ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੱਚਾ ਤੇਰਾ ਦਰਬਾਰ
ਸ਼ਕਤੀਪੀਠ ਗੁਜਰਾਤ ਦਾ ਅੰਬਾਜੀ ਮੰਦਰ
WDWD
ਅਕਸ਼ੇਸ ਸਾਵਲੀਆ

ਅੰਬਾਜੀ - ਗੁਜਰਾਤ ਦੇ ਪ੍ਰਮੁੱਖ ਤੀਰਥਸਥਾਨਾਂ ਵਿੱਚੋਂ ਇੱਕ ਸਥਾਨ ਹੈ ਅੰਬਾ ਭਵਾਨੀ 'ਆਰਾਸੁਰੀ' ਮਾਤਾ ਦਾ ਮੰਦਰ. ਇਹ ਬਹੁਤ ਪੁਰਾਣਾ ਮੰਦਰ ਹੈ ਜਿਸ ਦੇ ਮੁੱਖ ਕਮਰੇ 'ਚ ਕੋਈ ਮੂਰਤੀ ਨਹੀਂ ਹੈ. ਇਸ ਥਾਂ ਤੇ ਦੇਵੀ ਮਾਂ ਦਾ ਆਸਨ ਸਥਾਪਿਤ ਹੈ. ਇਸ ਆਸਨ, ਮਾਂ ਦੇ ਗਹਿਣਿਆਂ ਅਤੇ ਵਸਤਰਾਂ ਨੂੰ ਕੁੱਝ ਇਸ ਤਰ੍ਹਾਂ ਸਜਾਇਆ ਗਿਆ ਹੈ, ਜਿਸ ਨੂੰ ਦੇਖ ਕੇ ਇੱਕ ਵਾਰੀ ਤੇ ਇਹ ਜਾਪਦਾ ਹੈ ਕਿ ਮਾਂ ਦੇ ਦਰਸ਼ਨ ਹੋ ਗਏ ਹੋਣ. ਪੂਰਾ ਵਾਤਾਵਰਣ 'ਜੈ ਮਾਂ ਅੰਬੇ' ਦੀ ਜੈਕਾਰੇ ਨਾਲ ਗੁੰਜਦਾ ਰਹਿੰਦਾ ਹੈ. ਨਾਲ ਹੀ ਇਸ ਥਾਂ ਦਾ ਇੱਕ ਆਕਰਸ਼ਨ ਰੁਕਮਣੀ ਮਾਂ ਦੀ ਕ੍ਰਿਸ਼ਨ ਭਗਵਾਨ ਦੇ ਨਾਲ ਮੂਰਤੀ ਹੈ.

ਫ਼ੋਟੋ ਗੈਲਰੀ ਵੇਖਣ ਲਈ ਕਲਿਕ ਕਰੋ

ਉੱਥੇ ਦੂਜੇ ਪਾਸੇ ਅੰਬਾਜੀ ਨਾਂ ਦਾ ਇਹ ਸਥਾਨ ਸ਼ਹਿਦ, ਮੋਮ ਅਤੇ ਲਕੱੜ ਦੇ ਵਪਾਰ ਦੇ ਲਈ ਵੀ ਜਾਣਿਆ ਜਾਂਦਾ ਹੈ. ਇਸ ਸਥਾਨ ਦੇ ਕੋਲ ਹੀ ਸੰਗਮਰਮਰ ਦੀ ਵੀ ਖਾਨਾਂ ਹਨ. ਉੱਥੇ ਹੀ ਤਾਂਬੇ ਜਿਹਾ ਖਨਿਜ ਵੀ ਇਸ ਸਥਾਨ ਤੋਂ ਪ੍ਰਾਪਤ ਹੁੰਦਾ ਹੈ. ਸਾਰਾ ਸਾਲ ਹਰ ਪੁੰਨਿਆ ਦੇ ਮੌਕੇ ਤੇ ਇਸ ਸਥਾਨ ਤੇ 'ਲੋਕ ਮੇੜੋ' ਨਾਂ ਦਾ ਪ੍ਰਸਿੱਧ ਮੇਲਾ ਲੱਗਦਾ ਹੈ. ਜਿਸ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਦਰਸ਼ਨ ਕਰਨ ਦੇ ਲਈ ਆਉਂਦੇ ਹਨ. ਭਾਵੇਂ ਰਾਜਾ ਹੋਵੇ ਜਾਂ ਰੰਕ, ਸਾਰੇ ਦੇ ਦਰਵਾਜੇ ਤੇ ਗੋਡੇ ਦੇ ਬਲ ਆਉਂਦੇ ਹਨ.

ਸ਼੍ਰੀ ਅੰਬਾ ਭਵਾਨੀ ਮੰਦਰ ਵਿੱਚ ਮਾਂ ਦਾ ਦਿਲ ਡਿੱਗਿਆ ਹੈ. ਦਿਲ ਡਿੱਗਣ ਕਾਰਣ ਇੱਥੇ ਮਾਂ ਦੇ ਕੋਮਲ ਅਤੇ ਮਮਤਾਮਈ ਰੂਪ ਦੀ ਉਪਾਸਨਾ ਕੀਤੀ ਜਾਂਦੀ ਹੈ. ਮਾਨਤਾ ਹੈ ਕਿ ਇੱਥੇ ਮੰਗੀ ਮੁਰਾਦ ਕਦੇ ਵੀ ਅਧੂਰੀ ਨਹੀਂ ਰਹਿੰਦੀ.
ਸ਼ਕਤੀਸਵਰੂਪ ਅੰਬਾ ਜੀ ਦੇਸ਼ ਦੇ ਬਹੁਤ ਪੁਰਾਣੇ 51 ਸ਼ਕਤੀਪਿੱਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ. ਹਿੰਦੁ ਧਰਮ ਦੇ 12 ਸ਼ਕਤੀਪਿੱਠ ਹਨ. ਇਹ ਸ਼ਕਤੀਪਿਠ ਹਨ - ਉੱਜੈਨ ਦਾ ਭਗਵਤੀ ਮਹਾਕਾਲੀ ਮਹਾਸ਼ਕਤੀ ਮੰਦਰ, ਕਾਂਚੀਪੁਰਮ ਦਾ ਕਾਮਕਸ਼ੀ ਮੰਦਰ, ਮਲਯਗਿਰੀ ਦਾ ਬ੍ਰਹਮਾਰੰਬ ਮੰਦਰ, ਕੰਨਿਆਕੁਮਾਰੀ ਦਾ ਕੁਮਾਰਿਕਾ ਮੰਦਰ, ਅਮਰਤ-ਗੁਜਰਾਤ ਸਥਿਤ ਅੰਬਾਜੀ ਦਾ ਮੰਦਰ, ਕੋਲਹਾਪੁਰ ਦਾ ਮਹਾਲਕਸ਼ਮੀ ਮੰਦਰ, ਪ੍ਰਯਾਗ ਦਾ ਦੇਵੀ ਲਲਿਤਾ ਦਾ ਮੰਦਰ, ਵਿੰਧਿਆ ਸਥਿਤ ਵਿੰਧਿਆਵਾਸਿਨੀ ਮਾਤਾ ਦਾ ਮੰਦਰ. ਵਾਰਾਣਸੀ ਦੀ ਮਾਂ ਵਿਸ਼ਾਲਾਕਸ਼ੀ ਦਾ ਮੰਦਰ, ਗਯਾ ਸਥਿਤ ਮੰਗਲਾਵਤੀ ਅਤੇ ਬੰਗਾਲ ਦੀ ਸੁੰਦਰ ਭਵਾਨੀ ਅਤੇ ਨੇਪਾਲ ਦੀ ਹੁਗਿਆਕੇਸਰੀ ਦਾ ਮੰਦਰ ਹੈ.

ਗੁਜਰਾਤ-ਰਾਜਸਥਾਨ ਸੀਮਾ ਤੇ ਸਥਿਤ ਅਤੇ ਪਾਲਨਪੁਰ ਤੋਂ 65 ਕਿੱਲੋਮੀਟਰ ਅਤੇ ਮਾਉਂਟ ਆਬੂ ਤੋਂ 45 ਕਿੱਲੋਮੀਟਰ ਦੀ ਦੂਰੀ ਤੇ ਅੰਬਾ ਜੀ ਨਾਂ ਦਾ ਸਥਾਨ ਹੈ, ਜਿੱਥੇ ਮਾਂ ਅੰਬਾ ਜੀ ਦਾ ਮੰਦਰ ਸਥਿਤ ਹੈ. ਗੁਜਰਾਤ ਦੇ ਸੱਭ ਤੋਂ ਸਿੱਧ ਅਤੇ ਧਨੀ ਮੰਦਰਾਂ ਵਿੱਚੋਂ ਇੱਕ ਇਸ ਮੰਦਰ ਵਿੱਚ ਰਾਜਸਥਾਨ ਅਤੇ ਗੁਜਰਾਤ ਤੋਂ ਹਰ ਸਾਲ ਕਈ ਸ਼ਰਧਾਲੂ ਭਾਰੀ ਤਾਦਾਦ ਵਿੱਚ ਆਉਂਦੇ ਹਨ. ਮਾਤਾ ਅੰਬਾ ਦਾ ਵਾਸਤਵਿਕ ਆਸਨ ਇਸ ਮੰਦਿਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਗੱਬਰ ਚੋਤੀ ਨਾਂ ਦੇ ਪਰਬਤ ਤੇ ਸਥਿਤ ਹੈ. ਇਹ ਮੰਨਿਆ ਜਾਂਦਾ ਹੈ ਕਿ ਇਹ ਮੰਦਿਰ ਮਾਤਾ ਰਾਣੀ ਦੇ ਪ੍ਰਮੁੱਖ 51 ਸ਼ਕਤੀਪਿੱਠਾਂ ਵਿੱਚ ਇੱਕ ਹੈ, ਜਿੱਥੇ ਮਾਤਾ ਦੁਰਗਾ ਦਾ ਹਿਰਦੇ ਡਿੱਗਿਆ ਸੀ.

WDWD
ਗੱਬਰ ਸਥਿਤ ਅੰਬਾਜੀ ਮਾਤਾ ਦਾ ਮੰਦਰ ਬਹੁਤ ਪੁਰਾਣਾ ਹੈ. ਇਹ ਮੰਨਿਆ ਜਾਂਦਾ ਹੈ ਕਿ ਆਰਿਆਂ ਦੀ ਹੋਂਦ ਤੋ ਪਹਿਲਾਂ ਅੰਬਾ ਮਾਂ ਦੀ ਪੂਜਾ ਦਾ ਚਲਨ ਚੱਲ ਰਿਹਾ ਹੈ, ਜਿਸ ਨੂੰ ਆਰਿਆਂ ਨੇ ਆਪਨੇ ਪੂਰਵਜਾਂ ਤੋਂ ਅਪਨਾਇਆ. ਗੱਬਰ ਪਰਬਤ ਸ਼ਰੇਣੀ ਤੇ ਸਥਿਤ ਇਸ ਮੰਦਰ ਤੇ ਮਾਤਾ ਦੇ ਚਰਨ-ਚਿਹਨਾਂ ਦੇ ਨਾਲ ਹੀ ਇੱਥੇ ਮਾਂ ਦੇ ਰਥ ਦੇ ਨਿਸ਼ਾਨ ਵੀ ਮੌਜੂਦ ਹਨ. ਕਹਿੰਦੇ ਹਨ ਕਿ ਇੱਥੇ ਸ਼੍ਰੀ ਕ੍ਰਿਸ਼ਨ ਦਾ ਮੁੰਡਨ ਸੰਸਕਾਰ ਵੀ ਹੋਇਆ ਸੀ. ਇੱਥੇ ਸਥਾਪਿਤ ਸਵਰਨ ਯੰਤਰ ਵਿੱਚ ਕੁਲ 51 ਸ਼ਲੋਕ ਖੁਦੇ ਹੋਏ ਹਨ.

ਕਈ ਹਜਾਰ ਸਾਲ ਤੋਂ ਸ਼ਰਧਾਲੂ ਭਾਦਰਵੀ ਪੂਰਨੀਮਾ ਦੇ ਮੌਕੇ ਤੇ ਵੱਡੇ ਪੱਧਰ ਤੇ ਇਕੱਠੇ ਹੁੰਦੇ ਹਨ. ਜਿੱਥੇ ਮਾਤਾ ਸਾਰੇ ਭਕਤਾਂ ਦੀ ਮਨੋਕਾਮਨਾ ਪੂਰੀ ਕਰਦੀ ਹੈ.

WDWD
ਵਿਸ਼ੇਸ਼ ਆਕਰਸ਼ਨ - ਨੌਂ ਦਿਨ੍ਹਾਂ ਤਕ ਚੱਲਣ ਵਾਲੇ ਨਵਰਾਤਰੀ ਵਿੱਚ ਸ਼ਰਧਾਲੂ ਭਾਰੀ ਗਿਣਤੀ ਵਿੱਚ ਇੱਥੇ ਮਾਤਾ ਦੇ ਦਰਸ਼ਨ ਦੇ ਲਈ ਆਉਂਦੇ ਹਨ ਅਤੇ ਇੱਥੇ ਨੱਚਣ ਅਤੇ ਅਰਦਾਸ ਦਾ ਕੰਮ ਚੱਲਦਾ ਹੈ. ਸਾਰੇ ਗੁਜਰਾਤ ਦੇ ਕਿਸਾਨ ਆਪਣੇ ਪਰਿਵਾਰ ਦੇ ਸਦੱਸਾਂ ਦੇ ਨਾਲ ਮਾਂ ਦੇ ਦਰਸ਼ਨਾਂ ਦੇ ਲਈ ਇਕੱਠੇ ਹੁੰਦੇ ਹਨ. ਵੱਡੇ ਪੱਧਰ ਤੇ ਮਣਾਏ ਜਾਣ ਵਾਲੇ ਇਸ ਸਮਾਰੋਹ 'ਚ 'ਭਵਈ' ਅਤੇ 'ਗਰਬਾ' ਜਿਹੇ ਨਾਚ ਦਾ ਪ੍ਰਬੰਧ ਕੀਤਾ ਜਾਂਦਾ ਹੈ. ਨਾਲ ਹੀ ਇੱਥੇ 'ਸਪਤਸ਼ਤੀ' (ਮਾਂ ਦੀ ਸੱਤ ਸੌ ਸਤੂਤੀਆਂ) ਦਾ ਪਾਠ ਵੀ ਆਯੋਜਿਤ ਕੀਤਾ ਜਾਂਦਾ ਹੈ. ਭਾਦੋ ਦੀ ਪੁੰਨਿਆ ਨੂੰ ਇਸ ਮੰਦਿਰ ਵਿੱਚ ਇਕੱਠੇ ਹੋਣ ਵਾਲੇ ਸ਼ਰਧਾਲੂ ਕੋਲ ਹੀ ਸਥਿਤ ਗੱਬਰਗੜ੍ਹ ਨਾਂ ਦੇ ਪਹਾੜ ਤੇ ਵੀ ਜਾਂਦੇ ਹਨ, ਜੋ ਇਸ ਮੰਦਰ ਤੋਂ ਦੋ ਮੀਲ ਦੂਰ ਪੱਛਮ ਦੀ ਦਿਸ਼ਾ ਵਿੱਚ ਸਥਿਤ ਹੈ. ਹਰ ਇੱਕ ਮਹੀਨੇ ਪੁੰਨਿਆ ਅਤੇ ਅਸ਼ਟਮੀ ਦੀ ਮਿਤੀ ਤੇ ਇੱਥੇ ਮਾਂ ਦੀ ਵਿਸ਼ੇਸ਼ ਪੂਜਾ-ਆਰਤੀ ਕੀਤੀ ਜਾਂਦੀ ਹੈ.

ਕਿਵੇਂ ਜਾਈਏ?
ਦੂਰੀ : ਅਹਿਮਦਾਬਾਦ ਤੋਂ 180 ਕਿਲੋਮੀਟਰ
ਮਾਉਂਟ ਆਬੂ ਤੋਂ 20 ਕਿਲੋਮੀਟਰ
ਦਿੱਲੀ ਤੋਂ 700 ਕਿਲੋਮੀਟਰ

ਨਜਦੀਕੀ ਸਟੇਸ਼ਨ - ਆਬੂ ਰੋਡ
ਕਰੀਬੀ ਹਵਾਈ ਅੱਡਾ - ਅਹਮਦਾਬਦ
ਵੀਡੀਉ ਦੇਖੋ 1  |  2
ਹੋਰ ਵੀ
ਅਜਮੇਰ ਦੀ ਦਰਗਾਹ ਸ਼ਰੀਫ
ਸ਼੍ਰੀ ਅਰੁਣਾਚਲੇਸ਼ਵਰ (ਤਿਰੁਅੰਨਾਮਲੱਯਰ) ਮੰਦਰ
ਸ਼੍ਰੀ ਮਹਾਵੀਰ ਜੀ ਦਾ ਜੈਨ ਮੰਦਿਰ
ਰਿੱਧੀ-ਸਿੱਧੀ ਦੇ ਦਾਤਾ ਸਿੱਧੀ ਵਿਨਾਇਕ
ਗਣਪਤੀ ਬੱਪਾ ਮੋਰਿਆ
ਕਲਯੁਗ ਦੇ ਭਗਵਾਨ ਦਾ ਘਰ