ਧਰਮਯਾਤਰਾ ਵਿੱਚ ਇਸ ਵਾਰ ਵੈਬਦੁਨੀਆ ਦੇ ਨਾਲ ਯਾਤਰਾ ਕਰੋ ਸੂਰਜ ਪੁੱਤਰ ਸ਼ਨੀਦੇਵ ਦੇ ਧਾਮ ਸ਼ਨੀਸ਼ਿਗਨਾਪੁਰ ਮੰਦਿਰ ਦੀ। ਸ਼ਨੀਦੇਵ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਸ਼ਨੀ ਮਹਾਰਾਜ ਪ੍ਰਸੰਨ ਹੋਣ ਤਾਂ ਸਭ ਕੁਝ ਵਧੀਆ ਪਰ ਜੇ ਗੁੱਸੇ ਹੋ ਗਏ ਤਾਂ ਇਹਨਾਂ ਦੀ ਕ੍ਰੋਧ ਅਗਨੀ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਇਸ ਲਈ ਸ਼ਨੀਦੇਵ ਦੇ ਭਗਤ ਆਪਣੇ ਈਸ਼ਟ ਨੂੰ ਮਨਾਉਣ ਲਈ ਉਹਨਾਂ ਨੂੰ ਤੇਲ ਚੜ੍ਹਾਉਂਦੇ ਹਨ।
ਸ਼ਨੀ ਸ਼ਿਗਨਾਪੁਰ ਮੰਦਿਰ ਦੀ ਮਹਿਮਾ ਅਪੰਰਪਾਰ ਹੈ। ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਦੇ ਕੋਲ ਸਥਿਤ ਸ਼ਿਗਨਾਪੁਰ ਪਿੰਡ ਵਿੱਚ ਸ਼ਨੀਦੇਵ ਦਾ ਪ੍ਰਾਚੀਨ ਮੰਦਿਰ ਹੈ। ਇਸ ਮੰਦਿਰ ਵਿੱਚ ਸ਼ਨੀਦੇਵ ਦੀ ਬਹੁਤ ਪ੍ਰਾਚੀਨ ਪਾਸ਼ਾਣ ਪ੍ਰਤਿਮਾ ਹੈ। ਪ੍ਰਤਿਮਾ ਨੂੰ ਆਪਣੇ ਆਪ ਨਿਰਮਿਤ ਮੰਨਿਆ ਜਾਂਦਾ ਹੈ। ਵਾਸਤਵ ਵਿੱਚ ਇਸ ਪ੍ਰਤਿਮਾ ਦਾ ਕੋਈ ਆਕਾਰ ਨਹੀਂ ਹੈ। ਮੂਲ ਰੂਪ ਨਾਲ ਪਾਸ਼ਾਣ ਨੂੰ ਸ਼ਨੀ ਰੂਪ ਮੰਨਿਆ ਜਾਂਦਾ ਹੈ।
| | ਸ਼ਨੀਧਾਮ ਸ਼ਿਗਨਾਪੁਰ ਪਿੰਡ ਦੀ ਵੀ ਇੱਕ ਰੌਚਕ ਪਰ ਸੱਚੀ ਕਥਾ ਹੈ। ਮੰਨਿਆ ਜਾਂਦਾ ਹੈ ਇਸ ਪਿੰਡ ਦੇ ਰਾਜਾ ਸ਼ਨੀਦੇਵ ਹਨ ਇਸ ਲਈ ਇੱਥੇ ਕੋਈ ਚੋਰੀ ਨਹੀਂ ਹੁੰਦੀ। ਇਸ ਪਿੰਡ ਦੇ ਲੋਕ ਆਪਣੇ ਘਰ ਵਿੱਚ ਤਾਲਾ ਨਹੀਂ ਲਗਾਉਂਦੇ ਹਨ ਪਰ ਉਹਨਾਂ ਦੇ ਘਰ ਤੋਂ ਕਦੇ ਇੱਕ ਕਿੱਲ ਵੀ ਚੋਰੀ ਨਹੀਂ ਹੁੰਦੀ। |
| |
ਸ਼ਨੀਧਾਮ ਸ਼ਿਗਨਾਪੁਰ ਪਿੰਡ ਦੀ ਵੀ ਇੱਕ ਰੌਚਕ ਪਰ ਸੱਚੀ ਕਥਾ ਹੈ। ਮੰਨਿਆ ਜਾਂਦਾ ਹੈ ਇਸ ਪਿੰਡ ਦੇ ਰਾਜਾ ਸ਼ਨੀਦੇਵ ਹਨ ਇਸ ਲਈ ਇੱਥੇ ਕੋਈ ਚੋਰੀ ਨਹੀਂ ਹੁੰਦੀ। ਇਸ ਪਿੰਡ ਦੇ ਲੋਕ ਆਪਣੇ ਘਰ ਵਿੱਚ ਤਾਲਾ ਨਹੀਂ ਲਗਾਉਂਦੇ ਹਨ ਪਰ ਉਹਨਾਂ ਦੇ ਘਰ ਤੋਂ ਕਦੇ ਇੱਕ ਕਿੱਲ ਵੀ ਚੋਰੀ ਨਹੀਂ ਹੁੰਦੀ। ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਸ਼ਨੀ ਦੀ ਇਸ ਨਗਰੀ ਦੀ ਰੱਖਿਆ ਖੁਦ ਸ਼ਨੀਦੇਵ ਦਾ ਪਾਸ਼ ਕਰਦਾ ਹੈ। ਕੋਈ ਵੀ ਚੋਰ ਪਿੰਡ ਦੀ ਸੀਮਾਰੇਖਾ ਨੂੰ ਜੀਵਿਤ ਅਵਸਥਾ ਵਿੱਚ ਪਾਰ ਨਹੀਂ ਕਰ ਸਕਦਾ ਹੈ। ਪਿੰਡ ਦੇ ਵੱਡੇ-ਬਜ਼ੁਰਗਾਂ ਨੂੰ ਜੋਰ ਦੇਣ ਤੇ ਵੀ ਯਾਦ ਨਹੀਂ ਆਉਂਦਾ ਕਿ ਉਹਨਾਂ ਦੇ ਪਿੰਡ ਵਿੱਚ ਚੋਰੀ ਦੀ ਕੋਈ ਛੋਟੀ ਜਿਹੀ ਵੀ ਘਟਨਾ ਹੋਈ ਹੋਵੇ।
ਇਸਦੇ ਨਾਲ ਹੀ ਲੋਕਾਂ ਦੀ ਆਸਥਾ ਹੈ ਕਿ ਸ਼ਿਗਨਾਪੁਰ ਪਿੰਡ ਦੇ ਅੰਦਰ ਜੇ ਕਿਸੇ ਵਿਅਕਤੀ ਨੂੰ ਜਹਿਰੀਲਾ ਸੱਪ ਕੱਟ ਲਵੇ ਤਾਂ ਉਸ ਨੂੰ ਸ਼ਨੀਦੇਵ ਦੀ ਪ੍ਰਤਿਮਾ ਦੇ ਕੋਲ ਲੈ ਕੇ ਚਲੇ ਜਾਣਾ ਚਾਹੀਦਾ ਹੈ। ਸ਼ਨੀਦੇਵ ਦੀ ਕਿਰਪਾ ਨਾਲ ਜਹਿਰੀਲੇ ਤੋਂ ਜਹਿਰੀਲੇ ਸੱਪ ਦਾ ਜਹਿਰ ਵੀ ਬੇਅਸਰ ਹੋ ਜਾਂਦਾ ਹੈ।
ਸ਼ਨੀ ਸ਼ਿਗਨਾਪੁਰ ਮੰਦਿਰ ਵਿੱਚ ਸ਼ਨੀਦੇਵ ਦੇ ਦਰਸ਼ਨ ਕਰਨ, ਉਹਨਾਂ ਦੀ ਆਰਾਧਨਾ ਕਰਨ ਦੇ ਕੁਝ ਨਿਯਮ ਹਨ। ਕਿਉਂਕਿ ਸ਼ਨੀਦੇਵ ਬਾਲ ਬ੍ਰਹਮਾਚਾਰੀ ਹਨ ਇਸ ਲਈ ਮਹਿਲਾਵਾਂ ਦੂਰ ਤੋਂ ਹੀ ਉਹਨਾਂ ਦੇ ਦਰਸ਼ਨ ਕਰਦੀਆਂ ਹਨ। ਪੁਰਸ਼ ਸ਼ਰਧਾਲੂ ਇਸ਼ਨਾਨ ਕਰ ਕੇ, ਗਿੱਲੇ ਵਸਤਰਾਂ ਵਿੱਚ ਹੀ ਸ਼ਨੀ ਭਗਵਾਨ ਦੇ ਦਰਸ਼ਨ ਕਰਦੇ ਹਨ। ਤਿਲ ਦਾ ਤੇਲ ਚੜ੍ਹਾ ਕੇ ਪਾਸ਼ਾਣ ਪ੍ਰਤਿਮਾ ਦੀ ਪ੍ਰਦਕਿਸ਼ਣਾ ਕਰਦੇ ਹਨ। ਦਰਸ਼ਨ ਕਰਨ ਦੇ ਬਾਅਦ ਸ਼ਰਧਾਲੂ ਇੱਥੇ ਸਥਿਤ ਦੁਕਾਨਾਂ ਤੋਂ ਘੋੜੇ ਦੀ ਨਾਲ ਅਤੇ ਕਾਲੇ ਕੱਪੜਿਆਂ ਨਾਲ ਬਣੀ ਸ਼ਨੀ ਭਗਵਾਨ ਦੀਆਂ ਗੁੱਡੀਆਂ ਜਰੂਰ ਖਰੀਦਦੇ ਹਨ। ਲੋਕ ਮਾਨਿਅਤਾ ਹੈ ਕਿ ਘੋੜੇ ਦੀ ਨਾਲ ਘਰ ਦੇ ਬਾਹਰ ਲਗਾਉਣ ਨਾਲ ਬੁਰੀ ਨਜ਼ਰ ਤੋਂ ਬਚਾਅ ਹੁੰਦਾ ਹੈ ਅਤੇ ਘਰ ਵਿੱਚ ਸੁੱਖ-ਸਮਰਿੱਧੀ ਆਉਂਦੀ ਹੈ।
ਕਿਵੇਂ ਜਾਈਏ - ਹਵਾਈ ਯਾਤਰਾ - ਇੱਥੋਂ ਦਾ ਸਭ ਤੋਂ ਨਿਕਟਤਮ ਹਵਾਈ ਅੱਡਾ ਪੂਨਾ ਵਿੱਚ ਹੈ, ਜੋ ਇੱਥੋਂ 160 ਕਿਲੋਮੀਟਰ ਦੂਰ ਹੈ। ਰੇਲ- ਇੱਥੋਂ ਦਾ ਨੇੜੇ ਰੇਲਵੇ ਸਟੇਸ਼ਨ ਸ਼੍ਰੀਰਾਮਪੁਰ ਹੈ। ਸੜਕ- ਨਾਸਿਕ ਤੋਂ ਇੱਥੋਂ ਲਈ ਬਸ, ਟੈਕਸੀ ਆਦਿ ਸੁਵਿਧਾਵਾਂ ਉਪਲਬਧ ਹਨ। ਮੁੰਬਈ, ਪੂਨਾ, ਅਹਿਮਦਾਬਾਦ ਤੋਂ ਇੱਥੇ ਸੜਕ ਮਾਰਗ ਨਾਲ ਆਇਆ ਜਾ ਸਕਦਾ ਹੈ।
|