ਜਦੋਂ ਜੀਵ ਉਨਤੀ ਕਰ ਕੇ ਪਰਮਾਤਮਾ ਦੇ ਸਮਾਨ ਬਣ ਜਾਵੇ ਤਾਂ ਉਹ ਤੀਰਥਂਕਰ ਅਖਵਾਉਂਦਾ ਹੈ.ਦੂਜੇ ਪੱਖ ਨਾਲ ਦੇਖਿਆਂ ਜਾਵੇ ਤਾਂ 'ਤੀਰਥ' ਘਾਟ ਨੂੰ ਵੀ ਕਹਿੰਦੇ ਹਨ ਜਿਸ ਦਾ ਅਰਥ ਹੈ ਕਿਨਾਰਾ ਇਸ ਤਰਾਂ ਧਰਮ ਦਾ ਪਰਿਵਰਤਨ ਕਰਣ ਵਾਲੇ ਤੀਰਥਂਕਰ ਆਖੇ ਜਾਂਦੇ ਹਨ. ਜੈਨ ਧਰਮ ਦੇ ਮੁਤਾਬਿਕ 24 ਤੀਰਥਂਕਰ ਹੋਏ ਹਨ.ਪਹਿਲੇ ਤੀਰਥਂਕਰ ਰਿਸ਼ਭਨਾਥ ਜੀ ਹਨ ਤੇ 24 ਵੇਂ ਮਹਾਂਵੀਰ ਸਵਾਮੀ.ਰਿਸ਼ਭਨਾਥ ਨੂੰ 'ਆਦਿਨਾਥ' ਪੁਸ਼ਪਦੰਤ ਨੂੰ 'ਸੁਵਿਧਾਨਾਥ' ਅਤੇ ਮਹਾਵੀਰ ਨੂੰ 'ਵੀਰ', 'ਅਤਿਵੀਰ'ਵੀ ਕਿਹਾ ਜਾਂਦਾ ਹੈ.
|