ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਮਨ-ਪਿਆਰ ਦਾ ਪੈਗਾਮ 'ਹੱਜ਼'
WDWD
ਮੁਹੰਮਦ ਇਬ੍ਰਾਹਿਮ ਕੁਰੈਸ਼
ਇੱਕ ਚੰਗੇ ਅਤੇ ਸੱਚੇ ਮੁਸਲਮਾਨ ਦੇ ਲਈ ਰੋਜ਼ਾ ਰੱਖਣਾ, ਪੰਜ ਵਕਤ ਦੀ ਨਮਾਜ ਪੜਣਾ, ਜ਼ਕਾਤ ਦੇਣਾ ਅਤੇ ਸਾਰੀ ਉਮਰ ਵਿੱਚ ਘੱਟੋ ਘੱਟ ਇੱਕ ਵਾਰ ਹੱਜ ਕਰਨਾ ਲਾਜ਼ਮੀ ਹੈ.
ਜ਼ਿਲਹੱਜ ਦੇ ਮਹੀਨੇ ਦੀ ਦਸ ਤਰੀਕ ਨੂੰ ਹੱਜ ਦਾ ਫਰੀਜਾ ਅਦਾ ਕੀਤਾ ਜਾਂਦਾ ਹੈ. ਸਾਰੀ ਦੁਨੀਆ ਦੇ ਮੁਸਲਮਾਨ ਇਸ ਤਰੀਖ ਤੋਂ ਪਹਿਲਾਂ ਹੀ ਸਾਉਦੀ ਅਰਬ ਦੇ ਸ਼ਹਿਰ ਮੱਕਾ ਪਹੁੰਚ ਜਾਂਦੇ ਹਨ. ਦੁਨੀਆ ਦੇ ਹਰ ਦੇਸ਼ ਵਿੱਚ ਮੱਕਾ ਜਾਣ ਵਾਲਿਆਂ ਦੇ ਲਈ ਮੱਕਾ ਤੋਂ ਕੱਝ ਮੀਲ ਪਹਿਲਾਂ ਇੱਕ ਸੀਮਾ ਤੈਅ ਕੀਤੀ ਗਈ ਹੈ, ਜਿਸ ਨੂੰ ਮੀਕਾਤ ਕਹਿੰਦੇ ਹਨ. ਦੁਨੀਆ ਦੇ ਸਾਰੇ ਹਾਜ਼ੀ ਏਹਰਾਮ ਬੰਨ੍ਹ ਕੇ ਹੀ ਇਸ ਸੀਮਾ ਵਿੱਚ ਪ੍ਰਵੇਸ਼ ਕਰਦੇ ਹਨ. ਏਹਰਾਮ ਦੋ ਬਿਨ੍ਹਾਂ ਸਿਉਂਤੀਆਂ ਚਾਦਰਾਂ ਦਾ ਲਿਬਾਸ ਹੁੰਦਾ ਹੈ. ਇੱਕ ਚਾਦਰ ਕਮਰ ਤੋਂ ਹੇਠਾਂ ਤੱਕ ਤਹੇਮਤ ਦੀ ਤਰਾਂ ਲਪੇਟ ਲਈ ਜਾਂਦੀ ਹੈ ਅਤੇ ਦੂਜੀ ਸਰੀਰ ਦੇ ਉੱਪਰੀ ਹਿੱਸੇ ਤੇ ਇੱਕ ਖਾਸ ਤਰੀਕੇ ਨਾਲ ਲੈ ਲਈ ਜਾਂਦੀ ਹੈ.

ਮੀਕਾਤ ਦੀ ਸੀਮਾ ਜਦੋਂ ਸ਼ੁਰੂ ਹੁੰਦੀ ਹੈ ਉਸ ਸਮੇਂ ਜਿਆਦਾਤਰ ਹਾਜੀ ਹਵਾਈ ਜਹਾਜ ਵਿੱਚ ਉੱਡ ਰਹੇ ਹੁੰਦੇ ਹਨ. ਇਸ ਲਈ ਜਿੱਥੋਂ ਹਵਾਈ ਯਾਤਰਾ ਸ਼ੁਰੂ ਹੁੰਦੀ ਹੈ ਉੱਥੋਂ ਹੀ ਏਹਰਾਮ ਬੰਨ੍ਹ ਲਿਆ ਜਾਂਦਾ ਹੈ.

ਏਹਰਾਮ ਬੰਨ ਲੈਣ ਤੋਂ ਬਾਅਦ ਕਈ ਪਾਬੰਦੀਆਂ ਸ਼ੁਰੂ ਹੋ ਜਾਂਦੀਆਂ ਹਨ. ਬਾਲ ਨਹੀਂ ਤੋੜ ਸਕਦੇ, ਕਿਸੇ ਜਾਨਦਾਰ ਨੂੰ ਮਾਰ ਨਹੀਂ ਸਕਦੇ ਵਗੈਰਾ ਵਗੈਰਾ.ਏਹਰਾਮ ਤੋਂ ਬਾਅਦ ਹੱਜ ਦਾ ਪਹਿਲਾ ਜਰੂਰੀ ਕੰਮ ਹੁੰਦਾ ਹੈ 'ਤਵਾਫ', 'ਖਾਨਾਏ ਕਾਬਾ' ਦੇ ਸੱਤ ਚੱਕਰ ਲਗਾਉਨ ਤੇ ਇੱਕ ਤਵਾਫ ਹੁੰਦਾ ਹੈ.ਆਪਣੀ ਸਿਹਤ ਅਤੇ ਤਾਕਤ ਦੇ ਹਿਸਾਬ ਨਾਲ ਹਾਜੀ ਖਾਨਾ ਏ ਕਾਬਾ ਦੇ ਚਾਰੇ ਪਾਸੇ ਤਵਾਫ ਕਰਦੇ ਹਨ.

ਖਾਨਾ ਏ ਕਾਬਾ ਇੱਕ ਚੌਕੋਰ ਆਕਾਰ ਦਾ ਵੱਡਾ ਕਮਰਾਨੁਮਾ ਹੁੰਦਾ ਹੈ ਜਿਸ ਤੇ ਕਾਲੇ ਰੰਗ ਦਾ ਗਿਲਾਫ ਹਮੇਸ਼ਾ ਰਹਿੰਦਾ ਹੈ. ਇਸ ਦੇ ਇੱਕ ਕੋਨੇ ਵਿੱਚ ਅਸਵਦ ਲੱਗਿਆ ਹੋਇਆ ਹੈ. ਜਿਸਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਹ ਇੱਕ ਜੰਨਤ ਤੋਂ ਆਇਆ ਹੋਇਆ ਪੱਥਰ ਹੈ. ਤਵਾਫ ਦੀ ਸ਼ੁਰੂਆਤ ਇਸ ਦੇ ਸਾਹਮਣੇ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਇੱਥੇ ਹੀ ਸਮਾਪਤ ਹੁੰਦੀ ਹੈ.

ਪੈਗੰਬਰ ਹਜਰਤ ਇਬਰਾਹਿਮ ਨੇ ਕਾਬੇ ਦੀ ਤਾਮੀਰ ਦੀ ਸ਼ੁਰੂਆਤ ਕੇਤੀ. ਆਪ ਨੇ ਹੀ ਖੁਦਾ ਦੀ ਰਾਹ ਵਿੱਚ ਆਪਣੇ ਚਹੇਤੇ ਬੇਟੇ ਹਜਰਤ ਹਜਰਤ ਇਸਮਾਈਲ ਦੀ ਕੁਰਬਾਨੀ ਦਿੱਤੀ. ਇਹ ਗੱਲ ਅਲੱਗ ਹੈ ਕਿ ਇਸਮਾਈਲ ਦੀ ਬਜਾਏ ਦੁੰਬਾ ਕੁਰਬਾਨ ਹੋਇਆ ਅਤੇ ਹਜਰਤ ਇਸਮਾਇਲ ਨੋ ਕੋਈ ਨੁਕਸਾਨ ਨਹੀਂ ਪਹੁੰਚਿਆ.

ਤਵਾਫ ਦੇ ਬਾਅਦ ਹੱਜ ਦਾ ਇੱਕ ਹੋਰ ਅਹਿਮ ਫਰੀਜਾ (ਫਰਜ਼) ਅਦਾ ਕਰਨਾ ਪੈਂਦਾ ਹੈਮ ਜਿਸਨੂੰ 'ਸਈ' ਕਹਿੰਦੇ ਹਨ. ਸਫਾ ਅਤੇ ਮਰਵਾਹ ਕਰੀਬ ਅੱਧਾ ਮੀਲ ਦੀ ਦੂਰੀ ਤੇ ਦੋ ਪਹਾੜੀਆਂ ਹਨ. ਇਹਨਾਂ ਦੋਵੇਂ ਪਹਾੜੀਆਂ ਵਿੱਚ ਚੱਲਣ ਅਤੇ ਦੌੜ ਲਗਾਉਣ ਨੂੰ 'ਸਈ' ਕਹਿੰਦੇ ਹਨ.ਇਸਦਾ ਸਬੰਧ ਵੀ ਹਜਰਤ ਇਬ੍ਰਾਹਿਮ ਅਤੇ ਉਹਨਾਂ ਦੇ ਪਰਿਵਾਰ ਨਾਲ ਹੈ.
ਹਜ ਦੇ ਲਈ ਕੁਰਬਾਨੀ ਕਰਨਾ ਹਰ ਹਾਜੀ ਦੇ ਲਈ ਜਰੂਰੀ ਹੁੰਦਾ ਹੈ. ਮੱਕਾ ਵਿੱਚ ਅਜਿਹੀਆਂ ਜਮਾਤਾਂ ਹਨ ਜੋ ਹਾਜੀਆਂ ਦੀ ਮਦਦ ਦੇ ਲਈ ਉਹਨਾਂ ਤੋਂ ਜਾਨਵਰ ਦੀ ਕੀਮਤ ਲੈ ਕੇ ਇਹ ਕੰਮ ਕਰਦੀਆਂ ਹਨ. ਹਾਜੀ ਖੁਦ ਵੀ ਇਹ ਕੰਮ ਕਰਨਾ ਚਾਹੁਣ ਤਾਂ ਕਰ ਸਕਦੇ ਹਨ. ਜੋ ਲੋਕ ਹੱਜ ਕਰਨ ਨਹੀਂ ਜਾਂਦੇ, ਉਹ ਆਪਣੇ ਵਤਨ ਆਪਣੇ ਘਰਾਂ ਵਿੱਚ ਹੀ ਕੁਰਬਾਨੀ ਕਰਦੇ ਹਨ.

ਹੱਜ ਦਾ ਇੱਕ ਹੋਰ ਅਹਿਮ ਕੰਮ ਹੈ ਸ਼ੈਤਾਨ ਨੂੰ ਕੰਕਰੀਆਂ ਮਾਰਨਾ. ਮੀਨਾ ਅਤੇ ਮੁਜਦਲਫਾ ਤੋਂ ਵਾਪਸੀ ਤੇ ਹਾਜੀ ਕੰਕਰੀਆਂ ਉਠਾ ਲਿਆਉਂਦੇ ਹਨ ਅਤੇ ਜਿੱਥੇ ਸ਼ੈਤਾਨ ਦਾ ਸਥਾਨ ਹੈ ਉੱਥੇ ਸੁੱਟਦੇ ਹਨ. ਇਸਨੂੰ ਸ਼ੈਤਾਨ ਨੂੰ ਕੰਕਰੀਆਂ ਮਾਰਨਾ ਕਿਹਾ ਜਾਂਦਾ ਹੈ.

30-35 ਲੱਖ ਲੋਕ ਹੱਜ ਦੇ ਮੌਕੇ ਕਾਬਾ ਵਿੱਚ ਜ਼ਮਾਂ ਹੁੰਦੇ ਹਨ. ਜਿਹੜੇ ਅਹਿਮ ਕੰਮਾਂ ਦਾ ਅਜੇ ਤੱਕ ਜਿਕਰ ਕੀਤਾ ਉੱਥੇ ਭੀੜ ਹੋ ਜਾਂਦੀ ਹੈ. ਕਦੇ ਕਦੇ ਦੁਰਘਟਨਾ ਵੀ ਹੋ ਜਾਂਦੀ ਹੈ. ਇਸ ਲਈ ਹਾਜੀਆਂ ਨੂੰ ਬਹੁਤ ਸਮਝਦਾਰੀ ਅਤੇ ਹੋਸ਼ਿਆਰੀ ਨਾਲ ਆਪਣੇ ਆਪ ਦੀ ਸੁਰੱਖਿਆ ਕਰਦੇ ਹੋਏ ਸਾਰੇ ਕੰਮ ਪੂਰੇ ਕਰਨੇ ਚਾਹੀਦੇ ਹਨ.ਉੱਥੋਂ ਦੀ ਸਰਕਾਰ ਹਰ ਪ੍ਰਕਾਰ ਦੀ ਸਹਾਇਤਾ ਕਰਦੀ ਹੈ. ਫਿਰ ਵੀ ਬਜ਼ੁਰਗਾਂ ਅਤੇ ਮਹਿਲਾਵਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ.
ਵੀਡੀਉ ਦੇਖੋ
ਹੋਰ ਵੀ
ਤਾਜੁਲ ਉਲ ਮਸਾਜਿਦ  
ਪਾਵਾਗੜ ਸ਼ਕਤੀਪੀਠ  
ਜਿੱਥੇ ਦਰਸ਼ਨ ਦਿੰਦੀ ਹੈ ਮਾਤਾ ਜਵਾਲਾ ਜੋਤ
ਤ੍ਰਿਸ਼ਕਤੀ ਮੰਦਰ  
ਡਾਕੋਰ ਦੇ ਰਣਛੋਰ ਕ੍ਰਿਸ਼ਨ  
ਧਾਰਮਿਕ ਨਗਰੀ ਅੰਮ੍ਰਿਤਸਰ ਸਾਹਿਬ