ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੈਨ ਸਿੱਧ ਖੇਤਰ ਬਾਵਨਗਜਾ
ਭੀਕਾ ਸ਼ਰਮਾ
WDWD
ਧਰਮ ਯਾਤਰਾ ਵਿੱਚ ਅਸੀਂ ਇਸ ਵਾਰ ਤੁਹਾਨੂੰ ਲੈ ਕੇ ਜਾ ਰਹੇ ਹਾਂ, ਵਿਸ਼ਵ ਪ੍ਰਸਿੱਧ ਜੈਨ ਸਿੱਧ ਖੇਤਰ ਬਾਵਨਗਜਾ (ਚੂਲਗਿਰੀ) ਵਿੱਚ. ਇੱਥੇ ਹਾਲ ਹੀ ਵਿੱਚ ਇਸ ਸ਼ਤਾਬਦੀ ਦਾ ਪਹਿਲਾ ਮਹਾਮਸਤਕਾਭਿਸ਼ੇਕ ਸੰਪੰਨ ਹੋਇਆ ਹੈ. ਮੱਧਪ੍ਰਦੇਸ਼ ਦੇ ਬੜਬਾਨੀ ਜ਼ਿਲੇ ਤੋਂ 8 ਕਿਲੋਮੀਟਰ ਦੂਰ ਸਥਿਤ ਹੈ, ਇਸ ਪਰਬਤ ਸਥਾਨ ਵਿੱਚ ਜੈਨ ਧਰਮ ਦੇ ਪਹਿਲੇ ਤੀਰਥੰਕਰ ਰਿਸ਼ਭਦੇਵਜੀ (ਆਦਿਨਾਥ) ਦੀ 84 ਫੁੱਟ ਉੱਚੀ ਉਤੁੰਗ ਮੂਰਤੀ ਹੈ. ਸਤਪੁੜਾ ਦੀਆਂ ਮਨੋਰਮ ਪਹਾੜੀਆਂ ਵਿੱਚ ਸਥਿਤ ਇਹ ਮੂਰਤੀ ਭੂਰੇ ਰੰਗ ਦੀ ਹੈ ਅਤੇ ਇੱਕ ਹੀ ਪੱਥਰ ਨੂੰ ਤਰਾਸ਼ ਕੇ ਬਣਾਈ ਗਈ ਹੈ. ਸੈਂਕੜੇ ਸਾਲਾਂ ਤੋਂ ਇਹ ਦੈਵਿਕ ਮੂਰਤੀ ਅਹਿੰਸਾ ਅਤੇ ਆਪਸੀ ਸਦਭਾਵ ਦਾ ਸੰਦੇਸ਼ ਦਿੰਦੀ ਆ ਰਹੀ ਹੈ.

ਇਤਿਹਾਸ: ਸਤਪੁੜਾ ਦੀ ਤਲਹਟੀ ਵਿੱਚ ਸਥਿਤ ਭਾਰਤ ਦੀ ਸਭ ਤੋਂ ਵੱਡੀ ਮੂਰਤੀ ਦਾ ਨਿਰਮਾਣ ਕਦੋਂ ਹੋਇਆ ਸੀ ਇਸ ਗੱਲ ਦਾ ਕਿਤੇ ਵੀ ਵਰਣਨ ਨਹੀਂ ਹੈ ਪਰੰਤੂ ਇਸ ਗੱਲ ਦੇ ਪਰਿਮਾਣ ਹਨ ਕਿ ਮੂਰਤੀ 13ਵੀਂ ਸ਼ਤਾਬਦੀ ਤੋਂ ਪਹਿਲਾਂ ਦੀ ਹੈ. ਇੱਕ ਸ਼ਿਲਾਲੇਖ ਦੇ ਅਨੁਸਾਰ ਸੰਮਤ 1516 ਵਿੱਚ ਭਟਟਾਰਕ ਰਤਨ ਕੀਰਤੀ ਨੇ ਬਾਵਨਗਜਾ ਮੰਦਿਰ ਦਾ ਜੀਰਣੋ ਦੁਆਰ ਕਰਵਾਇਆ ਅਤੇ ਵੱਡੇ ਮੰਦਿਰ ਦੇ ਕੋਲ 10 ਜਿਨਾਲੈ ਬਣਵਾਏ ਸਨ.

WDWD
ਮੁਸਲਿਮ ਰਾਜਿਆਂ ਦੇ ਸ਼ਾਸਨਕਾਲ ਵਿੱਚ ਇਹ ਮੂਰਤੀ ਉਪੇਕਸ਼ਾ ਦਾ ਸ਼ਿਕਾਰ ਰਹੀ ਤੇ ਗਰਮੀ, ਬਰਸਾਤ ਅਤੇ ਤੇਜ ਹਵਾਵਾਂ ਦੀ ਚਪੇਟ ਵਿੱਚ ਕਾਫੀ ਖਰਾਬ ਹੋ ਗਈ. ਜਦੋਂ ਦਿਗੰਬਰ ਜੈਨ ਸਮੁਦਾਏ ਦਾ ਧਿਆਨ ਇਸ ਪਾਸੇ ਗਿਆ ਤਾਂ ਉਹਨਾਂ ਨੇ ਭਾਰਤੀ ਪੁਰਾਤੱਤ ਵਿਭਾਗ ਦੇ ਅਧਿਕਾਰੀਆਂ ਅਤੇ ਇੰਜੀਨਿਅਰਾਂ ਦੇ ਨਾਲ ਮਿਲ ਕੇ ਮੂਰਤੀ ਦੇ ਜੀਰਣੋ ਦੁਆਰ ਦੀ ਯੋਜਨਾ ਬਣਾਈ.

ਵਿਕਰਮ ਸੰਮਤ 1979 ਵਿੱਚ ਮੂਰਤੀ ਦਾ ਜੀਰਣੋ ਦੁਆਰ ਹੋਇਆ ਅਤੇ ਉਦੋਂ ਇਸਦੀ ਲਾਗਤ 59000 ਰੁਪਏ ਆਈ. ਇਸਦੇ ਫਲਸਰੂਪ ਮੂਰਤੀ ਦੇ ਦੋਨੋਂ ਪਾਸੇ ਗੈਲੇਰੀ ਬਣਾ ਦਿੱਤੀ ਗਈ ਅਤੇ ਇਸ ਨੂੰ ਧੁੱਪ ਅਤੇ ਬਰਸਾਤ ਤੋਂ ਬਚਾਉਣ ਦੇ ਲਈ ਇਸ ਤੇ 40 ਫੁੱਟ ਲੰਬੇ ਅਤੇ 1.5 ਫੁੱਟ ਚੌੜੇ ਗਾਰਡਰ ਪਾ ਕੇ ਉੱਪਰ ਤਾਂਬੇ ਦੀਆਂ ਪਰਤਾਂ ਪਾ ਕੇ ਛੱਤ ਬਣਾ ਦਿੱਤੀ ਗਈ.

ਮੂਰਤੀ ਦਾ ਆਕਾਰ:
ਕੁੱਲ ਉਚਾਈ : 84 ਫੁੱਟ
ਦੋਨਾਂ ਹੱਥਾਂ ਦੇ ਵਿੱਚ ਦਾ ਵਿਸਤਾਰ : 26 ਫੁੱਟ
ਹੱਥ ਦੀ ਲੰਬਾਈ : 46 ਫੁੱਟ 6 ਇੰਚ
ਕਮਰ ਤੋਂ ਅੱਡੀ ਦੀ ਲੰਬਾਈ : 47 ਫੁੱਟ
ਮੱਥੇ ਦੀ ਲੰਬਾਈ : 26 ਫੁੱਟ
ਪੈਰ ਦੀ ਲੰਬਾਈ : 13 ਫੁੱਟ 09 ਇੰਚ
ਨੱਕ ਦੀ ਲੰਬਾਈ : 3 ਫੁੱਟ 3 ਇੰਚ
ਕੰਨ ਦੀ ਲੰਬਾਈ : 9 ਫੁੱਟ 8 ਇੰਚ
ਦੋਨਾਂ ਕੰਨਾਂ ਦੇ ਵਿੱਚ ਦੀ ਦੂਰੀ : 17 ਫੁੱਟ 6 ਇੰਚ
ਪੈਰਾਂ ਦੀ ਚੌੜਾਈ : 5 ਫੁੱਟ 3 ਇੰਚ

ਪਹਾੜੀ ਦੇ ਸ਼ਿਖਰ ਤੇ ਚੂਲਗਿਰੀ ਮੰਦਿਰ ਸਥਿਤ ਹੈ ਅਤੇ ਇਸ ਮੰਦਿਰ ਨੂੰ ਸਿੱਧ ਭੂਮੀ ਵੀ ਕਿਹਾ ਜਾਂਦਾ ਹੈ.

ਮਹਾਮਸਤਕਾਭਿਸ਼ੇਕ : ਕਰੀਬ 17 ਸਾਲ ਬਾਅਦ ਸੰਪੰਨ ਇਹ ਮਹਾਮਸਤਕਾਭਿਸ਼ੇਕ ਸਮਾਰੋਹ 20 ਜਨਵਰੀ ਤੋਂ 4 ਫਰਵਰੀ ਤੱਕ ਚੱਲਿਆ ਅਤੇ ਇਸ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਇੱਥੇ ਪਹੁੰਚ ਕੇ ਇਸ ਦ੍ਰਿਸ਼ ਨੂੰ ਆਪਣੇ ਨੇਤਰਾਂ ਵਿੱਚ ਕੈਦ ਕੀਤਾ.

WDWD
ਮਹਾਮਸਤਕਾਭਿਸ਼ੇਕ ਵਿੱਚ ਜਲ, ਦੁੱਧ ਅਤੇ ਕੇਸਰ ਦਾ ਪ੍ਰਯੋਗ ਕੀਤਾ ਗਿਆ. ਦੁਗਧਾਭਿਸ਼ੇਕ ਵਿੱਚ ਜਦੋਂ ਦੁੱਧ ਦੀ ਧਾਰਾਵਾਂ ਆਦਿਨਾਥਜੀ ਦੇ ਮੱਥੇ ਤੋਂ ਉਹਨਾਂ ਦੇ ਚਰਨਾਂ ਵੱਲ ਨੂੰ ਵਧੀਆਂ ਤਾਂ ਸ਼ਰਧਾਲੂ ਭਗਤੀ ਵਿੱਚ ਲੀਨ ਹੋ ਗਏ ਅਤੇ ਭਜਨ ਦੀਆਂ ਧੁਨਾਂ ਤੇ ਨੱਚਣ ਲੱਗੇ. ਨਾਲ ਹੀ ਕੇਸਰ ਅਭਿਸ਼ੇਕ ਨੇ ਸੰਪੂਰਨ ਮੂਰਤੀ ਦਾ ਸਵਰੂਪ ਕੇਸਰੀਆ ਕਰ ਦਿੱਤਾ. ਹਰ ਕੋਈ ਇਸ ਪਵਿੱਤਰ ਅਵਸਰ ਦਾ ਲਾਭ ਲੈਣਾ ਚਾਹੁੰਦਾ ਸੀ.

ਬਾਵਨਗਜਾ ਦੇ ਵੈਭਵ ਨੇ ਸਭ ਨੂੰ ਚਕਾਚੌਂਧ ਕਰ ਦਿੱਤਾ ਅਤੇ ਭਗਤੀ, ਆਸਥਾ ਅਤੇ ਹੈਰਾਨਗੀ ਆਪਣੇ ਚਰਨਾਂ ਨੂੰ ਛੂ ਰਹੇ ਸੀ. ਇਸ ਆਕਰਸ਼ਣ ਨਾਲ ਬਾਵਨਗਜਾ ਖੇਤਰ ਦੇ ਵਣਵਾਸੀ ਵੀ ਆਪਣੇ ਆਪ ਨੂੰ ਦੂਰ ਨਹੀਂ ਰੱਖ ਸਕੇ ਅਤੇ ਪਹਾੜਾਂ ਤੇ ਜਿੱਥੇ ਜਿਸ ਨੂੰ ਜਗਾ ਮਿਲੀ ਉੱਥੇ ਬੈਠ ਕੇ ਇਸ ਭਾਵੀ ਦ੍ਰਿਸ਼ ਨੂੰ ਦੇਖਦੇ ਰਹੇ.

ਸੁੰਦਰਤਾ:
ਬੜਬਾਨੀ ਤੋਂ ਬਾਵਨਗਜਾ ਤੱਕ ਦਾ ਰਸਤਾ ਸੁੰਦਰ ਪਹਾੜੀਆਂ ਦੇ ਵਿਚੋਂ ਗੁਜਰਦਾ ਹੈ. ਬਰਸਾਤ ਦੇ ਦਿਨਾਂ ਵਿੱਚ ਕਈ ਪ੍ਰਾਕ੍ਰਿਤਿਕ ਝਰਨੇ ਫੁੱਟ ਪੈਂਦੇ ਹਨ ਜਿਸ ਨਾਲ ਬਾਵਨਗਜਾ ਦੀ ਪ੍ਰਾਕ੍ਰਿਤਿਕ ਸੁੰਦਰਤਾ ਦੇਖਣ ਯੋਗ ਹੁੰਦੀ ਹੈ.

ਜਿਆਦਾਤਰ ਯਾਤਰੀ ਬਰਸਾਤ ਦੇ ਦਿਨਾਂ ਵਿੱਚ ਬਾਵਨਗਜਾ ਦੀ ਸੁੰਦਰਤਾ ਤੋਂ ਮੋਹਿਤ ਹੋ ਕੇ ਇੱਥੇ ਆਉਂਦੇ ਹਨ. ਹਾਲ ਹੀ ਵਿੱਚ ਮੱਧਪ੍ਰਦੇਸ਼
ਸਰਕਾਰ ਨੇ ਬਾਵਨਗਜਾ (ਚੂਲਗਿਰੀ) ਨੂੰ ਧਾਰਮਿਕ ਯਾਤਰੀ ਸਥਾਨ ਵੀ ਘੋਸ਼ਿਤ ਕੀਤਾ ਹੈ.

ਕਿਵੇਂ ਜਾਈਏ: ਇੰਦੌਰ (155 ਕਿਲੋਮੀਟਰ), ਖੰਡਵਾ (180 ਕਿਲੋਮੀਟਰ) ਤੋਂ ਬਸ ਅਤੇ ਟੈਕਸੀ ਸੁਵਿਧਾ ਉਪਲੱਬਧ ਹੈ.ਨਜਦੀਕੀ ਏਅਰਪੋਰਟ : ਦੇਵੀ ਅਹਿਲਿਆ ਹਵਾਈ ਅੱਡਾ ਇੰਦੌਰ (155 ਕਿਲੋਮੀਟਰ).ਕਿੱਥੇ ਠਹਿਰੀਏ : ਬਾਵਨਗਜਾ ਵਿੱਚ ਪਹਾੜੀ ਦੀ ਤਲਹਟੀ ਵਿੱਚ 5 ਧਰਮਸ਼ਲਾਵਾਂ ਹਨ ਜਿਨ੍ਹਾਂ ਵਿੱਚ ਕਰੀਬ 50 ਕਮਰੇ ਹਨ.ਬੜਬਾਨੀ ਵਿੱਚ ਠਹਿਰਨ ਲਈ ਹਰ ਵਰਗ ਦੀ ਸੁਵਿਧਾ ਦੇ ਅਨੁਸਾਰ ਠਹਿਰਨ ਲਈ ਹੋਟਲ ਅਤੇ ਧਰਮਸ਼ਾਲਾਵਾਂ ਹਨ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਫੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਤਿਰੂਪਤੀ ਬਾਲਾਜੀ ਮੰਦਰ  
ਜਗ ਮੇਂ ਸਾਚੋ ਤੇਰੋ ਨਾਮ...  
ਮਾਲਵਾ ਦਾ ਜੈਨ ਮਹਾਤੀਰਥ ਮੋਹਨਖੇੜਾ  
ਬਾਲਿਆ ਕੋਇਕਲ ਮੰਦਿਰ  
ਸ਼ਿਵ ਧਾਮ ਕੈਲਾਸ਼-ਮਾਨਸਰੋਵਰ  
'ਸੰਤ ਮੈਰੀ ਚਰਚ ਮੁੱਟਮ' ਦੀ ਦੈਵੀ 'ਮਦਰ'