ਸਸ਼ੀਮੋਹਨ ਪੋਰਾਣਿਕ ਮਾਨਤਾ ਹੈ ਕਿ ਸ਼ਬਰੀਮਾਲਾ ਮੰਦਿਰ ਵਿਚ ਸ਼ਥਾਪਿਤ ਭਗਵਾਨ ਆਇਯੱਪਾ ਨੇ ਧਰਤੀ ਉਤੇ ਮਾਨਵ ਰੂਪ ਵਿਚ ਜਨਮ ਲਿਆ ਸੀ. ਉਹ ਕਿਸਦੇ ਘਰ ਜਨਮੇ ਇਹ ਅੱਜ ਤੱਕ ਨਹੀ ਪਤਾ ਨਹੀ ਲੱਗਾ ਪ੍ਰੰਤੂ ਉਨ੍ਹਾ ਦਾ ਪਾਲਣ ਪੋਸ਼ਣ ਰਾਜਾ ਪਾਂਡਾਲਮ ਦੇ ਮਹਿਲ ਵਿਚ ਹੋਇਆ. ਰਾਜਾ ਪਾਂਡਾਲਮ ਨੇ ਹੀ ਅਚਿਨਕੋਬਿਲ ਨਦੀ ਦੇ ਸ਼ੁਰੂਆਤੀ ਸਥਾਨ ਉਤੇ ਇਕ ਮੰਦਿਰ ਬਨਵਾਇਆ ਸੀ. ਜਿਸਨੂੰ ਬਾਲਿਆ ਕੋਇਕਲ ਦੇ ਨਾਮ ਨਾਲ ਜਣਿਆ ਜਾਂਦਾ ਹੈ.
ਇਹ ਮੰਨਿਆ ਜਾਂਦਾ ਹੈ ਕਿ ਇਸ ਮੰਦਿਰ ਅਤੇ ਸ਼ਬਰੀਮਾਲਾ ਦੇ ਮੰਦਿਰ ਦਾ ਨਿਰਮਾਣ ਰਾਜਾ ਪਾਂਡਾਲਮ ਨੇ ਹੀ ਅਪਣੇ ਗੋਦ ਲਏ ਹੋਏ ਲੜਕੇ ਦੀ ਯਾਦ ਅਤੇ ਭਗਤੀ ਵਿੱਚ ਬਣਵਾਇਆ ਸੀ.ਕਿਉਂਕਿ ਪ੍ਰਭੂ ਆਇਯੱਪਾ ਨੇ ਆਪਣੀ ਜੁਆਨੀ ਦਾ ਸਮਾ ਪੰਡਾਲਮ ਰਾਜ ਵਿਚ ਬਿਤਾਇਅ ਸੀ ਇਸ ਲਈ ਇਸ ਮੰਦਿਰ ਦੀ ਮਹਤੱਤਾ ਹੋਰ ਵੀ ਜਿਆਦਾ ਵੱਧ ਜਾਂਦੀ ਹੈ. ਸ਼ਬਰੀਮਾਲਾ ਮੰਦਿਰ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂ ਪਹਿਲਾਂ ਬਲਿਆ ਕੋਇਕਲ ਮੰਦਿਰ ਦੇ ਦਰਸਨ ਕਰਦੇ ਹਨ.
ਇਥੇ ਇਹ ਦੱਸਣਯੋਗ ਹੈ ਕਿ ਸ਼ਬਰੀਮਾਲਾ ਵਿਚ ਸਥਾਪਿਤ ਮੂਰਤੀ ਨੂੰ ਮਕਰਾਬਿਲਕੂ ਦੇ ਦਿਨ ਖਾਸ ਤੋਰ ਤੇ ਪਾਂਸਾਮਲ ਮਹਿਲ ਤੋਂ ਲਿਆਂਦੇ ਗਹਿਣਿਆ ਨਾਲ ਸਜਾਇਆ ਜਾਂਦਾ ਹੈ. ਮਕਰਾਬਿਲਕੂ ਲਗਭਗ ਦੋ ਮਹੀਨੇ ਚੱਲਦਾ ਹੈ ਇਨ੍ਹਾ ਦਿਨਾ ਦੋਰਾਨ ਇਹ ਗਹਿਣੇ ਆਮ ਸ਼ਰਧਾਲੂਆਂ ਦੇ ਦਰਸ਼ਨਾ ਲਈ ਰੱਖੇ ਜਾਂਦੇ ਹਨ. ਇਸ ਸਮੇਂ ਇਨ੍ਹਾ ਗਹਿਣਿਆਂ ਨੂੰ ਇਕ ਖੁਬਸੂਰਤ ਜਲੂਸ ਦੀ ਸ਼ਕਲ ਵਿਚ ਪਾਂਡਾਲਮ ਤੋਂ ਸ਼ਬਰੀਮਾਲਾ ਲਿਆਂਦਾ ਜਾਂਦਾ ਹੈ.
ਅਸਮਾਨ ਵਿਚ ਉਡਦਾ ਬਾਜ ਦੇਖ ਕੇ ਹੀ ਇਹ ਜਲੂਸ ਸ਼ੁਰੂ ਕੀਤਾ ਜਾਂਦਾ ਹੈ ਹਰ ਸਾਲ ਜਲੂਸ ਤੋਂ ਪਹਿਲਾਂ ਅਸਮਾਨ ਵਿਚ ਬਾਜ ਦਿਖਾਈ ਦਿੰਦਾ ਹੈ.ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚਮਤਕਾਰ ਸਿਰਫ ਆਇਯੱਪਾ ਭਗਵਾਨ ਦੀ ਕਿਰਪਾ ਕਾਰਨ ਹੀ ਹੁੰਦਾ ਹੈ. ਗਹਿਣਿਆ ਦੇ ਇਸ ਜਲੂਸ ਦੀ ਸੁਰੱਖਿਆ ਦੀ ਜਿੰਮੇਵਾਰੀ ਹੁਣ ਵੀ ਪਾਂਡਾਲਮ ਰਾਜਘਾਰਾਣਾ ਹੀ ਲੈਂਦਾ ਹੈ. ਰਾਜ ਪਰਿਵਾਰ ਦੇ ਲੋਕ ਖਾਸ ਤੋਰ ਤੇ ਇਸ ਵਿਚ ਸ਼ਾਮਿਲ ਹੁੰਦੇ ਹਨ. ਇਹ ਜਲੂਸ ਹਰ ਸਾਲ ਬਾਰਾਂ ਜਨਵਰੀ ਨੂੰ ਆਯੋਜਿਤ ਕੀਤਾ ਜਾਂਦਾ ਹੈ.
ਪੋਰਾਣਿਕ ਕਥਾ : ਪ੍ਰਭੂ ਆਇਯੱਪਾ ਨੂੰ ਲੈ ਕੇ ਭਗਤਾਂ ਵਿਚ ਵੱਖੋ ਵੱਖਰੀਆਂ ਧਾਰਨਾਵਾ ਪ੍ਰਚੱਲਿਤ ਹਨ. ਇਨ੍ਹਾ ਵਿਚੋ ਸਭ ਤੋਂ ਜਿਆਦਾ ਪ੍ਰਚਲਿਤ ਧਾਰਨਾ ਪ੍ਰਭੂ ਆਇਯੱਪਾ ਨੇ ਇਨਸਾਨ ਰੂਪ ਵਿਚ ਰਾਜਾ ਪਾਂਡਾਲਮ ਨਾਲ ਜੁੜੀ ਹੋਈ ਹੈ.ਇਸ ਸਮੇਂ ਰਾਜਾ ਰਾਜਸ਼ੇਖਰ ਪਾਂਡਾਲਮ ਰਾਜਾ ਸਨ. ਇਕ ਵਾਰ ਰਾਜਾ ਰਾਜਸ਼ੇਖਰ ਨੂੰ ਪੰਪਾ ਨਦੀ ਕਿਨਾਰੇ ਆਇਯੱਪਾ ਜੀ ਬਾਲ ਰੂਪ ਵਿਚ ਮਿਲੇ.
|