ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਓਮ ਤ੍ਰਿੰਬਕ ਯਜਾਮਹੇ
ਤਿੰਬਕ ਮੰਦਰ ਦਾ ਮਨਮੋਹਕ ਦ੍ਰਿਸ਼
ਸ਼ਰੁਤੀ ਅਗਰਵਾਲ
ਸ਼ਰੁਤੀ ਅਗਰਵਾਲWD
ਸ਼ਿਵਜੀ ਦੇ ਦਾਦਸ਼ ਜੋਤਿਰਲਿੰਗਾਂ ਵਿੱਚੋਂ ਇੱਕ ਹੈ ਤ੍ਰਿੰਬਕੇਸ਼ਵਰ ਮਹਾਦੇਵ ਮੰਦਿਰ.ਇਹ ਪਵਿੱਤਰ ਜੋਤਿਰਲਿੰਗ ਨਾਸਿਕ ਤੋਂ ਲੱਗਭਗ 35 ਕਿਮੀ.ਦੂਰ ਤ੍ਰਿੰਬਕ ਕਸਬੇ ਵਿੱਚ ਸਥਿਤ ਹੈ...ਇਸ ਪਿੰਡ ਦੇ ਅੰਦਰ ਕਦਮ ਰੱਖਦੇ ਹੀ ਮਨ ਸ਼ਿਵ ਭਗਤੀ ਵਿੱਚ ਲੀਨ ਹੋ ਜਾਂਦਾ ਹੈ.ਪੂਰਾ ਵਾਤਾਵਰਨ ਮਹਾਮ੍ਰਿਤਯੂੰਜ ਮੰਤ ਦੇ ਓਜਪੂਰਣ ਉਚਾਰਣ ਨਾਲ ਗੁੰਜਦਾ ਰਹਿੰਦਾ ਹੈ.

ਫ਼ੋਟੋ ਗੈਲਰੀ ਦੇਖਣ ਲਈ ਇੱਥੇ ਕਲਿਕ ਕਰੋ

ਪਿੰਡ ਦੇ ਅੰਦਰ ਕੁੱਝ ਦੂਰ ਪੈਦਲ ਚੱਲਣ ਤੋਂ ਬਾਅਦ ਮੰਦਿਰ ਦਾ ਮੁੱਖ ਦਰਵਾਜਾ ਨਜਰ ਆਉਣ ਲੱਗਦਾ ਹੈ.ਤ੍ਰਿੰਬਕੇਸ਼ਵਰ ਮੰਦਿਰ ਦੀ ਸੁੰਦਰ ਇਮਾਰਤ ਸਿੰਧੁ ਆਰੀਆ ਸ਼ੈਲੀ ਦਾ ਉੱਤਮ ਨਮੂਨਾ ਹੈ. ਮੰਦਿਰ ਦੇ ਅੰਦਰ ਗਰਭਗ੍ਰਹਿ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਸ਼ਿਵਲਿੰਗ ਦੀ ਸਿਰਫ ਆਰਘਾ ਦਿਖਾਈ ਦਿੰਦੀ ਹੈ ਲਿੰਗ ਨਹੀਂ.ਗੌਰ ਨਾਲ ਦੇਖਣ ਤੇ ਆਰਘਾ ਦੇ ਅੰਦਰ ਇੱਕ ਇੱਕ ਇੰਚ ਦੇ ਤਿੰਨ ਲਿੰਗ ਦਿਖਾਈ ਦਿੰਦੇ ਹਨ.ਇਹਨਾਂ ਲਿੰਗਾਂ ਨੂੰ ਤ੍ਰਿਦੇਵ- ਬ੍ਰਹਮਾ,ਵਿਸ਼ਨੂੰ ਅਤੇ ਮਹੇਸ਼ ਦਾ ਅਵਤਾਰ ਮੰਨਿਆ ਜਾਂਦਾ ਹੈ.ਭੋਰ ਦੇ ਸਮੇਂ ਹੋਣ ਵਾਲੀ ਪੂਜਾ ਤੋਂ ਬਾਅਦ ਇਸ ਆਰਘਾ ਤੇ ਚਾਂਦੀ ਦਾ ਪੰਚਮੁਖੀ ਮੁਕਟ ਚੜਾ ਦਿੱਤਾ ਜਾਂਦਾ ਹੈ.

ਸ਼ਰੁਤੀ ਅਗਰਵਾਲWD
ਇਸ ਪ੍ਰਾਚੀਨ ਮੰਦਿਰ ਦਾ ਮੁੜ ਨਿਰਮਾਣ ਤੀਜੇ ਪੇਸ਼ਵਾ ਬਾਲਾਜੀ ਅਰਥਾਤ ਨਾਨਾ ਸਾਹਬ ਪੇਸ਼ਵਾ ਨੇ ਕਰਵਾਇਆ ਸੀ. ਇਸ ਮੰਦਿਰ ਦੀ ਮੁਰੱਮਤ 1755 ਵਿੱਚ ਸ਼ੁਰੂ ਹੋਈ ਸੀ ਅਤੇ 31 ਸਾਲ ਦੇ ਲੰਮੇ ਸਮੇਂ ਤੋਂ ਬਾਅਦ 1786 ਵਿੱਚ ਜਾ ਕੇ ਪੂਰੀ ਹੋਈ ਸੀ.ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਨਿਰਮਾਣ ਵਿੱਚ ਲੱਗਭਗ 16 ਲੱਖ ਰੁਪਏ ਖਰਚ ਕੀਤੇ ਗਏ ਸਨ.ਜੋ ਉਸ ਸਮੇਂ ਕਾਫੀ ਵੱਡੀ ਰਕਮ ਮੰਨੀ ਜਾਂਦੀ ਸੀ.

ਤ੍ਰਿੰਬਕੇਸ਼ਵਰ ਮੰਦਿਰ ਪਿੰਡ ਬ੍ਰਹਮਗਿਰੀ ਨਾਮਕ ਪਹਾੜੀ ਕੋਲ ਸਥਿਤ ਹੈ. ਇਸ ਗਿਰੀ ਨੂੰ ਸ਼ਿਵ ਦਾ ਰੂਪ ਮੰਨਿਆ ਜਾਂਦਾ ਹੈ. ਇਸ ਪਰਬਤ ਤੇ ਪਵਿੱਤਰ ਗੋਦਾਵਰੀ ਨਦੀ ਦਾ ਉਦਰਮ ਸਥਾਨ ਹੈ.ਕਿਹਾ ਜਾਂਦਾ ਹੈ-

ਪ੍ਰਾਚੀਨ ਕਾਲ ਵਿੱਚ ਤ੍ਰਿੰਬਕ ਗੌਤਮ ਰਿਸ਼ੀ ਦਾ ਤਪਸਥਾਨ ਸੀ.ਆਪਣੇ ਉੱਪਰ ਲੱਗੇ ਗਊ ਹੱਤਿਆ ਦੇ ਪਾਪ ਤੋਂ ਮੁਕਤੀ ਪਾਉਣ ਲਈ ਗੌਤਮ ਰਿਸ਼ੀ ਨੇ ਸਖਤ ਤਪੱਸਿਆ ਕਰਕੇ ਸ਼ਿਵ ਤੋਂ ਗੰਗਾ ਨੂੰ ਇੱਥੇ ਅਵਤਰਿਤ ਕਰਨ ਦਾ ਵਰਦਾਨ ਮੰਗਿਆ.ਨਤੀਜੇ ਵਜੋਂ ਦੱਖਣ ਦੀ ਗੰਗਾ ਅਰਥਾਤ ਗੋਦਾਵਰੀ ਨਦੀ ਦਾ ਜਨਮ ਹੋਇਆ -ਦੰਤ ਕਥਾ.

ਸ਼ਰੁਤੀ ਅਗਰਵਾਲWD
ਗੋਦਾਵਰੀ ਦੇ ਜਨਮ ਦੇ ਨਾਲ ਹੀ ਸ਼ਿਵਜੀ ਨੇ ਮੰਦਿਰ ਵਿੱਚ ਵਿਰਾਜਮਾਨ ਹੋਣਾ ਸਵਿਕਾਰ ਕਰ ਲਿਆ ਅਤੇ ਤਿੰਨ ਨੇਤਰਾਂ ਵਾਲੇ ਸ਼ਿਵਸ਼ੰਭੂ ਦੇ ਇੱਥੇ ਵਿਰਾਜਮਾਨ ਹੋਣ ਦੇ ਕਾਰਨ ਇਸ ਜਗਾ ਨੂੰ ਤ੍ਰਿੰਬਕ (ਤਿੰਨ ਨੇਤਰਾਂ ਵਾਲਾ) ਕਿਹਾ ਜਾਣ ਲੱਗਿਆ.ਉਜੈਨ ਅਤੇ ਓਂਕਾਰੇਸ਼ਵਰ ਦੀ ਤਰਾਂ ਤ੍ਰਿੰਬਕੇਸ਼ਵਰ ਮਹਾਰਾਜ ਨੂੰ ਇਸ ਪਿੰਡ ਦਾ ਰਾਜਾ ਮੰਨਿਆ ਜਾਂਦਾ ਹੈ.ਇਸ ਲਈ ਹਰ ਸੋਮਵਾਰ ਨੂੰ ਤ੍ਰਿੰਬਕੇਸ਼ਵਰ ਦੇ ਰਾਜਾ ਆਪਣੀ ਪ੍ਰਜਾ ਦਾ ਹਾਲ ਜਾਣਨ ਦੇ ਲਈ ਨਗਰ ਯਾਤਰਾ ਲਈ ਨਿਕੱਲਦੇ ਸਨ.

ਇਸ ਯਾਤਰਾ ਦੇ ਸਮੇਂ ਤ੍ਰਿੰਬਕੇਸ਼ਵਰ ਮਹਾਰਾਜਾ ਦੇ ਪੰਚਮੁਖੀ ਸੋਨੇ ਦੇ ਮਖੌਟੇ ਨੂੰ ਪਾਲਕੀ ਵਿੱਚ ਬਿਠਾ ਕੇ ਪਿੰਡ ਵਿੱਚ ਘੁੰਮਾਇਆ ਜਾਂਦਾ ਹੈ.ਫਿਰ ਕੁਸ਼ਾਵਰਤ ਤੀਰਥ ਸਥਿਤ ਘਾਟ ਤੇ ਇਸ਼ਨਾਨ ਕਰਵਾਇਆ ਜਾਂਦਾ ਹੈ.ਇਸ ਤੋਂ ਬਾਅਦ ਮਖੌਟੇ ਨੂੰ ਵਾਪਸ ਮੰਦਿਰ ਵਿੱਚ ਲਿਆ ਕੇ ਉਸਨੂੰ ਹੀਰੇ ਜੜਿਆ ਸੋਨੇ ਦਾ ਮੁਕਟ ਪਹਿਣਾਇਆ ਜਾਂਦਾ ਹੈ.ਇਹ ਪੂਰਾ ਦ੍ਰਿਸ਼ ਤ੍ਰਿੰਬਕ ਮਹਾਰਾਜ ਦੇ ਰਾਜਸੀ ਸਮਾਰੋਹ ਵਾਂਗ ਮਹਿਸੂਸ ਹੁੰਦਾ ਹੈ.ਇਸ ਯਾਤਰਾ ਨੂੰ ਦੇਖਣਾ ਬੇਹੱਦ ਅਲੌਕਿਕ ਅਨੁਭਵ ਹੈ.

ਸ਼ਰੁਤੀ ਅਗਰਵਾਲWD
'ਕੁਸ਼ਾਵਰਤ ਤੀਰਥ ਦੀ ਜਨਮਕਥਾ ਕਾਫੀ ਰੋਚਕ ਹੈ.ਕਹਿੰਦੇ ਹਨ ਕਿ ਬ੍ਰਹਮਗਿਰੀ ਪਰਬਤ ਤੋਂ ਗੋਦਾਵਰੀ ਨਦੀ ਵਾਰ-ਵਾਰ ਗਾਇਬ ਹੋ ਜਾਂਦੀ ਸੀ.ਗੋਦਾਵਰੀ ਦੇ ਪਲਾਇਨ ਨੂੰ ਰੋਕਣ ਲਈ ਗੌਤਮ ਰਿਸ਼ੀ ਨੇ ਇੱਕ ਕੁਸ਼ਾ ਦੀ ਮਦਦ ਲੈ ਕੇ ਗੋਦਾਵਰੀ ਨੂੰ ਬੰਧਨ ਵਿੱਚ ਬੰਨ ਦਿੱਤਾ.ਉਸਤੋਂ ਬਾਅਦ ਤੋਂ ਹੀ ਇਸ ਕੁੰਡ ਵਿੱਚ ਹਮੇਸ਼ਾ ਪਾਣੀ ਰਹਿੰਦਾ ਹੈ.ਇਸ ਕੁੰਡ ਨੂੰ ਹੀ ਕੁਸ਼ਾਵਰਤ ਤੀਰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ.ਕੁੰਭ ਇਸ਼ਨਾਨ ਦੇ ਸਮੇਂ ਸ਼ੈਵ ਅਖਾੜੇ ਇਸੀ ਕੁੰਡ ਵਿੱਚ ਸ਼ਾਹੀ ਇਸ਼ਨਾਨ ਕਰਦੇ ਹਨ' -ਦੰਤ ਕਥਾ

ਸ਼ਿਵਰਾਤਰੀ ਅਤੇ ਸਵਨ ਸੋਮਵਾਰ ਦੇ ਦਿਨ ਤ੍ਰਿੰਬਕੇਸ਼ਵਰ ਮੰਦਿਰ ਵਿੱਚ ਭਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ.ਭਗਤ ਭੋਰ ਦੇ ਸਮੇਂ ਇਸ਼ਨਾਨ ਕਰਕੇ ਆਪਣੇ ਦੇਵਤਾ ਦੇ ਦਰਸ਼ਨ ਕਰਦੇ ਹਨ.ਇੱਥੇ ਕਾਲਸਰਪ ਯੋਗ ਅਤੇ ਨਰਾਇਣ ਨਾਗ ਬਲੀ ਨਾਮਕ ਖਾਸ ਪੂਜਾ ਅਰਚਨਾ ਵੀ ਹੁੰਦੀ ਹੈ.ਜਿਸਦੇ ਕਾਰਨ ਇੱਥੇ ਸਾਲ ਭਰ ਲੋਕ ਆਉਂਦੇ ਰਹਿੰਦੇ ਹਨ.
ਵੀਡੀਉ ਦੇਖੋ
ਹੋਰ ਵੀ
ਅਮੰਗਲ ਦਾ ਮੰਗਲ ਕਰਦੇ : ਮੰਗਲਨਾਥ
ਭੂਤਭਾਵਨ-ਮਨਭਾਵਨ ਮਹਾਂਕਾਲ