ਮੁੱਖ ਸਫ਼ਾ  ਧਰਮ ਦਰਸ਼ਨ  ਜੈਨ-ਧਰਮ  ਜੈਨ ਧਰਮ ਬਾਰੇ
 
ਜੈਨ ਧਰਮ ਦੀਆਂ ਮੁੱਖ ਗੱਲਾਂ
'ਜੈਨ' ਉਨ੍ਹਾਂ ਨੂੰ ਕਹਿੰਦੇ ਹਨ ਜੋ 'ਜਿਨ' ਦੇ ਅਨੁਯਾਈ ਹੋਣ.'ਜਿਨ' ਸ਼ਬਦ ਬਣਿਆ ਹੈ 'ਜਿ' ਧਾਤੁ ਤੋਂ. 'ਜਿ' ਮਤਲਬ ਜਿੱਤ 'ਜਿਨ' ਮਤਲਬ ਜਿੱਤਣ ਵਾਲਾ. ਜਿਨ੍ਹਾਂ ਨੇ ਅਪਣੇ ਮਨ ਨੂੰ ਜਿੱਤ ਲਿਆ,ਅਪਨੀ ਬਾਣੀ ਨੂੰ ਜਿੱਤ ਲਿਆ ਅਤੇ ਅਪਨੀ ਕਾਇਆ ਨੂੰ ਜਿੱਤ ਲਿਆ, ਉਹ ਹਨ 'ਜਿਨ' ਜੈਨ ਧਰਮ ਦਾ ਮਤਲਬ ਹੈ 'ਜਿਨ' ਭਗਵਾਨ ਦਾ ਧਰਮ.

ਤੀਰਥਂਕਰ
ਜਦੋਂ ਜੀਵ ਉਨਤੀ ਕਰ ਕੇ ਪਰਮਾਤਮਾ ਦੇ ਸਮਾਨ ਬਣ ਜਾਵੇ ਤਾਂ ਉਹ ਤੀਰਥਂਕਰ ਅਖਵਾਉਂਦਾ ਹੈ.ਦੂਜੇ ਪੱਖ ਨਾਲ ਦੇਖਿਆਂ ਜਾਵੇ ਤਾਂ 'ਤੀਰਥ' ਘਾਟ ਨੂੰ ਵੀ ਕਹਿੰਦੇ ਹਨ ਜਿਸ ਦਾ ਅਰਥ ਹੈ ਕਿਨਾਰਾ ਇਸ ਤਰਾਂ ਧਰਮ ਦਾ ਪਰਿਵਰਤਨ ਕਰਣ ਵਾਲੇ ਤੀਰਥਂਕਰ ਆਖੇ ਜਾਂਦੇ ਹਨ.

ਜੈਨ ਧਰਮ ਦੇ ਮੁਤਾਬਿਕ 24 ਤੀਰਥਂਕਰ ਹੋਏ ਹਨ.ਪਹਿਲੇ ਤੀਰਥਂਕਰ ਰਿਸ਼ਭਨਾਥ ਜੀ ਹਨ ਤੇ 24 ਵੇਂ ਮਹਾਂਵੀਰ ਸਵਾਮੀ.ਰਿਸ਼ਭਨਾਥ ਨੂੰ 'ਆਦਿਨਾਥ' ਪੁਸ਼ਪਦੰਤ ਨੂੰ 'ਸੁਵਿਧਾਨਾਥ' ਅਤੇ ਮਹਾਵੀਰ ਨੂੰ 'ਵੀਰ', 'ਅਤਿਵੀਰ'ਵੀ ਕਿਹਾ ਜਾਂਦਾ ਹੈ.
ਸੰਪਰਦਾਇ
ਜੈਨ ਧਰਮ ਮੰਨਣ ਵਾਲਿਆਂ ਦੇ ਮੁੱਖ ਰੂਪ ਤੋਂ ਦੋ ਸੰਪਰਦਾਇ ਹਨ-ਦਿਗੰਬਰ ਅਤੇ ਸ਼ੇਵਤਾਂਬਰ.

ਦਿਗੰਬਰ ਸੰਪਰਦਾਯ ਦੇ ਮੁਨੀ ਵਸਤਰ ਨਹੀਂ ਪਾਉਂਦੇ ਦਿਗ ਮਤਲਬ ਦਿਸ਼ਾ.ਦਿਸ਼ਾ ਹੀ ਅੰਬਰ ਹੈ,ਜਦਕਿ ਸ਼ਵੇਤਾਬੰਰ ਸੰਪਰਦਾਯ ਦੇ ਮੁਨੀ ਸਫੇਦ ਵਸਤਰ ਪਾਉਂਦੇ ਹਨ.ਇਹ ਲੋਕ ਮੂਰਤੀ ਦੀ ਪੂਜਾ ਨਹੀਂ ਕਰਦੇ.ਜੈਨੀਆਂ ਦੀ ਤੇਰਾਪੰਥੀ,ਬੀਸਪੰਥੀ,ਤਾਰਣਪੰਥੀ,ਯਾਪਨੀਯ ਕੁਝ ਹੋਰ ਵੀ ਉੱਪਸ਼ਾਖਾਵਾਂ ਹਨ.

ਜੈਨਸ਼ਰੂਤ
ਭਗਵਾਨ ਮਹਾਂਵੀਰ ਨੇ ਕੇਵਲ ਉਪਦੇਸ਼ ਹੀ ਦਿੱਤੇ.ਉਨ੍ਹਾਂ ਨੇ ਕੋਈ ਵੀ ਗ੍ਰੰਥ ਨਹੀਂ ਰਚਿਆ.ਬਾਅਦ ਵਿੱਚ ਉਨ੍ਹਾਂ ਦੇ ਚੇਲਿਆਂ ਨੇ ਉਨ੍ਹਾਂ ਦੇ ਉਪਦੇਸ਼ਾ ਅਤੇ ਵਚਨਾਂ ਨੂੰ ਇਕੱਠਾ ਕਰ ਲਿਆ ਇਨ੍ਹਾਂ ਦਾ ਮੂਲ ਸਾਹਿਤ ਪ੍ਰਾਕਤ ਵਿੱਚ ਹੈ,ਵਿਸ਼ੇਸ਼ ਰੂਪ ਤੋਂ ਮਾਗਧੀ ਵਿੱਚ ਹੈ.ਜੈਨ ਧਰਮ ਦੇ ਸਭ ਤੋਂ ਪੁਰਾਣੇ ਆਗਮ ਗ੍ਰੰਥ 46 ਮੰਨੇ ਜਾਂਦੇ ਹਨ.