ਧਰਮ ਯਾਤਰਾ ਵਿੱਚ ਇਸ ਵਾਰ ਦਰਸ਼ਨ ਕਰੋ ਮੰਗਲਨਾਥ ਮੰਦਰ ਦੇ . ਇਹ ਮੰਦਰ ਮੱਧਪ੍ਰਦੇਸ਼ ਦੀ ਧਾਰਮਿਕ ਰਾਜਧਾਨੀ ਉਜੈਨ ਵਿਖੇ ਸਥਿਤ ਹੈ. ਧਾਰਮਿਕ ਪੁਸਤਕਾਂ ਵਿੱਚ ਉੱਜੈਨ ਨਗਰੀ ਨੂੰ ਮੰਗਲ ਨੂੰ ਪੈਦਾ ਕਰਨ ਵਾਲੀ ਹੈ. ਅਜਿਹੇ ਵਿਅਕਤੀ ਜਿਹਨਾਂ ਤੇ ਕੁੰਡਲੀ ਵਿੱਚ ਮੰਗਲ ਭਾਰੀ ਰਹਿੰਦਾ ਹੈ ਉਹ ਆਪਣੇ ਵਿਗੜੇ ਹੋਏ ਗ੍ਰਹਾਂ ਦੀ ਸਾਂਤੀ ਲਈ ਇੱਥੇ ਪੂਜਾ-ਪਾਠ ਕਰਵਾਉਣ ਇੱਥੇ ਆਉਂਦੇ ਹਨ. ਦੇਸ਼ ਵਿੱਚ ਮੰਗਲ ਭਗਵਾਨ ਦੇ ਤਾਂ ਕਈ ਮੰਦਰ ਹਨ, ਪਰ ਇਹਨਾਂ ਦਾ ਜਨਮਸਥਾਨ ਹੋਣ ਦੇ ਕਾਰਨ ਇੱਥੇ ਦੀ ਪੂਜਾ ਦਾ ਖਾਸ ਮਹੱਤਵ ਹੈ.
ਕਿਹਾ ਜਾਂਦਾ ਹੈ ਕਿ ਇਹ ਮੰਦਰ ਸਦੀਆਂ ਪੁਰਾਣਾ ਹੈ. ਸਿੰਧੀਆ ਰਾਜਘਰਾਨੇ ਵੱਲੋਂ ਇਸ ਦੀ ਮੁਰੱਮਤ ਕਰਵਾਈ ਗਈ ਸੀ. ਉੱਜੈਨ ਸ਼ਹਿਰ ਨੂੰ ਭਗਵਾਨ ਮਹਾਕਾਲ ਦੀ ਨਗਰੀ ਕਿਹਾ ਜਾਂਦਾ ਹੈ. ਇਸ ਲਈ ਇੱਥੇ ਮੰਗਲਨਾਥ ਭਗਵਾਨ ਦੀ ਸ਼ਿਵਰੂਪੀ ਮੂਰਤ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ. ਹਰ ਮੰਗਲਵਾਰ ਦੇ ਦਿਨ ਇਸ ਮੰਦਰ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਉਮੜਦੀ ਹੈ. ਮੰਗਲ ਗ੍ਰਹ ਦੇ ਜਨਮ ਦੀ ਕਥਾ ਇਸ ਤਰ੍ਹਾਂ ਹੈ:-
ਅੰਧਕਾਸੁਰ ਨਾਂ ਦੇ ਰਾਖਸ਼ ਨੂੰ ਸ਼ਿਵਜੀ ਤੋਂ ਵਰਦਾਨ ਸੀ ਕਿ ਉਸਦੇ ਲਹੂ ਤੋਂ ਸੈਂਕੜੇ ਰਾਖਸ਼ ਜਨਮ ਲੈਣਗੇ. ਵਰਦਾਨ ਦੇ ਬਾਦ ਇਸ ਰਾਖਸ਼ ਨੇ ਅਵੰਤਿਕਾ ਵਿੱਚ ਤਬਾਹੀ ਮਚਾ ਦਿੱਤੀ. ਉਸ ਸਮੇਂ ਦੁਖੀ ਲੋਕਾਂ ਸ਼ਿਵਜੀ ਦੀ ਪੂਜਾ ਕੀਤੀ. ਭਗਤਾਂ ਦੇ ਦੁਖ ਦੂਰ ਕਰਨ ਦੇ ਲਈ ਸ਼ਿਵਜੀ ਆਪ ਹੀ ਅੰਧਕਾਸੁਰ ਨਾਲ ਲੜਾਈ ਕੀਤੀ. ਦੋਹਾਂ ਵਿਚਕਾਰ ਜਬਰਦਸਤ ਲੜਾਈ ਹੋਈ. ਸ਼ਿਵਜੀ ਦਾ ਪਸੀਨਾ ਬਹਿਣ ਲੱਗਾ. ਰੁਦ੍ਰ ਦੇ ਪਸੀਨੇ ਦੇ ਤੁਪਕੇ ਦੀ ਗਰਮੀ ਕਾਰਨ ਉੱਜੈਨ ਦੀ ਧਰਤੀ ਫਟਕੇ ਦੋ ਭਾਗਾਂ ਵਿੱਚ ਵੰਡ ਗਈ ਅਤੇ ਮੰਗਲ ਗ੍ਰਹ ਦਾ ਜਨਮ ਹੋਇਆ. ਸ਼ਿਵਜੀ ਨੇ ਰਾਖਸ਼ ਨੂੰ ਮਾਰਿਆ ਅਤੇ ਉਸਦੇ ਲਹੂ ਨੂੰ ਨਵੇਂ ਬਣੇ ਮੰਗਲ ਗ੍ਰਹ ਨੇ ਆਪਣੇ ਅੰਦਰ ਸਮਾ ਲਿਆ. ਕਹਿੰਦੇ ਹਨ ਕਿ ਇਸਲਈ ਮੰਗਲ ਦੀ ਧਰਤੀ ਲਾਲ ਰੰਗ ਦੀ ਹੈ.- ਸਕੰਧ ਪੁਰਾਣ ਦੇ ਅਵੰਤਿਕਾ ਖੰਡ ਦੇ ਮੁਤਾਬਿਕ
ਇਸ ਮੰਦਰ ਵਿੱਚ ਸਵੇਰੇ ਛੇ ਵਜੇ ਤੋਂ ਮੰਗਲ ਆਰਤੀ ਸ਼ੁਰੂ ਹੋ ਜਾਂਦੀ ਹੈ. ਆਰਤੀ ਦੇ ਫੌਰਨ ਬਾਦ ਮੰਦਰ ਪਰਿਸਰ ਦੇ ਆਲੇ-ਦੁਆਲੇ ਤੋਤੇ ਉੜਨ ਲਗਦੇ ਹਨ. ਜਦ ਤਕ ਉਹਨਾਂ ਨੂੰ ਪ੍ਰਸਾਦ ਦੇ ਦਾਨੇ ਨਹੀਂ ਮਿਲ ਜਾਂਦੇ, ਉਹ ਪਰਿਸਰ ਉੱਤੇ ਮੰਡਰਾਉਂਦੇ ਰਹਿੰਦੇ ਹਨ. ਇੱਥੇ ਦੇ ਪੁਜਾਰੀ ਨਿਰੰਜਨ ਭਾਰਤੀ ਦੱਸਦੇ ਹਨ ਕਿ ਜੇਕਰ ਅਸੀ ਪ੍ਰਸਾਦ ਦੇ ਦਾਣੇ ਪਾਉਣ ਵਿੱਚ ਥੋੜੀ ਵੀ ਦੇਰ ਕਰ ਦਿੰਦੇ ਹਾਂ ਤਾਂ ਉਹ ਰੌਲਾ ਪਾਉਣ ਲਗਦੇ ਹਨ. ਇੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਪੰਛੀਆਂ ਦੇ ਰੂਪ ਵਿੱਚ ਮੰਗਲਨਾਥ ਆਪ ਪ੍ਰਸਾਦ ਖਾਣ ਆਉਂਦੇ ਹਨ.
|