ਹਰੇ ਰਾਮਾ-ਹਰੇ ਕ੍ਰਿਸ਼ਨਾ, ਹਰੇ ਰਾਮਾ-ਹਰੇ ਕ੍ਰਿਸ਼ਨਾ... ਕ੍ਰਿਸ਼ਨ ਧੁਨੀ ਵਿੱਚ ਡੁੱਬਦੇ ਭਗਤ ਅਤੇ ਹਰ ਪਾਸੇ ਕ੍ਰਿਸ਼ਨ ਨਾਮ ਦਾ ਜਾਪ...ਗਲੇ ਵਿੱਚ ਤੁਲਸੀ ਦੀ ਮਾਲਾ ਪਾਈ ਆਪਣੇ ਪ੍ਰਭੂ ਵਿੱਚ ਲੀਨ ਹੋ ਕੇ ਨੱਚਦੇ-ਝੂਮਦੇ ਅਨੁਯਾਈ..ਇਹ ਅਦੁੱਤੀ ਮਹੌਲ ਹੁੰਦਾ ਹੈ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਕਾਂਸ਼ਸਨੇਂਸ ਅਰਥਾਤ ਇਸਕਾਨ ਮੰਦਿਰ ਦਾ.
ਫੋਟੋ ਗੈਲਰੀ ਵੇਖਣ ਲਈ ਇੱਥੇ ਕਲਿਕ ਕਰੋ
ਕ੍ਰਿਸ਼ਨ ਭਗਤੀ ਵਿੱਚ ਲੀਨ ਇਸ ਅੰਤਰਰਾਸ਼ਟਰੀ ਸੋਸਾਇਟੀ ਦੀ ਸਥਾਪਨਾ ਸ਼੍ਰੀ ਕ੍ਰਿਸ਼ਨ ਕ੍ਰਿਪਾ ਸ਼੍ਰੀ ਮੂਰਤੀ ਸ਼੍ਰੀਲ ਅਭੈਚਰਨਾਰਵਿੰਦ ਭਗਤੀ ਵੇਦਾਂਤ ਸਵਾਮੀ ਪ੍ਰਭੂਪਾਦ ਜੀ ਨੇ ਕੀਤੀ ਸੀ.ਗੁਰੂ ਦੇ ਆਦੇਸ਼ ਦਾ ਪਾਲਣ ਕਰਨ ਦੇ ਲਈ ਸਵਾਮੀ ਪ੍ਰਭੂਪਾਦ ਮਹਾਰਾਜ ਨੇ 59 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਅਤੇ ਗੁਰੂ ਆਗਿਆ ਪੂਰੀ ਕਰਨ ਦੀ ਕੋਸ਼ਿਸ਼ ਕਰਨ ਲੱਗੇ. ਉਹਨਾਂ ਦੇ ਸਖਤ ਯਤਨਾਂ ਤੋਂ ਬਾਅਦ ਆਪਣੀ ਉਮਰ ਦੇ 70 ਬਸੰਤ ਦੇਖ ਚੁੱਕੇ ਪ੍ਰਭੂਪਾਦ ਮਹਾਰਾਜ ਨੇ ਕ੍ਰਿਸ਼ਨ ਭਵਨਾਮ੍ਰਤ ਸੰਘ ਦੀ ਸਥਾਪਨਾ ਨਿਊਯਾਰਕ ਵਿੱਚ ਕੀਤੀ.
| ਗੋਸਵਾਮੀ ਨੇ ਪ੍ਰਭੂਪਾਦ ਮਹਾਰਾਜ ਨੂੰ ਕਿਹਾ ਤੂੰ ਯੁਵਾ ਹੈਂ, ਤੈਨੂੰ ਆਪਣੇ ਧਰਮ ਦਾ ਅਤੇ ਪਵਿੱਤਰ ਸੰਸਕਾਰਾਂ ਦਾ ਵਿਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ.ਸਵਾਮੀ ਪ੍ਰਭੂਪਾਦ ਮਹਾਰਾਜ ਨੇ 59 ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਅਤੇ ਗੁਰੂ ਆਗਿਆ ਪੂਰੀ ਕਰਨ ਦੀ ਕੋਸ਼ਿਸ਼ ਕਰਨ ਲੱਗੇ. |
| |
ਨਿਊਯਾਰਕ ਤੋਂ ਸ਼ੁਰੂ ਹੋਈ ਕ੍ਰਿਸ਼ਨ ਭਗਤੀ ਦੀ ਨਿਰਮਲ ਧਾਰਾ ਜਲਦ ਹੀ ਵਿਸ਼ਵ ਦੇ ਕੋਨੇ ਕੋਨੇ ਵਿੱਚ ਬਹਿਨ ਲੱਗੀ.ਕਈ ਦੇਸ਼ ਹਰੇ ਰਾਮ-ਹਰੇ ਕ੍ਰਿਸ਼ਨਾ ਦੇ ਪਵਿੱਤਰ ਸਵਰਾਂ ਵਿੱਚ ਗੁੰਜਣ ਲੱਗੇ.
ਪੂਰੀ ਦੁਨੀਆ ਵਿੱਚ ਇਨ੍ਹੇ ਜਿਆਦਾ ਸ਼ਰਧਾਲੂ ਹੋਣ ਦਾ ਕਾਰਨ ਇੱਥੇ ਮਿਲਣ ਵਾਲੀ ਅਸੀਮ ਸ਼ਾਂਤੀ ਹੈ.ਇਸ ਸ਼ਾਂਤੀ ਦੀ ਭਾਲ ਵਿੱਚ ਪੂਰਵ ਦੀ ਗੀਤਾ ਪੱਛਮ ਦੇ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਹੈ.ਇੱਥੋਂ ਦੇ ਮਤਾਵਲੰਬਿਆਂ ਦੇ ਚਾਰ ਸਰਲ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ-
- ਉਹਨਾਂ ਨੂੰ ਤਾਮਸਿਕ ਭੋਜਨ ਤਿਆਗਣਾ ਪਵੇਗਾ ਜਿਵੇਂ (ਪਿਆਜ, ਲੱਸਣ, ਮਾਸ, ਸ਼ਰਾਬ ਆਦਿ ਤੋਂ ਦੂਰ ਰਹਿਣਾ ਪਵੇਗਾ.)
- ਅਨੈਤਿਕ ਆਚਰਣ ਤੋਂ ਦੂਰ ਰਹਿਣਾ ਪਵੇਗਾ ਜਿਵੇਂ (ਜੂਆ, ਪੱਬ, ਵੇਸ਼ਵਾਘਰ ਵਰਗੀਆਂ ਥਾਵਾਂ ਤੇ ਜਾਣ ਦੀ ਪਾਬੰਦੀ ਹੋਵੇਗੀ.)
- ਇੱਕ ਘੰਟਾ ਸਾਸ਼ਤਰ ਅਧਿਐਨ ਜਿਵੇਂ ਗੀਤਾ ਅਤੇ ਭਾਰਤੀ ਧਰਮ-ਇਤਿਹਾਸ ਨਾਲ ਜੁੜੇ ਸਾਸ਼ਤਰਾਂ ਦਾ ਅਧਿਐਨ ਕਰਨਾ ਹੁੰਦਾ ਹੈ.
- ਹਰੇ ਕ੍ਰਿਸ਼ਨਾ-ਹਰੇ ਕ੍ਰਿਸ਼ਨਾ ਨਾਮ ਦੀ 16 ਵਾਰ ਮਾਲਾ ਕਰਨੀ ਹੁੰਦੀ ਹੈ.
ਇਹਨਾਂ ਸਧਾਰਨ ਨਿਯਮਾਂ ਅਤੇ ਹਰ ਜਾਤੀ ਦੇ ਪ੍ਰਤੀ ਸਮਭਾਵ ਦੇ ਕਾਰਨ ਇਸ ਮੰਦਿਰ ਦੇ ਸ਼ਰਧਾਲੂਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ.ਹਰ ਵਿਅਕਤੀ ਜੋ ਕ੍ਰਿਸ਼ਨ ਵਿੱਚ ਲੀਨ ਹੋਣਾ ਚਾਹੁੰਦਾ ਹੈ ਉਹਨਾਂ ਦਾ ਇਹ ਮੰਦਿਰ ਇਹ ਸਵਾਗਤ ਕਰਦਾ ਹੈ.ਸਵਾਮੀ ਪ੍ਰਭੂਪਾਦ ਜੀ ਦੇ ਅਣਥੱਕ ਯਤਨਾਂ ਦੇ ਕਾਰਨ ਦਸ ਸਾਲਾਂ ਵਿੱਚ ਹੀ ਸਮੁੱਚੇ ਵਿਸ਼ਵ ਵਿੱਚ 108 ਮੰਦਿਰਾਂ ਦਾ ਨਿਰਮਾਣ ਹੋ ਚੁੱਕਿਆ ਸੀ.ਇਸ ਸਮੇਂ ਇਸਕਾਨ ਸਮੂਹ ਦੇ ਲੱਗਭਗ 400 ਤੋਂ ਜਿਆਦਾ ਮੰਦਿਰਾਂ ਦੀ ਸਥਾਪਨਾ ਹੋ ਚੁੱਕੀ ਹੈ.
ਧਰਮ ਯਾਤਰਾ ਦੇ ਤਹਿਤ ਅਸੀਂ ਇਸ ਵਾਰ ਤੁਹਾਡਾ ਪਰਿਚੇ ਕਰਵਾ ਰਹੇ ਭਗਵਾਨ ਕ੍ਰਿਸ਼ਨ ਦੀ ਸਿੱਖਿਆ ਸਥਾਨ ਉਜੈਨ ਵਿੱਚ ਬਨੇ ਇਸਕਾਨ ਮੰਦਿਰ ਨਾਲ.ਸੰਨ 2006 ਵਿੱਚ ਸਫੇਦ ਸੰਗਮਰਮਰ ਨਾਲ ਬਣਿਆ ਇਹ ਮੰਦਿਰ ਕਾਫੀ ਮਨਮੋਹਕ ਹੈ.ਰਾਧਾ ਕ੍ਰਿਸ਼ਨ ਦੀ ਬੇਹੱਦ ਸੁੰਦਰ ਪ੍ਰਤਿਮਾ ਹੈ.ਇਸ ਮੰਦਿਰ ਦੀ ਰੂਪਰੇਖਾ ਦੇ ਜਨਕ ਗੁਰੂ ਦੀ ਮਨੋਹਾਈ ਮੂਰਤੀ ਹੈ.ਹਰ ਇਸਕਾਨ ਮੰਦਿਰ ਦੀ ਤਰਾਂ ਇੱਥੇ ਤੁਲਸੀ ਬਗੀਚਾ ਹੈ.ਜਿਸ ਨਾਲ ਤੁਲਸੀ ਮਾਲਾ ਬਣਾਈ ਜਾਂਦੀ ਹੈ.
ਮੰਦਿਰ ਦੀ ਆਪਣੀ ਵਿਸ਼ਾਲ ਧਰਮਸ਼ਾਲਾ ਹੈ.ਇੱਥੇ ਨਿਯਮ ਹੈ ਕਿ ਇੱਥੋਂ ਦੇ ਮੈਂਬਰ ਦਸ ਹਜਾਰ ਰੁਪਏ ਜਮਾ ਕਰਵਾਉਣ ਤੋਂ ਬਾਅਦ ਦੁਨੀਆ ਭਰ ਦੇ ਕਿਸੇ ਵੀ ਮੰਦਿਰ ਵਿੱਚ ਸਾਲ ਵਿੱਚ ਇੱਕ ਵਾਰ ਦੋ ਦਿਨ ਦੇ ਲਈ ਰੁਕ ਸਕਦੇ ਹਨ.ਇਸ ਦੌਰਾਨ ਸ਼ਰਧਾਲੂਆਂ ਨੂੰ ਸਾਦਾ ਭੋਜਨ ਪਰੋਸਿਆ ਜਾਂਦਾ ਹੈ.
ਇਹਨਾਂ ਸਾਰੇ ਮੰਦਿਰਾਂ ਦੀ ਖਾਸਿਆਤ ਇਹ ਹੈ ਕਿ ਇਹਨਾਂ ਦੀ ਬਨਾਵਟ ਨੂੰ ਲੈ ਕੇ ਅੰਤਰਿਕ ਸਰੰਚਨਾ ਤੱਕ ਸਾਰਿਆਂ ਨੂੰ ਇੱਕ ਰੱਖਿਆ ਜਾਂਦਾ ਹੈ.ਤੁਸੀਂ ਦੁਨੀਆ ਦੇ ਕਿਸੇ ਵੀ ਇਸਕਾਨ ਮੰਦਿਰ ਵਿੱਚ ਜਾਉ ਤੁਹਾਨੂੰ ਇੱਥੇ ਬਹੁਤ ਆਪਣਾਪਣ ਮਹਿਸੂਸ ਹੋਵੇਗਾ.ਇਸਦੀ ਖਾਸਿਅਤ ਦੇ ਕਾਰਨ ਇਸਕਾਨ ਦੇ ਪ੍ਰਤੀ ਦੇਸ਼ ਦੁਨੀਆ ਦੇ ਲੋਕਾਂ ਵਿੱਚ ਅਥਾਹ ਸ਼ਰਧਾ ਹੈ.
|