ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੋੱਲੂਰ ਮੂਕਾਂਬਕੀ ਮੰਦਰ
WDWD
ਨਾਗੇਂਦਤ੍ਰਾਸ

ਧਰਮਯਾਤਰਾ ਦੇ ਸਾਰੇ ਪਾਠਕਾਂ ਨੂੰ ਦੁਸ਼ਹਿਰੇ ਦੀਆਂ ਲੱਖ-ਲੱਖ ਵਧਾਈਆਂ. ਦੁਸ਼ਹਿਰੇ ਦੇ ਇਸ ਸ਼ੁਭ ਮੌਕੇ ਅਸੀ ਤੁਹਾਨੂੰ ਲਿਜਾ ਰਹੇ ਹਾਂ, ਕਰਨਾਟਕ ਦੇ ਕੋੱਲੂਰ ਮੁਕਾਂਬਿਕਾ ਮੰਦਿਰ. ਉੜਿੱਪੀ ਜ਼ਿਲੇ ਦੀ ਸੁਪਰਣਿਕਾ ਨਦੀ ਦੇ ਕੰਡੇ ਬਣੇ ਕੋੱਲੂਰ ਮੁਕਾਂਬਿਕਾ ਮੰਦਰ ਵਿੱਚ ਦੁਸ਼ਹਿਰੇ ਦਾ ਦਿਨ ਵਿੱਦਿਆਦਸ਼ਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ. ਜੀ ਹਾਂ, ਇਸ ਦਿਨ ਮਾਂ-ਪਿਓ ਇੱਥੋਂ ਆਪਣੇ ਬੱਚਿਆਂ ਦੀ ਔਪਚਾਰਿਕ ਸਿੱਖਿਆ ਦਾ ਸ਼ੁਭ ਅਰੰਭ ਕਰਦੇ ਹਨ. ਮਾਨਤਾ ਹੈ ਕਿ ਅਜੀਹਾ ਕਰਨ ਤੇ ਉਨ੍ਹਾਂ ਦੇ ਬੱਚਿਆਂ ਦਾ ਦਿਮਾਗ ਜਿਆਦਾ ਵਿਕਾਸ ਕਰੇਗਾ.

ਫੋਟੋ ਗੈਲਰੀ ਵੇਖਣ ਲਈ ਕਲਿਕ ਕਰੋ

WDWD
"ਕੋੱਲੂਰ ਜਾ ਕੋਲਾਪੁਰਾ ਨਾਂ ਦਾ ਜਨਮ ਕੋਲਾ ਮਹਾਰਿਸ਼ੀ ਤੋਂ ਹੋਇਆ ਸੀ. ਸਦੀਆਂ ਤਕ ਇੱਥੇ ਕਾਮਾਸੁਰਾ ਨਾਂ ਦੇ ਦਾਨਵ ਨੇ ਭਾਂਬੜ ਪਾਈ ਹੋਈ ਸੀ. ਇਸ ਦਾਨਵ ਤੋਂ ਇੱਥੇ ਦੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਕੋਲਾ ਮਹਾਰਿਸ਼ੀ ਨੇ ਦੇਵੀ ਮਹਾਲਕਸ਼ਮੀ ਦੀ ਅਰਾਧਨਾ ਕੀਤੀ ਸੀ. ਦੂਜੇ ਪਾਸੇ ਅਮਰਤਾ ਦਾ ਵਰਦਾਨ ਪਾਉਣ ਲਈ ਕਾਮਾਸੁਰਾ ਦਾਨਵ ਸ਼ਿਵਸ਼ੰਭੂ ਦੀ ਤਪੱਸਿਆ ਕਰਨ ਲੱਗੇ. ਵਰਦਾਨ ਦਿੰਦੇ ਸਮੇਂ ਮਾਂ ਨੇ ਇਸ ਦਾਨਵ ਨੂੰ ਗੂੰਗਾ ਕਰ ਦਿੱਤਾ. ਇਸਦੇ ਬਾਅਦ ਦੈਤਰਾਜ ਨੂੰ ਮੂਕਾਸੁਰ ਦੇ ਨਾਂ ਜਾਣਿਆ ਜਾਣ ਲੱਗਾ. ਅਵਾਜ਼ ਜਾਣ ਦੇ ਬਾਅਦ ਵੀ ਦਾਨਵ ਨੇ ਸੰਤਾਂ-ਮਹਾਪੁਰਖਾਂ ਅਤੇ ਆਮ ਲੋਕਾਂ ਨੂੰ ਸਤਾਉਣਾ ਬੰਦ ਨਹੀਂ ਕੀਤਾ. ਤਦੋਂ ਮਹਾਰਿਸ਼ੀ ਕੋਲਾ ਦੀ ਬੇਨਤੀ ਤੇ ਮਾਂ ਨੇ ਮੂਕਾਸੁਰ ਨੂੰ ਮਾਰ ਦਿੱਤਾ. ਇਸ ਕਾਰਣ ਤੋਂ ਇਸ ਮੰਦਰ ਨੂੰ ਕੋੱਲੂਰ ਮੁਕਾਂਬਿਕਾ ਮੰਦਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ." - ਪੁਰਾਣਾ ਮੁਤਾਬਿਕ

ਕੋੱਲੂਰ ਜਾ ਕੋਲਾਪੁਰਾ ਨਾਂ ਦਾ ਜਨਮ ਕੋਲਾ ਮਹਾਰਿਸ਼ੀ ਤੋਂ ਹੋਇਆ ਸੀ. ਸਦੀਆਂ ਤਕ ਇੱਥੇ ਕਾਮਾਸੁਰਾ ਨਾਂ ਦੇ ਦਾਨਵ ਨੇ ਭਾਂਬੜ ਪਾਈ ਹੋਈ ਸੀ. ਇਸ ਦਾਨਵ ਤੋਂ ਇੱਥੇ ਦੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਕੋਲਾ ਮਹਾਰਿਸ਼ੀ ਨੇ ਦੇਵੀ ਮਹਾਲਕਸ਼ਮੀ ਦੀ ਅਰਾਧਨਾ ਕੀਤੀ ਸੀ.
ਕੋੱਲੂਰ ਮੁਕਾਂਬਿਕਾ ਦੇਵੀ ਦਾ ਇਹ ਮੰਦਰ ਵਾਸਤੂਕਲਾ ਦੇ ਰੂਪ ਵਿੱਚ ਇੱਕ ਅਚੰਭਾ ਕਿਹਾ ਜਾ ਸਕਦਾ ਹੈ. ਮੰਦਰ ਦੀ ਅਹਾਤੇ ਵਿੱਚ ਵੜਦਿਆਂ ਹੀ ਤੁਹਾਨੂੰ ਆਪਣੇ ਅੰਦਰ ਇੱਕ ਅਜੀਬ ਸ਼ਕਤੀ ਪੈਦਾ ਹੁੰਦੀ ਮਹਿਸੂਸ ਹੋਵੇਗੀ. ਕੋੱਲੂਰ ਮੁਕਾਂਬਿਕਾ ਮੰਦਰ ਦੇ ਗਰਭਗ੍ਰਹਿ ਵਿੱਚ ਮਾਂ ਦੀ ਪੱਥਰ ਦੀ ਪਿੰਡੀ ਹੈ. ਇੱਥੇ ਜੋਤ ਦੇ ਰੂਪ ਵਿੱਚ ਦੇਵੀ ਦੀ ਪੂਜਾ ਹੁੰਦੀ ਹੈ. ਇਸਦਾ ਰੂਪ ਬਹੁਤ ਨਿਰਾਲਾ ਹੈ.

ਪਾਣੀਪੀਠ ਨਾਂ ਦੀ ਪਵਿੱਤਰ ਥਾਂ ਨੂੰ ਇੱਕ ਸੋਨੇ ਦੇ ਚੱਕਰ ਵਰਗੀ ਜੋਤ ਨੇ ਘੇਰਿਆ ਹੋਇਆ ਹੈ. ਮੰਨਿਆ ਜਾਂਦਾ ਹੈ, ਜਿਵੇਂ ਸ਼੍ਰੀਚੱਕਰ ਵਿੱਚ ਬ੍ਰਹਮਾ-ਵਿਸ਼ਣੂ-ਮਹੇਸ਼ ਦਾ ਵਾਸ ਹੁੰਦਾ ਹੈ, ਉਂਝ ਹੀ ਇਸ ਜੋਤ ਚੱਕਰ ਵਿੱਚ ਮਾਂ ਦਾ ਨਿਵਾਸ ਹੈ. ਗਰਭਗ੍ਰਹਿ ਵਿੱਚ ਪ੍ਰਕਿਰਤੀ-ਸ਼ਕਤੀ, ਕਾਲੀ, ਲਕਸ਼ਮੀ ਅਤੇ ਸਰਸਵਤੀ ਮਾਤਾ ਦੀ ਮੂਰਤੀਆਂ ਵੀ ਹਨ. ਜੋਤਚੱਕਰ ਦੇ ਪੱਛਮੀ ਹਿੱਸੇ ਵਿੱਚ ਸ਼੍ਰੀ ਦੇਵੀ ਦੀ ਚੌਂਕੜੀ ਮਾਰ ਕੇ ਬੈਠਿਆਂ ਦੀ ਬੜੀ ਮਨਮੋਹਕ ਮੂਰਤ ਹੈ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ੰਖ-ਚੱਕਰ ਆਦੀ ਸਜਿਆ ਹੋਇਆ ਹੈ.

WDWD
ਮੰਦਰ ਵਿੱਚ ਗਣੇਸ਼ ਜੀ ਦੀ ਦਸ ਹੱਥ ਵਾਲੀ ਮੂਰਤ ਵੀ ਸਥਾਪਿਤ ਹੈ. ਨਾਲੇ ਪੱਛਮ ਹਿੱਸੇ ਵਿੱਚ ਆਦੀ ਸੰਕਰਚਾਰਿਆ ਦਾ ਤਪੱਸਿਆ ਪੀਠ ਵੀ ਹੈ. ਇੱਥੇ ਆਦੀ ਸ਼ੰਕਰਚਾਰਿਆ ਦੀ ਇੱਕ ਧਵਲ ਮੂਰਤ ਸਥਾਪਿਤ ਹੈ. ਨਾਲ ਹੀ ਇੱਥੇ ਉਨ੍ਹਾਂ ਦੇ ਉਪਦੇਸ਼ ਵੀ ਲਿਖੇ ਹੋਏ ਹਨ. ਇੱਥੇ ਦੇ ਦਰਸ਼ਨ ਕਰਨ ਲਈ ਵਿਸ਼ੇਸ਼ ਮੰਜੂਰੀ ਦੀ ਲੋੜ ਪੈਂਦੀ ਹੈ. ਮੰਦਰ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਇੱਕ ਹਵਨਕੁੰਡ ਬਣਿਆ ਹੈ. ਜਿੱਥੇ ਵੀਰਭਦ੍ਰੇਸ਼ਵਰ ਦੀ ਮੂਰਤੀ ਸਥਾਪਿਤ ਹੈ. ਮੰਨਿਆ ਜਾਂਦਾ ਹੈ ਕਿ ਵੀਰਭਦ੍ਰੇਸ਼ਵਰ ਨੇ ਮੁਕਾਸੁਰ ਨੂੰ ਮਾਰਨ ਵਿੱਚ ਮਾਤਾ ਦਾ ਸਾਥ ਦਿੱਤਾ ਸੀ.
ਵੀਡੀਉ ਦੇਖੋ
1 | 2  >>  
ਹੋਰ ਵੀ
ਸੱਚਾ ਤੇਰਾ ਦਰਬਾਰ  
ਅਜਮੇਰ ਦੀ ਦਰਗਾਹ ਸ਼ਰੀਫ  
ਗਣਪਤੀ ਬੱਪਾ ਮੋਰਿਆ
ਹਰੇ ਰਾਮਾ-ਹਰੇ ਕ੍ਰਿਸ਼ਨਾ...  
ਸਰਪ ਛਇਆ (ਬਿਸਤਰ) ਤੇ ਵਿਰਾਜਿਤ ਸ਼ਿਵਸ਼ੰਭੁ  
ਓਮ ਤ੍ਰਿੰਬਕ ਯਜਾਮਹੇ