ਮੁੱਖ ਸਫ਼ਾ > ਧਰਮ ਦਰਸ਼ਨ > ਧਰਮ ਯਾਤਰਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੂਤਭਾਵਨ-ਮਨਭਾਵਨ ਮਹਾਂਕਾਲ
ਸ਼ਰੁਤੀ ਅਗਰਵਾਲ
ਸ਼ਰੁਤੀ ਅਗਰਵਾਲWD
ਸ਼ਿਵ ਦੇ ਬਾਰਾਂ ਜਯੋਤੀਰਲਿੰਗਾਂ ਵਿੱਚੋਂ ਇੱਕ ਹੈ ਮਹਾਂਕਾਲ ਮੰਦਰ. ਇਹ ਦੁਨੀਆ ਦਾ ਇੱਕਲੌਤਾ ਦੱਖਣ ਮੂੰਹ ਦਾ ਮੰਦਰ ਹੈ. ਤੰਤਰ ਪੱਖ ਤੋਂ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ. ਇਤਿਹਾਸਿਕ ਦਸਤਾਵੇਜਾਂ ਮੁਤਾਬਿਕ ਸ੍ਰੀ ਮਹਾਂਕਾਲ ਦੀ ਸਤੁਤੀ ਮਹਾਭਾਰਤ ਕਾਲ ਦੇ ਵੇਦਵਿਆਸ ਤੋਂ ਲੈਕੇ ਕਾਲੀਦਾਸ, ਬਾਣਭੱਟ ਅਤੇ ਰਾਜਾ ਭੋਜ ਆਦਿ ਨੇ ਕੀਤੀ ਹੈ.

ਪ੍ਰਾਚੀਨ ਸ੍ਰੀ ਮਹਾਂਕਾਲ ਮੰਦਰ ਦਾ ਦੁਬਾਰਾ ਨਿਰਮਾਣ 11ਵੀਂ ਸਦੀ ਵਿੱਚ ਹੋਇਆ ਸੀ. ਇਸਦੇ ਤਕਰੀਬਨ 140 ਸਾਲ ਬਾਅਦ ਦਿੱਲੀ ਦੇ ਸੁਲਤਾਨ ਇਲਤੁਤਮਿਸ਼ ਨੇ ਉਜੈਨ ਤੇ ਹਮਲਾ ਕਰਕੇ ਸ੍ਰੀ ਮਹਾਂਕਾਲ ਮੰਦਰ ਨੂੰ ਹਾਨੀ ਪਹੁੰਚਾਈ ਸੀ. ਵਰਤਮਾਨ ਮੰਦਰ ਮਰਾਠਾਕਾਲ ਦਾ ਮੰਨਿਆ ਜਾਂਦਾ ਹੈ. ਇਸਦੀ ਮੁੜਬਣਤਰ ਅੱਜ ਤੋਂ ਕਰੀਬ 250 ਸਾਲ ਪਹਿਲਾਂ ਸਿੰਧਿਆ ਰਾਜਘਰਾਨੇ ਦੇ ਦੀਵਾਨ ਬਾਬਾ ਰਾਮਚੰਦਰ ਸ਼ੈਣਵੀ ਨੇ ਕਰਵਾਇਆ ਸੀ.

"ਦੂਸ਼ਣ ਨਾਂ ਦੇ ਇੱਕ ਅੱਤਿਆਚਾਰੀ ਰਾਖਸ਼ ਤੋਂ ਜਦ ਉਜੈਨ ਵਾਸੀ ਤ੍ਰਸਤ ਹੋ ਗਏ, ਤਾਂ ਉਹਨਾਂ ਦੀ ਰੱਖਿਆ ਲਈ ਸ਼ਿਵ ਦੀ ਅਰਾਧਨਾ ਕੀਤੀ ਗਈ. ਅਰਾਧਨਾ ਤੋਂ ਖੁਸ਼ ਹੋਕੇ ਭਗਵਾਨ ਸ਼ਿਵ ਲੌ ਰੂਪ ਵਿੱਚ ਪ੍ਰਗਟ ਹੋਏ. ਰਾਖਸ਼ ਨੂੰ ਮਾਰਿਆ ਅਤੇ ਭਗਤਾਂ ਦੀ ਬੇਨਤੀ ਤੇ ਲਿੰਗ ਰੂਪ ਵਿੱਚ ਉਜੈਨ ਵਿੱਚ ਸਥਾਈ ਹੋ ਗਏ." ਸ਼ਿਵਪੁਰਾਣ ਵਿੱਚ ਲਿਖੇ ਅਨੁਸਾਰ

ਸ਼ਰੁਤੀ ਅਗਰਵਾਲWD
ਮਹਾਂਕਾਲ ਸ਼ਿਵਲਿੰਗ ਦੁਨੀਆ ਦਾ ਇੱਕਲੌਤਾ ਸ਼ਿਵਲਿੰਗ ਹੈ, ਜਿੱਥੇ ਭਸਮ ਆਰਤੀ ਕੀਤੀ ਜਾਂਦੀ ਹੈ. ਇਹ ਆਰਤੀ ਬੇਹਦ ਸੋਹਣੀ ਹੁੰਦੀ ਹੈ. ਸਵੇਰੇ 4 ਤੋਂ 6 ਵਜੇ ਤਕ ਵੈਦਿਕ ਮੰਤਰਾਂ, ਪਾਠਾਂ, ਢੋਲ-ਨਗਾੜਿਆਂ, ਵਾਦ-ਯੰਤਰਾਂ, ਸ਼ੰਖ, ਡਮਰੂ ਅਤੇ ਘੰਟੀਆਂ ਦੀ ਅਵਾਜ ਦੇ ਵਿੱਚ ਭਸਮ ਆਰਤੀ ਕੀਤੀ ਜਾਂਦੀ ਹੈ. ਬਮ-ਬਮ ਭੋਲੇ ਦੇ ਜੈਕਾਰੇ ਦੇ ਨਾਲ ਇਹ ਆਰਤੀ ਤੁਹਾਡੇ ਮਨ ਵਿੱਚ ਅਲਖ ਜਗਾਉਣ ਦਾ ਕੰਮ ਕਰਦੀ ਹੈ. ਇਸ ਆਰਤੀ ਵਿੱਚ ਹਿੱਸਾ ਲੈਣ ਲਈ ਕੀ ਆਮ ਅਤੇ ਕੀ ਖਾਸ ਹਰ ਆਦਮੀ ਉਤਾਵਲਾ ਰਹਿੰਦਾ ਹੈ.

ਭਸਮ ਆਰਤੀ ਦੇ ਸਮੇਂ ਪੂਜਾ-ਅਰਚਨਾ ਦੇ ਲਈ ਸਧਾਰਨ ਕਪੜੇ ਪਾ ਕੇ ਗਰਭਗ੍ਰਹਿ ਵਿੱਚ ਜਾਣ ਦੀ ਅਨੁਮਤੀ ਨਹੀਂ ਹੈ. ਪੁਰਸ਼ਾਂ ਨੂੰ ਰੇਸ਼ਮੀ ਸੋਲਾ(ਧੋਤੀ) ਅਤੇ ਔਰਤਾਂ ਨੂੰ ਸਾੜੀ ਪਾਉਣ ਦੇ ਬਾਅਦ ਹੀ ਉੱਥੇ ਜਾਣ ਦਿੱਤਾ ਜਾਂਦਾ ਹੈ. ਮੁੱਖ ਆਰਤੀ ਵਿੱਚ ਸਿਰਫ ਪੁਰਖ ਹੀ ਸ਼ਾਮਿਲ ਹੁੰਦੇ ਹਨ. ਉਸ ਸਮੇਂ ਔਰਤਾਂ ਦਾ ਉੱਥੇ ਪ੍ਰਵੇਸ਼ ਮਨਾ ਹੈ. ਗਰਭਗ੍ਰਹਿ ਦੇ ਬਾਹਰ ਬਣੇ ਨੰਦੀ ਹਾਲ ਵਿੱਚ ਸ਼ਰਧਾਲੂ ਇਸ ਭਸਮ ਆਰਤੀ ਦਾ ਅਲੌਕਿਕ ਅਨੰਦ ਲੈ ਸਕਦੇ ਹਨ.

"ਪਹਿਲਾਂ ਇੱਥੇ ਮੁਰਦੇ ਦੀ ਚਿਤਾਭਸਮ ਨਾਲ ਭੋਲੇਨਾਥ ਦਾ ਸ਼ਿੰਗਾਰ ਕੀਤਾ ਜਾਂਦਾ ਸੀ, ਪਰ ਇੱਕ ਵਾਰ ਚਿਤਾ ਦੀ ਭਸਮ ਤਾਜੀ ਨਹੀਂ ਮਿਲਣ ਦੇ ਕਾਰਨ ਮਹਾਂਕਾਲ ਦੇ ਪੁਜਾਰੇ ਨੇ ਆਪਣੇ ਜੀਵਿਤ ਪੁੱਤਰ ਨੂੰ ਅੱਗ ਵਿੱਚ ਸਾੜ ਦਿੱਤਾ ਸੀ ਅਤੇ ਪੁੱਤਰ ਦੀ ਚਿਤਾਭਸਮ ਨਾਲ ਭੂਤਭਾਵਨ ਅਰਥਾਤ ਭੂਤਾਂ ਦੇ ਪ੍ਰਿਅ ਭਗਵਾਨ ਸ਼ੰਕਰ ਦਾ ਸ਼ਿੰਗਾਰ ਕੀਤਾ ਸੀ. ਉਸ ਸਮੇਂ ਤੋਂ ਮੁਰਦੇ ਦੀ ਭਸਮ ਦੀ ਥਾਂ ਤੇ ਗਾਂ ਦੇ ਗੋਬਰ ਦੇ ਕੰਡੇ ਨਾਲ ਬਣੀ ਭਸਮ ਨਾਲ ਸ਼ਿਵ ਨੂੰ ਸਜਾਇਆ ਜਾੰਦਾ ਹੈ." ਦੰਤ ਕਥਾ
ਵੀਡੀਉ ਦੇਖੋ
1 | 2  >>