ਮੁੱਖ ਸਫ਼ਾ  ਧਰਮ ਦਰਸ਼ਨ  ਜੈਨ-ਧਰਮ  ਜੈਨ ਧਰਮ ਬਾਰੇ
 
ਜੈਨ ਧਰਮ ਦੀਆਂ ਮੁੱਖ ਗੱਲਾਂ
'ਜੈਨ' ਉਨ੍ਹਾਂ ਨੂੰ ਕਹਿੰਦੇ ਹਨ ਜੋ 'ਜਿਨ' ਦੇ ਅਨੁਯਾਈ ਹੋਣ.'ਜਿਨ' ਸ਼ਬਦ ਬਣਿਆ ਹੈ 'ਜਿ' ਧਾਤੁ ਤੋਂ. 'ਜਿ' ਮਤਲਬ ਜਿੱਤ 'ਜਿਨ' ਮਤਲਬ ਜਿੱਤਣ ਵਾਲਾ. ਜਿਨ੍ਹਾਂ ਨੇ ਅਪਣੇ ਮਨ ਨੂੰ ਜਿੱਤ ਲਿਆ,ਅਪਨੀ ਬਾਣੀ ਨੂੰ ਜਿੱਤ ਲਿਆ ਅਤੇ ਅਪਨੀ ਕਾਇਆ ਨੂੰ ਜਿੱਤ ਲਿਆ,ਉਹ ਹਨ 'ਜਿਨ' ਜੈਨ ਧਰਮ ਦਾ ਮਤਲਬ ਹੈ 'ਜਿਨ' ਭਗਵਾਨ ਦਾ ਧਰਮ.
ਤੀਰਥਂਕਰ
ਜਦੋਂ ਜੀਵ ਹੀ ਉਨਤੀ ਕਰ ਕੇ ਪਰਮਾਤਮਾ ਬਣ ਜਾਵੇ ਤਾਂ ਉਹ ਤੀਰਥਂਕਰ ਅਖਵਾਉਂਦਾ ਹੈ.ਦੂਜੇ ਪੱਖ ਨਾਲ ਦੇਖਿਆਂ ਜਾਵੇ ਤਾਂ 'ਤੀਰਥ' ਘਾਟ ਨੂੰ ਵੀ ਕਹਿੰਦੇ ਹਨ ਜਿਸ ਦਾ ਅਰਥ ਹੈ ਕਿਨਾਰਾ ਇਸ ਤਰਾਂ ਧਰਮ ਦਾ ਪਰਿਵਰਤਨ ਕਰਣ ਵਾਲੇ ਤੀਰਥਕਰ ਆਖੇ ਜਾਂਦੇ ਹਨ.
ਜੈਨ ਧਰਮ ਦੇ ਮੁਤਾਬਿਕ 24 ਤੀਰਥਕਰ ਹੋਏ ਹਨ.ਪਹਿਲਾਂ ਤੀਰਥਂਕਰ ਰਿਸ਼ਭਨਾਥ ਜੀ ਹਨ ਤੇ 24 ਵੇਂ ਮਹਾਂਵੀਰ ਸਵਾਮੀ.ਰਿਸ਼ਭਨਾਥ ਨੂੰ 'ਆਦਿਨਾਥ' ਪੁਸ਼ਪਦੰਤ ਨੂੰ 'ਸੁਵਿਧਾਨਾਥ' ਅਤੇ ਮਹਾਵੀਰ ਨੂੰ 'ਵੀਰ', 'ਅਤਿਵੀਰ'ਵੀ ਕਿਹਾ ਜਾਂਦਾ ਹੈ.
ਹੋਰ ਵੀ
ਸੰਪਰਦਾਇ
ਮਹਾਂਵੀਰ ਜੀ ਦਾ ਦੂਜਾ ਉਪਦੇਸ਼
ਮਹਾਂਵੀਰ ਸਵਾਮੀ ਦੇ ਉਪਦੇਸ਼
ਮਹਾਂਵੀਰ ਜੀ ਕਹਿੰਦੇ ਹਨ
ਜੈਨ ਧਰਮ ਦੀਆਂ ਮੁੱਖ ਗੱਲਾਂ