ਧਰਮਯਾਤਰਾ ਵਿੱਚ ਅਸੀ ਇਸ ਵਾਰ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਸਭ ਸ਼ਿਰਡੀ ਦੇ ਸਾਂਈਬਾਬਾ ਮੰਦਰ ਦੇ. ਸਬਕਾ ਮਾਲਿਕ ਏਕ ਹੈ....ਇਹ ਗੂੜ੍ਹ ਮੰਤਰ ਦੇਣ ਵਾਲੇ ਸ਼ਿਰਡੀ ਦੇ ਸਾਂਈਬਾਬਾ (1918 ਵਿੱਚ ਸਮਾਧੀ) ਭਾਰਤ ਵਿੱਚ ਗੁਰੂ, ਯੋਗੀ ਅਤੇ ਫਕੀਰ ਦੇ ਰੂਪ ਵਿੱਚ ਹਿੰਦੂ ਅਤੇ ਮੁਸਲਿਮ ਸ਼ਰਧਾਲੂਆਂ ਦੇ ਵਿਚਕਾਰ ਬਹੁਤ ਸਨਮਾਨ ਯੋਗ ਹਨ. ਕੁਝ ਹਿੰਦੂ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਸਾਂਈਬਾਬਾ ਸ਼ਿਵ ਜਾਂ ਦੱਤਾਤ੍ਰੇਅ ਭਗਵਾਨ ਦੇ ਅਵਤਾਰ ਸਨ. ਉਨ੍ਹਾਂ ਨੂੰ ਸਤਿਗੁਰੂ ਦਾ ਸਨਮਾਨ ਵੀ ਮਿਲਿਆ ਅਤੇ ਕਬੀਰ ਦਾ ਅਵਤਾਰ ਵੀ ਮੰਨਿਆ ਗਿਆ.
ਫੋਟੋਗੈਲਰੀ ਵੇਖਣ ਲਈ ਇੱਥੇ ਕਲਿਕ ਕਰੋ.
' | | ਲੋਕ ਮਾਨਤਾ ਹੈ ਕਿ ਉਹ ਜੀਵਨਭਰ ਇੱਕ ਮਸਜਿਦ ਵਿੱਚ ਰਹੇ ਅਤੇ ਉਨ੍ਹਾਂ ਦੀ ਮੌਤ ਦੇ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਇੱਕ ਮੰਦਰ ਵਿੱਚ ਹੋਇਆ ਸੀ. ਉਨ੍ਹਾਂ ਨੇ ਹਿੰਦੂ ਅਤੇ ਮੁਸਲਿਮ, ਦੋਵਾਂ ਧਰਮਾਂ ਦੀਆਂ ਪਰੰਪਰਾਵਾਂ ਨੂੰ ਨਵਾਂ ਰੂਪ ਦਿੱਤਾ. ਇਸ ਤੀਰਥਸਥਾਨ ਦਾ ਮੂਲ ਨਾਰਾ 'ਅੱਲਾ ਮਾਲਿਕ' ਹੈ
|
| |
ਸਾਂਈਬਾਬਾ' ਨਾਂ ਫਾਰਸੀ ਅਤੇ ਭਾਰਤੀ ਤੋਂ ਲਿਆ ਗਿਆ ਹੈ, 'ਸਾਂਈ' ਇੱਕ ਫਾਰਸੀ ਸ਼ਬਦ ਹੈ ਜਿਸਦਾ ਅਰਥ ਹੈ ਪਵਿੱਤਰ ਜਾਂ ਸੰਤ, ਜਦਕਿ ਭਾਰਤੀ ਭਾਸ਼ਾਵਾਂ ਵਿੱਚ 'ਬਾਬਾ' ਸ਼ਬਦ ਦੀ ਵਰਤੋਂ ਪਿਤਾ ਦੇ ਲਈ ਕੀਤੀ ਜਾਂਦੀ ਹੈ. ਇਸ ਤਰ੍ਹਾਂ ਸਾਂਈਬਾਬਾ ਦਾ ਅਰਥ ਪਵਿੱਤਰ ਪਿਤਾ ਹੈ. ਜਨਮ ਤੋਂ ਲੈਕੇ ਸੋਲ੍ਹਾਂ ਵਰ੍ਹਿਆਂ ਤਕ ਦਾ ਉਨ੍ਹਾਂ ਦਾ ਜੀਵਨ ਧੁੰਧਲਾ ਜਿਹਾ ਹੈ, ਇਸ ਲਈ ਉਨ੍ਹਾਂ ਦੀ ਮੁੱਢਲੀ ਜ਼ਿੰਦਗੀ ਬਾਰੇ ਸਿਰਫ ਅਨੁਮਾਨ ਲਾਈਆਂ ਗਈਆਂ ਅਤੇ ਦੰਤ ਕਹਾਣੀਆਂ ਹੀ ਪ੍ਰਚਲਿਤ ਹਨ.
ਸਾਂਈਬਾਬਾ ਨੇ ਪ੍ਰੇਮ, ਦਯਾ, ਸਹਨਸ਼ੀਲਤਾ, ਮਾਫੀ, ਸ਼ਾਂਤੀ ਅਤੇ ਭਗਤੀ ਵਰਗੇ ਸਿੱਧਾਂਤਾ ਦਾ ਪਾਠ ਪੜਾਇਆ. ਉਹ ਅਦਵੈਤਵਾਦ ਦਰਸ਼ਨ ਨੂੰ ਮੰਨਣ ਵਾਲੇ ਸਨ. ਇਹੀ ਵਜਹ ਸੀ ਕਿ ਉਨ੍ਹਾਂ ਨੇ ਭਗਤੀ ਅਤੇ ਇਸਲਾਮ , ਦੋਵਾਂ ਧਾਰਾਵਾਂ ਵਿੱਚ ਸਿੱਖਿਆ ਦਿੱਤੀ. ਮਹਾਰਾਸ਼ਟਰ, ਦੱਖਣੀ ਗੁਜਰਾਤ ਅਤੇ ਆਂਧਰਪ੍ਰਦੇਸ਼ ਵਿੱਚ ਇਨ੍ਹਾਂ ਦੇ ਭਗਤਾਂ ਦੀ ਗਿਣਤੀ ਵਧੇਰੇ ਹੈ, ਪਰ ਇਨ੍ਹਾਂ ਦੇ ਮੂਲ ਨੂੰ ਲੈਕੇ ਅੱਜ ਵੀ ਵਿਵਾਦ ਹਨ.
ਸ਼ਿਰਡੀ ਵਿੱਚ ਸਾਂਈਬਾਬਾ ਨਾਲ ਜੁੜੇ ਸਾਰੇ ਮਹੱਤਵਪੂਰਨ ਸਥਾਨ ਆਸਪਾਸ ਹੀ ਹਨ, ਜਿਨ੍ਹਾਂ ਵਿੱਚ ਸਾਂਈਬਾਬਾ ਦਾ ਸਮਾਧੀ ਮੰਦਰ, ਸੰਤ ਸਥਾਨ 'ਗੁਰੂਸਥਾਨ', ਮਸਜਿਦ 'ਦਵਾਰਕਾਮਈ', ਚਾਵੜੀ, ਲੈਡੀਬਾਗ, ਮਿਉਜ਼ੀਅਮ ਅਤੇ ਖੰਡੋਬਾ ਮੰਦਰ. ਇੱਥੇ ਤਿੰਨ ਪ੍ਰਮੁਖ ਤਿਉਹਾਰ ਮਨਾਏ ਜਾਂਦੇ ਹਨ, ਸ਼੍ਰੀ ਰਾਮਨਵਮੀ, ਗੁਰੂਪੁਰਨੀਮਾ ਅਤੇ ਵਿਜੈਦਸ਼ਮੀ.
ਕਿਵੇਂ ਜਾਈਏ : ਸ਼ਿਰਡੀ ਮਹਾਰਾਸ਼ਟਰ ਦੇ ਸਾਰੇ ਮੁੱਖ ਸ਼ਹਿਰਾਂ ਨਾਲ ਸੜਕ ਰਾਹੀਂ ਜੁੜਿਆ ਹੋਇਆ ਹੈ. ਸ਼ਿਰਡੀ ਦਾ ਲਾਗਲਾ ਸ਼ਹਿਰ ਹੈ ਮਨਮਾੜ. ਮਨਮਾੜ ਤਕ ਤੁਸੀ ਟ੍ਰੇਨ ਰਾਹੀਂ ਵੀ ਜਾ ਸਕਦੇ ਹੋ. ਮਨਮਾੜ ਤੋਂ ਬਸ ਜਾਂ ਟੈਕਸੀ ਰਾਹੀਂ ਤੁਸੀ ਇੱਥੇ ਤਕ ਪਹੁੰਚ ਸਕਦੇ ਹੋ. ਸ਼ਿਰਡੀ ਲਈ ਸਭ ਤੋਂ ਨਜਦੀਕੀ ਹਵਾਈ ਅੱਡਾ ਔਰੰਗਾਬਾਦ ਹੈ.
|