ਕੇ. ਅੱਯਾਨਾਥਨ ਸ਼ਿਵ ਸ਼ੰਕਰ ਦੇ ਭਗਤਾਂ ਨੂੰ ਇਸ ਵਾਰ ਧਰਮ ਯਾਤਰਾ ਵਿੱਚ ਅਸੀ ਤੁਹਾਨੂੰ ਇਸੇ ਧਾਰਮਿਕ ਪਹਾੜ, ਉੱਥੇ ਬਣੇ ਮੰਦਰ ਅਤੇ ਧਾਰਮਿਕ ਨਗਰੀ ਥਿਰੁਵੰਨਾਮਲਾਈ ਦੇ ਸਫਰ ਤੇ ਲਿਜਾ ਰਹੇ ਹਾਂ. ਧਾਰਮਿਕ ਗ੍ਰੰਥਾ ਮੁਤਾਬਿਕ ਇਸ ਥਾਂ ਨੂੰ ਮੁਕਤੀ ਦਾਇਕ ਮੰਨਿਆ ਜਾਂਦਾ ਹੈ. 2,665 ਫੁਟ ਉੱਚੇ ਅਰੁਣਾਚਲੇਸ਼ਵਰ ਨਾਂ ਦੇ ਇਸ ਪਹਾੜ ਨੂੰ ਭਗਵਾਨ ਸ਼ਿਵ ਵੱਲੋਂ ਬਣਾਇਆ ਗਿਆ ਮੰਨਿਆ ਜਾਂਦਾ ਹੈ. ਜਿਸਨੂੰ ਤਮਿਲ ਭਾਸ਼ੀਆਂ ਵੱਲੋਂ ਸ਼ਰਧਾ ਨਾਲ ਥਿਰੁ ਅੰਨਾਮਲਇਅਰ ਵੀ ਕਿਹਾ ਜਾਂਦਾ ਹੈ.
ਫੋਟੋ ਗੈਲਰੀ ਵੇਖਣ ਲਈ ਇੱਥੇ ਕਲਿਕ ਕਰੋ ਇਹ ਅਜਿਹਾ ਚਮਤਕਾਰਿਕ ਪਹਾੜ ਜਿਸਦੇ ਸਿਖਰ ਤੇ ਪਹੁੰਚਣ ਲਈ ਹਰ ਪੂਰਨਮਾਸ਼ੀ ਦੇ ਦਿਨ ਦੋ ਤੋਂ ਤਿੰਨ ਲੱਖ ਦੀ ਗਿਣਤੀ ਵਿੱਚ ਸ਼ਰਧਾਲੂ ਨੰਗੇ ਪੈਰੀ 14 ਕਿਲੋਮੀਟਰ ਦਾ ਪੈਂਡ ਤੈਅ ਕਰਦੇ ਹਨ. ਇਹੀ ਨਹੀਂ ਸਾਲ 'ਚ ਇੱਕ ਵਾਰੀ ਇਸ ਦੇ ਸਿਖਰ ਤੇ ਹੋਣ ਵਾਲੀ ਕਰਥੀਗਈ ਦੀਪਮ ਨਾਂ ਦੀ ਰੋਸ਼ਨਾਈ ਦੇ ਦਿਦਾਰ ਲਈ 15 ਲੱਖ ਤੋਂ ਜਿਆਦਾ ਸ਼ਰਧਾਲੁਆਂ ਦਾ ਹਜੂਮ ਉੱਮੜਦਾ ਹੈ. ਗਿਰੀ ਪ੍ਰਥਕਸ਼ਨਮ ਨਾਂ ਦਾ ਇਹ ਪਹਾੜ ਉਹ ਥਾਂ ਹੈ ਜਿੱਥੋਂ ਹਿੰਦੁਆ ਦੇ ਪ੍ਰਸਿੱਧ ਉਤਸਵ ਸ਼ਿਵਰਾਤਰੀ ਦਾ ਜਨਮ ਹੋਇਆ ਸੀ.
| ਸ਼੍ਰੀ ਅਰੁਣਾਚਲੇਸ਼ਵਰ ਮੰਦਰ ਜਿਸਨੂੰ ਤਮਿਲ ਭਾਸ਼ਾ ਵਿੱਚ ਤਿਰੁਅੰਨਾਮਲੱਯਰ ਨਾਂ ਤੋ ਵੀ ਜਾਣਿਆ ਜਾਂਦਾ ਹੈ, ਇੱਕ ਪਰਬਤ ਤੇ ਸਥਿਤ ਹੈ. ਮੰਨਿਆ ਜਾਂਦਾ ਹੈ ਕਿ 2665 ਫੁਟ ਉੱਚਾ ਇਹ ਪਰਬਤ ਆਪ ਸ਼ਿਵ-ਸ਼ੰਭੂ ਹਨ. |
| |
ਇਹ ਕਿਹਾ ਜਾਂਦਾ ਹੈ ਕਿ ਕਾਂਚੀ ਅਤੇ ਥਿਰੁਵਰੁਰ ਧਰਤੀ ਹੈ, ਚਿਦੰਬਰਮ ਆਕਾਸ਼, ਸ਼੍ਰੀ ਕਾਲਾਹਸਤੀ ਹਵਾ ਅਤੇ ਥਿਰੁਵਨਾਇਕਾ ਪਾਣੀ ਹੈ. ਇਸੇ ਕਾਰਨ ਸ਼੍ਰੀ ਅਰੁਣਾਚਲੇਸ਼ਵਰ ਨੂੰ ਭਗਵਾਨ ਸ਼ਿਵ ਦਾ ਪੰਚਤੱਤ ਅਤੇ ਅਗਨੀ ਖੇਤਰ ਮੰਨਿਆ ਜਾਂਦਾ ਹੈ.
ਮਹਾ ਸ਼ਿਵਰਾਤਰੀ ਸ਼ਿਵ ਮਹਾਪੁਰਾਣ ਮੁਤਾਬਿਕ ਭਗਵਾਨ ਸ਼ਿਵ ਨੇ ਬ੍ਰਹਮਾ ਅਤੇ ਵਿਸ਼ਨੁ ਨੂੰ ਆਪਣੀ ਤਾਕਤ ਮਹਿਮਾ ਵਿਖਾਉਣ ਲਈ ਵੱਡੀ ਸਾਰੀ ਅੱਗ ਬਾਲੀ ਸੀ. ਇੱਕ ਵਾਰ ਬ੍ਰਹਮਾ ਅਤੇ ਵਿਸ਼ਨੁ ਵਿਚਕਾਰ ਇਹ ਬਹਿਸ ਛਿੜ ਗਈ ਕਿ ਦੋਹਾਂ ਵਿਚਕਾਰ ਜਿਆਦਾ ਤਾਕਤਵਰ ਕੌਣ ਹੈ. ਦੋਵੇਂ ਇਸ ਗੱਲ ਦੇ ਫੈਸਲੇ ਲਈ ਭਗਵਾਨ ਸ਼ਿਵ ਕੋਲ ਆਏ. ਸ਼ਿਵ ਨੇ ਦੋਹਾਂ ਤੇ ਇੱਕ ਪ੍ਰਿੱਖਣ ਕੀਤਾ. ਉਨ੍ਹਾਂ ਕਿਹਾ ਕਿ ਜਿਹੜਾ ਉਨ੍ਹਾਂ ਦਾ ਪੈਰ ਜਾਂ ਸਿਰ ਵੇਖ ਲਵੇਗਾ, ਉਹ ਸਭ ਤੋਂ ਤਾਕਤਵਰ ਹੋਵੇਗਾ. ਉਨ੍ਹਾਂ ਇੱਕ ਧਰਤੀ ਤੋਂ ਅਕਾਸ਼ ਵੱਲ ਜਾਂਦੀ ਇੱਕ ਲੌ ਵਾਂਗ ਬਲਣਾ ਸ਼ੁਰੂ ਕਰ ਦਿੱਤਾ ਅਤੇ ਦੋਹਾਂ ਨੂੰ ਸਿਰ ਜਾਂ ਪੈਰ ਲੱਭਣ ਨੂੰ ਕਿਹਾ.
ਭਗਵਾਨ ਵਿਸ਼ਨੁ ਨੇ ਵਰਾਹ ਦਾ ਰੂਪ ਧਾਰਿਆ ਅਤੇ ਭਗਵਾਨ ਦੇ ਪੈਰ ਲੱਭਣ ਲਈ ਧਰਤੀ ਪੁੱਟਣੀ ਸ਼ੁਰੂ ਕਰ ਦਿੱਤੀ. ਦੂਜੇ ਪਾਸੇ ਭਗਵਾਨ ਬ੍ਰਹਮਾ ਨੇ ਅੰਨਾਮ ਦਾ ਰੂਪ ਧਾਰ ਲਿਆ ਅਤੇ ਸ਼ਿਵ ਦੇ ਸਿਰ ਦੀ ਭਾਲ ਵਿੱਚ ਉਡਾਰੀ ਲਾ ਦਿੱਤੀ. ਦੋਹਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਸਫਲਤਾ ਨਾ ਮਿਲੀ.
ਵਿਸ਼ਨੁ ਨੇ ਅਖੀਰ ਆਪਣੀ ਹਾਰ ਮੰਨ ਲਈ. ਬ੍ਰਹਮਾ ਵੀ ਕਾਫੀ ਥੱਕ ਗਏ ਸਨ, ਇੰਨੇ ਨੂੰ ਉਨ੍ਹਾਂ ਥਾਝਾਂਬੁ ਨਾਂ ਦਾ ਇਕ ਫੁੱਲ ਅਸਮਾਨ ਤੋਂ ਡਿਗਦੇ ਵੇਖਿਆ. ਬ੍ਰਹਮਾ ਨੇ ਫੁੱਲ ਤੋਂ ਪੁੱਛਿਆ ਕਿ ਉਹ ਕਿੱਥੋਂ ਡਿੱਗ ਰਿਹਾ ਹੈ, ਫੁੱਲ ਨੇ ਜਵਾਬ ਦਿੱਤਾ ਕਿ ਧਰਤੀ ਤੇ ਪਹੁੰਚਣ ਲਈ ਉਹ ਸਦੀਆਂ ਤੋਂ ਸ਼ਿਵ ਦੇ ਸਿਰ ਤੋਂ ਡਿੱਗ ਰਿਹਾ ਹੈ. ਬ੍ਰਹਮਾ ਨੂੰ ਇੱਕ ਤਰਕੀਬ ਸੁੱਝੀ ਅਤੇ ਉਨ੍ਹਾਂ ਫੁੱਲ ਤੋਂ ਬੇਨਤੀ ਕੀਤੀ ਕਿ ਉਹ ਸ਼ਿਵ ਨੂੰ ਇਹ ਦੱਸ ਦੇਵੇ ਕਿ ਉਨ੍ਹਾਂ ਨੇ ਸ਼ਿਵ ਦਾ ਸਿਰ ਵੇਖ ਲਿਆ ਹੈ. ਫੁੱਲ ਨੇ ਇਹ ਗੱਲ ਮੰਨ ਕੇ ਸ਼ਿਵ ਨੂੰ ਝੂਠ ਬੋਲ ਦਿੱਤਾ.
ਇਹ ਝੂਠ ਸੁਣ ਕੇ ਸ਼ਿਵ ਧਰਤੀ ਤੋਂ ਅਕਾਸ਼ ਤਕ ਲੰਮੀ ਖਤਰਨਾਕ ਅੱਗ ਵਾਂਗ ਬਲਣ ਲੱਗੇ. ਨਾ ਸਹੀ ਜਾਣ ਵਾਲੀ ਇਸ ਅੱਗ ਨੇ ਧਰਤੀ ਅਤੇ ਅਕਾਸ਼ ਨੂੰ ਵੀ ਹਿਲਾ ਦਿੱਤਾ. ਇੰਦਰ, ਯਮ, ਅਗਨੀ, ਕੁਬੇਰ ਅਤੇ ਸਾਰੀ ਅੱਠਾਂ ਦਿਸ਼ਾਵਾਂ ਦੇ ਦੇਵਤਿਆਂ ਨੇ ਭਗਵਾਨ ਅੱਗੇ ਸਿਰ ਝੁਕਾ ਦਿੱਤੇ. ਸ਼ਿਵ ਠੰਡੇ ਹੋਏ ਅਤੇ ਮੁੜ ਲੌ ਦਾ ਰੂਪ ਧਾਰ ਲਿਆ. ਇਸੇ ਘਟਨਾ ਸਦਕਾ ਮਹਾ ਸ਼ਿਵਰਾਤਰੀ ਉਤਸਵ ਦਾ ਜਨਮ ਹੋਇਆ.
|