ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੰਗਾ ਕਿਨਾਰੇ ਬਿਰਾਜਮਾਨ ਕਾਸ਼ੀ-ਵਿਸ਼ਵਨਾਥ
WDWD
ਆਈ ਵੈਂਕਟੇਸ਼ਵਰ ਰਾ
'ਵਾਰਾਣਸੀਤੁ ਭੁਵਨਤਰਿਆ ਸਾਰਭੂਤ
ਰਮਯਾ ਨਰਨਾਮ ਸੁਗਤਿਦਾਖਿਲ ਸੇਵਯਾਮਨਾ
ਅਤਰਗਾਤਾ ਵਿਵਿਧਾ ਦੁਸ਼ਕ੍ਰਤਕਾਰਿਣੋਪਿ
ਪਾਪਾਸ਼ਯੇ ਵਰਜਾਸਹਾ ਸੁਮਨਾਪ੍ਰਕਾਸ਼ਸ਼ '
-ਨਾਰਦ ਪੁਰਾ

ਗੰਗਾ ਨਦੀ ਦੇ ਪੱਛਮੀ ਤੱਟ ਤੇ ਸਥਿਤ ਵਾਰਾਣਸੀ ਨਗਰ ਵਿਸ਼ਵ ਦੇ ਪ੍ਰਾਚੀਨ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਹ ਭਾਰਤ ਦੀ ਸਾਂਸਕ੍ਰਤਿਕ ਰਾਜਧਾਨੀ ਦੇ ਰੂਪ ਵਿੱਚ ਸੁਸ਼ੋਭਿਤ ਹੈ. ਇਸ ਨਗਰ ਦੇ ਹਿਰਦੇ ਵਿੱਚ ਵਸਿਆ ਹੈ ਭਗਵਾਨ ਕਾਸ਼ੀ ਵਿਸ਼ਵਨਾਥ ਦਾ ਮੰਦਿਰ ਜੋ ਪ੍ਰਭੂ ਸ਼ਿਵ, ਵਿਸ਼ਵਨਾਥ ਦੇ ਪ੍ਰਮੁੱਖ ਜੋਤਿਰਲਿੰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ. ਇਸਤਰੀ ਹੋਵੇ ਜਾਂ ਪੁਰਸ਼, ਜਵਾਨ ਹੋਵੇ ਜਾਂ ਬਜ਼ੁਰਗ,ਹਰ ਕੋਈ ਇੱਥੇ ਮੁਕਤੀ ਦੀ ਪ੍ਰਾਪਤੀ ਲਈ ਜੀਵਨ ਵਿੱਚ ਇੱਕ ਵਾਰ ਜਰੂਰ ਆਉਂਦਾ ਹੈ. ਅਜਿਹਾ ਮੰਨਦੇ ਹਨ ਕਿ ਇੱਥੇ ਆਉਣ ਵਾਲਾ ਹਰ ਸ਼ਰਧਾਲੂ ਭਗਵਾਨ ਵਿਸ਼ਵਨਾਥ ਨੂੰ ਆਪਣੀ ਇੱਛਾ ਸਮਰਪਿਤ ਕਰਦਾ ਹੈ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ

WDWD
ਧਾਰਮਿਕ ਮਹੱਤਵ -
ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਪ੍ਰਿਥਵੀ ਦਾ ਨਿਰਮਾਣ ਹੋਇਆ ਸੀ ਉਦੋਂ ਪ੍ਰਕਾਸ਼ ਦੀ ਪਹਿਲੀ ਕਿਰਣ ਕਾਸ਼ੀ ਦੀ ਧਰਤੀ ਤੇ ਪਈ ਸੀ. ਓਦੋਂ ਤੋਂ ਕਾਸ਼ੀ ਗਿਆਨ ਅਤੇ ਆਧਿਆਤਮ ਦਾ ਕੇਂਦਰ ਮੰਨਿਆ ਜਾਂਦਾ ਹੈ ਕਿ ਨਿਰਵਾਸਨ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਭਗਵਾਨ ਸ਼ਿਵ ਇਸ ਸਥਾਨ ਤੇ ਆਏ ਸਨ ਅਤੇ ਕੁਝ ਸਮੇਂ ਤੱਕ ਕਾਸ਼ੀ ਵਿੱਚ ਨਿਵਾਸ ਕੀਤਾ ਸੀ. ਬ੍ਰਹਮਾਜੀ ਨੇ ਉਹਨਾਂ ਦਾ ਸਵਾਗਤ ਦਸ ਘੋੜਿਆਂ ਦੇ ਰਥ ਨੂੰ ਦਸ਼ਾਸ਼ਮੇਘ ਘਾਟ ਭੇਜ ਕੇ ਕੀਤਾ ਸੀ.

ਕਾਸ਼ੀ ਵਿਸ਼ਵਨਾਥ ਮੰਦਿਰ-
ਗੰਗਾ ਤੱਟ ਤੇ ਭੀੜੀ ਵਿਸ਼ਵਨਾਥ ਗਲੀ ਵਿੱਚ ਸਥਿਤ ਵਿਸ਼ਵਨਾਥ ਮੰਦਿਰ ਕਈ ਮੰਦਿਰਾਂ ਅਤੇ ਪੀਠਾਂ ਨਾਲ ਘਿਰਿਆ ਹੋਇਆ ਹੈ. ਇੱਥੇ ਇੱਕ ਖੂਹ ਵੀ ਹੈ, ਜਿਸ ਨੂੰ 'ਗਿਆਨਵਾਪੀ' ਕਿਹਾ ਜਾਂਦਾ ਹੈ, ਜੋ ਮੰਦਿਰ ਦੇ ਉੱਤਰ ਵਿੱਚ ਸਥਿਤ ਹੈ. ਵਿਸ਼ਵਨਾਥ ਮੰਦਿਰ ਦੇ ਅੰਦਰ ਇੱਕ ਮੰਡਪ ਅਤੇ ਗਰਭਗ੍ਰਹਿ ਹੈ. ਗਰਭਗ੍ਰਹਿ ਦੇ ਅੰਦਰ ਚਾਂਦੀ ਨਾਲ ਮੜਿਆ ਭਗਵਾਨ ਵਿਸ਼ਵਨਾਥ ਦਾ 60 ਸੈਂਟੀਮੀਟਰ ਉੱਚਾ ਸ਼ਿਵਲਿੰਗ ਹੈ. ਇਹ ਸ਼ਿਵਲਿੰਗ ਕਾਲੇ ਪੱਥਰ ਨਾਲ ਨਿਰਮਿਤ ਹੈ. ਹਾਲਾਂਕਿ ਮੰਦਿਰ ਦਾ ਅੰਦਰਲਾ ਪਰਿਸਰ ਏਨਾ ਵਿਆਪਕ ਨਹੀਂ ਹੈ, ਪਰੰਤੂ ਵਾਤਾਵਰਨ ਪੂਰੀ ਤਰ੍ਹਾਂ ਨਾਲ ਸ਼ਿਵਮੈ ਹੈ.

WDWD
ਇਤਿਹਾਸਿਕ ਮਹੱਤਵ -
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਮੰਦਿਰ ਪ੍ਰਾਕ-ਇਤਿਹਾਸਿਕ ਕਾਲ ਵਿੱਚ ਨਿਰਮਿਤ ਹੋਇਆ ਸੀ, ਸੰਨ 1776 ਵਿੱਚ ਇੰਦੌਰ ਦੀ ਮਹਾਰਾਣੀ ਅਹਿਲਿਆਬਾਈ ਨੇ ਇਸ ਮੰਦਿਰ ਦੇ ਸ਼ਿਖਰ ਦੇ ਪੁਨਰਨਿਰਮਾਣ ਲਈ ਇੱਕ ਹਜਾਰ ਕਿਲੋ ਸੋਨੇ ਦਾ ਦਾਨ ਕੀਤਾ ਸੀ. 1983 ਵਿੱਚ ਉੱਤਰਪ੍ਰਦੇਸ਼ ਸਰਕਾਰ ਨੇ ਇਸਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਸਾਬਕਾ ਕਾਸ਼ੀ ਨਰੇਸ਼ ਵਿਭੂਤੀ ਸਿੰਘ ਨੂੰ ਇਸ ਦੇ ਟ੍ਰਸਟੀ ਦੇ ਰੂਪ ਵਿੱਚ ਨਿਯੁਕਤ ਕੀਤਾ.

ਪੂਜਾ-ਅਰਚਨਾ -
ਇਹ ਮੰਦਿਰ ਹਰ ਰੋਜ 2.30 ਵਜੇ ਭੋਰ ਵਿੱਚ ਮੰਗਲ ਆਰਤੀ ਲਈ ਖੋਲ੍ਹਿਆ ਜਾਂਦਾ ਹੈ ਜੋ ਸਵੇਰੇ 3 ਤੋਂ 4 ਵਜੇ ਤੱਕ ਹੁੰਦੀ ਹੈ. ਦਰਸ਼ਨਾਰਥੀ ਟਿਕਟ ਲੈ ਕੇ ਇਸ ਆਰਤੀ ਵਿੱਚ ਭਾਗ ਲੈ ਸਕਦੇ ਹਨ, ਇਸ ਦੇ ਬਾਅਦ 4 ਵਜੇ ਤੋਂ ਸਵੇਰੇ 11 ਵਜੇ ਤੱਕ ਸਾਰਿਆਂ ਲਈ ਮੰਦਿਰ ਦੇ ਦਰਵਾਜੇ ਖੁਲ੍ਹੇ ਹੁੰਦੇ ਹਨ. 11.30 ਵਜੇ ਤੋਂ 12 ਵਜੇ ਤੱਕ ਭੋਗ ਆਰਤੀ ਦਾ ਆਯੋਜਨ ਹੁੰਦਾ ਹੈ. 12 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਫਿਰ ਇਸ ਮੰਦਿਰ ਵਿੱਚ ਸਰਵਜਨਕ ਦਰਸ਼ਨ ਦਾ ਪ੍ਰਬੰਧ ਹੈ. ਸ਼ਾਮ 7 ਤੋਂ 8.30 ਵਜੇ ਤੱਕ ਸਪਤਰਿਸ਼ੀ ਆਰਤੀ ਦੇ ਬਾਅਦ ਰਾਤ ਦੇ 9 ਵਜੇ ਤੱਕ ਸਾਰੇ ਦਰਸ਼ਨਾਰਥੀ ਮੰਦਿਰ ਦੇ ਅੰਦਰ ਦਰਸ਼ਨ ਕਰ ਸਕਦੇ ਹਨ. 9 ਵਜੇ ਦੇ ਬਾਅਦ ਮੰਦਿਰ ਦੇ ਬਾਹਰ ਹੀ ਦਰਸ਼ਨ ਸੰਭਵ ਹੁੰਦੇ ਹਨ. ਅੰਤ ਵਿੱਚ 10.30 ਵਜੇ ਰਾਤ ਨੂੰ ਆਰਤੀ ਪ੍ਰਾਰੰਭ ਹੁੰਦੀ ਹੈ, ਜੋ 11 ਵਜੇ ਤੱਕ ਸਪੰਨ ਹੁੰਦੀ ਹੈ. ਚੜ੍ਹਾਵੇ ਵਿੱਚ ਚੜ੍ਹਿਆ ਪ੍ਰਸਾਦ, ਦੁੱਧ, ਕਪੜੇ ਤੇ ਹੋਰ ਵਸਤੂਆਂ ਗਰੀਬਾਂ ਅਤੇ ਜਰੂਰਤ ਮੰਦਾਂ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ.

WDWD
ਕਿਵੇਂ ਪਹੁੰਚੀਏ?
ਹਵਾਈ ਮਾਰਗ ਦੁਆਰਾ - ਵਾਰਾਣਸੀ ਦੇਸ਼ ਦੇ ਕਰੀਬ ਸਾਰੇ ਮੁੱਖ ਸ਼ਹਿਰਾਂ ਤੇ ਘੁੰਮਣ ਸਥਲਾਂ ਤੋਂ ਵਾਯੂ ਮਾਰਗ ਦੁਆਰਾ ਜੁੜਿਆ ਹੋਇਆ ਹੈ. ਇਸਦੇ ਬਾਵਜੂਦ ਦਿੱਲੀ-ਆਗਰਾ-ਖਜੂਰਾਹੋ-ਵਾਰਾਣਸੀ ਮਾਰਗ ਸੈਲਾਨੀਆਂ ਦੇ ਵਿੱਚ ਬਹੁਤ ਲੋਕਪ੍ਰਿਅ ਹੈ.

ਰੇਲ ਮਾਰਗ ਦੁਆਰਾ - ਵਾਰਾਣਸੀ ਦਿੱਲੀ, ਕੋਲਕਾਤਾ, ਮੁੰਬਈ ਤੇ ਭਾਰਤ ਦੇ ਕਈ ਮਹੱਤਵਪੂਰਨ ਭਾਗਾਂ ਨਾਲ ਰੇਲਮਾਰਗ ਦੁਆਰਾ ਜੁੜਿਆ ਹੋਇਆ ਹੈ. ਦਿੱਲੀ ਤੇ ਕੋਲਕਾਤਾ ਲਈ ਵਾਰਾਣਸੀ ਤੋਂ ਰਾਜਧਾਨੀ ਐਕਸਪ੍ਰੈਸ ਵੀ ਜਾਂਦੀ ਹੈ. ਨਾਲ ਹੀ ਵਾਰਾਣਸੀ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਮੁਗਲਸਰਾਏ ਤੋਂ ਵੀ ਕਈ ਸਥਾਨਾਂ ਲਈ ਟ੍ਰੇਨ ਦਾ ਪ੍ਰਬੰਧ ਹੈ.

ਸੜਕੀ ਮਾਰਗ ਦੁਆਰਾ - ਗੰਗਾ ਦੇ ਮੈਦਾਨ ਵਿੱਚ ਸਥਿਤ ਹੋਣ ਦੇ ਕਾਰਨ ਵਾਰਾਣਸੀ ਲਈ ਸੜਕ ਪਰਿਵਹਨ ਦਾ ਉੱਤਮ ਪ੍ਰਬੰਧ ਹੈ. ਉੱਤਰਪ੍ਰਦੇਸ਼ ਦੇ ਭਿੰਨ ਹਿੱਸਿਆਂ ਤੋਂ ਇਸ ਸਥਾਨ ਲਈ ਨਿੱਜੀ ਅਤੇ ਸਰਕਾਰੀ ਬਸਾਂ ਦਾ ਉੱਤਮ ਪ੍ਰਬੰਧ ਹੈ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਸ਼ਕਤੀਰੂਪਿਣੀ ਅੱਟੂਕਾਲ ਦੇਵੀ ਦਾ ਮੰਦਿਰ  
ਸ਼ਕਤੀ ਦੇਵੀ ਤੁਲਜਾਭਵਾਨੀ  
ਬਸੰਤ ਪੰਚਮੀ ਤੇ ਭੋਜਸ਼ਾਲਾ ਵਿੱਚ ਸਰਸਵਤੀ ਆਰਾਧਨਾ  
ਜੈਨ ਸਿੱਧ ਖੇਤਰ ਬਾਵਨਗਜਾ  
ਤਿਰੂਪਤੀ ਬਾਲਾਜੀ ਮੰਦਰ  
ਜਗ ਮੇਂ ਸਾਚੋ ਤੇਰੋ ਨਾਮ...