ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਰਪ ਛਇਆ (ਬਿਸਤਰ) ਤੇ ਵਿਰਾਜਿਤ ਸ਼ਿਵਸ਼ੰਭੁ
ਸ਼ਰੁਤੀ ਅਗਰਵਾਲ
Shruti AgrawalWD
ਮਹਾਕਾਲ ਦੀ ਨਗਰੀ ਓਜੈਨ ਨੂੰ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ. ਵੈਸੇ ਤਾਂ ਇਸ ਸ਼ਹਿਰ ਦੀ ਹਰ ਗਲੀ ਵਿੱਚ ਇਕ ਨਵਾਂ ਮੰਦਰ ਹੈ ਪਰ ਮੰਦਰਾਂ ਦੀ ਖੁਬਸੂਰਤ ਛਟਾ ਵਿੱਚ ਨਾਗਚੰਦ੍ਰੇਸ਼ਵਰ ਮੰਦਰ ਦੀ ਆਭਾ ਬੇੱਹਦ ਨਿਰਾਲੀ ਹੈ. ਮਹਾਕਾਲ ਮੰਦਰ ਦੇ ਸ਼ਿਖਰ ਤੇ ਬਣੇ ਇਸ ਮੰਦਰ ਦੀ ਖਾਸਿਅਤ ਇਹ ਹੈ ਕਿ ਇਸ ਮੰਦਰ ਦੇ ਪਟ ਹਰ ਸਾਲ ਇਕ ਵਾਰ ਹੀ ਖੁਲਦੇ ਹਨ. ਉਹ ਵੀ ਨਾਗਪੰਚਮੀ ਦੇ ਦਿਨ,ਇਸ ਲਈ ਨਾਗਰਾਜ ਤਕਸ਼ਕ ਦੇ ਦਰਸ਼ਨ ਬੇਹਦ ਦੁਰਲਭ ਮੰਨੇ ਜਾਂਦੇ ਹਨ. ਮੰਦਰ ਦੇ ਪਟ ਖੁੱਲਣ ਦੇ ਦੌਰਾਨ ਦੁਰਦਰਾਜ਼ ਤੋਂ ਆਉਣ ਵਾਲੇ ਭਗਤਾਂ ਦੀ ਭੀੜ ਉਮੜਦੀ ਹੈ. ਇਕ ਅਨੁਮਾਨ ਦੇ ਅਨੁਸਾਰ ਇਸ ਦਿਨ ਚੌਵੀ ਘੰਟਿਆ ਦੇ ਅੰਦਰ ਹੀ ਡੇਢ ਲੱਖ ਸ਼ਰਦਾਲੂ ਨਾਗਰਾਜ ਦੇ ਦਰਸ਼ਨ ਕਰ ਲੈਂਦੇ ਹਨ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ...

ਮੰਦਰ ਵਿੱਚ ਸ਼ਿਵਸ਼ੰਭੁ ਦੀ ਮੁਰਤੀ ਵਿਰਾਜਮਾਨ ਹੈ.ਇਸ ਮੁਰਤੀ ਵਿੱਚ ਸ਼ਿਵ ਜੀ ਆਪਣੇ ਪੂਰੇ ਪਰਿਵਾਰ ਦੇ ਨਾਲ ਨਾਗਸਿੰਘਾਸਨ ਤੇ ਵਿਰਾਜਮਾਨ ਹੈ. ਮੰਨਿਆ ਜਾਂਦਾ ਹੈ ਕਿ ਪੂਰੀ ਦੁਨੀਆ ਵਿੱਚ ਇਕ ਮਾਤਰ ਅਜਿਹਾ ਮੰਦਰ ਹੈ ਜਿਸ ਵਿੱਚ ਵਿਸ਼ਨੂੰ ਭਗਵਾਨ ਦੀ ਜਗਾਂ ਭਗਵਾਨ ਭੋਲੇਨਾਥ ਸੱਪ ਸ਼ਪਿਆ ਤੇ ਵਿਰਾਜਮਾਨ ਹਨ.ਮੰਦਰ ਵਿੱਚ ਸਥਾਪਿਤ ਪ੍ਰਾਚੀਨ ਮੁਰਤੀ ਵਿੱਚ ਸ਼ਿਵਜੀ,ਗਣੇਸ਼ ਜੀ ਅਤੇ ਮਾਂ ਪਾਰਵਤੀ ਦੇ ਨਾਲ ਦਸ਼ਮੁਖੀ ਸੱਪ ਸ਼ਪਿਆ ਤੇ ਵਿਰਾਜਮਾਨ ਹਨ.ਸ਼ਿਨਸ਼ੰਭੁ ਦੇ ਗਲੇ ਅਤੇ ਭੁਜਾਵਾਂ ਵਿੱਚ ਸੱਪ ਲਪੇਟੇ ਹੋਏ ਹਨ.

Shruti AgrawalWD
ਕਿਹਾ ਜਾਂਦਾ ਹੈ ਕਿ ਸੱਪਰਾਜ ਤਕਸ਼ਕ ਨੇ ਸ਼ਿਵਸ਼ੰਕਰ ਨੂੰ ਮਨਾਉਣ ਦੇ ਲਈ ਘੋਰ ਤੱਪਸਿਆ ਕੀਤੀ.ਤੱਪਸਿਆ ਨਾਲ ਭਗਵਾਨ ਖੁਸ਼ ਹੋਏ ਅਤੇ ਉਹਨਾਂ ਨੂੰ ਸੱਪਾਂ ਦਾ ਰਾਜਾ ਹੋਣ ਦਾ ਵਰਦਾਨ ਦਿੱਤਾ.ਮਾਨਤਾ ਹੈ ਕਿ ਉਸ ਤੋਂ ਬਾਅਦ ਹੀ ਤਸ਼ਕ ਰਾਜ ਨੇ ਭਗਵਾਨ ਦੇ ਸਾਨਿਦ ਵਿੱਚ ਹੀ ਵਾਸ ਕਰਨਾ ਸ਼ੁਰੂ ਕਰ ਦਿੱਤਾ.
ਪੁਰਾਣਿਕ ਮਾਨਤਾ

ਇਹ ਮੰਦਰ ਕਾਫੀ ਪ੍ਰਾਚੀਨ ਹੈ. ਮੰਨਿਆ ਜਾਂਦਾ ਹੈ ਕਿ ਪਰਮਾਰ ਰਾਜਾ ਭੋਜ ਨੇ 1050 ਈ ਦੇ ਲਗਭਗ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ.ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਦਰਸ਼ਨ ਕਰਨ ਦੇ ਬਾਅਦ ਵਿਅਕਤੀ ਕਿਸੇ ਵੀ ਸੱਪ ਦੇ ਦੋਸ਼ ਤੋਂ ਮੁਕਤ ਹੋ ਜਾਂਦਾ ਹੈ. ਸਾਰਿਆਂ ਦੀ ਇਹੀ ਇੱਛਾ ਰਹਿੰਦੀ ਹੈ ਨਾਗਰਾਜ ਤੇ ਵਿਰਾਜੇ ਸ਼ਿਵਸੰਭੁ ਦੀ ਉਹਨਾਂ ਨੂੰ ਇਕ ਝਲਕ ਮਿਲ ਜਾਏ.

Shruti AgrawalWD
ਕਦੋਂ ਜਾਈਏ-
ਇਸ ਮੰਦਰ ਦੇ ਦਰਸ਼ਨ ਕਰਨ ਲਈ ਨਾਗਪੰਚਮੀ ਦਾ ਦਿਨ ਹੀ ਵਧੀਆ ਰਹੇਗਾ ਕਿਉਂਕਿ ਇਸ ਦੇ ਅਲਾਵਾ ਇਸ ਮੰਦਰ ਦੇ ਪਟ ਸਾਰਾ ਸਾਲ ਬੰਦ ਰਹਿੰਦੇ ਹਨ.

ਕਿਵੇਂ ਪਹੁੰਚੀਏ-
ਸੜਕ ਮਾਰਗ -ਉਜੈਨ-ਆਗਰਾ-ਕੋਟਾ-ਜੈਪੁਰ ਮਾਰਗ ,ਉਜੈਨ-ਬਦਨਾਵਰ-ਰਤਲਾਮ-ਚਿਤੌੜਮਾਰਗ, ਉਜੈਨ-ਦੇਵਾਸ-ਭੋਪਾਲ ਮਾਰਗ,ਉਜੈਨ-ਧੁਲਿਆ-ਨਾਸਿਕ-ਮੁੰਬਈ ਮਾਰਗ.

Shruti AgrawalWD
ਰੇਲ ਮਾਰਗ-ਉਜੈਨ ਮਾਕਸੀ-ਭੋਪਾਲ ਮਾਰਗ (ਦਿੱਲੀ-ਨਾਗਪੁਰ ਲਾਇਨ) ਉਜੈਨ -ਨਾਗਦਾ-ਰਤਲਾਮ ਮਾਰਗ (ਮੁੰਬਈ-ਦਿੱਲੀ ਲਾਇਨ) ਉਜੈਨ -ਮਕਸੀ-ਗਵਾਲਿਅਰ-ਦਿੱਲੀ ਮਾਰਗ ਵਾਯੁ ਮਾਰਗ-ਉਜੈਨ ਤੋਂ ਇੰਦੋਰ ਏਅਰ੍ਪੋਰਟ ਲਗਭਗ 65 ਕਿਲੋਮੀਟਰ ਦੁਰ ਹੈ.

ਕਿਥੇ ਰੁਕੀਏ-
ਉਜੈਨ ਵਿੱਚ ਚੰਗੇ ਹੋਟਲਾਂ ਤੋਂ ਲੈ ਕੇ ਆਮ ਧਰਮਸ਼ਾਲਾ ਤੱਕ ਹਨ.ਇਸਦੇ ਨਾਲ ਮਹਾਕਾਲ ਸੀਮਿਤ ਨੇ ਚੰਗੀਆਂ ਧਰਮਸ਼ਾਲਾਵਾ6 ਵੀ ਬਣਾਇਆ ਹਨ.ਮੰਦਰ ਪ੍ਰਬੰਧ ਸਮਿਤਿ ਇਹਨਾਂ ਦਾ ਚੰਗਾ ਰੱਖਰਖਾਵ ਕਰਦੀ ਹੈ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ...
ਹੋਰ ਵੀ
ਅਮੰਗਲ ਦਾ ਮੰਗਲ ਕਰਦੇ : ਮੰਗਲਨਾਥ
ਭੂਤਭਾਵਨ-ਮਨਭਾਵਨ ਮਹਾਂਕਾਲ