸੀ। ਇਹ ਜਾਣਨ ਦੇ ਬਾਅਦ ਕਾਰਤੀਕੇਯ ਸਵਾਮੀ ਨੂੰ ਪ੍ਰਭੂ ਵਿਸ਼ਣੂ ਨੇ ਕਿਹਾ ਕਿ ਤੁਸੀਂ

WDWD
ਮਾਰਨ ਵਾਲੇ ਸਥਾਨ ਤੇ ਸ਼ਿਵਾਲਿਆ ਬਣਵਾਉ। ਇਸ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ। ਕਾਰਤੀਕੇਯ ਸਵਾਮੀ ਨੇ ਅਜਿਹਾ ਹੀ ਕੀਤਾ। ਸਾਰੇ ਦੇਵਗਣਾਂ ਦੇ ਇਕੱਠੇ ਹੋ ਕੇ ਮਹਿਸਾਗਰ ਸੰਗਮ ਤੀਰਥ ਵਿਸ਼ਵਨੰਦਕ ਸਤੰਭ ਦੀ ਸਥਾਪਨਾ ਕੀਤੀ। ਪੱਛਮ ਭਾਗ ਵਿੱਚ ਸਥਾਪਿਤ ਸਤੰਭ ਵਿੱਚ ਭਗਵਾਨ ਸ਼ੰਕਰ ਖੁਦ ਵਿਰਾਜਮਾਨ ਹੋਏ। ਉਦੋਂ ਤੋਂ ਹੀ ਇਸ ਤੀਰਥ ਨੂੰ ਸਤੰਭੇਸ਼ਵਰ ਕਹਿੰਦੇ ਹਨ। ਇੱਥੇ ਮਹਿਸਾਗਰ ਨਦੀ ਦਾ ਸਾਗਰ ਨਾਲ ਸੰਗਮ ਹੁੰਦਾ ਹੈ।

ਸਤੰਭੇਸ਼ਵਰ ਮਹਾਦੇਵ ਮੰਦਿਰ ਵਿੱਚ ਹਰ ਮਹਾਸ਼ਿਵਰਾਤਰੀ ਅਤੇ ਮੱਸਿਆ ਨੂੰ ਮੇਲਾ ਲੱਗਦਾ ਹੈ। ਪ੍ਰਦੋਸ਼, ਪੂਰਨਮਾਸ਼ੀ ਅਤੇ ਗਿਆਰ੍ਹਵੀਂ ਨੂੰ ਪੂਰੀ ਰਾਤ ਇੱਥੇ ਚਾਰੇ ਪਹਿਰ ਪੂਜਾ-ਅਰਚਨਾ ਹੁੰਦੀ ਹੈ। ਦੂਰ-ਦੂਰ ਤੋਂ ਸ਼ਰਧਾਲੂ ਦਰਿਆ ਦੁਆਰਾ ਸ਼ਿਵਸ਼ੰਭੂ ਦੇ ਜਲਾਭਿਸ਼ੇਕ ਦਾ ਅਲੌਕਿਕ ਦ੍ਰਿਸ਼ ਦੇਖਣ ਇੱਥੇ ਆਉਂਦੇ ਹਨ।
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਦੇ ਲਈ ਕਲਿੱਕ ਕਰੋ
ਹੋਰ ਵੀ
ਪ੍ਰਭੂ ਵੈਂਕਟੇਸ਼ ਦੀ ਪਤਨੀ ਦੇਵੀ ਪਦਮਾਵਤੀ  
ਸ਼੍ਰੀ ਸੋਮਨਾਥ ਮਹਾਦੇਵ ਮੰਦਿਰ  
ਓਮ ਸ਼ਨੀਦੇਵਾਏ ਨਮਹ  
ਗੰਗਾ ਕਿਨਾਰੇ ਬਿਰਾਜਮਾਨ ਕਾਸ਼ੀ-ਵਿਸ਼ਵਨਾਥ  
ਸ਼ਕਤੀਰੂਪਿਣੀ ਅੱਟੂਕਾਲ ਦੇਵੀ ਦਾ ਮੰਦਿਰ  
ਸ਼ਕਤੀ ਦੇਵੀ ਤੁਲਜਾਭਵਾਨੀ