ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਲਯੁਗ ਦੇ ਭਗਵਾਨ ਦਾ ਘਰ
ਸ਼ਬਰੀਮਾਲਾ ਸ਼੍ਰੀ ਧਰਮ ਸ਼ੱਠ ਮੰਦਰ
WDWD
ਸ਼ਸ਼ਿਮੋਹ
ਸ਼ਬਰੀਮਾਲਾ ਮੰਦਰ- ਪ੍ਰਭੂ ਅਇਪਾ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ. ਇਸ ਵਿਸ਼ਵ ਪ੍ਰਸਿੱਧ ਦੀ ਮਹਿਮਾ ਦਾ ਜਿੰਨਾਂ ਗੁਣਗਾਨ ਕੀਤਾ ਜਾਵੇ,ਘੱਟ ਹੈ.ਇਹ ਮੰਦਰ ਕਰੋੜਾਂ ਸ਼ਰਧਾਲੂਆਂ ਦੇ ਲਈ ਆਸਥਾ ਦਾ ਕੇਂਦਰ ਹੈ.ਮੰਨਿਆ ਜਾਂਦਾ ਅਹਿ ਕਿ ਮੱਕਾ-ਮਦੀਨਾ ਦੇ ਬਾਅਦ ਇਹ ਵਿਸ਼ਵ ਦਾ ਦੂਜਾ ਵੱਡਾ ਤੀਰਥ ਹੈ,ਜਿਥੇ ਕਰੋੜਾਂ ਦੀ ਸੰਖਿਆ ਵਿੱਚ ਤੀਰਥਯਾਤਰੀ ਦਰਸ਼ਨ ਦੇ ਲਈ ਆਉਂਦੇ ਹਨ.

ਫੋਟੋਗੈਲਰੀ ਲਈ ਇੱਥੇ ਕਲਿਕ ਕਰੋ

ਜ਼ੇਕਰ ਪਿਛਲੇ ਸਾਲ ਦੇ ਆਂਕੜਿਆਂ ਤੇ ਨਜ਼ਰ ਪਾਈ ਜਾਵੇ ਤਾਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਨੰਵਬਰ ਤੋਂ ਜਨਵਰੀ ਮਹੀਨੇ ਦੇ ਵਿਚਕਾਰ ਪੰਜ ਕਰੋੜ ਤੀਰਥਯਾਤਰੀਆਂ ਨੇ ਇਸ ਮੰਦਰ ਵਿੱਚ ਪ੍ਰਭੂ ਅਇਪਾ ਦੇ ਦਰਸ਼ਨ ਕੀਤੇ.

ਜ਼ਨ ਸਰੂਤੀ
ਪ੍ਰਭੂ ਅਯੱਪਾ ਨੂੰ ਭਗਵਾਨ ਸ਼ਿਵ ਅਤੇ ਵਿਸ਼ਨੂੰ ਦਾ ਪੁੱਤਰ ਮੰਨਿਆ ਜਾਂਦਾ ਹੈ. ਧਾਰਣਾ ਹੈ ਕਿ ਭਗਵਾਨ ਵਿਸ਼ਨੂੰ ਨੇ ਮੋਹਨੀ ਅਵਤਾਰ ਵਿੱਚ ਉਹਨਾਂ ਦੇ ਰੂਪ ਤੇ ਭੋਲੇਨਾਥ ਆਸਤਕ ਹੋ ਗਏ ਸਨ.ਉਹਨਾਂ ਦੇ ਰਾਸ ਤੋਂ ਭਗਵਾਨ ਅਇਪਾ ਦਾ ਜਨਮ ਹੋਇਆ- ਜਿਹਨਾਂ ਦੀ ਵਿਦਵਤਾ ਅਤੇ ਪਰਾਕ੍ਰਮ ਨੂੰ ਅਨੋਖੇ ਮੰਨਿਆ ਜਾਂਦਾ ਹੈ. .
ਭਗਵਾਨ ਅਯੱਪਦਾ ਇਹ ਧਾਮ ਕੇਰਲ ਅਤੇ ਤਮਿਲਨਾਡੂ ਦੀ ਸੀਮਾ ਤੇ ਪੱਛਮੀ ਘਾਟ ਦੀਆਂ ਪਹਾੜਿਆਂ ਤੇ ਸਥਿਤ ਹੈ.ਇਸ ਮੰਦਰ ਨੂੰ ਦੱਖਣ ਭਾਰਤ ਦੇ ਪ੍ਰਮੁੱਖ ਤੀਰਥ ਸਥਾਨ ਦਾ ਦਰਜਾ ਮਿਲਿਆ ਹੋਇਆ ਹੈ. ਪੁਣਕਵਨ ਦੇ ਨਾਮ ਨਾਲ ਪ੍ਰਸਿੱਧ 18 ਪਹਾੜਿਆਂ ਵਿੱਚ ਸਥਿਤ ਇਹ ਪੱਵਿਤਰ ਧਾਮ ਚਾਰੋਂ ਪਾਸਿਓ ਘਨੇ ਵਨਾਂ ਅਤੇ ਛੋਟਿਆਂ -2 ਪਹਾੜਿਆਂ ਨਾਲ ਘਿਰਿਆ ਹੋਇਆ ਹੈ. ਮੰਨਿਆ ਜਾਂਦਾ ਹੈ ਕਿ ਮਹਾਰੀਸ਼ੀ ਪਰਸ਼ੁਰਾਮ ਨੇ ਭਗਵਾਨ ਅਇਪਾ ਦੀ ਸਾਧਨਾ ਲਈ ਉਹਨਾਂ ਦੀ ਮੁਰਤੀ ਸਥਾਪਿਤ ਕੀਤੀ ਸੀ.

ਮੰਡਲ ਪੂਜਾ (15 ਨੰਵਬਰ ) ਅਤੇ ਮਰਕਾਵਿਲਕਲੂ (14 ਜਨਵਰੀ) ਇਹ ਸ਼ਬਰੀਮਾਲਾ ਦੇ ਪ੍ਰਮੁੱਖ ਤਿਉਹਾਰ ਹੈ. ਮਲਇਆਲਮ ਪੰਚਾਗ (ਮਹੀਨਾ) ਦੇ ਪਹਿਲੇ ਪੰਜ ਦਿਨਾਂ ਅਤੇ ਵਿਸ਼ੁ ਮਹੀਨੇ (ਅਪ੍ਰੈਲ ਮਹੀਨਾ) ਵਿੱਚ ਹੀ ਇਸ ਮਹੀਨੇ ਦੇ ਪਟ ਖੋਲੇ ਜਾਂਦੇ ਹਨ ਨਹੀਂ ਤਾਂ ਸਾਲ ਭਰ ਮੰਦਰ ਦੇ ਪਟ ਬੰਦ ਹੀ ਰਹਿੰਦੇ ਹਨ.

WDWD
ਤਿਉਹਾਰਾਂ ਦੇ ਦੌਰਾਨ ਭਗਤ ਘਿਉ ਨਾਲ ਭਗਵਾਨ ਅਇਪਾ ਦੀ ਮੂਰਤੀ ਦਾ ਅਭਿਸ਼ੇਕ ਕਰਦੇ ਹਨ.ਇਸਦਾ ਉਦੇਸ਼ ਪਰਮਾਤਮਾ ਨਾਲ ਜੀਵਆਤਮਾ ਦਾ ਮਿਲਨ ਹੈ. ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ 'ਸਵਾਮੀ ਬ੍ਰਹਮਾਆਸਿਮ' ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ.ਇਸ ਸੰਬੋਧਨ ਸਾ ਅਰਥ ਸੰਸਕ੍ਰਤੀ ਸੁਕਤੀ 'ਅਹਂ ਬ੍ਰਹਾਆਸਮੀ' ਨਾਲ ਕਾਫੀ ਮਿਲਦਾ ਹੈ. ਇਥੇ ਆਉਣ ਵਾਲੇ ਭਗਤ ਖੁਦ ਨੂੰ ਭਗਵਾਨ ਦਾ ਅਭਿੰਨ ਅੰਗ ਮੰਨਦੇ ਹਨ.

ਸ਼ਬਰੀਮਾਲਾ ਦੀ ਸਭ ਤੋਂ ਮੱਹਤਵਪੂਰਨ ਪੂਜਾ ਹੈ 'ਮਕਰਾਵਿਕਲ'. ਇਸ ਪੂਜਾ ਦੇ ਅੰਤ ਵਿੱਚ ਸ਼ਰਧਾਲੂ ਪਹਾੜੀ ਦੇ ਸਿਰੇ ਤੇ ਅਸਮਾਨ ਵਿਚ ਫੈਲੀ ਪੱਵਿਤਰ ਜੋਤੀ 'ਮਕਰਜੋਤੀ' ਦੇ ਦਰਸ਼ਨ ਕਰਦੇ ਹਨ.

WDWD
ਇਥੇ ਆਉਣ ਵਾਲੇ ਭਗਤਾਂ ਨੂੰ ਕੁੱਝ ਖਾਸ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਹੈ,ਜਿਵੇਂ ਮੰਡਲਪੂਜਾ ਦੇ ਸਮੇਂ 41 ਦਿਨਾਂ ਤੱਕ ਵਿਭਿੰਨ ਪਰਹੇਜ ਰੱਖਣੇ ਹੁੰਦੇ ਹਨ. ਇਸ ਸਮੇਂ ਸ਼ਰਧਾਲੂਆਂ ਨੂੰ ਤਾਮਸਿਕ ਪ੍ਰਵਿਤੀਆਂ ਅਤੇ ਮਾਸਾਂਹਾਰ ਤੋਂ ਬੱਚਣਾ ਪੈਂਦਾ ਹੈ.

ਇਥੇ ਆਉਣ ਵਾਲੇ ਤੀਰਥਯਾਤਰੀ ਜੱਥੇ ਵਿੱਚ ਆਉਂਦੇ ਹਨ ਜਿਹਨਾਂ ਦੀ ਅਗਵਾਈ ਇਕ ਖਾਸ ਵਿਅਕਤੀ ਕਰਦਾ ਹੈ.ਇਸ ਵਿਅਕਤੀ ਵਿਸ਼ੇਸ਼ ਦੇ ਹੱਥਾਂ ਵਿੱਚ ਕੱਪੜਿਆਂ ਦੀ ਇਕ ਪੋਟਲੀ ਹੁੰਦੀ ਹੈ ਜਿਸਨੂੰ 'ਝਰਾਮੁਡੀ ਕੇ ਕੇੱਟੁ' ਕਿਹਾ ਜਾਂਦਾ ਹੈ. ਬਾਕੀ ਹਿੰਦੂ ਮੰਦਰਾਂ ਨਾਲ ਅਲਗ ਇਥੇ ਸਾਰਿਆਂ ਜਾਤਿਆਂ ਦੇ ਸ਼ਰਧਾਲੂ ਆ ਸਕਦੇ ਹਨ.ਪਰ 10 ਤੋਂ 50 ਉੱਮਰ ਦੀਆਂ ਔਰਤਾਂ ਦੇ ਪਰਿਵੇਸ਼ ਤੇ ਰੋਕ ਹੈ.

1 | 2  >>  
ਹੋਰ ਵੀ
ਹਰੇ ਰਾਮਾ-ਹਰੇ ਕ੍ਰਿਸ਼ਨਾ...  
ਸਰਪ ਛਇਆ (ਬਿਸਤਰ) ਤੇ ਵਿਰਾਜਿਤ ਸ਼ਿਵਸ਼ੰਭੁ  
ਓਮ ਤ੍ਰਿੰਬਕ ਯਜਾਮਹੇ  
ਓਂਕਾਰੇਸ਼ਵਰ ਬਾਬਾ ਦੀ ਸ਼ਾਹੀ ਸਵਾਰੀ...  
ਅਮੰਗਲ ਦਾ ਮੰਗਲ ਕਰਦੇ : ਮੰਗਲਨਾਥ  
ਭੂਤਭਾਵਨ-ਮਨਭਾਵਨ ਮਹਾਂਕਾਲ